ਸਰਦੀਆਂ ਵਿੱਚ ਸਿਹਤ ਦੇ ਲਈ ਛੋਲਿਆਂ ਦੀ ਦਾਲ ਅਤੇ ਸੁੱਕੇ ਮੇਵੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨੂੰ ਖਾਣ ਨਾਲ ਜੁਕਾਮ ਵਰਗੀਆਂ ਕਈ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਇਸ ਨਾਲ ਸਰੀਰ ਵਿੱਚ ਸ਼ਕਤੀ ਆਉਂਦੀ ਹੈ। ਤੁਸੀਂ ਇਨ੍ਹਾਂ ਨੂੰ ਸਰਦੀਆਂ ਦਾ ਤੋਹਫਾ ਕਿਹਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਂਣ ਦੇ ਤਰੀਕਾ
ਸਮੱਗਰੀ
-ਡੇਢ ਕੱਪ ਉਬਲੀ ਹੋਈ ਛੋਲਿਆਂ ਦੀ ਦਾਲ
-2 ਵੱਡੇ ਚਮਚ ਦੇਸੀ ਘਿਓ
-ਅੱਧਾ ਕੱਪ ਕੱਦੂਕੱਸ ਕੀਤਾ ਹੋਇਆ ਨਾਰੀਅਲ
-4-5 ਲੌਂਗ
-3 ਵੱਡੇ ਚਮਚ ਖਸਖਸ
-2 ਕੱਪ ਗੁੜ
-20 ਕਾਜੂ
-ਥੋੜੀ ਜਿਹੀ ਕਿਸ਼ਮਿਸ਼
ਵਿਧੀ
1. ਸਭ ਤੋਂ ਪਹਿਲਾਂ ਛੋਲਿਆਂ ਦੀ ਦਾਲ ਨੂੰ 2 ਘੰਟਿਆਂ ਦੇ ਲਈ ਭਿਉਂ ਕੇ ਰੱਖੋ।
2. ਫਿਰ ਇੱਕ ਪੈਨ ‘ਚ ਘਿਉ ਗਰਮ ਕਰੋ ਫਿਰ ਉਸ ‘ਚ ਕਾਜੂ ਤੇ ਕਿਸ਼ਮਿਸ਼ ਭੁੰਨ ਕੇ ਅਲੱਗ ਕਰ ਲਓ।
3.ਖਸਖਸ ਅਤੇ ਨਾਰੀਅਲ ਨੂੰ ਮਿਕਸਚਰ ‘ਚ ਪੀਸ ਕੇ ਅਲੱਗ ਕਰ ਲਓ।
4. ਹੁਣ ਪੈਨ ਵਿੱਚ ਬਚੇ ਘਿਓ ‘ਚ ਲੌਂਗ ਭੁੰਨ ਲਓ, ਉਸੇ ਪੈਨ ਵਿੱਚ ਦਾਲ ਨੂੰ ਘੱਟ ਗੈਸ ਤੇ ਭੁੰਨ ਲਓ। ਉਸ ਵਿੱਚ 4 ਕੱਪ ਪਾਣੀ ਪਾ ਕੇ ਖਸਖਸ ਵਾਲਾ ਮਿਕਸਚਰ ਪਾ ਕੇ ਹਿਲਾਓ। ਉਬਾਲ ਆਉਣ ਦਿਓ। ਤੇ ਪਾਣੀ ਨੂੰ ਥੋੜਾ ਸੁੱਕਣ ਦਿਓ।
5. ਫਿਰ ਇਸ ਵਿੱਚ ਗੁੜ ਪਾ ਦਿਓ। ਇਸ ਦੇ ਪਿਘਲਣ ਤੱਕ ਇਸ ਨੂੰ ਹਿਲਾਓ।
6.ਹਲਵਾ ਤਿਆਰ ਹੈ ਇਸ ਨੂੰ ਕਿਸ਼ਮਿਸ਼ ਮਿਲਾ ਕੇ, ਸਜਾਓ ਤੇ ਪਰੋਸੋ।
previous post
next post