Articles Religion

ਗੁਰਦੁਆਰਾ ਨਾਨਕਸਰ ਵੇਰਕਾ

ਸ਼ੂਕੇ ਹਰੇ ਕਿਐ ਖਿਨ ਮਾਹਿ॥ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ॥
ਗੁਰਦੁਆਰਾ ਨਾਨਕਸਰ ਵੇਰਕਾ ਦਾ ਇਤਹਾਸ ਦੇ ਇਸ ਪਵਿੱਤਰ ਅਸਥਾਨ ‘ਤੇ ਨਿਰੰਕਾਰੀ ਜੋਤ ਗੁਰੂ ਨਾਨਕ ਦੇਵ ਜੀ ਕਲਜੁੱਗੀ ਜੀਵਾਂ ਦਾ ਉਧਾਰ ਕਰਦੇ ਹੋਏ ਨਨਕਾਨਾ ਸਾਹਿਬ ਤੋਂ ਬਟਾਲਾ ਜਾਂਦੇ ਹੋਏ ਨਗਰ ਵੇਰਕਾ ਵਿਖੇ ਇਸ ਸ਼ਥਾਨ ਤੇ ਬੈਠ ਕੇ ਕਰਤਾਰ ਨਾਲ ਸੁਰਤ ਲਾਕੇ ਰੱਬੀ ਰੂਪ ਇਲਾਹੀ ਬਾਣੀ ਦਾ ਕੀਰਤਨ ਕਰ ਰਹੇ ਸਨ ਤਾਂ ਇੱਕ ਦੁੱਖੀ ਮਾਈ ਨੇ ਬਾਬਾ ਨਾਨਕ ਦੇ ਚਰਨਾਂ ਵਿੱਚ ਮੱਥਾ ਟੇਕਦੇ ਹੋਏ ਆਪਣੇ ਸੁਕਦੇ ਜਾਂਦੇ ਬੱਚੇ ਨੂੰ ਤੰਦਰੁਸਤ, ਕਰਣ ਦੀ ਬੇਨਤੀ ਕੀਤੀ। ਗੁਰੂ ਨਾਨਕ ਸਾਹਿਬ ਨੇ ਇੱਥੇ ਮੌਜੂਦ ਛੱਪੜੀ ਵੱਲ ਇਸ਼ਾਰਾ ਕਰਦੇ ਹੋਏ ਬੱਚੇ ਨੂੰ ਇਸ਼ਾਰਾ ਕਰਦੇ ਹੋਏ ਬੱਚੇ ਨੂੰ ਇਸ਼ਨਾਨ ਕਰਣ ਲਈ ਕਿਹਾ। ਜਿਸ ਨਾਲ ਬੱਚੇ ਦਾ ਸੋਕੜਾ ਦੂਰ ਹੋ ਗਿਆ। ਗੁਰੂ ਸਾਹਿਬ ਨੇ ਇਸ ਪਵਿੱਤਰ ਅਸ਼ਥਾਨ ਨੂੰ ਵਰ ਦਿੱਤਾ ਜੋ ਵੀ ਪ੍ਰੇਮੀ ਸਰਧਾਲੂ ਇਸ ਅਸ਼ਥਾਨ ਤੇ ਸ਼ਰਧਾ ਨਾਲ ਪੰਜ ਐਤਵਾਰ ਆਪਣੇ ਬੱਚੇ ਨੂੰ ਇਸ਼ਨਾਨ ਕਰਵਾਏਗਾ ਉਸ ਦਾ ਹਰ ਤਰਾਂ ਦਾ ਰੋਗ ਦੂਰ ਹੋਵੇਗਾ। ਇਸ ਅਸਥਾਨ ‘ਤੇ ਪੰਜ ਐਤਵਾਰ ਸਰੋਵਰ ਵਿੱਚ ਇਸ਼ਨਾਨ ਕਰਣ ਨਾਲ ਸੋਕੜੇ ਬੱਚੇ ਤੰਦਰੁਸਤ ਹੁੰਦੇ ਹਨ। ਇਹ ਗੁਰਦੁਆਰਾ ਸ਼ਰੋਮਨੀ ਕਮੇਟੀ ਦੇ ਅਧੀਨ ਅੰਮ੍ਰਿਤਸਰ ਤੋਂ 9 ਕਿੱਲੋਮੀਟਰ ਪਠਾਨਕੋਟ ਬਟਾਲਾ ਹਾਈਵੇਅ ਮਾਰਗ ‘ਤੇ ਵੇਰਕਾ ਨਗਰ ਵਿਖੇ ਸਥਿੱਤ ਹੈ। ਇਹ ਮਾਰਗ ਰਾਤ ਦਿਨ ਚੱਲਦਾ ਰਹਿੰਦਾ ਹੈ। ਇੱਥੇ ਗੁਰਦੁਆਰਾ ਦੇ ਪਰਬੰਧ ਵਾਸਤੇ ਮੈਨਜਰ, ਗ੍ਰੰਥੀ , ਸੇਵਾਦਾਰ ਸੇਵਾ ਲਈ ਲਗਾਏ ਹਨ ਜੋ ਸੇਵਾ ਨਿਭਾਅ ਰਹੇ ਹਨ। ਇਸ ਨਗਰ ਦੇ ਵੇਰਕਾ ਬਾਈਪਾਸ ਤੇ ਮਿਲਕ ਪਲਾਟ ਵੇਰਕਾ ਵੀ ਮੌਜੂਦ ਹੈ। ਹਰ ਐਤਵਾਰ ਗੁਰਦੁਆਰਾ ਨਾਨਕ ਸਰ ਵੇਰਕਾ ਵਿਖੇ ਬੀਬੀਆ ਆਪਣੇ ਬੱਚਿਆ ਨੂੰ ਲਿਆ ਕੇ ਜਿੰਨਾ ਨੂੰ ਸੋਕੜਾ ਹੋਇਆ ਹੈ ਇਸ਼ਨਾਨ ਕਰਵਾਉਂਦੀਆਂ ਹਨ। ਦਾਸ ਛੋਟੇ ਹੁੰਦੇ ਖੁੱਦ ਪਤਲਾ ਦੁਬਲਾ ਸੀ ਮੇਰੀ ਬੀਜੀ ਨੇ ਮੈਨੂੰ ਪੰਜ ਐਤਵਾਰ ਇਸ ਸਰੋਵਰ ਤੋਂ ਇਸ਼ਨਾਨ ਕਰਵਾਇਆ ਸੀ ਮੈਂ ਬਿਲਕੁਲ ਤੰਦਰੁਸਤ ਹੋ ਗਿਆ। ਇਸ ਗੁਰਦੁਆਰੇ ਦੀ ਸੇਵਾ ਦੀਵਾਨ ਹਾਲ ਲੰਗਰ ਹਾਲ ਦੀ ਬਾਬਾ ਭੂਰੀ ਵਾਲਿਆਂ ਦੁਵਾਰਾ ਕਰਵਾਈ ਗਈ ਹੈ ਤੇ ਹੁਣ ਵੀ ਬਾਬਾ ਜੀ ਸੇਵਾ ਕਰ ਰਹੇ ਹਨ। ਹਰ ਸਾਲ ਦੇ ਦਿਨ 25’26 ਮਾਰਚ ਨੂੰ ਇੱਥੇ ਦੀਵਾਨ ਸੱਜਦੇ ਹਨ। ਕੀਰਤਨ, ਕਵੀ, ਢਾਡੀ, ਕਥਾਵਾਚਕ ਕਥਾ ਕਰਦੇ ਹਨ। ਪੈਦਲ ਹੀ ਨਗਰ ਕੀਰਤਨ ਕੱਢਿਆ ਜਾਂਦਾ ਹੈ। ਧਾਰਮਿਕ ਅਸਥਾਨ ਦੇ ਨਾਲ ਇਹ ਪੇਂਡੂ ਮੇਲੇ ਦਾ ਰੂਪ ਵੀ ਧਾਰਨ ਕਰ ਜਾਂਦਾ ਹੈ। ਨਜ਼ਦੀਕ ਪਿੰਡਾਂ ਦੇ ਲੋਕ ਆਉਦੇ ਹਨ। ਦੁਕਾਨਾਂ ਸ਼ਜਾਈਆ ਜਾਂਦੀਆਂ ਹਨ। ਭਗੂੰੜੇ ਲਗਾਏ ਜਾਂਦੇ ਹਨ। ਸ਼ਾਮ ਨੂੰ ਪਿੰਡ ਦੀ ਕਮੇਟੀ ਵੱਲੋਂ ਘੋਲ ਕਬੱਡੀ ਕਰਾਏ ਜਾਂਦੇ ਹਨ। ਰੋਜ਼ਾਨਾ ਗੁਰਦੁਆਰੇ ਦੇ ਵਿੱਚ ਇਲਾਈ ਗੁਰਬਾਣੀ ਦਾ ਪਾਠ ਤੇ ਕੀਰਤਨ ਹੁੰਦਾ ਹੈ। ਇਹ ਵੇਰਕਾ ਨਗਰ ਅਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਹੈ। ਇਥੇ ਕੋਸਲਰ ਦੀਆਂ ਦੋ ਵਾਰਡਾਂ ਹਨ। ਮਾਸਟਰ ਹਰਪਾਲ ਸਿੰਘ ਜੋ ਪਰਮਿੰਦਰ ਕੌਰ ਕੋਸਲਰ ਦੇ ਪਤੀ ਹਨ ਤੇ ਸਮਾਜ:ਸੇਵਕ ਵੀ ਹਨ ਅਕਸਰ ਨਾਨਕ ਸਰ ਗੁਰਦੁਆਰੇ ਕੀਰਤਨ ਦਰਬਾਰ ਕਰਵਾਉਦੇ ਰਹਿੰਦੇ ਹਨ। ਇਸ ਹਲਕੇ ਦੇ ਐਮਐਲਏ ਨਵਜੋਤ ਸਿੰਘ ਸਿੱਧੂ ਹਨ। ਜੋ ਵੀ ਗੁਰਦੁਆਰੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਗੁਰਦੁਆਰੇ ਰੋਜਾਨਾ ਮੁੱਹ ਮਨੇਰੇ ਤੋਂ ਹੀ ਸੰਗਤ ਆਉਣੀ ਚਾਲੂ ਹੋ ਜਾਂਦੀ ਹੈ। ਸੰਗਰਾਂਦ ਦਾ ਦਿਹਾੜਾ ਬੜੀਆਂ ਖੁਸ਼ੀਆ ਨਾਲ ਮਨਾਇਆ ਜਾਂਦਾ ਹੈ। ਸਵੇਰ ਤੋ ਹੀ ਸੰਗਤ ਆਉਣੀ ਸ਼ੁਰੂ ਹੋ ਜਾਦੀ ਹੈ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin