ਕੈਨਬਰਾ – ਆਸਟ੍ਰੇਲੀਆ ਵਿਚ ਅਗਲੇਰੇ ਸਮੇਂ ਦਰਮਿਆਨ ਹਾਊਸਿੰਗ ਦੀਆਂ ਕੀਮਤਾਂ ਵਿਚ 10 ਫੀਸਦੀ ਤੱਕ ਕਮੀ ਆ ਸਕਦੀ ਹੈ।ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਸਟਾਈਲ ਹਾਊਸਿੰਗ ਦੇ ਮੰਦਵਾੜੇ ਦੇ ਕਾਰਨ ਸਾਨੂੰ ਗੰਭੀਰ ਹੋਣਾ ਹੋਵੇਗਾ। ਅਗਲੇ ਦੋ ਸਾਲਾਂ ਵਿਚ ਕੀ ਹੁੰਦਾ ਹੈ, ਇਸ ਨੂੰ ਦੇਖ ਕੇ ਅਗਲੇਰਾ ਅਨੁਮਾਨ ਲਗਾਇਆ ਜਾਣਾ ਸੁਭਾਵਿਕ ਹੈ। ਕੈਪੀਟਲ ਇਕਨਾਮਿਕਸ ਦੇ ਮੁੱਖ ਅਰਥ ਸ਼ਾਸਤਰੀ ਸ੍ਰੀ ਡੇਲਸ ਦਾ ਕਹਿਣਾ ਹੈ ਕਿ ਅਸੀਂ ਨੋਟ ਕੀਤਾ ਹੈ ਕਿ ਆਸਟ੍ਰੇਲੀਅਨ ਹਾਊਸਿੰਗ ਮਾਰਕੀਟ ਹਾਲੇ ਵੀ ਬਿਹਤਰੀਨ ਬਣੀ ਹੋਈ ਹੈ, ਜਦਕਿ ਅਮਰੀਕਾ ਦੀ ਹਾਊਸਿੰਗ ਮਾਰਕੀਟ ਜ਼ਿਆਦਾ ਕੌਮਾਂਤਰੀ ਵਿੱਤੀ ਮੰਦਵਾੜੇ ਵਿਚ ਫਸੀ ਹੈ।
ਫਰਵਰੀ ਵਿਚ ਮੈਕਰੋਇਨਾਮਿਕਸ ਦੇ ਬਾਨੀ ਜੋਨਾਥਨ ਟੈਪਰ ਨੇ ਕਿਹਾ ਸੀ ਕਿ ਸਾਡਾ ਅੰਦਾਜ਼ਾ ਹੈ ਕਿ ਪ੍ਰਾਪਰਟੀ ਮਾਰਕੀਟ ਵਿਚ 30 ਤੋਂ 50 ਫੀਸਦੀ ਮੰਦਵਾੜਾ ਛਾਇਆ ਹੈ। ਆਸਟ੍ਰੇਲੀਆ ਵਿਚ 1990 ਤੋਂ ਬਾਅਦ ਹਾਊਸਿੰਗ ਦੀਆਂ ਕੀਮਤਾਂ 350 ਫੀਸਦੀ ਵਧੀਆਂ ਹਨ, ਜਦਕਿ ਅਮਰੀਕਾ ਵਿਚ 140 ਫੀਸਦੀ। ਮੌਜੂਦਾ ਆਰਥਿਕ ਮੰਦਵਾੜੇ ਵਿਚ ਅਮਰੀਕੀ ਹਾਊਸਿੰਗ ਪ੍ਰਾਈਸ 30 ਫੀਸਦੀ ਹੇਠਾਂ ਆਏ ਹਨ। ਅਮਰੀਕੀ ਅਰਥਚਾਰੇ ਦਾ ਬਾਕੀ ਮੁਲਕਾਂ ਸਮੇਤ ਆਸਟ੍ਰੇਲੀਆ ਤੇ ਵੀ ਅਸਰ ਪੈਂਦਾ ਹੈ।
previous post
next post