ਬਚਪਨ ਤੋਂ ਜਵਾਨੀ ਦੀ ਦਹਿਲੀਜ਼ ‘ਤੇ ਕਦਮ ਰੱਖਦੇ ਹੀ ਜਦੋਂ ਇੱਕ ਜੀਵ ਆਪਣੀ ਸ਼ੁਧ-ਬੁੱਧ ਨੂੰ ਪੂਰੀ ਤਰ੍ਹਾਂ ਸਮਝਣ ਲੱਗਦਾ ਹੈ ਤਾਂ ਇਸ ਉੱਮਰ ਵਿੱਚ ਮੁੰਡੇ-ਕੁੜੀਆਂ ਆਪਣੀ ਸੰੁਦਰਤਾ, ਚਮੜੀ, ਰੰਗ-ਰੂਪ, ਕੱਦ-ਕਾਠ ਆਦਿ ਦੇ ਬਾਰੇ ਬਹੁਤ ਜ਼ਿਆਦਾ ਵਿਚਾਰ ਕਰਦੇ ਹਨ। ਉਦੋਂ ਕੁਝ ਇੱਕ ਵਰਗ ਵਿੱਚ ਮੂੰਹ ‘ਤੇ ਕਿੱਲ-ਮੁਹਾਸੇ (ਫਿਨਸੀਆਂ) ਹੋ ਜਾਣ ‘ਤੇ ਵੀ ਮੂੰਹ ਦੇ ਮੁਹਾਸਿਆਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ।
ਆਯੂਰਵੈਦਿਕ ਪ੍ਰਣਾਲੀ ‘ਚ ਇਨ੍ਹਾਂ ਮੁਹਾਸਿਆਂ ਦੇ ਅਲੱਗ-ਅਲੱਗ ਕਾਰਨ ਗੱਸੇ ਗਏ ਹਨ।
1. ਕੁਝ ਲੋਕਾਂ ਵਿੱਚ ਤਾਂ ਮੁਹਾਸੇ ਸਿਰਫ (ਪੇਟ) ਦੇ ਵਿੱਚ ਬੰਨ੍ਹ ਜਿਹਾ (ਕਬਜ਼) ਹੋਣ ਦੇ ਕਾਰ ਪੇਟ ਨਾ ਸਾਫ ਰਹਿਣ ਕਰਕੇ ਹੁੰਦੇ ਹਨ। ਇਸ ਵਰਗ ਦੇ ਲੋਕਾਂ ਵਿੱਚ ਸਿਰਫ ਵਿਰੇਚਨੀਯ ਦਵਾਈ ਦੀ ਵਰਤੋਂ ਆਦਿ ਕਰਨ ਨਾਲ ਹੀ ਮੁਹਾਸੇ ਠੀਕ ਹੋ ਜਾਂਦੇ ਹਨ। ਕੁਝ ਇੱਕ ਜਵਾਨ ਪੀੜ੍ਹੀ ਵਿੱਚ ਤਾਂ ਸਿਰਫ ਤਿ੍ਰਫਲਾ ਦਾ ਸਹੀ ਢੰਗ ਨਾਲ ਉਪਯੋ ਕਰਨ ‘ਤੇ ਹੀ ਨਤੀਜਾ ਸਾਹਮਣ ਆ ਜਾਂਦਾ ਹੈ।
2. ਇੱਕ ਵਰਗ ਵਿੱਚ ਮੂੰਹ ਦੇ ਮੁਹਾਸਿਆਂ ਦਾ ਕਾਰਨ ਖੂਨ ਦਾ ਸਾਫ ਨਾ ਹੋਣਾ ਹੁੰਦਾ ਹੈ। ਅਜਿਹੇ ਲੋਕਾਂ ਵਿੱਚ ਖੂਨ ਸ਼ੁੱਧ ਕਰਦੇ ਹੋਏ ਸਰੀਰਕ ਸ਼ੁੱਧੀ ਕਰਕੇ ਇਨ੍ਹਾਂ ਤੋਂ (ਮੁਹਾਸਿਆਂ) ਛੁਟਕਾਰਾ ਪਾਇਆ ਜਾ ਸਕਦਾ ਹੈ।
3. ਕੁੜੀਆਂ ਵਿੱਚ ਮੁਹਾਸਿਆਂ ਦਾ ਇੱਕ ਕਾਰਨ ਸਰੀਰ ਵਿੱਚ ਹਾਰਮੋਨਜ਼ ਦਾ ਅਸੰਤੁਲਿਤ ਹੋਣਾ ਵੀ ਪਾਇਆ ਜਾਂਦਾ ਹੈ। ਅਜਿਹੀਆਂ ਜਵਾਨ ਲੜਕੀਆਂ ਵਿੱਚ ਅੰਡਕੋਸ਼ ਅਤੇ ਬੱਚੇਦਾਨੀ ਨੂੰ ਤਾਕਤ ਦੇਣ ਵਾਲੀਆਂ ਅਤੇ ਹਾਰਮੋਨਜ਼ ਦਾ ਸੰਤੁਲਨ ਠੀਕ ਰੱਖਣ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
4. ਇੱਕ ਹੋਰ ਖਾਸ ਕਾਰਨ ਜਿਹੜਾ ਕਿ ਕਿਲ-ਮੁਹਾਸਿਆਂ ਨੂੰ ਪੈਦਾ ਕਰਦਾ ਹੈ? ਉਹ ਹੈ ਮੂੰਹ ਦੀ ਚਮੜੀ ਦੀ ਸਫਾਈ ਨਾ ਰੱਖਣਾ ਅਤੇ ਚਮੜੀ ਦਾ ਕੀਟਾਣੂ ਗ੍ਰਸਤ ਹੋ ਜਾਣਾ ਜਿਸ ਨਾਲ ਮੂੰਹ ਦ ਛੇਕ ਭਰ ਜਾਂਦੇ ਹਨ ਅਤੇ ਕਿਲ-ਮੁਹਾਸ ਪੈਦਾ ਹੁੰਦੇ ਹਨ। ਅਜਿਹੇ ਲੋਕਾਂ ਵਿੱਚ ਐਲਰਜੀ ਦੇ ਕਾਰਨ ਮੁਹਾਸੇ ਜ਼ਿਆਦਾ ਹੁੰਦੇ ਹਨ। ਆਯੂਰਵੈਦਿਕ ਪ੍ਰਣਾਲੀ ਵਿੱਚ ਅਸੀਂ ਐਲਰਜੀ ਨੂੰ ਦੂਰ ਕਰਨ ਲਈ ਅਜਿਹੇ ਦ੍ਰਵ ਅਤੇ ਦਵਾਈਆਂ ਦੀ ਵਰਤੋਂ ਕਰਵਾਉਦੇ ਹਾਂ ਜਿਸ ਨਾਲ ਹਰ ਤਰ੍ਹਾਂ ਦੀ ਐਲਰਜੀ ਦੂਰ ਕੀਤੀ ਜਾ ਸਕਦੀ ਹੈ। ਇਨ੍ਹਾਂ ਦਵਾਈਆਂ ਨਾਲ ਸਰੀਰ ਇੰਨਾ ਮਜ਼ਬੂਤ ਬਣ ਜਾਂਦਾ ਹੈ ਕਿ ਐਲਰਜੀ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਆਯੂਰਵੈਦਿਕ ਚਿਕਿਤਸਾ ਵਿੱਚ ਅਜਿਹੀਆਂ ਜੜ੍ਹੀਆਂ-ਬੂਟੀਆਂ ਅਤੇ ਦਵਾਈਆਂ ਹਨ, ਜਿਹੜੀਆਂ ਉੱਪਰ ਲਿਖੇ ਸਾਰੇ ਕਾਰਨਾਂ ਦੂਰ ਕਰਦੇ ਹੋਏ ਰੋਗ ਮੁਕਤ ਕਰਦੀਆਂ ਹਨ। ਪੇਟ ਵਿੱਚ ਬੰਨ੍ਹ (ਕਬਜ਼) ਹੈ ਤਾਂ ਮੁੱਖ ਦ੍ਰ ਦਵਾਈਆਂ ਹਨ। ਹਰੀਤਕੀ, ਤਿ੍ਰਫਲਾ, ਕੁਟਕੀ, ਅਰੋਗਯਵਰਧਨੀ, ਸੁਖ ਵਿਰੇਚਨੀ ਵਦੀ ਆਦਿ।
ਜੇਕਰ ਕਾਰਨ ਖੂਨ ਦਾ ਅਸ਼ੁੱਧ ਹੋਣਾ ਹੈ ਤਾਂ ਖੂਨ ਸੋਧਕ ਮਣਿਜਸ਼ਠਾ ਬਹੁਤ ਵਧੀਆ ਦਵਾਈ ਹੈ। ਜੇਕਰ ਐਲਰਜੀ ਕਾਰਨ ਹੋਵੇ (ਸਰੀਰ ਵਿੱਚ ਕੋਥ ਦਾ ਜਮ੍ਹ੍ਾਂ ਹੋਣਾ) ਤਾਂ ਚਿਤ੍ਰਕ ਹਰੀਤਕੀ, ਗੰਧਕ ਅਤੇ ਹਰਿਦ੍ਰਾ ਆਦਿ ਦਾ ਸਹੀ ਢੰਗ ਨਾਲ ਉਪਯੋਗ ਕੀਤਾ ਜਾ ਸਕਦਾ ਹੈ।
ਕੁਝ ਹੋਰ ਯਾਦ ਰੱਖਣ ਯੋਗ ਜ਼ਰੂਰੀ ਗੱਲਾਂ : ਚਿਹਰੇ ‘ਤੇ ਇਨ੍ਹਾਂ ਮੁਹਾਸਿਆਂ (ਫਿਨਸੀਆਂ) ਦੇ ਨਿਕਲਣ ‘ਤੇ ਖਾਣ-ਪੀਣ ਵਿੱਚ ਮਿਠੇ ਪਦਾਰਥ ਖੰਡ, ਚਾਹ, ਤਲੇ ਹੋਏ ਪਦਾਰਥ, ਗਰਮ ਤਰਲ ਅਤੇ ਮਸਾਲਿਆਂ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ। ਦਾਲਾਂ, ਮੂੰਗਫਲੀ, ਸੋਯਾਬੀਨ ਵਧ ਖਾਣੇ ਚਾਹੀਦੇ ਹਨ। ਅਜੀਰ (ਭੋਜਨ ਦਾ ਨਾ ਪਚਣਾ) ਅਤੇ ਕਬਜ਼ ਹੋਵੇ ਤਾਂ ਇਸ ਨੂੰ ਦੂਰ ਕਰਨਾ ਚਾਹੀਦਾ ਹੈ। ਚਿਹਰ ਨੂੰ ਵਾਰ-ਵਾਰ ਨਿੰਮ ਦੇ ਪੱਤਿਆਂ ਦੇ ਜਲ ਨਾਲ ਧੋਣਾ ਚਾਹੀਦਾ ਹੈ। ਜਾਯਫਲ ਅਤੇ ਚੰਦਨ ਨੂੰ ਕੱਚ ਦੁੱਧ ਵਿੱਚ ਪੀਸ ਕੇ ਰਾਤ ਨੂੰ ਚਿਹਰੇ ‘ਤੇ ਲੇਪ ਕਰੋ, ਸਵੇਰ ਉਸ ਨੂੰ ਧੋ ਕੇ ਚਿਹਰੇ ਨੂੰ ਸਾਫ ਕਰ ਲਓ। ਇਸ ਨਾਲ ਮੁਹਾਸਿਆਂ ਤੋਂ ਛੁਟਕਾਰਾ ਮਿਲੇਗਾ।
ਆਯੁਰਵੇਦ ਸਾਡੀ ਆਪਣੀ ਚਿਕਤਿਸਾ ਪ੍ਰਣਾਲੀ ਹੈ ਜਿਸ ਨੂੰ ਬਹੁਤ ਪਿੱਛੇ ਛੱਡ ਆਏ ਹਾਂ, ਪਰ ਇਸ ਨਾਲ ਅਸੀਂ ਸਹਿਣਸ਼ੀਲਤਾ ਦੇ ਸੱੁਖ ਸਪਰਸ਼ ਦੇ ਨਾਲ ਸਰੀਰ ਨੂੰ ਬਿਨਾਂ ਨੁਕਸਾਨ ਪਹੁੰਚਾਏ ਚਿਕਿਤਸਾ ਕਰ ਸਕਦੇ ਹਾਂ।
– ਡਾ. ਹਰਵੀਨ ਕੌਰ,
next post