Articles Culture

ਅਲੋਪ ਹੋ ਗਈਆਂ ਮਧਾਣੀਆਂ

ਮਧਾਣੀ ਦੀ ਬਣਤਰ ਜਿਸ ਨਾਲ ਚਾਟੀ ਵਿੱਚ ਦੁੱਧ ਰਿੜਕ ਕੇ ਲੱਸੀ ਤਿਆਰ ਕੀਤੀ ਜਾਂਦੀ ਸੀ।ਮਧਾਣੀ ਇੱਕ ਲੱਕੜ ਦਾ ਲੱਗ ਭੱਗ ਢਾਈ ਤਿੰਨ ਫੁੱਟ ਦਾ ਗੋਲ ਡੰਡਾ ਹੁੰਦਾਂ ਹੈ। ਜਿਸਦੇ ਹੇਠਲੇ ਸਿਰੇ ਤੇ ਪੌਣੇ ਕੁ ਗਿੱਠ ਦੇ ਦੋ ਟੁਕੜੇ ਚਰਖੜੀ ਵਰਗੇ ਫਿੱਟ ਕੀਤੇ ਹੁੰਦੇ ਹਨ।ਡੰਡੇ ਦੇ ਉਪਰਲੇ ਸਿਰੇ ਤੇ ਕੁੱਛ ਵੱਢੇ ਜੈਹੇ ਗੁਲ਼ਾਈ ਵਿੱਚ ਹੁੰਦੇ ਹਨ।ਇਹ ਡੋਰੀ ਆਲੇ ਦੁਆਲੇ ਵੱਲ ਦੇਕੇ ਮਧਾਣੀ ਚਲਾਉਣ ਦੇ ਮੰਤਵ ਲਈ ਹੁੰਦੀ ਹੈ।ਇਸ ਤੋ ਬਾਅਦ ਵਾਰੀ ਆਉਦੀ ਹੈ ਚਾਟੀ ਦੀ ਮਿੱਟੀ ਦਾ ਖੁੱਲ੍ਹਾ ਭਾਂਡਾ ਹੁੰਦਾ ਹੈ।ਇਸ ਵਿੱਚ ਜੰਮਿਆ ਹੋਇਆ ਦੁੱਧ ਉਲਟ’ ਕੇ ਦੁੱਧ ਦੀ ਰਿੜਕਣ ਦੀ ਪਰਿਕਿਰਿਆ ਸ਼ੁਰੂ ਕੀਤੀ ਜਾਂਦੀ ਹੈ।ਇਸ ਤੋ ਅੱਗੇ ਗੱਲ ਕਰੀਏ ਕੁੜ ਦੀ ਇੱਕ ਲੱਕੜ ਦਾ ਯੂ ਸ਼ਕਲ ਦੀ ਬਨਾਵਟ ਦਾ ਹੋਲਡਰ ਹੁੰਦਾ ਹੈ।ਜਿਸ ਨੂੰ ਦੋਨਾ ਸਿਰਿਆਂ ਤੇ ਇੱਕ ਪੱਕੀ ਡੋਰੀ ਬੰਨੀ ਹੁੰਦੀ ਹੈ।ਜਿਸ ਨੂੰ ਚਾਟੀ ਤੇ ਰੱਖ ਕੇ ਵਿੱਚੋਂ ਮਧਾਣੀ ਦਾ ਡੰਡਾ ਲਗ ਕੇ ਚਾਟੀ ਘੜਵੰਜੀ ਤੇ ਰੱਖ ਕੇ ਘੜਵੰਜੀ ਤੇ ਲੱਗੇ ਡੰਡੇ ਨਾਲ ਕੱਸ ਕੇ ਬੰਨ ਦਿੱਤਾ ਜਾਂਦਾ ਹੈ।ਤਾਂ ਜੋ ਚਾਟੀ ਵਿੱਚ ਮਧਾਣੀ ਅਸਾਨੀ ਨਾਲ ਘੁੰਮ ਸਕੇ।
ਮਧਾਣੀ ਘਮਾਉਣ ਲਈ ਡੋਰੀ ਜੋ ਮਧਾਣੀ ਦੇ ਉਪਰਲੇ ਸਿਰੇ ਕੋਲ ਵਲੀ ਹੁੰਦੀ ਹੈ।ਜਿਸ ਦੇ ਦੋਨਾ ਸਿਰਿਆ ਤੋ ਫੜਨ ਲਈ ਦੋ ਲੱਕੜ ਦੀਆ ਗੁੱਲੀਆਂ ਜਹੀਆਂ ਬੰਨੀਆ ਹੁੰਦੀਆ ਹਨ।ਉਗਲਾ ਫਸਾ ਕੇ ਮਧਾਣੀ ਚਲਾਉਣ ਦਾ ਕੰਮ ਸੌਖੀ ਤਰਾਂ ਹੁੰਦਾਂ ਹੈ।ਲੱਸੀ ਸਵੇਰੇ ਸਾਜਰੇ ਰਿੜਕੀ ਜਾਦੀ ਹੈ।ਇਸ ਨਾਲ ਬਚਪਨ ਦੀਆ ਚਾਟੀ ਦੀ ਲੱਸੀ ਨਾਲ ਸਬੰਧਤ ਯਾਦਾਂ ਨੂੰ ਤਾਜਾ ਕਰਵਾ ਦਿੱਤਾ ਹੈ ਜਿਸ ਤੋਂ ਨਵੀਂ ਪੀੜੀ ਬਿਲਕੁਲ ਅਨਜਾਨ ਹੈ ਅਤੇ ਨਿਊਡਲ,ਪੀਜੇ ਤੇ ਸਿਮਟ ਕੇ ਰਹ ਗਈ ਹੈ।
ਉਦੋਂ ਤਕਰੀਬਨ ਪਿੰਡਾਂ ਵਿੱਚ ਹਰ ਇੱਕ ਦੇ ਘਰ ਲਵੇਰਾ ਹੁੰਦਾ ਸੀ।ਸੁਵਾਣੀਆ ਸਵੇਰੇ ਸਵੱਗਤੇ ਉਠ ਕੇ ਲੱਸੀ ਰਿੜਕਦੀਆਂ ਸਨ। ਭਾਵੇਂ ਉਹਦੇ ਵਿੱਚੋਂ ਮੱਖਣ ਘਿਉ ਕੱਢ ਲਿਆ ਜਾਂਦਾ ਸੀ।ਫਿਰ ਵੀ ਲੱਸੀ ਵਿੱਚ ਇੰਨਾ ਥਿੰਦਾ ਹੁੰਦਾ ਸੀ,ਲੱਸੀ ਪੀਣ ਨਾਲ ਸਾਰਾ ਅੰਦਰ ਤਰ ਹੋ ਜਾਂਦਾ ਸੀ।ਟੱਟੀ ਪਿਸ਼ਾਬ ਖੁੱਲ ਕੇ ਆਉਦਾ ਸੀ।ਪੇਟ ਸਾਫ਼ ਹੋ ਜਾਂਦਾ ਸੀ।ਗੈਸ ਦਾ ਉਦੋਂ ਨਾਂ ਨਹੀਂ ਸੁਣਿਆ ਸੀ।ਲੱਸੀ ਦੀ ਜਗ੍ਹਾ ਬੈਂਡ ਟੀ ਨੇ ਲੈ ਲਈ ਹੈ ਜੋ ਗੈਸ ਬਨਾਉਣ ਦੀ ਜੜ ਹੈ।ਗੈਸ ਤੋਂ ਸਾਰੀਆਂ ਬਿਮਾਰੀਆਂ ਝਿੰਬੜਦੀਆ ਹਨ।ਜਿੰਨਾ ਦਾ ਮਨੁੱਖ ਸ਼ਿਕਾਰ ਹੋ ਰਿਹਾ ਹੈ।ਲੱਸੀ ਡੇਅਰੀਆਂ ਤੋਂ ਪੈਕਿੰਗ ਮਿਲਦੀ ਹੈ ਪਤਾ ਨਹਾ ਉਹ ਕਦੋਂ ਦੀ ਬਣੀ ਹੁੰਦੀ ਹੈ। ਲੱਸੀ ਦੇ ਫਾਇਦੇ ਲੈਂਦੇ ਅਸੀਂ ਨੁਕਸਾਨ ਉਠਾ ਰਹੇ ਹਾਂ।ਚਾਟੀ ਦੀ ਲੱਸੀ ਦੇ ਨਾਂ ਤੇ ਲੋਕਾ ਦੁਕਾਨਦਾਰੀਆਂ ਖੋਲ ਲਈਆ ਹਨ।ਚਾਟੀ ਦੀ ਲੱਸੀ ਦੇ ਨਾਂ ਤੇ ਲੋਕਾ ਨੂੰ ਲੂਣ ਮਿਰਚ ਪਾ ਕੇ ਪਾਣੀ ਘੋਲ ਘੋਲ ਦਈ ਜਾ ਰਹੇ ਹਨ। ਅਸੀਂ ਆਪਣੀ ਨੋਕਰੀ ਦੇ ਦੌਰਾਨ ਜਦੋਂ ਪਿੰਡਾਂ ਦੀਆ ਬਹਿਕਾ ਤੇ ਸੱਰਚ ਕਰਨ ਲਈ ਜਾਂਦੇ ਸੀ ਉਦੋਂ ਹਰ ਘਰ ਤੋਂ ਚਾਟੀ ਵਾਲੀ ਲੱਸੀ ਮਿਲ ਜਾਂਦੀ ਸੀ।ਅਸੀਂ ਪੰਜ ਪੰਜ ਛੇ ਛੇ ਗਲਾਸ ਲੱਸੀ ਦੇ ਪੀ ਜਾਂਦੇ ਸੀ।ਰਾਤ ਦੀ ਖਾਧੀ ਪੀਤੀ ਸਾਰੀ ਹੰਜਮ ਹੋ ਜਾਂਦੀ ਸੀ।ਲੋਕ ਵੀ ਇੱਕ ਦੂਸਰੇ ਦੇ ਘਰੋਂ ਲੱਸੀ ਮੰਗ ਕੇ ਲੈ ਜਾਂਦੇ ਸੀ।ਮੈ ਘਾੜਨੇ ਤੋਂ ਮਿਲਾਈ ਲਾਹ ਕੇ ਖਾਹ ਜਾਂਦਾ ਸੀ ਨਾਂ ਬਿੱਲੀ ਦਾ ਲਾ ਦਈ ਦਾ ਸੀ।ਲੋਕ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਰਹਿੰਦੇ ਸੀ।ਮਧਾਣੀ ਗੇੜ ਕੇ ਕਸਰਤ ਹੁੰਦੀ ਸੀ।ਬੀਮੀਰੀਆ ਨੇੜੇ ਨਹੀਂ ਸਨ ਆਉਂਦੀਆਂ ਇਹ ਲੱਸੀ ਹਰ ਗੁਣਾ ਨਾਲ ਭਰਭੂਰ ਸੀ।ਜੋ ਮਧਾਣੀਆਂ ਅਲੋਪ ਹੋ ਗਈਆਂ ਹਨ ਜੋ ਨਵੀਂ ਤਕਨੀਕ ਨਾਲ ਬਿਜਲੀ ਨਾਲ ਚੱਲਣ ਤੱਕ ਸੀਮਤ ਰਹਿ ਗਈਆਂ ਹਨ।ਜਿਸ ਨਾਲ ਇਨਸਾਨ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।

– ਗੁਰਮੀਤ ਸਿੰਘ ਵੇਰਕਾ, ਸੇਵਾ ਮੁੱਕਤ ਇੰਨਸਪੈਕਟਰ

Related posts

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin

ਸ਼ਾਦਮਾਨ ਚੌਕ ਵਿਚੋਂ ਉਪਜੀ ਸੋਚ !

admin