ਮੈੰ ਉਸ ਸਮੇ ਦੀ ਗੱਲ ਕਰ ਰਿਹ ਹਾਂ, ਜਦੋਂ ਵਿਆਹ ਸ਼ਾਦੀਆਂ ਤੇ ਹੋਰ ਖ਼ੁਸ਼ੀ ਤੇ ਮੌਕੇ ਤੇ ਲਾਊਡ ਸਪੀਕਰ ਵਜਾਏ ਜਾਂਦੇ ਸੀ। ਚਰਨ ਸਿੰਘ ਦੇ ਘਰ ਪਹਿਲਾ ਪਲੇਠੀ ਦਾ ਮੁੰਡਾ ਹੋਣ ਤੇ ਉਸ ਨੇ ਕੋਠੇ ਉੱਪਰ ਲਾਊਡ ਸਪੀਕਰ ਮੰਜੇ ਨਾਲ ਬੰਨ ਕੇ ਦੋ ਤਿੰਨ ਦਿਨ ਵਜਾਇਆ, ਨਾਂ ਹੀ ਆਪਣੀ ਘਰ ਵਾਲੀ ਤੇ ਬੱਚੇ ਦੀ ਸਾਰ ਲਈ, ਕੇ ਜਨੇਪੇ ਵਿੱਚ ਉਸ ਦੀ ਹਾਲਤ ਕਿਹੋ ਜਿਹੀ ਹੈ। ਇਸੇ ਤਰਾਂ ਹੀ ਦੋ ਮੁੰਡੇ ਹੇਠਾਂ ਉਤੇ ਹੋ ਗਏ, ਉਦੋਂ ਤੱਕ ਸਪੀਕਰ ਨਹੀਂ ਬੰਦ ਕੀਤਾ, ਜਿੰਨਾ ਚਿਰ ਪਿੰਡ ਵਾਲਿਆਂ ਨੇ ਅੱਕ ਕੇ ਉਹਦਾ ਸਪੀਕਰ ਬੰਦ ਨਹੀਂ ਕਰਾਇਆਂ। ਤਿੰਨਾਂ ਮੁੰਡਿਆਂ ਤੋਂ ਬਾਅਦ ਕੁੜੀ ਘਰ ਆ ਗਈ। ਉਸ ਨੂੰ ਇਸ ਤਰਾਂ ਲੱਗਿਆ ਜਿਵੇਂ ਕੋਈ ਉਸ ਦੇ ਉੱਪਰ ਕੋਈ ਪਹਾੜ ਟੁੱਟ ਕੇ ਡਿੱਗ ਪਿਆਂ ਹੈ। ਉਸ ਨੇ ਮੁੰਡਿਆ ਵਾਂਗੂ ਕੁੜ੍ਹੀ ਦਾ ਕੋਈ ਜਸ਼ਨ ਨਹੀਂ ਮਨਾਇਆਂ।
ਸਮਾ ਬਦਲਿਆ ਮੁੰਡੇ ਜਵਾਨ ਹੋ ਗਏ ਤੇ ਨਸ਼ਾ ਵੇਚਨ ਲੱਗ ਪਏ। ਪੁਲਿਸ ਰੇਡ ਕਰਦੀ ਮੁੰਡੇ ਭੱਜ ਜਾਂਦੇ ਚਰਨਾ ਕਾਬੂ ਆ ਜਾਂਦਾ, ਪੁਲਿਸ ਦੇ ਮੁੰਡਿਆ ਨੂੰ ਪੇਸ਼ ਕਰਵਾਉਣ ਲਈ ਉਸ ਨੇ ਕਈ ਵਾਰੀ ਪੁਲਿਸ ਦੀ ਮਾਰ ਖਾਦੀ। ਕੁੜੀ ਥਾਣੇ ਪੰਚਾਇਤ ਲੈਕੇ ਥਾਣੇ ਤੋਂ ਚਰਨੇ ਨੂੰ ਛਡਾਉਂਦੀ ਰਹੀ। ਇੱਕ ਦਿਨ ਚਰਨਾ ਉੱਚੀ ਉੱਚੀ ਰੋ ਰਿਹਾ ਸੀ ਕੇ ਮੈ ਸੋਚਿਆ ਸੀ ਕੇ ਇਹ ਔਲਾਦ ਮੇਰੇ ਬੁਢਾਪੇ ਦਾ ਸਹਾਰਾ ਬਣੇਗੀ। ਇਹਦੇ ਨਾਲ਼ੋਂ ਤਾਂ ਜੰਮਦਿਆਂ ਹੀ ਮਰ ਜਾਂਦੀ। ਕਲਪੀ ਔਰਤ ਨੇ ਚਰਨੇ ਨੂੰ ਕਿਹਾ ਜਦੋਂ ਮੁੰਡੇ ਹੁੰਦੇ ਸਨ, ਉਦੋਂ ਤੇ ਕੋਠੇ ਤੇ ਵਾਜਾ ਵਜਾ ਮੇਰਾ ਹਾਲ ਵੀ ਨਹੀਂ ਸੀ ਪੁੱਛਦਾ ਨਾਂ ਤੂੰ ਮੇਰੀ ਪ੍ਰਵਾਹ ਕਰਦਾ ਸੀ ਤੇ ਨਾ ਮੁੰਡਿਆ ਦੀ।ਕੁੜੀ ਹੋਣ ਤੇ ਤੈਨੂੰ ਗਸ਼ ਹੀ ਪੈ ਗਈ ਸੀ। ਉਹੀ ਕੁੜੀ ਹੈ ਜਿਹੜੀ ਹੁਣ ਤੈਨੂੰ ਥਾਣੇ ਤੋ ਛਡਾਉਦੀ ਹੈ। ਜੋ ਚਰਨਾ ਇਹ ਕਹਿ ਰਿਹਾ ਸੀ ਕੇ ਮੈ ਸਮਝਿਆ ਸੀ ਕੇ ਕੁੜੀਆ ਮਾਂ ਪਿਉ ਦੇ ਘਰੋ ਚਲੀਆ ਜਾਦੀਆਂ ਹਨ, ਮੁੰਡੇ ਹੀ ਘਰ ਦਾ ਕੰਮ ਕਰਨ ਵਿੱਚ ਸਹਾਰਾ ਬਣਦੇ ਹਨ। ਕੁੜੀਆ ਨੂੰ ਵਿਆਉਣ ਲੱਗਿਆ ਦਾਜ ਦੇਣਾ ਪਵੇਗਾ ਮਾਂ ਪਿਉ ਤੇ ਬੋਝ ਬਣਗੀਆਂ।ਇਹ ਮੇਰੀ ਗਲਤ ਧਾਰਨਾ ਸੀ। ਆਪਣੀ ਧੀ ਨੂੰ ਗਲਵਕੜੀ ‘ਚ ਲੈ ਪਛਤਾਵੇ ਦੇ ਅੱਥਰੂ ਕੇਰ ਰਿਹਾ ਸੀ।

– ਗੁਰਮੀਤ ਸਿੰਘ ਵੇਰਕਾ, ਸੇਵਾ ਮੁੱਕਤ ਇੰਨਸਪੈਕਟਰ ਪੁਲਿਸ ਐਮਏ ਪੁਲਿਸ ਐਡਮਨਿਸਟਰੇਸ਼ਨ