Poetry Geet Gazal

ਪਰਮਜੀਤ ਕੌਰ

ਹੂਕ

ਮਰ ਚੁੱਕੇ ਅਹਿਸਾਸਾਂ

ਨੂੰ ਨਾ ਫਰੋਲੀ

ਜਿਵੇਂ ਬੰਜਰ ਜ਼ਮੀਨ ‘ਚ

ਕਦੇ ਕੁੱਝ ਨਹੀਂ ਉੱਗਦਾ

ਅਹਿਸਾਸਾਂ ਦੀ ਕਬਰ

ਸੁੰਨੀ ਰਹਿੰਦੀ

ਜਦੋਂ ਸੁਨਹਿਰੀ ਸੁਪਨੇ

ਮਨ ਦੇ ਵੀਰਾਨੇ ਚ ਦਫ਼ਨ ਹੋ ਜਾਂਦੇ

ਫਿਰ ਰਹਿ ਜਾਂਦੀ

ਇੱਕ “ਹੂਕ”

ਜੋ ਨਾਸੂਰ ਚੀਸ ਬਣ

ਜਿਊਂਦੇ ਹੋਣ ਦਾ ਹਲੂਣਾ ਦੇ ਜਾਂਦੀ।

Related posts

ਪ੍ਰੋ.ਗਗਨਦੀਪ ਕੌਰ ਧਾਲੀਵਾਲ, ਬਰਨਾਲਾ

admin

ਮਾਸਟਰ ਪ੍ਰੇਮ ਸਰੂਪ ਛਾਜਲੀ

admin

ਅਮਰ, ਮੈਲਬੌਰਨ

admin