ਬੰਦੀ ਛੋੜ ਦਿਵਸ, ਮੁੱਕਤੀ ਦਾ ਦਿਵਸ ਅੱਸੂ ਮਹੀਨੇ ਵਿੱਚ ਮਨਾਇਆਂ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ। ਇਤਿਹਾਸਕਾਰਾਂ ਮੁਤਾਬਕ ਇਹ ਤਿਉਹਾਰ ਦਾ ਸੰਬੰਧ ਉਸ ਸਮੇ ਤੋਂ ਜੁੜਿਆ ਹੈ। ਜਦੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸੀ।ਉਸ ਦਿਨ ਦੀਵਾਲੀ ਸੀ।ਸਿੱਖ ਸੰਗਤ ਨੇ ਆਪਣੇ ਘਰਾਂ ਵਿੱਚ ਅਤੇ ਦਰਬਾਰ ਸਾਹਿਬ ਵਿਖੇ ਘਿਉ ਦੇ ਦੀਵੇ ਜਗਾਏ ਸਨ।ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸ਼ਾਤਮਈ ਸ਼ਹਾਦਤ ਨੇ ਸਿੱਖ ਇਤਹਾਸ ਵਿੱਚ ਇੱਕ ਕ੍ਰਾਂਤੀਕਾਰ ਮੋੜ ਲੈ ਆਂਦਾ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਘਰ ਦੀ ਪ੍ਰੰਪਰਾਗਤ ਰੰਸਮ ਨੂੰ ਸਮੇ ਦੀ ਲੋੜ ਮੁਤਾਬਕ ਬਦਲਿਆ। ਗੁਰੂ ਗੱਦੀ ਧਾਰਨ ਕਰਦੇ ਸਮੇ ਮੀਰੀ ਪੀਰੀ ਦੀਆ ਦੋ ਕਿਰਪਾਨਾਂ ਪਹਿਨੀਆਂ। ਸ੍ਰੀ ਅਕਾਲ ਤੱਖਤ ਸਾਹਿਬ ਦੀ ਸਿਰਜਣਾ ਕੀਤੀ, ਜਿੱਥੇ ਦੀਵਾਨ ਸੱਜਣ ਲੱਗੇ ਤੇ ਕੀਰਤਨ ਹੋਣ ਲੱਗਾ। ਗੁਰਬਾਣੀ ਦੇ ਨਾਲ ਨਾਲ ਬੀਰਰਸੀ ਵਾਰਾਂ ਵੀ ਗਾਈਆ ਜਾਣ ਲੱਗੀਆਂ। ਇਸ ਪਰੰਪਰਾ ਦੇ ਚਲਦਿਆਂ ਜੋ ਹੁਣ ਵੀ ਢਾਡੀ ਵਾਰਾ ਗਾਉਦੇ ਹਨ। ਗੁਰੂ ਸਾਹਿਬ ਨੇ ਸਿੱਖ ਸੰਗਤਾ ਨੂੰ ਦਰਸ਼ਨ ਲਈ ਆਉਦੇ ਸਮੇ ਚੰਗੇ ਨਸਲ ਦੇ ਘੋੜੇ ਤੇ ਸ਼ਸਤਰ ਲਿਆਉਣ ਦੇ ਅਦੇਸ਼ ਦਿੱਤੇ। ਅਣਖੀਲੇ ਗਭਰੂ ਜਵਾਨਾਂ ਦੀ ਫੌਜ ਤਿਆਰ ਕਰ ਸਿਖਲਾਈ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲੇ ਦੀ ਸਥਾਪਨਾ ਕੀਤੀ ਗਈ। ਗੁਰੂ ਘਰ ਦੇ ਵਿਰੋਧੀਆਂ ਨੇ ਗੁਰੂ ਜੀ ਦੇ ਖਿਲਾੰਫ ਜਹਾਂਗੀਰ ਬਾਦਸ਼ਾਹ ਕੋਲ ਕੰਨ ਭਰਨੇ ਸ਼ੁਰੂ ਕਰ ਕਿੱਤੇ, ਜਿਸ ਦੇ ਫਲਸਰੂਪ ਬਗ਼ਾਵਤ ਦੀ ਸ਼ਹਿ ਦੇ ਕੇਸ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਜੀ ਨੂੰ ਨਜ਼ਰਬੰਦ ਕਰ ਦਿੱਤਾ ਗਿਆ, ਜਿੱਥੇ ਦੋਨੋ ਵੇਹਲੇ ਕੀਰਤਨ ਹੋਣ ਲੱਗਾ। ਸਿੱਖ ਸੰਗਤ ਵਿੱਚ ਗੁਰੂ ਜੀ ਦੀ ਨਜ਼ਰਬੰਦੀ ਨਾਲ ਬੇਚੈਨੀ ਪੈਦਾ ਹੋਣ ਤੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਜਥਾ ਅਕਾਲ ਤੱਖਤ ਤੋ ਚਲ ਗਵਾਲੀਅਰ ਪਹੁੰਚਾ। ਜੋ ਉਹਨਾਂ ਨੂੰ ਗੁਰੂ ਜੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲੀ। ਦੂਜੇ ਪਾਸੇ ਸਾਈਂ ਮੀਆਂ ਮੀਰ ਜੀ ਨੂੰ ਗੁਰੂ ਜੀ ਦੀ ਰਿਹਾਈ ਸੰਬੰਧੀ ਜਹਾਂਗੀਰ ਨਾਲ ਗੱਲ ਬਾਤ ਕਰਣ ਤੇ ਕਾਮਯਾਬੀ ਮਿਲੀ। ਜੋ ਗੁਰੂ ਜੀ ਨੇ ਇਕੱਲਿਆਂ ਰਿਹਾਅ ਹੋਣ ਤੋ ਇਨਕਾਰ ਕਰ ਦਿੱਤਾ।ਸਵੀਕਾਰ ਨਹੀਂ ਕੀਤਾ। ਗੁਰੂ ਜੀ ਦੀ ਰਹਿਮਤ ਸਦਕਾ 52 ਰਾਜਿਆ ਨੂੰ ਵੀ ਬੰਦੀ ਖ਼ਾਨੇ ਤੋਂ ਰਿਹਾਈ ਮੁੱਕਤੀ ਮਿਲੀ। ਇਸ ਦਿਨ ਤੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਜਾਣਿਆਂ ਜਾਣ ਲੱਗਾ। ਰਿਹਾਈ ਤੋ ਬਾਅਦ 52 ਰਾਜਿਆਂ ਨਾਲ ਜਦੋਂ ਅੰਮ੍ਰਿਤਸਰ ਪਹੁੰਚੇ ਦੀਵਾਲੀ ਦਾ ਦਿਨ ਸੀ।ਸਿੱਖ ਸੰਗਤ ਨੇ ਇੰਨਾ ਦੀ ਰਿਹਾਈ ਦੀ ਖ਼ੁਸ਼ੀ ਵਿੱਚ ਘਿਉ ਦੇ ਦੀਵਿਆਂ ਦੀ ਦੀਪਮਾਲਾ ਆਪਣੇ ਘਰ ਵਿੱਚ ਤੇ ਦਰਬਾਰ ਸਾਹਿਬ ਵਿਖੇ ਕੀਤੀ। ਜੋ ਅੱਜ ਬੰਦੀ ਛੋੜ ਦਿਵਸ ਤੇ ਦੀਵਾਲੀ ਤੇ ਹਰ ਪ੍ਰਾਣੀ ਨੂੰ ਪਟਾਖੇ ਨਾਂ ਚਲਾ ਦੀਵਿਆ ਵਾਲਿਆ ਕੋਲੋ ਦੀਵੇ ਲੈ ਜਿਸ ਨਾਲ ਉਹਨਾਂ ਦੀ ਵਿੱਤੀ ਮਦਦ ਵੀ ਹੋਵੇਗੀ ਤੁਹਾਡੀ ਵਿੱਤੀ ਮਦਦ ਨਾਲ ਉਹ ਵੀ ਆਪਣੇ ਘਰ ਵਿੱਚ ਦੀਵਾਲੀ ਮਨਾ ਸਕਣਗੇ ਦੀਪਮਾਲਾ ਕਰਣ ਦਾ ਸਕੰਲਪ ਲੈਣਾ ਚਾਹੀਦਾ ਹੈ। ਇਸ ਦੇ ਨਾਲ ਗਿਫਟ ਵਿੱਚ ਮਠਿਆਈਆਂ ਨਾਂ ਦੇਕੇ ਚਵਨ ਪਰਾਸ਼ ਜਾਂ ਹਨੀ ਦਾ ਮਰਤਬਾਨ ਦੇਣਾ ਚਾਹੀਦਾ ਹੈ। ਹੁਣ ਜਦੋ ਕੋਰੋਨਾ ਵਰਗੀ ਨਾਮੁਰਾਦ ਬੀਮਾਰੀ ਫਹਿਲੀ ਹੈ।ਇਸ ਦੇ ਖਾਣ ਨਾਲ ਤੁਹਾਡੀ ਇਮੁਨਟੀ ਵਧੇਗੀ ਤੇ ਇਸ ਬੀਮਾਰੀ ਨਾਲ ਲੜ ਸਕੋਗੇ।ਗੁਰਦੁਆਰਾ ਦਾਤਾ ਬੰਦੀ ਛੋੜ ਕਿੱਲਾ ਗਵਾਲੀਅਰ ਵਿਖੇ ਅਤੇ ਅਮ੍ਰਿਤਸਰ ਸਾਹਿਬ ਦੀ ਇਸ ਨਗਰੀ ਤੇ ਸਮੂੰਹ ਦੇਸ਼ ਵਿੱਚ ਤੇ ਵਿਦੇਸ਼ ਵਿੱਚ ਗੁਰੂ ਜੀ ਦੀ ਕਿਰਪਾ ਹੋਵੇਗੀ,ਕਿਉਕਿ ਹਰ ਸਿੱਖ ਸਰਬੱਤ ਦਾ ਭਲਾ ਮੰਗਦਾ ਹੈ।
– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ਼ ਐਡਮਨਿਸਟਰੇਸ਼ਨ