Articles

ਬੇਗੁਨਾਹ

ਪੁਲਿਸ ਦੀ ਡਿਊਟੀ ਬਣਦੀ ਹੈ ਕਿ ਜੇ ਕੋਈ ਫ਼ਰਿਆਦੀ ਤੁਹਾਡੇ ਕੋਲ ਕਾਬਲ ਦਸਤਅੰਦਾਜੀ ਜੁਰਮ ਦੀ ਇਤਲਾਹ ਲੈ ਕੇ ਆਉਦਾਂ ਹੈ।ਜੇ ਕਰ ਉਹ ਘਬਰਾਇਆ ਹੋਇਆ ਹੈ। ਉਸ ਨੂੰ ਪਾਣੀ ਪਿਲਾਉਣ ਤੋਂ ਬਾਅਦ ਉਸ ਦੀ ਸਾਰੀ ਗੱਲ ਸੁਨਣ ਤੋਂ ਬਾਅਦ ਐਫ ਆਈ ਆਰ ਦਰਜ ਕਰ ਕੇ ਤਫ਼ਤੀਸ਼ ਕਰੇ। ਇਸ ਗੱਲ ਦਾ ਤਫਤੀਸੀ ਅਫਸਰ ਨੂੰ ਖਿਆਲ ਕਰਣਾ ਚਾਹੀਦਾ ਹੈ। ਤਫਤੀਸੀ ਅਫਸਰ ਰੱਬ ਦਾ ਰੂਪ ਹੁੰਦਾ ਹੈ।ਜੇ  ਕਰ ਉਸਨੂੰ ਦੋਰਾਨੇ ਤਫ਼ਤੀਸ਼ ਕੋਈ ਵਿਅਕਤੀ ਬੇਗੁਨਾਹ ਜਾਪਦਾ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੀਨੀਅਰ ਅਫਸਰ ਨਾਲ ਵਿਚਾਰ ਵਿਟਾਦਰਾਂ ਕਰ ਕੇ ਉਸ ਨੂੰ ਬੇਗੁਨਾਹ ਦੇਵੇ। ਕੋਈ ਇਹੋ ਜਿਹਾ ਮਾੜਾ ਅਫਸਰ ਨਹੀਂ ਹੁੰਦਾ ਜੋ ਬੇਗੁਨਾਹ ਨੂੰ ਗੁਨਾਹਗਾਰ ਕਰੇਗਾ।ਹੁਣ ਪੜ੍ਹੀ ਲਿਖੀ ਲਿਖੀ ਪੁਲਿਸ ਹੈ।ਅੰਗਰੇਜ਼ਾਂ ਵਾਲੀ ਪੁਲਿਸ ਦਾ ਸਾਇਆ ਹੋਲੀ ਹੋਲੀ ਦੰਫਨ ਹੋ ਰਿਹਾ ਹੈ। ਇਮਾਨਦਾਰ ਅਫਸਰ ਆ ਰਹੇ ਹਨ। ਅਕਸਰ ਦੇਖਿਆ ਗਿਆ ਹੈ ਕੇ ਕਿਸੇ ਵੇਲੇ ਨਿਰਦੋਸ਼ ਵਿਅਕਤੀ ਵੀ ਪਰਚੇ ਵਿੱਚ ਘਸੀਟੇ ਜਾਂਦੇ ਹਨ। ਕਿਸੇ ਵੇਲੇ ਬੰਦਾ ਸੈਮਨ ਜੁਰਮ ਕਰ ਲੈਂਦਾ ਹੈ। ਉਹ ਪੇਸੇਵਾਰ ਦੋਸ਼ੀ ਨਹੀਂ ਹੁੰਦਾਂ। ਕਈ ਵਾਰੀ ਬੰਦਾ ਮਨੋਵਿਗਆਨਕ ਤੌਰ ਤੇ ਬੀਮਾਰ ਹੁੰਦਾ ਹੈ। ਉਹ ਕੋਈ ਜੁਰਮ ਕਰ ਦਿੰਦਾ ਹੈ।ਤਫਤੀਸੀ ਅਫਸਰ ਨੂੰ ਇੰਨ੍ਹਾਂ ਸਾਰੀਆਂ ਗੱਲਾਂ ਦਾ ਧਿਆਣ ਰੱਖ ਹੱਕੀ ਦੋਸ਼ੀ ਦੇ ਖਿਲਾਫ ਚਲਾਨ ਦੇਣਾ ਚਾਹੀਦਾ ਹੈ, ਕਿਉਂਕਿ ਰੱਬ ਵੀ ਉਪਰ ਦੇਖ ਰਿਹਾ ਹੈ। ਲੋਕ ਵੀ ਹੁਣ ਬਾਹਰਲੇ ਮੁਲਕ ਵਾਗੂੰ ਬਾਹਰਲੀ ਪੁਲਿਸ ਦੀ ਤਰਾਂ ਲੋਕਾਂ ਦੀ ਦੋਸਤ ਪੁਲਿਸ ਹੋਵੇ ਤਵੱਜੋ ਰੱਖਦੇ ਹਨ। ਇਸ ਕਰ ਕੇ ਪੁਲਿਸ ਨੂੰ ਲੋਕਾਂ ਦੀ ਹਮਦਰਦ ਤੇ ਮਿੱਤਰ ਸਮਝਣਾ ਚਾਹੀਦਾ ਹੈ। ਜਿਸ ਤਰਾਂ ਆਰਥਿਕ ਅਪਰਾਧ ਬਰਾਂਚ ਵਿੱਚ ਮੇਰੇ ਲੱਗਿਆਂ ਹੋਇਆਂ ਹੇਠ ਲਿਖੇ ਮੁਕੱਦਮੇ ਦੀ ਤਫ਼ਤੀਸ਼ਕੀਤੀ ਤੇ ਹੱਕੀ ਦੋਸ਼ੀ ਦੇ ਖਿਲਾਫ ਚਲਾਨ ਅਦਾਲਤ ਵਿੱਚ ਦਿੱਤਾ ਦੂਸਰੇ ਦੋਸ਼ੀ ਨੂੰ ਬੇਗੁਨਾਹ ਕੀਤਾ।ਸੁਰਜੀਤ ਸਿੰਘ ਜੋ ਬੀ.ਏ. ਪਾਸ ਸੀ। ਕਈਆਂ ਸਾਲਾ ਬਾਅਦ ਪੁਲਿਸ ਦੀ ਏ ਐਸ ਆਈ ਦੀ ਭਰਤੀ ਆਉਣ ਉਸ ਨੇ ਕਾਗਚ ਭਰੇ ਸਨ। ਫਿਜੀਕਲ ਟੈਸਟ ਪਾਸ ਹੋਣ ਤੇ ਜਦੋਂ ਭਰਤੀ ਅਫਸਰ ਉਸ ਦੇ ਦੱਸਵੀ ਦਾ ਅਸਲ ਸਰਟੀਫਕੇਟ ਚੈੱਕ ਕਰ ਰਿਹਾ ਸੀ।ਉਸ ਨੂੰ ਦੱਸਵੀ ਦੇ ਸਰਟੀਫਕੇਟ ਚੈੱਕ ਕਰਦੇ ਸਮੇ ਟੈਪਰਿੰਗ ਦਾ ਸ਼ੱਕ ਹੋਇਆ ਜੋ ਸਰਟੀਫਕੇਟ ਬਰੀਕੀ ਨਾਲ ਚੈਕ ਕਰਣ ਤੇ ਸਰਟੀਫਕੇਟ ਵਿੱਚ ਟੈਪਰਿੰਗ ਕਰ ਕੇ ਉਮਰ ਘਟਾਈ ਗਈ ਸੀ। ਜੋ ਭਰਤੀ ਅਫਸਰ ਵਲੋ ਪੰਜਾਬ ਸਕੂਲ ਐਜੂਕੇਸ਼ਨ ਦੇ ਦਫਤਰ ਤੋਂ ਜਦੋਂ ਭਰਤੀ ਸਰਟੀਫਕੇਟ ਚੈਕ ਕਰਾਇਆ ਤਾਂ ਉਸ ਵਿੱਚ ਸੁਰਜੀਤ ਸਿੰਘ ਉਮੀਦਵਾਰ ਨੇ ਆਪਣੀ ਅਸਲ ਉਮਰ ਨਾਲੋੰ ਉਮਰ ਘੱਟ ਭਰਤੀ ਹੋਣ ਲਈ ਕੀਤੀ ਸੀ। ਬਾਅਦ ਪੜਤਾਲ ਮੁਕੱਦਮਾ ਦਰਜ ਕਰਣ ਤੇ ਤਫਤੀਸ਼ੀ ਅਫਸਰ ਵਲੋ ਸੁਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਮਾਸ਼ਟਰ ਨੇ ਇਹ ਸਰਟੀਫਕੇਟ ਅਟੈਸਟਡ ਕੀਤਾ ਸੀ ਉਸ਼ਨੁੰ ਸ਼ਾਮਲ ਤਫਤੀਸ਼ ਕਰ ਕੇ ਪੁੱਛ ਗਿੱਛ ਕੀਤੀ। ਜਿਸ ਨੇ ਆਪਣੀ ਪੁੱਛ ਗਿੱਛ ਦੋਰਾਨ ਮੰਨਿਆ ਕਿ ਇਹ ਸਰਟੀਫਕੇਟ ਮੈਂ ਇੱਕ ਦਿਨ ਸੇਵਾ ਮੁੱਕਤ ਹੋਣ ਤੋਂ ਪਹਿਲਾ ਗੁੱਡ ਫੇਥ ਤੇ ਅਟੈਸਟਡ ਕੀਤਾ ਹੈ। ਇਸ ਵਿੱਚ ਮੇਰੀ ਨਾਂ ਹੀ ਕੋਈ  ਮਾੜੀ ਨੀਅਤ ਸੀ ਅਤੇ ਨਾਂ ਹੀ ਮੈਨੇ ਕੋਈ ਨਿੱਜੀ ਲਾਭ ਪ੍ਰਾਪਤ ਕੀਤਾ ਸੀ।ਜੋ ਤਫਤੀਸੀ ਅਫਸਰ ਨੇ ਮਾਸ਼ਟਰ  ਨੂੰ ਬਾਲਾ ਤਰ ਅਫਸਰਾਂ ਨਾਲ ਡਿਸਕੱਸ ਕਰਣ ਤੋਂ ਬਾਅਦ ਉਸ ਨੂੰ ਇਸ ਮੁਕੱਦਮੇ ਵਿੱਚ ਬੇਗੁਨਾਹ ਕਰ ਕੇ ਅਸਲ ਦੋਸੀ ਬੈਨੀਫੀਸ਼ਲ ਸੁਰਜੀਤ ਸਿੰਘ ਦੇ ਖਿਲਾਫ ਚਲਾਨ ਅਦਾਲਤ ਵਿੱਚ ਦੇ ਦਿੱਤਾ।
– ਗੁਰਮੀਤ ਸਿੰਘ ਸੇਵਾ ਮੁਕਤ ਇੰਨਸਪੈਕਟਰ ਪੁਲਿਸ ਐਮ ਏ ਪੁਲਿਸ ਐਡਮਨਿਸਟਰੇਸਨ ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin