Business

ਰੀਅਲ ਅਸਟੇਟ ਏਜੰਸੀ ਨੂੰ ਵੱਡਾ ਜੁਰਮਾਨਾ

ਮੈਲਬੌਰਨ – ਇੱਥੋਂ ਦੀ ਇਕ ਰੀਅਲ ਅਸਟੇਟ ਏਜੰਸੀ ਨੂੰ ਖਪਤਕਾਰਾਂ ਨੂੰ ਗਲਤ ਕੀਮਤਾਂ ਦੱਸ ਕੇ ਗਬਨ ਕਰਨ ਦੇ ਦੋਸ਼ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਫੈਡਰਲ ਕੋਰਟ ਆਫ਼ ਆਸਟ੍ਰੇਲੀਆ ਨੇ ਹੋਕਿੰਗ ਸਟੂਅਰਟ ਰਿਚਮੰਡ ਦੀ ਇਸ ਕੰਪਨੀ ਨੂੰ ਗਾਹਕਾਂ ਨੂੰ ਗਲਤ ਜ਼ਮੀਨ ਦੇ ਭਾਅ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਦੇਣ ਦਾ ਦੋਸ਼ੀ ਠਹਿਰਾਇਆ ਹੈ। ਏਜੰਸੀ ਨੂੰ ਦਿੱਤੀ ਸਜ਼ਾ ਮੁਤਾਬਕ ਏਜੰਸੀ ਹੁਣ ਵਿਕਟੋਰੀਅਨ ਖਪਤਕਾਰ ਲਾਅ ਫੰਡ ਨੂੰ 330,000 ਡਾਲਰ ਦਾ ਜੁਰਮਾਨਾ ਦੇਵੇਗੀ ਅਤੇ 90 ਹਜ਼ਾਰ ਦਾ ਕਾਨੂੰਨੀ ਖਰਚਾ ਅਦਾ ਕਰੇਗੀ। ਏਜੰਸੀ ਨੂੰ ਸਿੱਖਿਆ ਪ੍ਰੋਗਰਾਮ ਚਲਾਉਣਾ ਹੋਵੇਗਾ ਅਤੇ ਆਸਟ੍ਰੇਲੀਅਨ ਖਪਤਕਾਰ ਕਾਨੂੰਨ ਦੇ ਤਹਿਤ ਕਾਨੂੰਨੀ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਕੰਪਨੀ ਨੂੰ ਆਪਣੇ ਪ੍ਰੋਗਰਾਮ ਦਰੁੱਸਤ ਕਰਨੇ ਹੋਣਗੇ ਅਤੇ ਛੇ ਮਹੀਨਿਆਂ ਵਿਚ ਆਪਣਾ ਨੋਟਿਸ ਸਪਸ਼ਟ ਜਗ੍ਹਾ ‘ਤੇ ਚਿਪਕਾਉਣਾ ਹੋਵੇਗਾ।
ਇਸ ਕੰਪਨੀ ਵਿਰੁੱਧ ਕੰਜ਼ਿਊਮਰ ਅਫੇਅਰ ਵਿਕਟੋਰੀਆ ਨੇ ਕੇਸ ਦਰਜ ਕੀਤਾ ਸੀ। ਕੰਜ਼ਿਊਮਰ ਅਫੇਅਰ ਨੇ ਆਪਣੀ ਜਾਂਚ ਤੋਂ ਬਾਅਦ ਪਾਇਆ ਕਿ ਇਸ ਏਜੰਸੀ ਨੇ 11 ਸੰਪਤੀਆਂ ਗੁੰਮਰਾਹ ਕਰਕੇ ਵੇਚੀਆਂ ਹਨ। ਖਪਤਕਾਰ ਅਫੇਅਰਜ਼ ਨੇ 13 ਵਾਰ ਜਾਂਚ ਕੀਤੀ ਅਤੇ ਇਸ ਦੀਆਂ ਸਾਰੀਆਂ ਫਰੈਂਚਾਈਜ਼ ਦਾ ਰਿਕਾਰਡ ਵੀ ਖੰਘਾਲਿਆ।
ਇਸ ਫਰਾਡ ਦੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਉਹ ਰੀਅਲ ਅਸਟੇਟ ਉਦਯੋਗ ਲਈ ਸਖ਼ਤ ਕਾਨੂੰਨ ਬਣਾਵੇਗੀ ਜੋ 2017 ਵਿਚ ਲਾਗੂ ਹੋ ਜਾਣਗੇ।

Related posts

ਨੀਤਾ ਅੰਬਾਨੀ ਵਲੋਂ ਐਨਐਮਏਸੀਸੀ ਆਰਟਸ ਕੈਫੇ ਪ੍ਰੀਵਿਊ ਦੀ ਮੇਜ਼ਬਾਨੀ !

admin

ਭਾਰਤ ਦੀ ਆਰਥਿਕ ਵਿਕਾਸ ਦਰ ਨਿਵਾਣ ਵੱਲ !

admin

ਨਿਊਯਾਰਕ ਸਟਾਕ ਐਕਸਚੇਂਜ ‘ਚ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਦਾ ਸਵਾਗਤ !

admin