Articles Food

ਭੋਜਨ ਨੂੰ ਕੁੱਕ ਕਰਨ ਦੇ ਲਾਭ ਅਤੇ ਨੁਕਸਾਨ !

ਕੁੱਝ ਭੋਜਨਾਂ ਦੀ ਕੁਕ ਕਰਨ ਨਾਲ ਪੋਸ਼ਟਿਕਤਾ ਵੱਧ ਜਾਂਦੀ ਹੈ। ਸਰੀਰ ਦੀਆਂ ਸਾਰੀ ਗਤੀਵਿਧੀਆਂ ਲਈ ਕਈ ਤਰ੍ਹਾਂ ਦੇ ਭੋਜਨਾਂ ਦੀ ਲੋੜ ਹੁੰਦੀ ਹੈ। ਕਾਰਬੋ, ਪ੍ਰੋਟੀਨ ਫੈਟ, ਵਿਟਾਮਿਨਸ, ਮਿਨਰਲਜ਼, ਐਂਟੀਆਕਸੀਡੈਂਟਸ ਰੇਸ਼ਾ ਆਦਿ ਭੋਜਨ ਤੋਂ ਹੀ ਪ੍ਰਾਪਤ ਹੁੰਦੇ ਹਨ। ਫਲ ਅਤੇ ਸਬਜ਼ੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਆਮ ਲੋਕ ਕੱਚੀਆਂ ਸਬਜ਼ੀਆਂ ਨੂੰ ਪਹਿਲ ਦਿੰਦੇ ਹਨ। ਸਬਜ਼ੀ ਕੱਚੀ ਜਾਂ ਕੁਕ ਕੀਤੀ ਖਾਣ ਦੀ ਦੁਬਿਧਾ ਰਹਿੰਦੀ ਹੈ। ਇਸ ਲੇਖ ਵਿਚ ਇਸ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਭੋਜਨ ਨੂੰ ਕੁਕ ਕਰਨ ਦੇ ਲਾਭ/ਨੁਕਸਾਨ :

ਭੋਜਨ ਨੂੰ ਕੁਕ ਕਰਨ ਦੇ ਬਹੁਤ ਢੰਗ ਹਨ ਜਿਵੇਂ ਉਬਾਲਨਾ, ਫਰਾਈ ਕਰਨਾ, ਸੇਕਣਾ, ਰੋਸਟ ਕਰਨਾ, ਸਟੀਮੀਨਿੰਗ ਕਰਨਾ, ਮਾਈਕਰੋਵੇਵ ਆਦਿ ਕੁਕ ਕਰਨ ਨਾਲ ਭੋਜਨ ਵਿਚ ਭੌਤਿਕ ਅਤੇ ਰਸਾਇਣਕ ਤਬਦੀਲੀਆਂ ਆਉਂਦੀਆਂ ਹਨ। ਅਲੱਗ-ਅਲੱਗ ਭੋਜਨਾ ਦੀ ਪੋਸ਼ਟਿਕਤਾ ਵਿਚ ਬਦਲਾਓ ਆਉਂਦਾ ਹੈ।

ਕੁਕ ਕਰਨ ਦੇ ਪ੍ਰਮੁੱਖ ਨੁਕਸਾਨ

1. ਐਨਜਾਈਮਾ ਦਾ ਖਤਮ ਹੋਣਾ :

ਐਨਜਾਈਮਾ ਦੀ ਸਰੀਰ ਨੂੰ ਬਹੁਤ ਲੋੜ ਹੈ। ਇਹ ਹਾਜ਼ਮੇ, ਮੈਟਾਬੋਲਿਜ਼ਮ ਆਦਿ ਲਈ ਅਤੀ ਜ਼ਰੂਰੀ ਹਨ ਪ੍ਰੰਤੂ ਕੁਕ ਕਰਨ ਨਾਲ ਇਹ ਭੋਜਨ ਵਿਚ ਨਸ਼ਟ ਹੋ ਜਾਂਦੇ ਹਨ। ਭੋਜਨ ਨੂੰ ਕੁਕ ਕਰਕੇ ਖਾਣ ਵਿਚ ਇਹ ਵੱਡਾ ਦੋਸ਼ ਹੈ। ਮਾਹਿਰਾਂ ਅਨੁਸਾਰ 37 ਡਿਗਰੀ ਸੀ ਤਕ ਹੀ ਇਹ ਐਕਟਿਵ ਰਹਿੰਦੇ ਹਨ।

2. ਪਾਣੀ ਵਿਚ ਘੁਲਣਸ਼ੀਲ ਵਿਟਾਮਿਨ :

ਵਿਟਾਮਿਨ ਬੀ ਅਤੇ ਸੀ ਪਾਣੀ ਵਿਚ ਘੁਲਣਸ਼ੀਲ ਹਨ। ਕੁਕ ਕਰਨ ਸਮੇਂ ਇਹ 60 ਪ੍ਰਤੀਸ਼ਤ ਤਕ ਘੁਲ ਜਾਂਦੇ ਹਨ।

ਕੁਕ ਕਰਨ ਦੇ ਲਾਭ:-

1. ਭੋਜਨ ਨੂੰ ਸਵਾਦ, ਹਜ਼ਮ ਹੋਣਾ ਚੱਬਣ ਆਦਿ ਦੇ ਕਾਬਲ ਹੋ ਜਾਂਦੇ ਹਨ।
2. ਬਹੁਤ ਜ਼ਰੂਰੀ ਐਂਟੀਆਕਸੀਡੈਂਟਸ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ
3. ਨੁਕਸਾਨਦੇਹ ਜੀਵਾਣੂ ਖਤਮ ਹੋ ਜਾਂਦੇ ਹਨ
4. ਕੁਝ ਭੋਜਨ ਵਿਚ ਭੋਜਨ ਅੰਸ਼ਾਂ ਦੀ ਪੋਸ਼ਟਿਕਤਾ ਵਧ ਜਾਂਦੀ ਹੈ।

ਭੋਜਨ ਜਿਨ੍ਹਾਂ ਦੀ ਪੋਸ਼ਟਿਕਤਾ ਕੁਕ ਕਰਨ ਨਾਲ ਵਧਦੀ ਹੈ

1. ਖੁੰਭਾਂ : ਖੁੰਭਾਂ ਵਿਚ ਮੌਜੂਦ ਰਸਾਇਣ ਜੋ ਕੈਂਸਰ ਦਾ ਕਾਰਨ ਬਣਦਾ ਹੈ। ਉਹ ਖਤਮ ਹੋ ਜਾਂਦਾ ਹੈ ਐਂਟੀਆਕਸਡੈਂਟ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ
2. ਪਾਲਕ : ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਜਿਕ ਆਦਿ ਮਿਨਰਲ ਅਸਾਨੀ ਨਾਲ ਹਜ਼ਮ ਯੋਗ ਬਣਦੇ ਹਨ
3. ਟਮਾਟਰ : ਟਮਾਟਰ ਵਿਚਲੇ ਐਂਟੀਆਕਸੀਡੈਂਟਸ ਵਿਚ ਵਾਧਾ ਹੁੰਦਾ ਹੈ
4. ਗਾਜਰ : ਕੁਕ ਕੀਤੀਆਂ ਗਾਜਰਾਂ ਵਿੱਚ ਇਨ੍ਹਾਂ ਲਈ ਗੁਣਕਾਰੀ ਬੀਟਾ-ਕੋਰੋਟੀਨ ਵਿਚ ਵਾਧਾ ਹੁੰਦਾ ਹੈ
5. ਆਲੂ : ਆਲੂਆਂ ਵਿਚਲਾ ਸਟਰਚ ਹਜ਼ਮਯੋਗ ਹੋ ਜਾਂਦਾ ਹੈ
6. ਫਲੀਆਂ : ਫਲੀਆਂ ਵਿਚਲੇ ਮਾਰੂ ਲੋਨਟਿਨ ਖ਼ਤਮ ਹੋ ਜਾਂਦੇ ਹਨ
7. ਮੀਟ-ਮੱਛੀ : ਇਨ੍ਹਾਂ ਵਿਚਲੇ ਮਾਰੂ ਬੈਕਟੀਰੀਆ ਖਤਮ ਹੋ ਜਾਂਦੇ ਹਨ
8. ਬੈਂਗਣ : ਐਂਟੀਆਕਸੀਡੈਂਟਸ ਵਿਚ ਵਾਧਾ ਹੁੰਦਾ ਹੈ
10. ਕੱਦੂ : ਕੈਂਸਰ ਲਈ ਜ਼ਿੰਮੇਵਾਰ ਅੰਸ਼ ਖਤਮ ਹੁੰਦੇ ਹੈ
11. ਰੈਡ ਬੈਲ ਮਿਰਚ : ਐਂਟੀਆਕਸੀਡੈਂਟਸ ਦੀ ਮਾਤਰਾ ਵਧਦੀ ਹੈ।

ਭੋਜਨ ਜਿਨ੍ਹਾਂ ਦੀ ਪੋਸ਼ਟਿਕਤਾ ਕੁਕ ਕਰਨ ਨਾਲ ਘਟ ਜਾਂਦੀ ਹੈ:

1. ਪਿਆਜ਼ : ਪਿਆਜ਼ ਵਿਚ ਦਿਲ ਦੇ ਰੋਗਾਂ ਤੋਂ ਬਚਾਵ ਕਰਨ ਲਈ ਕੁਝ ਰਸਾਇਣ ਹੁੰਦੇ ਹਨ, ਜੋ ਕੁਕ ਕਰਨ ਨਾਲ ਘੱਟ ਹੋ ਜਾਂਦੇ ਹਨ
2. ਲਸਣ : ਇਸ ਵਿਚ ਕੁੱਝ ਗੰਧਕ ਦੇ ਰਸਾਇਣ ਹੁੰਦੇ ਹਨ ਜੋ ਕੈਂਸਰ ਤੋਂ ਬਚਾਵ ਕਰਦੇ ਹਨ । ਕੁਕ ਕਰਨ ਨਾਲ ਨਸ਼ਟ ਹੋ ਜਾਂਦੇ ਹਨ।
3. ਗੋਭੀ : ਕੈਂਸਰ ਤੋਂ ਬਚਾਵ ਕਰਨ ਵਿਚ ਰਸਾਇਣ ਘਟ ਜਾਂਦੇ ਹਨ
4. ਬਰੌਕਲੀ : ਕੁਕਡ ਬਰੌਕਲੀ ਨਾਲੋਂ ਕੱਚੇ ਬਰੌਕਲੀ ਵਿਚ ਤਿੰਨ ਗੁਣਾ ਜ਼ਿਆਦਾ ਕੈਂਸਰ ਰੋਕੂ ਰਸਾਇਣ ਹੁੰਦੇ ਹਨ।

ਕੁਕਿੰਗ ਕਰਨ ਸਮੇਂ ਧਿਆਨਯੋਗ ਸੁਝਾਵ :

1. ਕੁਕਿੰਗ ਵਿਚ ਘਟ ਤੋਂ ਘਟ ਪਾਣੀ ਵਰਤੋ
2. ਕੁਕਿੰਗ ਘਟ ਤੋਂ ਘਟ ਸਮੇਂ ਲਈ ਕਰੋ
3. ਵਾਧੂ ਤਾਪਮਾਨ ਉੱਤੇ ਕੁਕਿੰਗ ਨਾ ਕਰੋ
4. ਕੁਕਿੰਗ ਲਈ ਭੋਜਨ ਤੋਂ ਛਿਲਕੇ ਨਾ ਉਤਾਰੋ
5. ਜੇ ਕੁਕਿੰਗ ਲਈ ਪਾਣੀ ਜ਼ਿਆਦਾ ਹੋਵੇ ਤਦ ਅਲਗ ਕਰਦੇ ਹੋਰ ਥਾਂ ਵਰਤੋਂ
6. ਭੋਜਨ ਨੂੰ ਕੁਕ ਕਰਨ ਤੋਂ ਬਾਅਦ ਕੱਟੋ
7. ਕੁਕਿੰਗ ਸਮੇਂ ਮਿੱਠਾ ਸੋਡਾ ਨਾ ਪਾਵੋ, ਵਿਟਾਮਿਨ ਸੀ ਘਟ ਜਾਂਦਾ ਹੈ
8. ਤਾਂਬੇ ਦੇ ਬਰਤਨ ਵਿਚ ਕੁਕਿੰਗ ਨਾ ਕਰੋ
9. ਵੈਸੇ ਤਾਂ ਕੁਕਿੰਗ ਸਮੇਂ ਭੋਜਨ ਵਿਚ ਤਬਦੀਲੀਆਂ ਆਉਂਦੀਆਂ ਹਨ ਪਰ ਮਾਹਰਾਂ ਅਨੁਸਾਰ ਮਾਈਕਰੋਵੇਵ ਅਤੇ ਭਾਫ ਨਾਲ ਕੁਕ ਕਰਨ ਨੂੰ ਪਹਿਲ ਦੇਵੋ। ਕੁੱਕ ਕੀਤੇ ਭੋਜਨ ਨੂੰ ਇੱਕ ਦੋ ਦਿਨਾਂ ਵਿਚ ਖਾ ਲਵੋ। ਕੁੱਕ ਕੀਤੇ ਭੋਜਨ ਨੂੰ ਘੱਟ ਤੋਂ ਘੱਟ ਸਮੇਂ ਲਈ ਬਾਹਰ ਰੱਖੋ।

– ਮਹਿੰਦਰ ਸਿੰਘ ਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੇਵਾ ਮੁਕਤ)
ਬਰਮਿੰਗਟਨ (ਕੈਨੇਡਾ)

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin