Articles Pollywood

ਨਿੰਜਾਂ ਨਾਲ ਨਜ਼ਰ ਆਵੇਗੀ ਚੰਡੀਗੜ੍ਹ ਦੀ ‘ਰਵਲੀਨ ਰੂਪ’

ਪੰਜਾਬੀ ਪਰਦੇ ਦੀਆਂ ਖੂਬਸੁਰਤ ਅਭਿਨੇਤਰੀਆਂ ‘ਚ ਸ਼ਾਮਲ ਹੋ ਰਹੀ ਚੰਡੀਗੜ੍ਹ ਦੀ ਰਵਲੀਨ ਰੂਪ’ ਇਕ ਬਹੁਤ ਹੀ ਪ੍ਰਤਿਭਾਸ਼ਾਲੀ ਤੇ ਕਾਬਲ ਅਦਾਕਾਰਾ ਹੈ ਜੋ ਬਹੁਤ ਜਲਦ ਗਾਇਕ ਤੇ ਅਦਾਕਾਰ ਨਿੰਜਾ ਨਾਲ ਪੰਜਾਬੀ ਫ਼ਿਲਮ ‘ਰੱਬਾ ਮੈਨੂੰ ਮਾਫ਼ ਕਰੀਂ’ ਰਾਹੀਂ ਮੇਨ ਲੀਡ ‘ਚ ਨਜ਼ਰ ਆਵੇਗੀ। ਸੋਹਣੇ ਸ਼ਹਿਰ ਚੰਡੀਗੜ੍ਹ ਦੀ ਇਹ ਖੂਬਸੁਰਤ ਅਦਾਕਾਰਾ ਕਿਸਮਤ ਦੀ ਧਨੀ ਹੈ ਜਿਸਨੂੰ ਪੰਜਾਬੀ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਚੰਗੇ ਮੌਕੇ ਮਿਲ ਰਹੇ ਹਨ। ਜ਼ਿਕਰਯੋਗ ਹੈ ਕਿ ਬਾਲੀਵੁੱਡ ਸੁਪਰਸਟਾਰ ਨਿਵਾਜੂਦੀਨ ਸੱਦੀਕੀ ਨਾਲ ਫ਼ਿਲਮ ‘ਸੰਗੀਨ’ ਕਰਨਾ ਉਸਦੀ ਇੱਕ ਵੱਡੀ ਪ੍ਰਾਪਤੀ ਹੈ। ਇਸ ਕਾਬਲ ਅਦਾਕਾਰ ਜੁਬਾਨੋਂ ਰਵਲੀਨ ਰੂਪ ਦੀ ਕਲਾ ਦੀ ਤਾਰੀਫ਼ ਸੁਣਦਿਆਂ ਸਾਰੇ ਸ਼ੰਕੇ ਦੂਰ ਹੋ ਜਾਂਦੇ ਹਨ। ਰਵਲੀਨ ਨੇ ਦੱਸਿਆ ਕਿ ਉਸਨੇ ਦੋਵੇ ਫ਼ਿਲਮਾਂ ਲਈ ਬਹੁਤ ਮੇਹਨਤ ਕੀਤੀ ਹੈ। ਪ੍ਰਕਾਸ਼ ਭਾਰਦਵਾਜ ਵਰਗੇ ਉਸਤਾਦ ਅਦਾਕਾਰ ਕੋਲ ਕਲਾਸਾਂ ਲਾ ਕੇ ਕਲਾ ਦੀਆਂ ਬਾਰੀਕੀਆਂ ਨੂੰ ਸਿੱਖਿਆ ਹੈ। ਇਸ ਸਖ਼ਤ ਮੇਹਨਤ ਸਦਕਾ ਹੀ ਉਸਦੇ ਹਿੱਸੇ ਇਹ ਦੋ ਫ਼ਿਲਮਾਂ ਆਈਆਂ ਹਨ। ਜਿੰਨੀਂ ਖੁਸ਼ੀ ਉਸਨੂੰ ਬਾਲੀਵੁੱਡ ਫ਼ਿਲਮ ‘ਸੰਗੀਨ’ ਮਿਲਨ ਨਾਲ ਹੋਈ ਉਸ ਤੋਂ ਕਿਤੇ ਵੱਧ ਆਪਣੀ ਮਾਂ ਬੋਲੀ ਪੰਜਾਬੀ ਲਈ ‘ਰੱਬਾ ਮੈਨੂੰ ਮਾਫ਼ ਕਰੀਂ ’ਕਰਕੇ ਹੋਈ। ਉਹ ਹਮੇਸ਼ਾ ਹੀ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੀ ਹੈ।
ਭਾਵੇਂਕਿ ਰਵਲੀਨ ਰੂਪ’ ਦਾ ਪਿਛੋਕੜ ਇਲੈਕਟ੍ਰੀਕਲ ਇੰਜਨੀਅਰਿੰਗ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਉਸਨੇ ਲੰਦਨ ਤੋਂ ਦੋ ਮਾਸਟਰਜ਼ ਡਿਗਰੀਆਂ ਕੀਤੀਆਂ ਹੋਈਆ ਹਨ ਪਰ ਅਦਾਕਾਰੀ ਵੱਲ ਆਉਣਾ ਉਸਦਾ ਮੁੱਢਲਾ ਸ਼ੌਂਕ ਸੀ ਜੋ ਹੁਣ ਪੂਰਾ ਹੋ ਰਿਹਾ ਹੈ। ਪੜਾਈ ਦੇ ਨਾਲ ਨਾਲ ਥੀਏਟਰ ਕਰਦਿਆਂ ਉਸਨੇ ਆਪਣੀ ਕਲਾ ਨੂੰ ਬਰਕਰਾਰ ਰੱਖਿਆ। ਇਸ ਖੇਤਰ ‘ਚ ਅੱਗੇ ਵਧਣ ਲਈ ਉਸਨੂੰ ਪਰਿਵਾਰ ਵਲੋਂ ਪੂਰਾ ਸਹਿਯੋਗ ਮਿਲਿਆ।
ਜਿਕਰਯੋਗ ਹੈ ਕਿ ਉਸਦੀ ਪੰਜਾਬੀ ਫ਼ਿਲਮ ‘ਰੱਬਾ ਮੈਨੂੰ ਮਾਫ਼ ਕਰੀਂ ’ ਦੀ ਸੂਟਿੰਗ ਅਜੇ ਕੁਝ ਦਿਨ ਪਹਿਲਾਂ ਲੰਦਨ ਦੀਆਂ ਖੂਬਸੁਰਤ ਲੁਕੇਸ਼ਨਾਂ ‘ਤੇ ਮੁੁਕੰਮਲ ਹੋਈ ਹੈ, ਜੋ ਇਸੇ ਸਾਲ ਰਿਲੀਜ਼ ਹੋਵੇਗੀ। ਇਸ ਫ਼ਿਲਮ ਰਾਹੀਂ ਨਿੰਜਾ ਨਾਲ ਉਸਦੀ ਧਮਾਕੇਦਾਰ ਇੰਟਰੀ ਪੰਜਾਬੀ ਦਰਸਕਾਂ ਦੇ ਦਿਲਾਂ ‘ਤੇ ਵੱਖਰੀ ਥਾਂ ਬਣਾਵੇਗੀ। ਯਕੀਨਣ ‘ਰਵਲੀਨ ਰੂਪ’ ਪੰਜਾਬੀ ਸਿਨਮੇ ਦੀਆਂ ਚਰਚਿਤ ਅਭਿਨੇਤਰੀਆਂ ‘ਚ ਬਹੁਤ ਜਲਦ ਵੱਡਾ ਮੁਕਾਮ ਹਾਸਲ ਕਰੇਗੀ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin