ਮੁੰਬਈ – ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ, ਜਿਨ੍ਹਾਂ ਨੂੰ ਕਰੂਜ਼ ਡਰੱਗਜ਼ ਕੇਸ ਵਿਚ ਜ਼ਮਾਨਤ ਦਿੱਤੀ ਗਈ ਸੀ, ਏਜੰਸੀ ਸਾਹਮਣੇ ਆਪਣੀ ਹਫ਼ਤਾਵਾਰੀ (ਹਰ ਸ਼ੁੱਕਰਵਾਰ) ਹਾਜ਼ਿਰੀ ਲਗਾਉਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਸਾਹਮਣੇ ਪੇਸ਼ ਹੋਏ। 29 ਅਕਤੂਬਰ ਨੂੰ ਬੰਬੇ ਹਾਈ ਕੋਰਟ ਨੇ ਆਰੀਅਨ ਖ਼ਾਨ ਦਾ ਇਕ ਵਿਸਤ੍ਰਿਤ ਜ਼ਮਾਨਤ ਹੁਕਮ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਹਰ ਸ਼ੁੱਕਰਵਾਰ ਐੱਨਸੀਬੀ ਦੇ ਸਾਹਮਣੇ ਪੇਸ਼ ਹੋਣਾ ਹੈ ਤੇ ਉਨ੍ਹਾਂ ਨੂੰ ਆਪਣਾ ਪਾਸਪੋਰਟ ਸਰੰਡਰ ਕਰਨ ਲਈ ਕਿਹਾ ਗਿਆ ਸੀ।ਅਦਾਲਤ ਨੇ ਤਿੰਨੋਂ ਜ਼ਮਾਨਤ ਪਟੀਸ਼ਨਰਾਂ- ਆਰੀਅਨ ਖ਼ਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਹਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰੇ 2 ਵਜੇ ਦੇ ਵਿਚਕਾਰ ਐੱਨਸੀਬੀ ਮੁੰਬਈ ਦਫ਼ਤਰ ‘ਚ ਆਪਣੀ ਹਾਜ਼ਿਰੀ ਦਰਜ ਕਰਵਾਉਣ ਲਈ ਕਿਹਾ ਸੀ। ਕੋਰਟ ਨੇ 29 ਅਕਤੂਬਰ ਤਕ ਤਿੰਨੋਂ ਆਰੀਅਨ, ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਜਾ ਨੂੰ ਜ਼ਮਾਨਤ ਦੇ ਦਿੱਤੀ ਸੀ। ਆਰੀਅਨ ਖ਼ਾਨ ਨੂੰ 28 ਅਕਤੂਬਰ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ, ਉਨ੍ਹਾਂ ਨੂੰ 30 ਅਕਤੂਬਰ ਤਕ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਨ੍ਹਾਂ ਦੀ ਰਿਹਾਈ ਨਾਲ ਸੰਬੰਧਤ ਦਸਤਾਵੇਜ਼ ਸਮੇਂ ‘ਤੇ ਜੇਲ੍ਹ ਅਧਿਕਾਰੀਆਂ ਤਕ ਨਹੀਂ ਪਹੁੰਚੇ ਸਨ। ਆਰੀਅਨ ਖ਼ਾਨ ਨੂੰ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਪਿਛਲੇ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਆਪਣਾ ਆਪਰੇਟਿਵ ਹੁਕਮ ਉਪਲਬਧ ਕਰਵਾਇਆ ਸੀ ਜਿਸ ਵਿਚ ਉਸ ਨੇ ਆਰੀਅਨ ਖ਼ਾਨ ਤੇ ਮਾਮਲੇ ‘ਚ ਉਨ੍ਹਾਂ ਦੇ ਸਹਿ-ਮੁਲਜ਼ਮ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਜਾ ‘ਤੇ 14 ਜ਼ਮਾਨਤ ਦੀਆਂ ਸ਼ਰਤਾਂ ਲਗਾਈਆਂ ਸਨ, ਇਨ੍ਹਾਂ ਵਿਚੋਂ ਤਿੰਨਾਂ ‘ਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ।ਦੱਸ ਦੇਈਏ ਕਿ ਐੱਨਸੀਬੀ ਦੀ ਇਕ ਟੀਮ ਨੇ ਕਾਰਡੇਲੀਆ ਕਰੂਜ਼ ਸ਼ਿਪ ‘ਤੇ ਇਕ ਡਰੱਗਜ਼ ਪਾਰਟੀ ਦਾ ਭਾਂਡਾ ਭੰਨਿਆ ਸੀ, ਜੋ 2 ਅਕਤੂਬਰ ਨੂੰ ਮੁੰਬਈ ਤੋਂ ਸਮੁੰਦਰ ਰਸਤੇ ਗੋਆ ਜਾ ਰਹੀ ਸੀ। ਇਸ ਮਾਮਲੇ ‘ਚ ਹੁਣ ਤਕ ਦੋ ਨਾਇਜੀਰੀਆਈ ਨਾਗਰਿਕਾਂ ਸਮੇਤ ਕੁੱਲ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
previous post