Articles Religion

ਗੁਰੂ ਗੱਦੀ ਦਿਵਸ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ

ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਗੁਰੂ ਗੱਦੀ ਦਿਵਸ ਤੇ ਆਪ ਜੀ ਨੂੰ, ਦੇਸ਼ ਦੀ ਸਮੂੰਹ ਸਾਧ ਸੰਗਤ ਅਤੇ ਵਿਦੇਸ਼ ਵਿੱਚ ਵੱਸਦੇ ਮੇਰੇ ਵੀਰ, ਭੈਣਾਂ, ਬਜ਼ੁਰਗਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਇਤਹਾਸ ਮੁਤਾਬਕ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ 24 ਸਤੰਬਰ 1534 ਈਂ ਨੂੰ ਪਿਤਾ ਹਰੀ ਦਾਸ ਸੋਡੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਚੂਨਾ ਮੰਡੀ ,ਲਹੌਰ ਪਾਕਿਸਤਾਨ ਵਿਖੇ ਹੋਇਆ। ਇੰਨਾਂ ਦੀ ਯਾਦ ਵਿੱਚ ਗੁਰਦੁਆਰਾ ਜਨਮ ਅਸ਼ਥਾਨ ਸ੍ਰੀ ਗੁਰੂ ਰਾਮ ਦਾਸ ਜੀ (ਲਹੌਰ) ਪਾਕਿਸਤਾਨ ਵਿੱਚ ਸਥਿੱਤ ਹੈ। ਗੁਰੂ ਸਾਹਿਬ ਨੇ ਇਸ ਜਗਾ ਆਪਣਾ ਬਚਪਨ ਗੁਜ਼ਾਰਿਆ। ਛੋਟੀ ਅਵਸਥਾ ਵਿੱਚ ਮਾਂ ਪਿਉ ਦਾ ਸਾਇਆ ਚਲਾ ਗਿਆ ਤਾਂ ਉਨ੍ਹਾਂ ਦੀ ਨਾਨੀ ਉਨ੍ਹਾਂ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ।ਆਪ ਕੁੱਛ ਸਾਲ ਨਾਨਕੇ ਘਰ ਰਹੇ। ਇਨ੍ਹਾਂ ਨੂੰ 1574 ਈਸਵੀ ਵਿੱਚ ਗੁਰਿਆਈ ਦੀ ਬਖ਼ਸ਼ਿਸ਼ ਪ੍ਰਾਪਤ ਹੋਈ। ਆਪ ਜੀ ਨੇ ਸੱਤ ਸਾਲ ਸਿੱਖ ਧਰਮ ਦੀ ਅਗਵਾਈ ਕੀਤੀ ਅਤੇ 1581 ਈਂਸਵੀ ਵਿੱਚ ਜੋਤੀ ਜੋਤ ਸਮਾ ਗਏ। ਸੋਡੀ ਸੁਲਤਾਨ ਗੁਰੂ ਰਾਮ ਦਾਸ ਜੀ ਚਲੀ ਪੀੜੀ ਸੋਡੀਆ ਰੂਪ ਦਿਖਾਵਣ ਵਾਰੋ ਵਾਰੀ॥ (1534 ਤੋਂ1581 ਈ਼) ਬੈਠਾ ਸੋਡੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ॥ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ॥ – ਭਾਈ ਗੁਰਦਾਸ ਜੀ
ਜਿਸ ਤੇ ਉਸ ਅਕਾਲ ਪੁਰਖ ਦੀ ਕਿਰਪਾ ਹੋ ਜਾਵੇ ਉਹ ਦੋ ਜਹਾਨਾਂ ਦੀ ਪਾਤਸ਼ਾਹੀ ਪ੍ਰਾਪਤ ਕਰ ਲੈਂਦਾ ਹੈ। ਉਸ ਦਾ ਪ੍ਰਤਾਪ ਅੱਖਰਾਂ ਵਿੱਚ ਅੰਕਿਤ ਕਰਨਾ ਅਸੰਭਵ ਹੋ ਜਾਂਦਾ ਹੈ। ਇਸ ਪ੍ਰਮਾਣ ਨੂੰ ਗੁਰੂ ਅਮਰਦਾਸ ਜੀ ਨੇ ਪਰਤੱਖ ਕਰ ਕੇ ਦਿਖਾ ਦਿੱਤਾ, ਜਦੋਂ ਉਨ੍ਹਾਂ ਨੇ ਘੂੰਘਨੀਆ ਵੇਚਣ ਵਾਲੇ ਇੱਕ ਨਿਸਚੇਵਾਨ ਸੇਵਕ ਭਾਈ ਜੇਠਾ ਜੀ ਨੂੰ ਰੱਬ ਦੀ ਵਰੋਸਾਈ ਗੁਰੂ ਨਾਨਕ ਦੀ ਗੱਦੀ ਮਾਲਕ ਬਣਾ ਆਪਣੇ ਪੁੱਤਰਾਂ ਸਾਕ-ਸੰਬੰਧੀਆਂ ਸਮੇਤ ਸਾਰੇ ਜਗਤ ਨੂੰ ਉਨ੍ਹਾਂ ਦੇ ਚਰਨਾ ਵਿੱਚ ਨਿਵਾ ਦਿੱਤਾ। ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਬਾਉਲ਼ੀ ਸਾਹਿਬ ਦਾ ਨਿਰਮਾਣ ਕਾਰਜ ਅਰੰਭ ਕਰਵਾਇਆ ਗਿਆ। ਗੁਰੂ ਰਾਮ ਦਾਸ ਜੀ ਵੀ ਆਪਣੀ ਨਾਨੀ ਨਾਲ ਸੰਗਤ ਦੇ ਰੂਪ ਵਿੱਚ ਪਿੰਡ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆ ਗਏ, ਗੁਰੂ ਰਾਮ ਦਾਸ ਜੀ ਨੇ ਇਸ ਨਗਰੀ ਵਿੱਚ ਦਿਨ ਰਾਤ ਨਿਸ਼ਕਾਮ ਸੇਵਾ ਕੀਤੀ। ਗੁਰੂ ਅਮਰਦਾਸ ਜੀ ਦੇ ਕਹਿਣ ਤੇ ਉਨਾ ਨੇ ਇੱਕ ਨਗਰ ਵਸਾਇਆ ਜਿਸ ਦਾ ਨਾਂ ਗੁਰੂ ਦਾ ਚੱਕ ਸੀ ਬਾਅਦ ਵਿੱਚ ਇਸ ਦਾ ਨਾਮ ਰਾਮਦਾਸ ਪੁਰ ਹੋ ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇੱਥੇ ਉਨ੍ਹਾਂ ਨੂੰ ਅਕਬਰ ਬਾਦਸ਼ਾਹ ਨੇ 500 ਵਿੱਗੇ ਦੀ ਜਗੀਰ ਦਿੱਤੀ, ਜਿੱਥੇ ਸਰੋਵਰ ਦੀ ਖੁਦਾਈ ਕੀਤੀ। ਸ੍ਰੀ ਅੰਮ੍ਰਿਤਸਰ ਸ਼ਹਿਰ ਵਸਾਇਆ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮ ਦਾਸ ਜੀ ਦੀ ਸੇਵਾ ਤੋਂ ਪ੍ਰਭਾਵਤ ਹੋਕੇ ਪਹਿਲਾ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਗੁਰੂ ਰਾਮ ਦਾਸ ਜੀ ਨਾਲ ਕੀਤਾ ਤੇ ਫਿਰ ਜੋਤੀ ਜੋਤ ਸਮਾਉਲੱਗਿਆਂ 1 ਸਤੰਬਰ 1574 ਈ਼ ਨੂੰ ਆਪਣੇ ਦੋ ਪੁੱਤਰਾਂ ਤੇ ਇੱਕ ਜਵਾਈ ਨੂੰ ਛੱਡ ਕੇ ਗੁਰਆਈ ਭਾਈ ਜੇਠਾ ਜੀ ਨੂੰ ਸੌਂਪ ਦਿੱਤੀ ਅਤੇ ਇਸ ਤਰਾਂ ਉਹ ਚੌਥੇ ਗੁਰੂ ਦੇ ਰੂਪ ਵਿੱਚ ਗੁਰੂ ਰਾਮਦਾਸ ਜੀ ਵਜੋਂ ਗੁਰੂ ਗੱਦੀ ਤੇ ਬਿਰਾਜਮਾਨ ਹੋਏ। ਅੱਜ ਗੁਰੂ ਜੀ ਦੇ ਗੁਰੂ ਗੱਦੀ ਦਿਵਸ ਤੇ ਬੜੇ ਦੁੱਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ। ਸਾਡੇ ਲੋਕ ਗੁਰੂ ਜੀ ਦੀਆਂ ਸੰਖਿਆਵਾ ਤੋ ਦੂਰ ਜਾ ਪਖੰਡੀ ਦੇਹ ਧਾਰੀ ਗੁਰੂਆ ਦੇ ਅੱਗੇ ਮੱਥੇ ਰਗੜ ਰਹੇ ਹਨ। ਅੱਜ ਗੁਰੂ ਜੀ ਦੇ ਗੁਰੂ ਗੱਦੀ ਦਿਵਸ ਤੇ ਸਰੋਮਨੀ ਕਮੇਟੀ ਨੂੰ ਉਨ੍ਹਾ ਲੋਕਾਂ ਨੂੰ ਸਦੇਸ਼ਾ ਪਚਾਉਣਾ ਚਾਹੀਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਦੀ ਬਜਾਏ ਦੇਹ ਧਾਰੂ ਗੁਰੂਆ ਨੂੰ ਮੱਥਾ ਟੇਕ ਉਨ੍ਹਾਂ ਦੀਆ ਦੁਕਾਨਦਾਰੀਆ ਚਮਕਾ ਰਹੇ ਹਨ। ਉਹ ਗੁਰੂ ਘਰ ਵਾਲੇ ਬਨਣ। ਹੁਣ ਵੋਟਾ ਆ ਗਈਆ ਹਨ। ਵੋਟਾ ਲੈਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਇੰਨ੍ਹਾਂ ਦੇ ਦਰਵਾਜੇ ਤੇ ਜਾ ਮੱਥਾ ਟੇਕਣਗੀਆ। ਪਰਮਾਤਮਾ ਹੀ ਇੰਨ੍ਹਾਂ ਲੋਕਾ ਨੂੰ ਸਰਮੱਤ ਬਖਸੇ।

– ਗੁਰਮੀਤ ਸਿੰਘ ਵੇਰਕਾ ਐਮ ਏ, ਪੁਲਿਸ ਐਡਮਨਿਸਟਰੇਸ਼ਨ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin