Articles Culture

ਫੁੱਲਾਂ ਵਾਲਾ ਝੋਲਾ

ਮੈਂ ਉਸ ਸਮੇ ਦੀ ਗੱਲ ਕਰ ਰਿਹਾਂ ਹਾਂ ਜਦੋਂ ਪਿੰਡ ਦੀਆਂ ਬਜ਼ੁਰਗ ਔਰਤਾਂ,ਮੁਟਿਆਰਾਂ ਤ੍ਰਿਝਨਾਂ ਵਿੱਚ ਬੈਠ ਚਰਖੇ ਕੱਤਦੀਆਂ ਸਨ।ਕੁੱਛ ਪਿੰਡ ਦੀਆਂ ਜਵਾਨ ਮਟਿਆਰਾਂ ਫੁਲਕਾਰੀ,ਰਮਾਲ,ਸਰਾਨਿਆਂ,ਪੱਖੀਆਂ ਤੇ ਰੰਗ ਬਰੰਗੀਆਂ ਵੇਲ ਬੂਟੀਆ ਤੇ ਰੰਗ ਬਰੰਗੇ ਫੁੱਲ ਪਾਕੇ ਕਢਾਈ ਕਰਦੀਆਂ ਸਨ।ਇੱਕ ਦੂਸਰੇ ਨਾਲ ਹਾਸਾ ਠੱਠਾ,ਮਖੋਲ ਕਰ ਖ਼ੁਸ਼ੀ ਦਾ ਇਜਹਾਰ ਕਰਦੀਆਂ ਸਨ।ਇੱਕ ਦੁਸਰੇ ਨਾਲ ਦੁੱਖ ਸੁੱਖ ਫੌਲ ਆਪਣੇ ਦਿਲ ਤਾ ਗੁਬਾਰ ਕੱਢ ਲੈਦੀਆਂ ਸਨ।ਮੈਂ ਇੱਥੇ ਗੱਲ ਫੁੱਲਾਂ ਦੇ ਝੋਲੇ ਦੀ ਕਰ ਰਿਹਾਂ ਹਾਂ।ਝੋਲਾ ਮਜ਼ਬੂਤ ਮੋਟੇ ਕੱਪੜੇ ਦਾ ਬਣਾ ਉਸ ਉੱਪਰ ਫੁੱਲ,ਵੇਲ ਬੂਟੀਆਂ ਪਾਕੇ ਕੁੜੀਆਂ ਤਿਆਰ ਕਰਦੀਆਂ ਸਨ।ਮੁਟਿਆਰਾਂ ਆਪਣੇ ਦਹੇਜ ਵਾਸਤੇ ਫੁੱਲਾਂ ਵਾਲਾ ਝੋਲਾ ਮੀਨਾਕਾਰੀ ਕਰ ਕੇ ਤਿਆਰ ਕਰਦੀਆਂ ਸਨ ਤਾ ਜੋ ਉਹਨਾਂ ਦੀ ਕਢਾਈ ਦੀ ਸੌਹਰੇ ਘਰ ਉਸਤਤ ਹੋਵੇ।ਜਦੋਂ ਕਿਤੇ ਬਜ਼ਾਰ ਵਿੱਚ ਸੋਂਦਾ ਪੱਤਾ ਲੈਣ ਜਾਈਦਾ ਸੀ।ਝੋਲੇ ਨੂੰ ਬਾਂਹ ਦੇ ਵਿੱਚ ਪਾ ਲਿਆ ਜਾਂਦਾ ਸੀ।ਉਸ ਵੇਲੇ ਸਾਈਕਲ ਵੀ ਘੱਟ ਹੁੰਦੇ ਸੀ।ਜਦੋਂ ਕਿਤੇ ਵਾਂਡੇ ਜਾਈ ਦਾ ਸੀ।ਫੁੱਲ ਬੂਟੀਆ ਵਾਲਾ ਝੋਲਾ ਸਾਈਕਲ ਨਾਲ ਬੰਨਿਆ ਵੇਖ ਲੋਕ ਦੇਖਦੇ ਹੀ ਦੇਖਦੇ ਰਹਿ ਜਾਂਦੇ ਸੀ।ਝੋਲੇ ਨੂੰ ਸਾਈਕਲ ਦੇ ਹੈਂਡਲ ਵਾਲ ਲਟਕਾ ਜਾਂ ਸਾਈਕਲ ਦੇ ਕੈਰੀਅਰ ਨਾਲ ਬੰਨ ਲਿਆ ਜਾਂਦਾ ਸੀ।ਜਦੋਂ ਵਾਂਡੇ ਜਾਣਾ ਉਦੋਂ ਝੋਲੇ ਵਿੱਚ ਕੱਪੜੇ ਪਾਕੇ ਖ਼ਾਸ ਕਰ ਕੇ ਬੀਬੀਆ ਲਿਜਾਦੀਆਂ ਸਨ।ਸਕੂਲ ਵਿੱਚ ਵੀ ਬੱਚੇ ਕਿਤਾਬਾਂ ਪਾਕੇ ਲੈ ਜਾਂਦੇ ਸੀ।ਕਈ ਸਕੂਲ ਦੀਆਂ ਭੈਣਜੀਂਆ ਇਹਨਾਂ ਝੋਲਿਆਂ ਨੂੰ ਦੇਖ ਮਸਤ ਵੀ ਹੋ ਜਾਂਦੀਆਂ ਸਨ ਤੇ ਝੋਲਾ ਬਨਾਉਣ ਦੀ ਬੱਚਿਆਂ ਨੂੰ ਵਗਾਰ ਪਾ ਦਿੰਦੀਆਂ ਸਨ।ਮੈਨੂੰ ਚੇਤਾ ਹੈ ਜਦੋਂ ਮੈ ਨਵਾਂ ਨਵਾਂ ਪੁਲਿਸ ਚ ਭਰਤੀ ਹੋਇਆ ਉਦੋਂ ਮੈਂ ਰਾਮ ਬਾਗ਼ ਥਾਣੇ ਲੱਗਾ ਸੀ।ਪੁਰਾਣੇ ਸਿਪਾਹੀ ਜਦੋਂ ਸੱਤ ਅੱਠਾ ਦਿਨਾਂ ਨੂੰ ਪਿੰਡ ਜਾਂਦੇ ਸੀ ਰਾਮ ਬਾਗ਼ ਤੋਂ ਸੋਂਦਾ ਘਰ ਦਾ ਲੈ ਝੋਲੇ ਵਿੱਚ ਪਾ ਲੈਂਦੇ ਸੀ।ਮੈਨੂੰ ਮੇਰੇ ਅਧਿਆਪਕ ਨੇ ਝੋਲੇ ਤੇ ਕਵਿਤਾ ਲਿਖ ਕੇ ਦਿੱਤੀ ਸੀ ਜੋ ਮੈਨੂੰ ਅਜੇ ਵੀ ਯਾਦ ਹੈ ਜੋ ਮੈਂ ਬਾਲ ਸਭਾ ਵਿੱਚ ਬੋਲਦਾ ਸੀ।ਇੱਕ ਦਿਨ ਬੂਰਾ ਨਾਨਕੇ ਚਲਿਆਂ,ਸੋਹਣੇ ਕੱਪੜੇ ਪਾਕੇ,ਪੈਰੀਂ ਜੁੱਤੀ ਹੱਥ ਵਿੱਚ ਸੋਟੀ ਤੇਲ ਮੁੱਛਾਂ ਨੂੰ ਲਾਕੇ,ਨੱਚਦਾ ਟੱਪਦਾ ਸਾਈਕਲ ਤੇ ਚੜਿਆ ਜਾਵੇ,ਫੁੱਲਾਂ ਵਾਲਾ ਝੋਲਾ ਸਾਈਕਲ ਨਾਲ ਲਟਕਾ ਕੇ,ਜੋ ਵੀ ਦੇਖੇ ਦੇਖਦਾ ਹੀ ਰਹਿ ਜਾਵੇ,ਹੱਥ ਉਹ ਜਦੋਂ ਹਲਾਵੇ।ਐਟਲਸ ਸਾਈਕਲ ਸੀ ਧੂੜਾ ਪੁੱਟੀ ਜਾਵੇ,ਨਸ਼ਾ ਉਸ ਨੂੰ ਚੜ੍ਹਾਵੇ,ਉੱਡ ਚਲ ਛੇਤੀ ਉੱਡ ਚਲ ਛੇਤੀ ਉੱਚੀ ਉੱਚੀ ਗਾਵੇ।ਨਾਨਕੇ ਪੁੱਜ ਨਾਨੀ ਨੂੰ ਪਤਾ ਲੱਗਾ,ਨਾਨੀ ਦੋੜੀ ਆਈ,ਨਾਨੀ ਦੇਖ ਬੂਰੇ ਨੇ ਨਾਨੀ ਨੂੰ ਘੁੱਟ ਕੇ ਜੱਫੀ ਪਾਈ,ਨਾਨੀ ਨੇ ਜਦ ਦੋਹਤੇ ਦਾ ਸ਼ਾਈਕਲ ਤੇ ਦਾਜ ਚ ਦਿੱਤਾ ਫੁੱਲਾਂ ਵਾਲਾ ਝੋਲਾ ਦੇਖਿਆ,ਗਰਵ ਦੇ ਨਾਲ ਮੁਸਕਰਾਈ।ਉਸ ਸਮੇ ਝੋਲੇ ਦੀ ਕਿੰਨੀ ਕੀਮਤ ਸੀ।ਮਹਿੰਗਾਈ ਘੱਟ ਹੋਣ ਕਰਕੇ ਮਹੀਨੇ ਦਾ ਰਾਸ਼ਨ ਝੋਲੇ ਵਿੱਚ ਪੈ ਜਾਂਦਾ ਸੀ।ਇਸ ਦੀ ਜਗਾ ਪੋਲੀਸੀਨ ਦੇ ਲਿਫ਼ਾਫ਼ਿਆਂ ਨੇ ਲੈ ਲਈ ਹੈ।ਜੋ ਨਸ਼ਟ ਨਾਂ ਹੋਣ ਕਾਰਨ ਪਰਦੂਸ਼ਨ ਪੈਦਾ ਕਰ ਰਿਹਾ ਹੈ।ਜੋ ਸਿਹਤ ਲਈ ਹਾਨੀਕਾਰਕ ਹੈ।ਲੋੜ ਹੈ ਪੋਲੀਸੀਨ ਲਿਫ਼ਾਫ਼ਿਆਂ ਦਾ ਬਾਈਕਾਟ ਕਰ ਫਿਰ ਝੋਲੇ ਦੀ ਵਰਤੋ ਕਰੀਏ ਜੋ ਅਲੋਪ ਹੋ ਗਿਆ ਹੈ।
– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ

Related posts

ਮਨੁੱਖ ਦਾ ਵਿਗਿਆਨਕ ਨਾਮ ‘ਹੋਮੋ ਸੈਪੀਅਨਜ’ ਹੈ !

admin

ਚੈਂਪੀਅਨਜ਼ ਟਰਾਫੀ: ਭਾਰਤ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ !

admin

ਅਮਰੀਕਾ ਤੋਂ ਡਿਪੋਰਟ ਹੋਏ ਲੋਕ, ਕਸੂਰ ਵਾਰ ਕੌਣ ?

admin