ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਬਾਲ ਗੁਰੂ ਜਾਂ ਫਿਰ ਬਾਲਾ ਪ੍ਰੀਤਮ ਨਾਲ ਜਾਣਿਆਂ ਜਾਂਦਾ ਹੈ। ਆਪ ਦਸਿੱਖਾਂ ਦੇ ਅੱਠਵੇ ਗੁਰੂ ਸਨ। ਆਪ ਨੂੰ ਬਾਲ ਅਵਸਥਾ ਵਿੱਚ ਜਦੋਂ ਆਪ ਜੀ ਦੀ ਉਮਰ ਕੇਵਲ ਪੰਜ ਸਾਲ ਦੀ ਗੁਰਗੱਦੀ ਮਿਲੀ ਤੇ 8 ਸਾਲ ਦੀ ਅਵਸਥਾ ਵਿੱਚ ਆਪ ਜੋਤੀ ਜੋਤ ਸਮਾ ਗਏ। ਆਪ ਨੇ ਆਪਣੀ ਬਾਲ ਗੁਰਆਈ ਦੇ ਮਾਤਰ ਤਿੰਨ ਸਾਲ ਵਿੱਚ ਬੜੀ ਸੂਝ ਬੂਝ , ਸਿਆਣਪ, ਦ੍ਰਿੜਤਾ, ਦਲੇਰੀ, ਨਾਲ ਸਿੱਖ ਪੰਥ ਦੀ ਅਗਵਾਈ ਕੀਤੀ। ਜੋ ਆਪਣੀ ਮਿਸਾਲ ਆਪ ਸੀ। ਜਿੰਨਾ ਨੇ ਸਾਬਤ ਕਰ ਦਿੱਤਾ ਕੇ ਉਮਰ ਸਿਆਣਪ ਤੇ ਆਤਮ ਗਿਆਨ ਵਿੱਚ ਰੁਕਾਵਟ ਨਹੀਂ ਬਣ ਸਕਦੀ। ਆਪ ਦਾ ਜਨਮ 7 ਜੁਲਾਈ 1656 ਕਰਤਾਰਪੁਰ ਵਿਖੇ ਪਿਤਾ ਗੁਰੂ ਹਰਰਾਇ ਤੇ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਹੋਇਆ। ਬਾਬਾ ਰਾਮ ਰਾਇ ਇੰਨ੍ਹਾਂ ਦੇ ਵੱਡੇ ਭਰਾ ਸਨ ਪਰ ਯੋਗਤਾ ਤੇ ਅਧਾਰ ਤੇ ਗੁਰੂ ਹਰ ਰਾਇ ਜੀ ਨੇ 1661 ਵਿੱਚ ਬਾਲਕ ਹਰਕਿ੍ਰਸ਼ਨ ਨੂੰ ਗੁਰਗੱਦੀ ਦੇ ਦਿੱਤੀ। ਜਦੋਂ ਔਰੰਗਜੇਬ ਨੇ ਗੁਰੂ ਹਰ ਰਾਇ ਨੂੰ ਦਿੱਲੀ ਬਲਾਇਆ ਤਾਂ ਉਨਾ ਨੇ ਆਪਣੀ ਜਗਾ ਰਾਮ ਰਾਇ ਨੂੰ ਭੇਜ ਦਿੱਤਾ ਤਾਂ ਔਰੰਗਜੇਬ ਨੇ ਰਾਮ ਰਾਇ ਨੂੰ ਜੋ ਗੁਰਬਾਣੀ ਵਿੱਚ ਮਿੱਟੀ ਮੁਸਲਮਾਨ ਦੀ ਪੇੜੇ ਪਈ ਘੁਮਿਆਰ ਬਾਰੇ ਲਿਖ ਇਸਲਾਮ ਧਰਮ ਦੀ ਨਿੰਦਾ ਕੀਤੀ ਹੈ ਬਾਰੇ ਕਿਹਾ, ਤਾਂ ਰਾਮ ਰਾਇ ਨੇ ਕਿਹਾ ਅਸਲ ਵਿੱਚ ਮਿੱਟੀ ਬੇਈਮਾਨ ਦੀ ਪੇੜੇ ਪਈ ਘੁਮਿਆਰ ਹੈ ਇਹ ਲਿਖਾਰੀ ਦੀ ਗਲਤੀ ਨਾਲ ਲਿਖਿਆਂ ਗਿਆ ਹੈ ਜਿਸ ਤੇ ਹਰ ਰਾਇ ਜੀ ਨੇ ਆਪਣੇ ਬਾਲਕ ਦੀ ਇਸ ਹਰਕਤ ਤੋਂ ਬਹੁਤ ਹੀ ਨਰਾਜ ਹੋਏ । ਉਸ ਦੀ ਇਸ ਅਵੱਗਿਆ ਕਾਰਣ ਹੀ ਉਸ ਨੂੰ ਗੁਰਗੱਦੀ ਨਹੀ ਦਿੱਤੀ ਹਮੇਸ਼ਾ ਲਈ ਉਨ੍ਹਾਂ ਨੂੰ ਤਿਆਗ ਦਿੱਤਾ। ਇਸੇ ਕਾਰਣ ਹੀ ਰਾਮ ਰਾਇ ਨੇ ਗੁਰੂ ਹਰਕ੍ਰਿਸ਼ਨ ਜੀ ਦੀ ਵਿਰੋਧਤਾ ਜਾਰੀ ਰੱਖੀ। ਗੁਰਗੱਦੀ ਦੇ ਬੈਠਣ ਤੋਂ ਬਾਅਦ ਆਪ ਕੀਰਤਪੁਰ ਵਿਖੇ ਪਹਿਲੇ ਗੁਰੂਆਂ ਦੀ ਤਰਾਂ ਸਿੱਖੀ ਪ੍ਰਚਾਰ ਕਰਦੇ ਰਹੇ। ਸਿੱਖਾਂ ਨੂੰ ਉਪਦੇਸ਼ ਦਿੰਦੇ। ਆਪ ਜੀ ਨੇ ਰੋਪੜ ਦੇ ਧੰਨਾਡ ਰਾਜਾ ਰਾਮ ਨੂੰ ਆਪਣੇ ਦਰਬਾਰ ਤੋ ਆਉਣ ਲਈ ਰੋਕ ਦਿੱਤਾ ਕਿਉਂਕਿ ਉਹ ਆਪਣੇ ਘਰ ਵਿੱਚ ਜੰਮਦੀਆਂ ਕੁੜੀਆ ਨੂੰ ਜਨਮ ਸਮੇ ਹੀ ਮਾਰ ਦਿੰਦਾ ਸੀ। ਜੋ ਰਾਜਾ ਰਾਮ ਰਾਇ ਦੇ ਗੁਰੂ ਜੀ ਅੱਗੇ ਪਛਤਾਵਾ ਕਰਣ ਤੇ ਉਸ ਨੂੰ ਮਾਫ ਕਰ ਦਿੱਤਾ। ਇਸੇ ਤਰਾਂ ਆਪ ਜੀ ਨੇ ਅਨੇਕਾ ਪਰਉਪਕਾਰ ਕੀਤੇ। ਰਾਮ ਰਾਇ ਵੱਲੋਂ ਗੁਰੂ ਹਰ ਕ੍ਰਿਸ਼ਨ ਨੂੰ ਗੁਰਗੱਦੀ ਮਿਲਣ ਤੇ ਔਰੰਗਜੇਬ ਨੂੰ ਕਿਹਾ ਕੇ ਤੁਹਾਡੇ ਹੁਕਮ ਮੰਨਣ ਤੇ ਮੇਰੇ ਪਿਤਾ ਨੇ ਮੈਨੂੰ ਗੁਰਗੱਦੀ ਨਹੀਂ ਦਿੱਤੀ। ਜੋ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਗੁਰੂ ਹਰ ਕ੍ਰਿਸਨ ਜੀ ਨੂੰ ਦਿੱਲੀ ਤਲਬ ਕਰਣ ਦਾ ਹੁਕਮ ਦਿੱਤਾ। ਜੋ ਗੁਰੂ ਜੀ ਨੇ ਕਿਹਾ ਮੈ ਦਿੱਲੀ ਆਵਾਂਗਾ ਪਰ ਔਰੰਗਜੇਬ ਵਰਗੇ ਬਾਦਸ਼ਾਹ ਦਾ ਮੁੰਹ ਨਹੀਂ ਦੇਖੇਗੇ। ਜੋ ਗੁਰੂ ਜੀ ਸੰਗਤ ਤੇ ਆਪਣੀ ਮਾਤਾ ਦਾ ਹੁਕਮ ਮੰਨ ਦਿੱਲੀ ਨੂੰ ਰਵਾਨਾ ਹੋ ਗਏ ਅੰਬਾਲਾ ਜਿਲੇ ਦੇ ਕਸਬਾ ਪਜੋਰਖਰੇ ਵਿਖੇ ਰਾਤ ਠਹਿਰੇ ਜਿੱਥੇ ਗੁਰੂ ਜੀ ਦੀ ਪਰਖ ਕਰਣ ਲਈ ਪੰਡਿੰਤ ਲਾਲ ਚੰਦ ਨੇ ਗੁਰੂ ਜੀ ਨੂੰ ਕਿਹਾ ਕ੍ਰਿਸ਼ਨ ਨੇ ਗੀਤਾ ਲਿਖੀ ਸੀ। ਆਪ ਹਰਕ੍ਰਿਸ਼ਨ ਹੈ ਜੋ ਗੀਤਾ ਦੇ ਅਰਥ ਕਰਣ ਲਈ ਕਿਹਾ। ਗੁਰੂ ਜੀ ਨੇ ਕਿਹਾ ਕੋਈ ਵੀ ਆਪਣੇ ਪਿੰਡ ਦਾ ਵਿਅਕਤੀ ਲੈ ਆਉ ਗੁਰੂ ਨਾਨਕ ਦੀ ਕਿਰਪਾ ਨਾਲ ਉਹ ਆਪੇ ਅਰਥ ਕਰਵਾ ਲੈਣਗੇ। ਪੰਡਿੰਤ ਲਾਲ ਚੰਦ ਛੱਜੂ ਚਿਉਰ ਨੂੰ ਲੈ ਆਇਆ ਜੋ ਗੂੰਗਾ ਸੀ। ਗੁਰੂ ਜੀ ਨੇ ਉਸ ਦੇ ਸਿਰ ਤੇ ਛੜੀ ਰੱਖੀ ਤਾਂ ਉਹ ਬੜੇ ਵਧੀਆ ਗੀਤਾ ਦੇ ਅਰਥ ਕਰਣ ਲੱਗ ਪਿਆਂ ਫਿਰ ਪੰਡਿੰਤ ਲਾਲ ਚੰਦ ਇਹ ਦੇਖ ਗੁਰੂ ਜੀ ਦੇ ਪੈਰੀਂ ਪੈ ਗਿਆ ਤੇ ਗੁਰੂ ਜੀ ਦਾ ਸਿੱਖ ਬਣ ਗਿਆ। ਫਿਰ ਗੁਰੂ ਜੀ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਬੰਗਲੇ ਤੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ ਹੈ। ਗੁਰੂ ਜੀ ਵੱਲੇ ਔਰੰਗਜੇਬ ਨੂੰ ਮਿਲਣ ਤੋ ਨਾਂ ਕਰਣ ਤੇ ਔਰੰਗਜੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰਗੱਦੀ ਦੀ ਗੱਲ ਚੱਲਣ ਤੇ ਗੁਰੂ ਹਰਕ੍ਰਿਸਨ ਜੀ ਨੇ ਕਿਹਾ ਗੱਦੀ ਵਿਰਾਸਤ ਜਾਂ ਮਲਕੀਅਤ ਨਹੀਂ ਹੈ ਜਦੋਂ ਰਾਮ ਰਾਇ ਨੇ ਬਾਣੀ ਦੀ ਤੁਕ ਬਦਲੀ ਤਾਂ ਪਿਤਾ ਜੀ ਨੇ ਉਸ ਨੂੰ ਤਿਆਗ ਦਿੱਤਾ। ਸ਼ਹਿਜ਼ਾਦਾ ਮੁਅੱਜਮ ਨੇ ਜਦੋਂ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਔਰੰਗਜੇਬ ਗੁਰੂ ਜੀ ਦੇ ਇਸ ਸਿਆਣਪ ਤੋਂ ਕਾਇਲ ਹੋ ਗਿਆ। ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤ ਦੀ ਪਰਖ ਕਰਣ ਲਈ ਕਿਹਾ। ਰਾਜਾ ਜੈ ਸਿੰਘ ਨੇ ਗੁਰੂ ਜੀ ਦੀ ਪਰਖ ਕਰਣ ਲਈ ਆਪਣੀਆ ਰਾਣੀਆ ਬੰਗਲੇ ਵਿੱਚ ਲਿਆਇਆ ਤੇ ਪਟਰਾਣੀ ਦੀ ਪਰਖ ਕਰਣ ਲਈ ਕਿਹਾ ਗੁਰੂ ਜੀ ਛੋਟੀ ਪਟਰਾਣੀ ਦੇ ਸਿਰ ਤੇ ਸੋਟੀ ਰੱਖ ਕਹਾਂ ਇਹ ਹੈ ਪਟਰਾਣੀ ਤੇ ਉਸ ਦੇ ਪੁੱਤਰ ਹੋਣ ਦੀ ਕਾਮਨਾ ਦਾ ਵਰ ਦਿੱਤਾ। ਉਨ੍ਹੀਂ ਦਿਨੀਂ ਦਿੱਲੀ ਵਿੱਚ ਚੀਚਕ ਦੀ ਬੀਮਾਰੀ ਫੈਲ ਗਈ ।ਗੁਰੂ ਜੀ ਨੇ ਰਾਤ ਦਿਨ ਰੋਗੀਆ ਦੀ ਸੇਵਾ ਕੀਤੀ ਤੇ ਚੀਚਕ ਦੀ ਬੀਮਾਰੀ ਨੂੰ ਆਪਣੇ ਉੱਪਰ ਲੈ ਲਿਆ। ਗੁਰੂ ਜੀ ਦੇ ਦਰਸ਼ਨਾਂ ਨਾਲ ਤਨ ਤੇ ਮੰਨ ਦੇ ਦੁੱਖ ਦੂਰ ਹੁੰਦੇ ਸਨ। ਇਸੇ ਕਰ ਕੇ ਦਸ਼ਮ ਪਾਤਸ਼ਾਹ ਨੇ ਫਰਮਾਇਆ ਹੈ। ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸੱਭ ਦੁਖ ਜਾਇ॥ ਅਖੀਰ ਗੁਰੂ ਜੀ ਨੂੰ ਤੇਜ ਬੁਖ਼ਾਰ ਹੋ ਗਿਆ। ਚੀਚਕ ਦੇ ਲੱਛਨ ਵੀ ਦਿਸਣ ਲੱਗ ਪਏ। ਅੰਤਮ ਸਮਾ ਆਉਦੇ ਦੇਖ ਲੋਕਾ ਨੂੰ ਗੁਰਆਈ ਲਈ ਹੁਕਮ ਦਿੱਤਾ ਬਾਬਾ ਬਕਾਲੇ। 1664 ਈਸਵੀ ਨੂੰ ਜੋਤੀ ਜੋਤ ਸਮਾ ਗਏ। ਆਪ ਜੀ ਦਾ ਸਸਕਾਰ ਜਮਨਾ ਨਦੀ ਦੇ ਕਿਨਾਰੇ ਕੀਤਾ। ਜਿੱਥੇ ਅੱਜ ਕੱਲ ਬਾਲਾ ਸਾਹਿਬ ਗੁਰਦੁਆਰਾ ਹੈ। ਜਿਸ ਤਰਾਂ ਗੁਰੂ ਜੀ ਨੇ ਛੋਟੀ ਅਵਸ਼ਥਾ ਵਿੱਚ ਚੇਚਕ ਦੀ ਬੀਮਾਰੀ ਆਪਣੇ ਉੱਪਰ ਲੈਕੇ ਰੋਗੀਆਂ ਦਾ ਭਲਾ ਕੀਤਾ ਹਰ ਪ੍ਰਾਣੀ ਨੂੰ ਗੁਰੂ ਜੀ ਦੇ ਪੂਰਨਿਆਂ ਤੇ ਚਲ ਕੋਰੋਨਾ ਨੂੰ ਮਾਤ ਦੇਣੀ ਚਾਹੀਦੀ ਹੈ। ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਦਾਜਲੀ ਹੈ।
– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ