ਮੁੰਬਈ – ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੇ ਅਧਿਕਾਰੀਆਂ ਨੂੰ ਕਾਊਸਲਿੰਗ ਦੌਰਾਨ ਕਿਹਾ ਕਿ ਉਹ ਗਰੀਬਾਂ ਦੀ ਭਲਾਈ ਲਈ ਕੰਮ ਕਰਨਗੇ ਤੇ ਭਵਿੱਖ ਵਿਚ ਅਜਿਹਾ ਕੋਈ ਕੰਮ ਨਹੀਂ ਕਰਨਗੇ, ਜੋ ਉਸ ਦਾ ਨਾਂ ਖ਼ਰਾਬ ਕਰੇ। ਆਰੀਅਨ (23) ਇੱਥੇ ਆਰਥਰ ਰੋਡ ਜੇਲ੍ਹ ਵਿਚ ਕੈਦ ਹਨ। ਉਸ ਨੂੰ ਐੱਨਸੀਬੀ ਨੇ ਮੁੰਬਈ ਤੋਂ ਦੋ ਅਕਤੂਬਰ ਨੂੰ ਇਕ ਕਰੂਜ਼ ਜਹਾਜ਼ ਤੋਂ ਨਸ਼ੀਲੇ ਪਦਾਰਥ ਕਥਿਤ ਤੌਰ ‘ਤੇ ਜ਼ਬਤ ਕਿਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ।
ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐੱਨਸੀਬੀ ਦੇ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਤੇ ਸਮਾਜਿਕ ਕਾਰਕੁਨਾਂ ਦੀ ਸਲਾਹ ਦੌਰਾਨ, ਆਰੀਅਨ ਨੇ ਕਿਹਾ ਕਿ ਉਸ ਦੀ ਰਿਹਾਈ ਤੋਂ ਬਾਅਦ, ਉਹ ਗਰੀਬਾਂ ਤੇ ਦੱਬੇ-ਕੁਚਲੇ ਲੋਕਾਂ ਦੀ ਵਿੱਤੀ ਉੱਨਤੀ ਲਈ ਕੰਮ ਕਰੇਗਾ ਤੇ ਅਜਿਹਾ ਕੰਮ ਕਦੇ ਨਹੀਂ ਕਰਨਗੇ। ਜਿਸ ਨਾਲ ਉਸ ਦਾ ਨਾਂ ਸਾਹਮਣੇ ਆਵੇ। ਆਰੀਅਨ ਨੇ ਕਿਹਾ, ‘ਮੈਂ ਅਜਿਹਾ ਕੁਝ ਕਰਾਂਗਾ ਜਿਸ ਨਾਲ ਤੁਹਾਨੂੰ ਮੇਰੇ ‘ਤੇ ਮਾਣ ਮਹਿਸੂਸ ਹੋਵੇ।’ ‘ਐੱਨਸੀਬੀ ਵੱਲੋਂ ਗ੍ਰਿਫਤਾਰ ਕੀਤੇ ਗਏ ਆਰੀਅਨ ਸਣੇ ਸੱਤ ਹੋਰ ਦੋਸ਼ੀਆਂ ਦਾ ਕਾਊਸਲਿੰਗ ਸੈਸ਼ਨ ਚੱਲ ਰਿਹਾ ਹੈ। ਮੁਲਜ਼ਮਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ।