Articles

ਰੱਖੜ ਪੁੰਨਿਆਂ ਦਾ ਮੇਲਾ ਬਾਬਾ ਬਕਾਲਾ

ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਜਿੱਥੇ ਮੱਖਣ ਸ਼ਾਹ ਲੁਬਾਣੇ ਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੋਈ ਸੀ। ਗੁਰੂ ਲਾਧੋ ਰੇ ਉੱਚੀ ਉੱਚੀ ਬੋਲ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।ਬਾਬਾ ਬਕਾਲਾ ਇਤਹਾਸਕ ਕਸਬਾ ਹੈ ਜੋ ਅੰਮ੍ਰਿਤਸਰ ਦੀ ਤਹਸੀਲ  ਵੀ ਹੈ। ਬਾਬਾ ਬਕਾਲਾ ਦਾ ਪਹਿਲਾ  ਨਾਮ ਬਾਕਾ ਬਾਲਾ ਹੁੰਦਾ ਸੀ। ਇਹ ਕਸਬਾ ਜਲੰਧਰ – ਬਟਾਲਾ ਸ਼ੜਕ ਤੇ ਸਥਿੱਤ ਹੈ ਜੋ ਅੰਮ੍ਰਿਤਸਰ ਤੋਂ 40 ਕਿੱਲੋਮੀਟਰ ਦੀ ਦੂਰੀ ਹੈ। ਕੀਰਤਪੁਰ ਸਾਹਿਬ ਵਿਖੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਚ-ਖੰਡ ਦਾ ਸਮਾ ਨੇੜੇ ਜਾਣਿਆਂ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਪਿੰਡ ਬਾਬਾ ਬਕਾਲਾ ਜਾਣ ਲਈ  ਕਿਹਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾ ਕਿਹਾ ਬਾਬਾ ਵੱਸੇ ਬਕਾਲੇ। ਮੱਖਣ ਸ਼ਾਹ ਦਾ ਜਿਸ ਦਾ ਪਾਤਸ਼ਾਹ ਨੇ ਬੇੜਾ ਪਾਰ ਲਾਇਆ ਸੀ ਸ਼ੁਰਕਰਾਨੇ ਵਜੋਂ ਬਾਬੇ ਬਕਾਲੇ ਪੁੱਜ ਗਿਆ। 22 ਮੰਜੀਆ ਨੂੰ ਪੰਜ ਪੰਜ ਮੋਹਰਾ ਰੱਖ ਮੱਥਾ ਟੇਕੀ ਗਿਆ। ਅਖੀਰ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਵੀ ਪੰਜ ਮੋਹਰਾ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਮੱਖਣ ਸ਼ਾਹ ਨੂੰ ਕਿਹਾ ਗੁਰੂ ਘਰ ਵਿੱਚ ਕਿਸੇ ਕਿਸਮ ਦਾ ਘਾਟਾ ਨਹੀਂ ਪਰ ਪੰਜ ਸੋ ਮੋਰਾਂ ਸੁੱਖ ਕੇ ਪੰਜ ਮੋਰਾ ਮੱਥਾ ਟੇਕ ਰਿਹਾ ਹੈ। ਗੁਰੂ ਸਿੱਖਾਂ ਜਿਹੜਾ ਵਾਧਾ ਕਰੀ ਦਾ  ਹੈ ਉਹ ਪੂਰਾ ਕਰੀਦਾ ਹੈ। ਇਹ ਬਚਨ ਸੁਣ ਕੇ ਮੱਖਣ ਸ਼ਾਹ ਗੱਦ ਗੱਦ ਹੋ  ਗਿਆ ਤੇ ਕੋਠੇ ਤੇ ਚੜ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆਂ ਸੱਚਾ ਗੁਰੂ ਲਾਧੋ ਰੇ। ਗੁਰੂ ਜੀ ਨੂੰ ਪ੍ਰਗਟ ਕਰ ਦਿੱਤਾ। ਬਾਬਾ ਬਕਾਲਾ ਇੱਕ ਇਤਹਾਸਕ ਕਸਬਾ ਹੈ। ਜੋ ਸੰਸਾਰ ਭਰ ਵਿੱਚ ਪ੍ਰਸਿੱਧ ਤੀਰਥ ਅਸਥਾਨ ਬਣ ਚੁੱਕਾ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 11 ਦਿਨ ਘੋਰ ਤਪੱਸਿਆ ਕਰ ਇਹ ਨਗਰ ਵਸਾਇਆ। ਜਿੱਥੇ ਹਰ ਸਾਲ ਗੁਰੂ ਜੀ ਦੀ ਯਾਦ ਵਿੱਚ ਤਿੰਨ ਦਿਨ ਰੋਜ਼ਾਨਾ ਸਲਾਨਾ ਜੋੜ ਮੇਲਾ ਰੱਖੜ ਪੁੰਨਿਆ ਬੜੀ ਧੁੰਮ ਧਾਮ ਨਾਲ ਮਨਾਇਆਂ ਜਾਂਦਾ ਹੈ। ਜੋ ਕਰੋਨਾਂ ਦੀ ਵਜਾ ਕਾਰਨ ਐਤਕੀ ਨਹੀਂ ਮਨਾਇਆਂ ਜਾ ਰਿਹਾ। ਜੋ ਸਾਰੀਆਂ ਨਾਨਕ ਨਾਮ ਲੇਵਾ ਸੰਗਤਾ ਨੂੰ ਆਪਣੇ ਘਰ ਬੈਠ ਕੇ ਨਿਤਨੇਮ ਕਰ ਕੇ ਜੋ ਕਰੋਨਾ ਮੌਤ ਦਾ ਵਰੰਟ ਬਣ ਕੇ ਘੁੰਮ ਰਿਹਾ ਹੈ ਤੇ ਫਤਹਿ ਹਾਸਲ ਕਰਨ ਲਈ ਅਰਦਾਸ ਕਰਣੀ ਚਾਹੀਦੀ ਹੈ। ਸਾਧ ਸੰਗਤ ਵੱਲੋਂ ਕੀਤੀ ਅਰਦਾਸ ਵਿੱਚ ਇੰਨੀ ਸ਼ਕਤੀ ਹੈ। ਵੱਡੇ ਤੋ ਵੱਡਾ ਦੁੱਖ ਵੀ ਕੱਟਿਆ ਜਾਂਦਾ ਹੈ। ਰੱਖੜ ਪੁੰਨਿਆ ਦੇ ਮੇਲੇ ਤੇ ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਹੈ।

– ਗੁਰਮੀਤ ਸਿੰਘ ਵੇਰਕਾ, ਸੇਵਾ ਮੁੱਕਤ ਇੰਸਪੈਕਟਰ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin