Articles Religion

ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮ ਦਾਸ ਜੀ !

ਸ੍ਰੀ ਗੁਰੂ ਰਾਮ ਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਉਨਾਂ ਦਿਨਾਂ ਦੇ ਵਿੱਚ ਬਾਹਰੀ ਧਾੜਵੀ ਹਮਲੇ ਕਰ ਕੇ ਇੱਕ ਸ਼ਹਿਰ ਤੋਂ ਬਾਅਦ ਦੂਜਾ ਸ਼ਹਿਰ ਤਬਾਹ ਕਰ ਰਹੇ ਸਨ, ਤਦ ਚੌਥੇ ਗੁਰੂ ਰਾਮ ਦਾਸ ਜੀ ਨੇ ਇੱਕ ਪਵਿੱਤਰ ਸ਼ਹਿਰ ਰਾਮਸਰ ਜੋ ਕੇ ਹੁਣ ਅੰਮ੍ਰਿਤਸਰ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਦਾ ਨਿਰਮਾਣ ਕੀਤਾ ਅਤੇ ਪਵਿੱਤਰ ਸਰੋਵਰ ਤਿਆਰ ਕੀਤਾ ਸੀ। ਉਨਾਂ ਦ ਪ੍ਰਕਾਸ਼ 24 ਸਤੰਬਰ ,1534 ਈਸਵੀ ਨੂੰ ਚੂੰਨਾਂ ਮੰਡੀ ਲਹੌਰ ਵਿੱਚ ਹੋਇਆ। ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ। ਇੰਨ੍ਹਾਂ ਦੇ ਪਿਤਾ ਦਾ ਨਾਂ ਹਰੀਦਾਸ,  ਮਾਤਾ ਦਾ ਨਾਂ ਅਨੂਪ ਦੇਵੀ ਸੀ, ਜਿੰਨਾਂ ਨੂੰ ਦਿਆਂ ਕੌਰ ਵੀ ਕਿਹਾ ਜਾਂਦਾ ਸੀ। ਗੁਰੂ ਜੀ ਦੇ ਬਚਪਨ ਦਾ ਨਾਂ ਭਾਈ ਜੇਠਾ ਸੀ। ਆਪ ਜੀ ਦੇ ਪਿਤਾ ਇੱਕ ਦੁਕਾਨਦਾਰ ਸੀ। ਜੋ ਹਰੀ ਦੇ  ਵੱਡੇ ਭਗਤ ਸਨ। ਛੋਟੀ ਅਵਸਥਾ ਦੇ ਵਿੱਚ ਆਪ  ਜੀ ਦੇ ਮਾਤਾ ਪਿਤਾ ਪਰਲੋਕ ਸਿਧਾਰਨ ਕਰ ਕੇ ਇਨ੍ਹਾਂ ਦੀ ਨਾਨੀ ਨੇ ਦੇਖ ਰੇਖ ਕੀਤੀ। ਗੁਰੂ ਜੀ ਦਾ ਵਿਆਹ ਗੁਰੂ ਅਮਰ ਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਨਾਲ ਹੋਇਆ ਸੀ। ਬੀਬੀ ਭਾਨੀ ਦੀ ਕੁੱਖੋਂ ਇਨ੍ਹਾਂ ਦੇ ਤਿੰਨਾਂ ਪੁੱਤਰਾਂ ਨੇ ਜਨਮ ਲਿਆ। ਜਿੰਨਾ ਦੇ ਨਾਂ ਕ੍ਰਮਵਾਰ ਪਿਰਥੀ ਚੰਦ,ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਸਨ। ਗੁਰੂ ਰਾਮ ਦਾਸ ਜੀ ਬੜੇ ਹੀ ਦਿਆਲੂ, ਧੀਰਜ ਵਾਲੇ ਤੇ ਗੌਰਵਤਾ ਵਾਲੇ ਗੁਣਾ ਨਾਲ ਭਰਭੂਰ ਸਨ। ਇੰਨਾਂ ਦਾ ਸਿੱਖ ਧਰਮ ਵਿੱਚ ਬਹੁਤ ਹੀ ਪਰਭਾਵ ਸ਼ਾਲੀ ਯੋਗਦਾਨ ਰਿਹਾ ਹੈ। ਗੁਰੂ ਜੀ ਨੇ ਸਿੱਖ ਧਰਮ ਦੇ ਵਿਆਹ ਵਿੱਚ ਜੋ ਲਾਂਵਾ ਲਈਆ ਜਾਂਦੀਆਂ ਹਨ ਉਨਾ ਨੇ ਰਚਨਾ ਕੀਤੀ ਤੇ ਅਨੰਦ ਕਾਰਜਾਂ ਦੀ ਪਰੰਪਰਾ ਚਲਾਈ,  ਲੰਗਰ ਪ੍ਰਥਾ ਚਲਾਈ,  ਜੋ ਕਿਸੇ ਵੀ ਮਜਬ ਨਾਲ ਸਬੰਧਤ ਵਿਅਕਤੀ ਸੰਗਤ ਤੇ ਵਿੱਚ ਬੈਠ ਕੇ ਲੰਗਰ ਛਕ ਸਕਦਾ ਹੈ। ਗੁਰੂ ਜੀ ਨੇ ਸਾਰੀ ਜ਼ਿੰਦਗੀ ਭਟਕੇ ਲੋਕਾ ਨੂੰ ਰਸਤੇ ਪਾਇਆ ।ਆਪ ਜੀ ਦੀ ਯਾਦ ਵਿੱਚ 10 ਇਇਤਹਸਕ ਗੁਰਦੁਆਰੇ ਹਨ। ਗੁਰੂ ਜੀ ਨੇ ਆਪਣੇ ਸਮੇ ਦੇ ਦੋਰਾਨ 30 ਰਾਗਾਂ ਵਿੱਚ 638 ਸ਼ਬਦਾ ਵਿੱਚ  ਬਾਣੀ ਰਚੀ। ਗੁਰੂ ਰਾਮ ਦਾਸ ਜੀ ਨੇ ਆਪਣੇ  ਛੋਟੇ  ਪੁੱਤਰ  ਗੁਰੂ  ਅਰਜਨ  ਦੇਵ  ਜੀ  ਨੂੰ   ਪੰਜਵੇਂ  ਗੁਰੂ  ਦੀ  ਉਪਾਧੀ ਸੌਂਪੀ। ਸਤੰਬਰ 1581 ਨੂੰ ਆਪ ਜੋਤੀ ਜੋਤ ਸਮਾ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਵੀ ਉਨਾ ਦੇ ਵੇਲੇ  ਰੱਖੀ ਗਈ ਸੀ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦੀਵਾਰ ਬਣਾਏ ਜਿਸ ਦਾ ਅਰਥ ਹੈ ਇਹ ਹਰਿਮੰਦਰ ਹਰ ਧਰਮ, ਜਾਤ,ਲਿੰਗ  ਦੇ ਵਿਅਕਤੀ ਲਈ ਖੁੱਲਾ ਹੈ।ਕੋਈ ਵੀ ਇੱਥੇ ਕਦੀ ਵੀ ਕਿਸੇ ਸਮੇ  ਲੰਗਰ ਬਿਨਾ ਭੇਤ ਭਾਵ ਤੇ ਛਕ ਸਕਦਾ ਹੈ।

ਪਰਕਾਸ ਪੁਰਬ ਦੀਆਂ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਸਮੁੱਚੀ ਨਾਨਕ ਨਾਮ ਲੇਵਾ ਦੇਸ਼ ਵਿਦੇਸ਼ ਵਿੱਚ ਬੈਠੀ  ਸੰਗਤ ਨੂੰ ਵਧਾਈਆਂ। ਸੋਡੀ ਸੁਲਤਾਨ ਸ੍ਰੀ ਗੁਰੂ ਰਾਮ ਦਾਸ ਜੀ ਚਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ। 1534 ਤੋਂ 1581  ਈਸਵੀ। ਬੈਠਾ ਸੋਡੀ ਪਾਤਸ਼ਾਹ ਰਾਮ ਦਾਸ ਸੋਡੀ ਕਹਾਵੇ।। ਪੁਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ।। ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ ਜਿਸ ਤੇ ਅਕਾਲ ਪੁਰਖ ਦੀ ਮੇਹਰ ਹੋ ਜਾਵੇ ਉਹ ਦੋ ਜਹਾਨਾਂ ਦੀ ਪਾਤਸ਼ਾਹੀ ਪ੍ਰਾਪਤ ਕਰ ਲੈਂਦਾ ਹੈ। ਉਸ ਦਾ ਪ੍ਰਤਾਪ ਅੱਖਰਾਂ ਵਿੱਚ ਅੰਕਿੱਤ ਕਰਣਾ ਅਸੰਭਵ ਹੋ ਜਾਂਦਾ ਹੈ। ਇਸ ਪ੍ਰਮਾਣ ਗੁਰੂ ਅਮਰਦਾਸ ਜੀ ਨੇ ਜੀ ਨੇ ਉਸ ਸਮੇ ਪਰਤੱਖ ਕਰ ਕੇ ਵਿਖਾਇਆ ਜਦੋਂ ਉਨਾ ਨੇ ਘੁੰਗਨੀਆਂ ਵੇਚਣ ਵਾਲੇ ਵਾਲੇ ਇੱਕ ਨਿਸਚੇਵਾਨ ਸੇਵਕ ਭਾਈ ਜੇਠਾ ਜੀ ਨੂੰ ਰੱਬ ਦੀ ਵਰੋਸਾਈ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਬਣਾ ਕੇ ਆਪਣੇ ਪੁੱਤਰਾਂ ਸਾਕ ਸੰਬੰਧੀਆਂ ਸਮੇਤ ਸਾਰੇ ਜਹਾਨ ਨੂੰ ਉਨਾ ਦੇ ਚਰਨਾ ਵਿੱਚ ਨਿਵਾ ਦਿੱਤਾ।ਅੱਜ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਵਸ ਤੇ ਜਿੰਨਾਂ ਧਰਮ, ਜਾਤ ਭਾਂਤ ਲਿੰਗ ਦਾ ਖ਼ਾਤਮਾ ਕੀਤਾ। ਉਨਾ ਦੇ ਮਾਰਗ ਤੇ ਚਲ ਘਰਾਂ ਦੇ ਵਿੱਚ ਦੀਪ ਮਾਲਾ ਕਰ ਕੇ ਪਰਦੂਸ਼ਨ ਰਹਿਤ ਮਨਾਈਏ। ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਦਾਜਲੀ ਹੋਵੇਗੀ।

– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin