
ਆਪਣੀਆ ਜੀਵਨੀਆਂ ਅਤੇ ਆਪਣੀਆਂ ਇੰਟਰਵਿਊ ਵਿੱਚ ਹਰ ਪੰਜਾਬੀ ਸਖਸ਼ੀਅਤ ਇੱਕ ਗੱਲ ਜਰੂਰ ਕਹਿੰਦੇ ਹਨ ਕਿ ਅਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਨ ਹਾ, ਪਰ ਇਹਨਾ ਵਿਚੋਂ ਬਹੁਤ ਸਾਰੇ ਪੈਸੇ ਦੀ ਚਮਕ ਦਮਕ ਦੇਖ ਕੇ ਝੱਟ ਆਪਣੀ ਧਰਤੀ ਮਾਂ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ, ਬਹੁਤ ਥੋੜੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜੋ ਆਪਣੀ ਜਨਮਭੂਮੀ ਦਾ ਕਰਜ਼ ਉਤਾਰਨ ਦੀ ਹਮੇਸ਼ਾ ਯਤਨਸ਼ੀਲ ਰਹਿੰਦੀਆਂ ਹਨ। ਅੱਜ ਮੈਂ ਅਜਿਹੀ ਮਹਾਨ ਸਖ਼ਸ਼ੀਅਤ ਦੀ ਗੱਲ ਕਰਨ ਜਾ ਰਿਹਾ ਹਾ ਜਿਨਾ ਨੇ ਆਪਣੀ ਜਨਮਭੂਮੀ ਪੰਜਾਬ ਦੀ ਸੇਵਾ ਕਰਨ ਲਈ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਲਈ ਅਮਰੀਕਾ ਵਰਗੇ ਅਮੀਰ ਦੇਸ ਦੇ ਗਰੀਨ ਕਾਰਡ ਨੂੰ ਠੋਕਰ ਮਾਰ ਦਿੱਤੀ। ਪੰਜਾਬੀ ਸਾਹਿਤ, ਪੰਜਾਬੀ ਗੀਤਕਾਰੀ, ਪੰਜਾਬੀ ਵਿਰਸਾ ਅਤੇ ਪੰਜਾਬੀ ਮਾਂ ਬੋਲੀ ਦੀ ਸੱਚੇ ਦਿਲ ਨਾਲ਼ ਸੇਵਾ ਕਰਨ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪੂਰੀ ਦੁਨੀਆ ਵਿੱਚ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਪੰਜਾਬੀ ਸਾਹਿਤਕ ਖ਼ੇਤਰ ਦੇ ਕੋਹਿਨੂਰ ਹੀਰੇ ਸ: ਅਮਰੀਕ ਸਿੰਘ ਤਲਵੰਡੀ ਦਾ ਜਨਮ 12 ਦਸੰਬਰ 1949 ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਵਿਖੇ ਪਿਤਾ ਸ: ਪਾਲ ਸਿੰਘ ਦੇ ਘਰ ਅਤੇ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆਂ, ਬਚਪਨ ਵਿਚ ਮਾਤਾ ਪਿਤਾ ਨੂੰ ਇਲਮ ਵੀ ਨਹੀ ਸੀ ਕਿ ਇਹ ਬਾਲ ਵੱਡਾ ਹੋ ਕੇ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਬਣ ਕੇ ਪੰਜਾਬੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰੇਂਗਾ। ਮੁੱਢਲੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਲਈ ਜਗਰਾਉਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਫ਼ਰ ਤੈਅ ਕੀਤਾ, ਇਸ ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਬਤੌਰ ਪੰਜਾਬੀ ਅਧਿਆਪਕ ਤੌਰ ਤੇ ਅਨੇਕਾਂ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕੀਤਾ, ਬੜੇ ਖੁਸ਼ਨਸੀਬ ਹੋਣਗੇ ਉਹ ਵਿਦਿਆਰਥੀ ਜਿਨਾਂ ਨੂੰ ਅਮਰੀਕ ਸਿੰਘ ਤਲਵੰਡੀ ਵਰਗੇ ਨਾਮਵਰ ਸਹਿਤਕਾਰ ਤੋਂ ਵਿਦਿਆ ਗ੍ਰਹਿਣ ਕਰਨ ਦਾ ਮੌਕਾ ਮਿਲਿਆ ਹੋਵੇਗਾ । 1988 ਵਿੱਚ ਆਪ ਦੀਆਂ ਬੇਹਤਰੀਨ ਸੇਵਾਵਾਂ ਕਰਕੇ ਪੰਜਾਬ ਸਰਕਾਰ ਨੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ, ਇਸ ਤੋਂ ਬਾਅਦ 1993 ਵਿੱਚ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਸ: ਅਮਰੀਕ ਸਿੰਘ ਤਲਵੰਡੀ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ, ਇਸ ਤੋਂ ਇਲਾਵਾ ਬਾਲ ਸਾਹਿਤਕ ਸ੍ਰੋਮਣੀ ਅਵਾਰਡ ਅਤੇ ਲਗਭਗ 150 ਵੱਖ-ਵੱਖ ਜਥੇਬੰਦੀਆਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਹਨੇਰੀਆਂ ਰਾਤਾਂ ਵਿੱਚ ਕਲਮ ਦੇ ਦੀਪ ਜਲਾ ਕੇ ਰੌਸ਼ਨੀਆਂ ਕਰਨ ਵਾਲਾ ਪੰਜਾਬੀ ਮਾਂ ਬੋਲੀ ਦਾ ਮਾਣ ਅਮਰੀਕ ਸਿੰਘ ਤਲਵੰਡੀ ਨੇ ਸੈਂਕੜੇ ਪੰਜਾਬੀ ਸਭਿਆਚਾਰਕ, ਪਰਿਵਾਰਕ, ਇਤਹਾਸਿਕ, ਧਾਰਮਿਕ ਗੀਤਾਂ ਰਾਹੀਂ ਪੰਜਾਬੀ ਸਾਹਿਤ ਅਤੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ। ਸਭ ਤੋ ਪਹਿਲਾਂ ਪੰਜਾਬੀ ਸ੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੇ ਅਮਰੀਕ ਤਲਵੰਡੀ ਦਾ ਸੁਨੇਹਾ ਗੀਤ ਰਾਹੀਂ ਪੰਜਾਬੀਆਂ ਦੇ ਰੂਬਰੂ ਕੀਤਾ, ਜਿਸ ਨੂੰ ਪੰਜਾਬੀਆਂ ਨੇ ਮਣਾਂ ਮੂੰਹੀਂ ਪਿਆਰ ਬਖਸ਼ਿਆਂ ਇਸ ਨਾਲ ਅਮਰੀਕ ਤਲਵੰਡੀ ਨੂੰ ਬਹੁਤ ਹੌਂਸਲਾ ਮਿਲਿਆਂ ਫੇਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਨੇਕਾਂ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀ ਦੇ ਨਾਮਵਰ ਕਲਾਕਾਰਾਂ ਨੇ ਆਪਣੀਆਂ ਆਵਾਜਾਂ ਨਾਲ ਨਿਵਾਜਿਆ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਤੱਕ ਪਹੁੰਚਦਾ ਕੀਤਾ। ਜਿਨਾਂ ਕਲਾਕਾਰਾਂ ਵਿਚੋਂ ਪ੍ਰਮੁੱਖ ਹਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ, ਸ੍ਰੋਮਣੀ ਕਲਾਕਾਰ ਸੁਰਿੰਦਰ ਛਿੰਦਾ, ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਹਰਭਜਨ ਮਾਨ, ਬੁਲੰਦ ਅਵਾਜ਼ ਦੇ ਮਾਲਕ ਸਵ. ਗਾਇਕ ਦਿਲਸ਼ਾਦ ਅਖ਼ਤਰ, ਵਿਰਸੇ ਦਾ ਵਾਰਿਸ ਗਾਇਕ ਪਾਲ਼ੀ ਦੇਤਵਾਲੀਆ, ਪੰਜਾਬੀ ਸਾਹਿਤਕ ਗਾਇਕ ਰੰਜਨਾ, ਗਾਇਕ ਸਤਪਾਲ ਕਿੰਗਰਾ, ਗਾਇਕ ਅੰਗਰੇਜ਼ ਅਲੀ, ਗਾਇਕਾ ਗੁਲਸ਼ਨ ਕੋਮਲ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਆਪਣੀਆਂ ਆਵਾਜਾਂ ਨਾਲ ਅਮਰੀਕ ਸਿੰਘ ਤਲਵੰਡੀ ਦੇ ਖੂਬਸੂਰਤ ਗੀਤਾਂ ਨੂੰ ਸ਼ਿਗਾਰਿਆ, ਜਦੋਂ ਅਮਰੀਕ ਸਿੰਘ ਤਲਵੰਡੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਜ਼ਿਕਰ ਕਰਦੇ ਹਨ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਕਿਉਂਕਿ ਕੁਲਦੀਪ ਮਾਣਕ ਨਾਲ ਤਲਵੰਡੀ ਸਾਬ ਦਾ ਰੂਹਾਂ ਦਾ ਪਿਆਰ ਸੀ, ਹਮੇਸ਼ ਕੁਲਦੀਪ ਮਾਣਕ ਨਾਲ਼ ਬਚ਼ਪਨ ਦੀ ਯਾਰੀ ਦਾ ਜ਼ਿਕਰ ਕਰਿਆ ਕਰਦੇ ਹਨ ਅਮਰੀਕ ਸਿੰਘ ਤਲਵੰਡੀ ਨੇ ਜ਼ਮਾਨੇ ਦੀ ਦੌੜ ਵਿੱਚ ਸ਼ਾਮਲ ਲਈ ਕਦੇ ਗੀਤਾਂ ਨਾਲ ਸਮਝੋਤਾ ਨਹੀ ਕੀਤਾ। ਪੰਜਾਬੀ ਮਾਂ ਬੋਲੀ ਦਾ ਕਰਜ਼ ਉਤਾਰਨ ਲਈ ਸੱਚੇ ਦਿਲੋਂ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਨ। ਮੈਂ ਮਹਿਸੂਸ ਕਰਦਾ ਹਾ ਕਿ ਸ: ਅਮਰੀਕ ਸਿੰਘ ਤਲਵੰਡੀ ਸਾਹਿਤ ਦਾ ਉਹ ਭੰਡਾਰ ਹਨ, ਜੋ ਕਦੇ ਖਤਮ ਨਹੀਂ ਹੋ ਸਕਦਾ, ਜਿਨੀ ਇਸ ਭੰਡਾਰ ਦੀ ਵਰਤੋਂ ਕਰਾਂਗੇ, ਇਹ ਉਹਨਾ ਹੀ ਵਿਸ਼ਾਲ ਹੁੰਦਾ ਰਹੇਂਗਾ, ਸ: ਅਮਰੀਕ ਸਿੰਘ ਤਲਵੰਡੀ ਲਾਇਬਰੇਰੀ ਦਾ ਉਹ ਰੂਪ ਰੂਹ ਜੋ ਲੋਕਾਂ ਦੇ ਕੁੰਡੇ ਖੜਕਾ ਕੇ ਗਿਆਨ ਵੰਡ ਰਹੀ ਏ,
