Business

ਅਨ-ਰਜਿਸਟਰਡ ਬਿਲਡਰਾਂ ‘ਤੇ ਸ਼ਿਕੰਜਾ ਕੱਸਿਆ

ਮੈਲਬੌਰਨ – ਵਿਕਟੋਰੀਆ ਦੇ ਖਪਤਕਾਰ ਮਾਮਲਿਆਂ ਦੇ ਮੰਤਰੀ ਮੈਰਲਿਨ ਕਾਇਰੂਜ਼ ਨੇ ਵਿਕਟੋਰੀਆ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਉਸਾਰੀ ਜਾਂ ਮੁਰੰਮਤ ਦੇ ਕੰਮਾਂ ਲਈ ਰਜਿਸਟਰਡ ਬਿਲਡਰਾਂ ਕੋਲ ਹੀ ਪਹੁੰਚ ਕਰਨ ਕਿਉਂਕਿ ਕਾਨੂੰਨ ਦੇ ਵਿਰੁੱਧ ਕੀਤੇ ਗਏ ਅਜਿਹੇ ਕੰਮ ਲਈ ਬਿਲਡਰਾਂ ਦੀ ਜ਼ਿੰਮੇਵਾਰ ਤਹਿ ਨਹੀਂ ਕੀਤੀ ਜਾ ਸਕਦੀ। ਪਿਛਲੇ ਤਿੰਨ ਮਹੀਨਿਆਂ ਵਿਚ ਚਾਰ ਅਨ-ਰਜਿਸਟਰਡ ਬਿਲਡਰਾਂ ਨੂੰ ਅਦਾਲਤਾਂ ਦੁਆਰਾ 35 ਹਜ਼ਾਰ ਡਾਲਰ ਤੱਕ ਦੇ ਜੁਰਮਾਨਾ, ਰਿਫੰਡ ਜਾਂ ਖਰਚੇ ਪਾਏ ਗਏ ਹਨ। ਵਿਕਟੋਰੀਆ ਦੇ ਖਪਤਕਾਰ ਮਾਮਲਿਆਂ ਦੇ ਵਿਭਾਗ ਅਤੇ ਖਪਤਕਾਰ ਸੁਰੱਖਿਆ ਅਦਾਲਤਾਂ ਵਿਚ ਅਜਿਹੇ ਬਹੁਤ ਸਾਰੇ ਕੇਸ ਹਨ। ਜਦਕਿ ਕਾਨੂੰਨ ਮੁਤਾਬਕ ਹਰੇਕ ਬਿਲਡਰ ਦਾ ਰਜਿਸਟਰਡ ਹੋਣਾ ਲਾਜ਼ਮੀ ਹੈ ਤਾਂ ਹੀ ਉਹ ਅਹਿਮ ਘਰੇਲੂ ਬਿਲਡਿੰਗਾਂ, ਕਾਨਟ੍ਰੈਕਟ ਆਦਿ ਕਰ ਸਕਦੇ ਹਨ, ਜੇਕਰ ਕੰਮ 5 ਹਜ਼ਾਰ ਡਾਲਰ ਤੋਂ ਜ਼ਿਆਦਾ ਦਾ ਹੋਵੇ। ਬਿਲਡਰਾਂ ਨੂੰ ਉਹਨਾਂ ਦੀ ਲਾਪਰਵਾਹੀ, ਕਲਾਈਂਟ ਨੂੰ ਤੰਗ ਕਰਨ, ਜ਼ਿਆਦਾ ਚਾਰਜ ਕਰਨ ਆਦਿ ਮਾਮਲਿਆਂ ਵਿਚ ਖਪਤਕਾਰ ਮਾਮਲਿਆਂ ਸਬੰਧੀ ਟ੍ਰਿਬਿਊਨਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿਚ ਕਈ ਅਜਿਹੀਆਂ ਉਦਾਹਰਣਾਂ ਸਾਹਮਣੇ ਆਈਆਂ ਹਨ, ਜਿਵੇਂ ਕਿ ਅਨ-ਰਜਿਸਟਰਡ ਹੈਂਪਟਨ ਬਿਲਡਿੰਗ ਕੰਪਨੀ ਨੂੰ 14 ਹਜ਼ਾਰ ਡਾਲਰ ਦੇ ਰਿਫੰਡ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਹੀ ਫਰੈਂਕਸਟਨ ਬਿਲਡਰ ਨੂੰ ਵੀ 3500 ਡਾਲਰ ਦਾ ਜੁਰਮਾਨਾ ਕੀਤਾ ਗਿਆ। ਇਕ ਹੋਰ ਅਨ ਰਜਿਸਰਡ ਬਿਲਡਰ ਜੋ ਕੈਲਿਸਟਾ ਤੋਂ ਹੈ ਨੂੰ ਵੀ 2400 ਡਾਲਰ ਜੁਰਮਾਨਾ ਕਰਨਾ ਪਿਆ। ਬੈਂਡੀਗੋ ਪੂਲ ਕੰਪਨੀ ਨੂੰ ਵੀ 15 ਹਜ਼ਾਰ ਡਾਲਰ ਦਾ ਜੁਰਮਾਨਾ ਅਤੇ ਰਿਫੰਡ ਦੇ ਆਦੇਸ਼ ਹੋਏ।
ਵਿਕਟੋਰੀਆ ਵਿਚ ਬਿਲਡਿੰਗ ਅਥਾਰਟੀ ਦੀ ਵੈਬਸਾਈਟ ‘ਤੇ ਰਜਿਸਟਰਡ ਬਿਲਡਰਾਂ ਦੀ ਜਾਣਕਾਰੀ ਮਿਲਦੀ ਹੈ, ਜਿਥੋਂ ਪਤਾ ਲੈ ਕੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਰਜਿਸਟਰਡ ਬਿਲਡਰ ਖਪਤਕਾਰ ਮਾਮਲਿਆਂ ਸਬੰਧੀ ਗਲਤੀਆਂ ਕਰਨ ‘ਤੇ ਤੁਹਾਨੂੰ ਮੁਆਵਜ਼ਾ ਜਾਂ ਰਿਫੰਡ ਲਈ ਜ਼ਿੰਮੇਵਾਰ ਹਨ।

Related posts

ਨੀਤਾ ਅੰਬਾਨੀ ਵਲੋਂ ਐਨਐਮਏਸੀਸੀ ਆਰਟਸ ਕੈਫੇ ਪ੍ਰੀਵਿਊ ਦੀ ਮੇਜ਼ਬਾਨੀ !

admin

ਭਾਰਤ ਦੀ ਆਰਥਿਕ ਵਿਕਾਸ ਦਰ ਨਿਵਾਣ ਵੱਲ !

admin

ਨਿਊਯਾਰਕ ਸਟਾਕ ਐਕਸਚੇਂਜ ‘ਚ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਦਾ ਸਵਾਗਤ !

admin