Articles Pollywood

ਮਨੋਰੰਜਨ ਦਾ ਵੱਖਰਾ ਸੁਆਦ ਹੋਵੇਗੀ ਪੰਜਾਬੀ ਫ਼ਿਲਮ ‘ਕੁਲਚੇ ਛੋਲੇ’

ਲੇਖਕ: ਸੁਰਜੀਤ ਜੱਸਲ

ਸਾਗਾ ਸਟੂਡੀਓਜ਼ ਦੇ ਬੈਨਰ ਹੇਠ ਨਿਰਮਾਤਾ ਸੁਮੀਤ ਸਿੰਘ ਨੇ ਪੰਜਾਬੀ ਸਿਨਮੇ ਨੂੰ ਹਮੇਸ਼ਾ ਹੀ ਯਾਦਗਰ ਫ਼ਿਲਮਾਂ ਦਿੱਤੀਆਂ ਹਨ। ਗੀਤ ਸੰਗੀਤ ਤੇ ਫ਼ਿਲਮ ਖੇਤਰ ਵਿੱਚ ਵੱਡੀ ਪਛਾਣ ਰੱਖਣ ਵਾਲੀ ਸਾਗਾ ਕੰਪਨੀ ਨੇ ਹੁਣ ਲਾਕ ਡਾਊਨ ਦੇ ਲੰਮੇ ਵਕਫ਼ੇ ਬਾਅਦ ਪੰਜਾਬੀ ਫ਼ਿਲਮਾਂ ਵੱਲ ਮੁੜ ਕਦਮ ਵਧਾਇਆ ਹੈ। ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਸਿੱਖ ਧਰਮ ਦੇ ਸੰਸਾਰ ਪ੍ਰਸਿੱਧ ਧਾਮ ਸ੍ਰੀ ਹਰਿਮੰਦਰ ਸਾਹਿਬ ਕਰਕੇ ਪ੍ਰਸਿੱਧ ਹੈ ਉੱਥੇ ਪਾਪੜ ਵੜੀਆਂ ਤੇ ਲਾਚੀਜ਼ ਪਕਵਾਨ ਕੁਲਚੇ ਛੋਲਿਆਂ ਦੀ ਸੁਆਦਲੀ ਮਹਿਕ ਵੀ ਵਿਦੇਸ਼ਾਂ ਤੱਕ ਜਾਣੀ ਜਾਂਦੀ ਹੈ। ਖ਼ਾਸ ਜ਼ਿਕਰਯੋਗ ਹੈ ਕਿ ਨਿਰਮਾਤਾ ਸੁਮੀਤ ਸਿੰਘ ਵਲੋਂ ਬਣਾਈ ਜਾ ਰਹੀ ਨਵੀਂ ਫਿਲਮ ਦਾ ਨਾਂ – ਕੁਲਚੇ ਛੋਲੇ ਹੈ ਜਿਸਦੀ ਸੂਟਿੰਗ ਬੀਤੇ ਦਿਨੀਂ ਅੰਮ੍ਰਿਤਸਰ ਸਾਹਿਬ ਵਿਖੇ ਸੁਰੂ ਹੋਈ ਹੈ। ਸੂਟਿੰਗ ਸੁਰੂ ਕਰਨ ਤੋਂ ਪਹਿਲਾਂ ਫ਼ਿਲਮ ਦੀ ਸਾਰੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤ-ਮਸਤਕ ਹੋ ਕੇ ਆਸ਼ੀਰਵਾਦ ਲਿਆ। ਇਸ ਮੌਕੇੇ ਫਿਲਮ ਦਾ ਪੋਸਟਰ ਰਿਲੀਜ਼ ਕਰਦਿਆਂ ਫ਼ਿਲਮ ਦਾ ਮਹੂਰਤ ਸਾਟ ਫ਼ਿਲਮ ਦੀ ਜੋੜੀ ਦਿਲਰਾਜ ਗਰੇਵਾਲ ਤੇ ਜੰਨਤ ਜੂਬੈਰ -ਤੇ ਫ਼ਿਲਮਾਇਆ ਗਿਆ। ਇਸ ਮੌਕੇ ਫ਼ਿਲਮ ਦੇ ਨਿਰਮਾਤਾ ਸੁਮੀਤ ਸਿੰਘ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਉਨ੍ਹਾਂ ਦਿਲਰਾਜ ਗਰੇਵਾਲ ਤੇ ਜੰਨਤ ਜੂਬੈਰ ਨਾਂ ਦੀ ਨਵੀਂ ਜੋੜੀ ਨੂੰ ਪਹਿਲੀ ਵਾਰ ਪੰਜਾਬੀ ਪਰਦੇ -ਤੇ ਲਿਆਂਦਾ ਹੈ। ਫਿਲਮ ਦਾ ਨਿਰਦੇਸਨ ਸਿਮਰਨਜੀਤ ਹੁੰਦਲ ਕਰ ਰਹੇ ਹਨ ਜੋ ਇਸ ਤੋਂ ਪਹਿਲਾਂ 25 ਕਿੱਲੇ, ਨਾਨਕਾ ਮੇਲ, ਜੱਟ ਬੁਆਏਜ-ਪੁੱਤ ਜੱਟਾਂ ਦੇ ਆਦਿ ਫ਼ਿਲਮਾਂ ਕਰ ਚੁੱਕੇ ਹਨ। ਫਿਲਮ ਦੇ ਡੀ ਓ ਪੀ ਇੰਦਰਜੀਤ ਬਾਂਸਲ ਹਨ। ਫਿਲਮ ਦੇ ਕੋਰੀਓਗਰਾਫ਼ਰ ਫ਼ਿਰੋਜ ਖਾਨ ਹਨ। ਫ਼ਿਲਮ ਦੇ ਜੋੜੀ ਬਾਰੇ ਪੁੱਛੇ ਜਾਣ ਤੇ ਨਿਰਮਾਤਾ ਸੁਮੀਤ ਸਿੰਘ ਨੇ ਦੱਸਿਆ ਕਿ ਦਰਸ਼ਕ ਪੰਜਾਬੀ ਪਰਦੇ -ਤੇ ਕੁਝ ਨਵਾਂ ਤੇ ਦਿਲਚਸਪ ਵੇਖਣਾ ਪਸੰਦ ਕਰਦੇ ਹਨ। ਸਾਡੀ ਇਹ ਜੋੜੀ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ। ਜਿੱਥੇ ਦਿਲਰਾਜ ਗਰੇਵਾਲ ਇੱਕ ਵਧੀਆ ਗਾਇਕ ਤੇ ਅਦਾਕਾਰ ਹੈ ਉੱਥੇ ਜੰਨਤ ਜੂਬੈਰਾ ਸ਼ੋਸ਼ਲ ਮੀਡੀਆ ਤੇ ਯੂਟਿਊਬ ਦੀ ਸਟਾਰ ਸ਼ਖਸੀਅਤ ਹੈ, ਉਸਦੇ ਲੱਖਾਂ ਫੈਨ ਹਨ ਜੋ ਉਸਨੂੰ ਪੰਜਾਬੀ ਫਿਲਮੀ ਪਰਦੇ -ਤੇ ਵੇਖਣ ਲਈ ਉਤਾਵਲੇ ਹਨ। ਇਸ ਫਿਲਮ ਚ ਦਿਲਰਾਜ ਗਰੇਵਾਲ , ਜੰਨਤ ਜੂਬੈਰਾਂ ਤੋ. ਇਲਾਵਾ ਕਾਮੇਡੀਅਨ ਜਸਵੰਤ ਰਾਠੌੜ ਵੀ ਅਹਿਮ ਕਿਰਦਾਰ ਨਿਭਾਵੇਗਾ। ਇਹ ਫ਼ਿਲਮ ਅਗਲੇ ਸਾਲ 2022 ਵਿੱਚ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin