ਔਰਤ ਅਤੇ ਮਰਦ ਇੱਕ ਸਿੱਕੇ ਦੋ ਦੋ ਪਹਿਲੂ ਹਨ। ਇੱਕ ਤੋਂ ਬਿਨਾਂ ਦੂਸਰੇ ਦੀ ਕੋਈ ਕੀਮਤ ਨਹੀਂ ਹੈ। ਪਰ ਔਰਤ ਅਤੇ ਮਰਦ ਦੇ ਅਧਿਕਾਰਾਂ ਵਿੱਚ ਬਹੁਤ ਜ਼ਿਆਦਾ ਵਖਰੇਵਾਂ ਅੱਜ ਵੀ ਮੌਜੂਦ ਹੈ। ਔਰਤ ਅੱਜ ਵੀ ਮਰਦਾਂ ਦੀ ਅਰਧਾਗਣੀ ਬਣਕੇ ਜੀਅ ਰਹੀ ਹੈ। ਔਰਤ ਦੀ ਇਸ ਦਸਾ ਦੇ ਕਈ ਕਾਰਣ ਹਨ, ਜਿਵੇਂ ਸਾਡੇ ਕਈ ਵੇਦਾਂ ਸਾਸ਼ਤਰਾਂ, ਧਰਮ ਗ੍ਰੰਥਾਂ ਵਿੱਚ ਔਰਤ ਨੂੰ ਬਹੁਤ ਨਿੰਦਿਆ ਗਿਆ ਹੈ, ਜਿਵੇਂ ਰਿਗਵੇਦ (8-33-17) ਦੇ ਅਨੁਸਾਰ ਇੰਦਰ ਕਹਿੰਦਾ ਹੈ, ‘‘ਇਸਤਰੀ ਨੂੰ ਸਿੱਖਿਆ ਨਹੀਂ ਦਿੱਤੀ ਜਾ ਸਕਦੀ, ਕਿਉਕਿ ਉਸ ਨੂੰ ਅਕਲ ਘੱਟ ਹੁੰਦੀ ਹੈ।’’
ਰਮਾਇਣ (ਤੁਲਸੀ ਦਾਸ) ਇਸਤਰੀ ਦਾ ਹਿਰਦਾ ਸਾਰੇ ਕਪਟਾਂ, ਪਾਪਾਂ ਅਤੇ ਔਗੁਣਾਂ ਦੀ ਖਾਣ ਹੈ।
– ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ ਇਹ ਸਭ ਤਾੜਨ ਕੇ ਅਧਿਕਾਰੀ।
– ਬੁੱਢਾ, ਰੋਗੀ, ਮੂਰਖ, ਧੰਨਹੀਣ, ਅੰਨਾ, ਬੋਣਾ, ਕਰੋਧੀ ਅਤੇ ਸਿੱਧੜ ਪਤੀ ਦਾ ਅਪਮਾਨ ਕਰਨ ਤੇ ਵੀ ਔਰਤ ਯਮਪੁਰੀ ਵਿੱਚ ਅਨੇਕ ਦੁੱਖ ਪਾਉਦੀ ਹੈ।
ਮਹਾਂਭਾਰਤ ਵਿੱਚ ਲਿਖਿਆ ਹੈ- ‘‘ਇੱਕ ਸੋ ਜ਼ਬਾਨਾ (ਜੀਭਾਂ) ਵਾਲਾ ਆਦਮੀ ਅਗਰ ਇਕ ਸੌ ਸਾਲ ਤੱਕ ਜੀਉਦਾ ਰਹੇ ਅਤੇ ਪੂਰਾ ਜੀਵਨ ਔਰਤ ਦੇ ਦੋਸ਼ ਗਿਣਨ ਵਿੱਚ ਲਗਾਏ ਤਾਂ ਵੀ ਉਹ ਔਰਤ ਦੇ ਸਾਰੇ ਅਣਗੁਣ ਨਹੀਂ ਗਿਣ ਸਕਦਾ।’’
ਮਨੂੰ ਸਿਮਰਤੀ (5/147) ‘‘ਇਕ ਲੜਕੀ ਜੁਆਨ ਔਰਤ ਜਾਂ ਬੁੱਢੀ ਔਰਤ ਆਪਣੇ ਘਰ ਵਿੱਚ ਵੀ ਆਜ਼ਾਦੀ ਨਾਲ ਕੁਝ ਨਹੀਂ ਕਰੇਗੀ।’’
(9/18) ‘‘ਔਰਤ ਨੂੰ ਵੇਦ ਪੜਨ ਦਾ ਕੋਈ ਅਧਿਕਾਰ ਨਹੀਂ ਹੈ, ਕਿਉਕਿ ਔਰਤਾਂ ਵੇਦ ਮੰਤਰ ਨਹੀਂ ਪੜ੍ਹ ਸਕਦੀਆਂ।
ਮਨੂੰ ਸਿਮਰਤੀ ਦੇ ਅਨੁਸਾਰ ਸਾਰੇ ਸਮਾਜ ਨੂੰ ਵਰਣ ਵਿਵਸਥਾ ਨੂੰ ਜਾਤਾਂ ਪਾਤਾਂ ਵਿੱਚ ਵੰਡਿਆ ਗਿਆ ਹੈ, ਜਿਸ ਅਨੁਸਾਰ ਬ੍ਰਾਹਮਣ ਤੋਂ ਸਿਵਾ ਹੋਰ ਕੋਈ ਵਿਦਿਆ ਪ੍ਰਾਪਤ ਨਹੀਂ ਕਰ ਸਕਦਾ ਸੀ। ਔਰਤਾਂ ਤਾਂ ਭਾਵੇਂ ਬ੍ਰਾਹਮਣ ਹੀ ਕਿਉ ਨਾ ਹੋਣ ਉਹ ਬਿਲਕੁਲ ਪੜ੍ਹ ਲਿਖ ਨਹੀਂ ਸਕਦੀਆਂ ਹਨ। ਔਰਤਾਂ ਆਜ਼ਾਦੀ ਨਾਲ ਆਪਣੇ ਇਸ਼ਟ ਦੀ ਅਰਾਧਨਾ ਵੀ ਨਹੀਂ ਕਰ ਸਕਦੀਆਂ ਹਨ। ਮੁਸਲਿਮ ਉਲੇਮਾਂ ਅਨੁਸਾਰ ਔਰਤਾਂ ਮਸਜਿਦ ਵਿੱਚ ਜਾ ਕੇ ਨਵਾਜ ਨਹੀਂ ਅਦਾ ਕਰ ਸਕਦੀਆਂ। ਜਦਕਿ ਕਰੂਨ ਔਲਾ ਵੀ ਤਵਾਰੀਖ ਦੇ ਅਨੁਸਾਰ ਔਰਤਾਂ ਮਸਜਿਦ ਵਿੱਚ ਜਾ ਕੇ ਨਮਾਜ਼ ਨਹੀਂ ਕਰਦੀਆਂ ਸਨ। ਪਰ ਭਾਰਤ ਵਿੱਚ ਸਿਰਫ ਮਰਦ ਹੀ ਮਸਜਿਦ ਵਿੱਚ ਜਾਂਦੇ ਹਨ ਔਰਤਾਂ ਘਰ ਵਿੱਚ ਹੀ ਇਹ ਕਾਰਜ ਕਰਦੀਆਂ ਹਨ। ਕਿੰਨੀ ਅਜੀਬ ਗੱਲ ਹੈ ਕਿ ਔਰਤਾਂ ਸਿਨੇਮਾਂ ਜਾਂ ਸਰਕਸ ਦੇਖਣ ਤਾਂ ਜਾ ਸਕਦੀਆਂ ਹਨ, ਪਰ ਮਸਜਿਦ ਵਿੱਚ ਅੱਲਾ ਪਾਕ ਦੀ ਖਿਦਮ ਵਿੱਚ ਨਮਾਜ਼ ਅਦ ਨਹੀਂ ਕਰਨ ਜਾਂ ਸਕਦੀਆਂ।
ਬੁੱਧ ਧਰਮ ਵਿੱਚ ਵੀ ਔਰਤਾਂ ਨੂੰ ਸੰਘ ਦੀ ਸੇਵਾ ਦਾ ਅਧਿਕਾਰ ਨਹੀਂ ਸੀ। ਬੁੱਧ ਧਰਮ ਦੇ ਅਨੁਯਾਈ ਮੰਨਦੇ ਸਨ ਕਿ ਸੰਘ ਵਿੱਚ ਔਰਤਾਂ ਦੇ ਆਉਣ ਨਾਲ ਉਨ੍ਹਾਂ ਦਾ ਨੈਤਿਕ ਪਤਨ ਹੋ ਜਾਵੇਗਾ। ਪਰ ਮਹ ਪ੍ਰਜਾਪਤੀ ਗੋਤਮੀ (ਮਹਾਤਮਾ ਬੁੱਧ ਦੀ ਸੋਤੇਲੀ ਮਾਂ ਸੀ) ਜਿਸ ਨੇ ਮਹਾਤਮਾ ਬੁੱਧ ਨੂੰ ਆਪਣੇ ਪੁੱਤਰ ਤੋਂ ਵੀ ਵੱਧ ਪਿਆਰ ਨਾਲ ਪਾਲਿਆ ਸੀ, ਨੇ ਬੁੱਧ ਧਰਮ ਦੀ ਵਿਧੀਵਤ ਪੜ੍ਹਾਈ ਕੀਤੀ) ਨੇ ਬਹੁਤ ਯਤਨ ਕਰਕੇ ਸੰਘ ਦੀ ਸੇਵਾ ਕਰਨ ਲਈ ਇਜਾਜ਼ਤ ਲੈ ਲਈ ਤਦ ਤੋਂ ਹੀ ਭਿਖਸ਼ੂਣੀ ਸੰਘ ਦੀ ਸਥਾਪਨਾ ਹੋਈ।
ਭਿਖਸੂਣੀ ਸੰਘ ਦੀ ਸਥਾਪਨਾ ਨਾਲ ਔਰਤਾਂ ਨੂੰ ਕਾਫੀ ਫਾਇਦਾ ਹੋਇਆ। ਬੁੱਧ ਤੋਂ ਪਹਿਲਾਂ ਔਰਤ ਨੂੰ ਕੇਵਲ ਕਿਸੀ ਮਾਂ, ਪਤਨੀ, ਪੁੱਤਰੀ ਜਾਂ ਭੈਣ ਦੇ ਰੂਪ ਵਿੱਚ ਹੀ ਦੇਖਿਆ ਜਾਂਦਾ ਸੀ, ਪਰ ਹੁਣ ਉਨ੍ਹਾਂ ਦੀ ਇੱਕ ਵੱਖਰੀ ਪਹਿਚਾਣ ਬਣ ਗਈ ਸੀ। ਹੁਣ ਸੰਘ ਵਿੱਚ ਉਚਨੀਚ ਦਾ ਭੇਦ ਨਹੀਂ ਸੀ। ਉਥੇ ਰਾਜ ਕੁਮਾਰੀ, ਦਾਸੀ,ਵਿਧਵਾ, ਸ਼ਾਦੀ ਸੂਦਾ ਔਰਤਾਂ ਸਭ ਇਕੱਠੀਆਂ ਹੀ ਰਹਿੰਦੀਆਂ, ਇਕੱਠੀਆਂ ਖਾਣਾ ਖਾਂਦੀਆਂ, ਇਕੱਠੀਆਂ ਹੀ ਪੂਜਾ ਕਰਦੀਆਂ ਸਨ। ਭਿਖਸ਼ਣੀ ਸੰਘ ਦੀ ਸਥਾਪਨਾ ਨਾਲ ਔਰਤ ਦੇ ਦਰਜੇ ਵਿੱਚ ਸੁਧਾਰ ਆਇਆ।
ਇਸ ਤਰ੍ਹਾਂ ਔਰਤ ਦੱਬੀ ਕੁਚਲੀ ਹੀ ਜਾਂਦੀ ਰਹੀ। ਔਰਤ ਦੀ ਅਜਿਹੀ ਦਸ਼ਾ ਦੇਖ ਕੇ ਕਈ ਗੁਰੂ ਭਗਤਾਂ ਨੇ ਇਸ ਦੇ ਖਿਲਾਫ ਅਤੇ ਔਰਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਅਜ਼ਾਦੀ ਜਾਂ ਬਰਾਬਰਤਾ ਦੀ ਹੀ ਨਹੀਂ ਸਗੋਂ ਔਰਤ ਦੀ ਮਰਦ ਤੋਂ ਉਤਮਤਾ ਦੀ ਗੱਲ ਕਹੀ ਹੈ। ਉਨ੍ਹਾਂ ਲਿਖਿਆ ਹੈ :-
ਭੰਡਿ ਜੰਮੀਐ, ਭੰਡਿ ਨਿੰਮੀਐ,
ਭੰਡਿ ਮੰਗਣ ਵਿਆਹ।
ਭੰਹਿੁ ਹੋਵੇ ਦੋਸਤੀ,
ਭੰਡਹੁ ਚਲ ਰਾਹੁ।
ਭੰਡਿ ਮੂਆ ਭੰਡਿ ਭਾਲੀਐ,
ਭੰਡਿ ਹੋਵੇ ਬੰਧਾਨ।
ਸੋ ਕਿਉ ਮੰਦਾ ਆਖੀਐ,
ਜਿਤ ਜੰਮੈ ਰਜਾਨ ॥
ਭਾਵ- ਔਰਤ ਜਨਮ ਦਿੰਦੀ ਹੈ, ਔਰਤ ਦੇ ਅੰਦਰ ਹੀ ਮਨੁੱਖ ਵਿਸਰਦਾ ਹੈ ਅਤੇ ਔਰਤ ਨਾਲ ਹੀ ਪਿਆ ਕਰਾਉਦਾ ਹੈ। ਔਰਤ ਹੀ ਦੌਸਤ ਹੈ, ਸਾਥਨ ਵੀ ਹੈ, ਮਹਿਬੂਬ ਵੀ ਹੈ ਤੇ ਖਿੱਚ ਸ਼ਕਤੀ ਵੀ। ਇਹੀ ਔਰਤ ਮਨੁੱਖਤਾ ਦੇ ਲਗਾਤਾਰ ਵਿਕਾਸ ਦਾ ਸਾਧਨ ਹੈ। ਮਨੁੱਖਤਾ ਤੁਰਦੀ ਹੀ ਔਰਤ ਦੇ ਸਿਰ ’ਤੇ ਹੈ। ਔਰਤ ਮਰ ਜਾਂਦੀ ਹੈ ਬੰਦਾ ਹੋਰ ਔਰਤ ਲੈ ਆਉਦਾ ਹੈ। ਔਰਤ ਮਨੁੱਖ ਦੀ ਕਿੱਡੀ ਵੱਡੀ ਜਰੂਰਤ ਹੈ। ਅਸਲ ਵਿੱਚ ਸਾਰੇ ਰਿਸ਼ਤੇ ਹੀ ਔਰਤ ਰਾਹੀਂ ਬਣਦੇ ਹਨ, ਤੁਸੀਂ ਉਸ ਔਰਤ ਨੂੰ ਮਾੜੀ, ਅਪਵਿੱਤਰ, ਪਾਪਣ, ਕਿਉ ਕਹਿੰਦੇ ਹੋ ਭਾਵ ਔਰਤ ਨੂੰ ਕਦੇ ਮੰਦਾ ਨਹੀਂ ਕਹਿਣਾ ਚਾਹੀਦਾ ਉਹ ਤਾਂ ਮਰਦ ਤੋਂ ਵੀ ਉਤਮ ਹੈ ਜੋ ਰਾਜੇ ਮਹਾਰਾਜੇ ਗੁਰੂ ਪੀਰ, ਪੈਗੰਬਰਾਂ ਨੂੰ ਜਨਮ ਦਿੰਦੀ ਹੈ, ਉਹ ਮਾੜੀ ਨਹੀਂ ਹੋ ਸਕਦੀ।
ਮਹਾਨ ਸਮਾਜਿਕ ਕ੍ਰਾਂਤੀਕਾਰੀ ਮਹਾਤਮਾ ਜੋਤੀਬਾ ਫੂਲੇ ਨੇ ਔਰਤਾਂ ਲਈ ਪਹਿਲਾ ਸਕੂਲ 1848 ਈ. ਵਿੱਚ ਖੋਲ੍ਹਿਆ। ਉਨ੍ਹਾਂ ਦੀ ਪਤਨੀ ਸਵਿੱਤਰੀ ਬਾਈ ਫੂਲੇ ਔਰਤਾਂ ਵਿੱਚੋਂ ਪਹਿਲੀ ਅਧਿਆਪਕਾ ਸੀ। ਉਹ ਪਹਿਲੀ ਅਜਿਹੀ ਔਰਤ ਸੀ ਜਿਸ ਨੇ ਭਾਰਤ ਅੰਦਰ ਪਹਿਲੀ ਵਾਰ ਸਰਵਜਨਕ ਕੰਮਾਂ ਵਿੱਚ ਭਾਗ ਲੈਣ ਲਈ ਕੱਟੜ, ਸਮਾਜਿਕ ਰਵਾਇਤਾਂ ਨੂੰ ਤੋੜਿਆ। ਡਾ. ਕੀਰ ਨੇ ਲਿਖਿਆ ਹੈ ਕਿ ਤਿੰਨ ਹਜ਼ਾਰ ਸਾਲਾਂ ਦੇ ਲੰਬੇ ਇਤਿਹਾਸ ਵਿੱਚ ਪਹਿਲੀਵਾਰ ਨੀਚ ਮੁੰਡੇ ਕੁੜੀ ਲਈ ਗਿਆਨ ਬੂਹੇ ਖੋਲ੍ਹੇ ਗਏ। ਇਸ ਤਰ੍ਹਾਂ ਮਹਾਤਮਾ ਫੂਲੇ ਨੇ ਕਈ ਸਕੂਲ ਔਰਤਾਂ ਅਤੇ ਦੱਬੇ ਕੁਚਲੇ ਲੋਕਾਂ ਲਈ ਖੋਲ੍ਹੇ ਔਰਤਾਂ ਦੀ ਸਿੱਖਿਆ ਲਈ ਅੰਗਰੇਜ਼ੀ ਸਰਕਾਰ ਨੇ ਜੋਤੀਬਾ ਫੂਲ ਪਰਿਵਾਰ ਨੂੰ 193 ਰੁਪਏ ਅਤੇ ਦੋ ਛਾਲ ਦੇ ਕੇ ਸਨਮਾਨਿਤ ਕੀਤਾ। ਉਸ ਸਮੇਂ ਦੇ ਡੀ.ਪੀ.ਆਈ (ਸਕੂਲਜ਼) ਨੇ1855-56 ਦੀ ਆਪਣੀ ਰਿਪੋਰਟ ਵਿੱਚ ਜੋਤੀਬਾ ਨੂੰ ਵਿੱਦਿਆ ਦਾ ਜਨਮ ਦਾਤਾ ਕਹਿ ਕੇ ਵਰਨਣ ਕੀਤਾ।
ਵਿਧਵਾ ਔਰਤਾਂ ਦੇ ਪੁਨਰ ਵਿਆਹ ਦੀ ਮਨਾਹੀ ਸੀ। ਸਗੋਂ ਵਿਧਵਾ ਔਰਤਾਂ ਨੂੰ ਸਤੀ ਕਰ ਦਿੱਤਾ ਜਾਂਦਾ ਸੀ। ਜੋਤੀਬਾ ਫੂਲ ਨੇ ਅੰਗਰੇਜ਼ੀ ਸਰਕਾਰ ਤੋਂ 15 ਜੁਲਾਈ 1856 ਨੂੰ ਵਿਧਵਾ ਔਰਤਾਂ ਦੇ ਮੁੜ ਵਿਆਹ ਕਰਨ ਦਾ ਕਾਨੂੰਨ ਪਾਸ ਕਰਾਇਆ ਅਤੇ ਵਿਧਵਾ ਦੇ ਮੁੜ ਵਿਆਹ ਦੀ ਰੀਤ ਨੂੰ ਚਾਲੂ ਕਰਵਾਇਆ। ਜੋਤੀਬਾ ਫੂਲੇ ਨੇ1882 ਵਿੱਚ ਅੰਗਰੇਜ਼ੀ ਸਰਕਾਰ ਵੱਲੋਂ ਭਾਰਤ ਭੇਜੇ ਹੰਟਰ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਅੰਗਰੇਜ਼ੀ ਸਰਕਾਰ ਇਸਤਰੀ ਵਿੱਦਿਆ ਦਾ ਪ੍ਰਬੰਧ ਵੱਡੇ ਪੱਧਰ ਤੇ ਸੁਹਿਰਦਤਾ ਨਾਲ ਕਰੇ। ਜੋਤੀਬਾ ਫੂਲੇ ਨੇ ਕਿਹਾ ਕਿ ਔਰਤਾਂ ਤਾਂ ਮਰਦਾਂ ਤੋਂ ਵੀ ਉਤਮ ਹਨ। ਆਦਮੀ ਸਾਰਿਆਂ ਦਾ ਦੇਣਾ ਦੇ ਸਕਦਾ ਹੈ, ਪ੍ਰੰਤ ਮਾਂ ਦਾ ਦੇਣਾ ਕਦੀ ਨਹੀਂ ਦੇ ਸਕਦਾ। ਔਰਤ ਘਰ ਦੀ ਸੁੰਦਰਤਾ ਹੈ ਕਿ ਔਰਤ ਨੂੰ ਸੰਸਾਰ ਦੇ ਗਿਆਨ ਤੋਂ ਵੀ ਰੋਕ ਛੱਡਿਆ, ਉਨ੍ਹਾਂ ਕਿਹਾ ਕਿ ਔਰਤਾਂ ਅਤੇ ਆਦਮੀਆਂ ਦੇ ਕਾਨੂੰਨਾਂ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ।
ਔਰਤਾਂ ਦਾ ਅੰਤਰ ਰਾਸਟਰੀ ਦਿਵਸ ਤਦ ਹੀ ਮਨਾਇਆ ਜਾ ਸਕਦਾ ਹੈ, ਜਦੋ ਵੱਖ-ਵੱਖ ਦੇਸ਼ਾਂ ਵਿੱਚ ਸੰਪਰਕ ਹੋਵੇ, ਲੈਣ ਦੇਣ ਹੋਵੇ, ਆਣਾ ਜਾਣਾ ਹੋਵੇ। ਜਦੋਂ ਅਲੱਗ-ਅਲੱਗ ਦੇਸ਼ਾਂ ਦੋ ਔਰਤਾਂ ਵਿੱਚ ਹਲਚਲ ਹੋਵੇ ਔਰਤਾਂ ਦੀ ਔਰਤਾਂ ਦੇ ਰੂਪ ਵਿੱਚ ਪਹਿਚਾਣ ਹੋਵੇ, ਉਨ੍ਹਾਂ ਦੇ ਔਰਤਾਂ ਹੋਣ ਦੇ ਨਾਂ ਤੇ ਸਮੱਸਿਆ ਅਤੇ ਸੰਘਰਸ਼ ਹੋਣ, ਅੰਤਰ ਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ ਲੱਗਭੱਗ ਡੇਢ ਸੋ ਸਾਲ ਪੁਰਾਣਾ ਹੈ। ਜਦੋਂ ਭਾਰਤ ਵਿੱਚ ਅੰਗਰੇਜ਼ੀ ਰਾਜ ਦ ਖਿਲਾਫ ਜੰਗ ਛਿੜੀ ਸੀ, ਉਸੇ ਸਾਲ 1857 ਈ. ਵਿੱਚ ਅਮਰੀਕਾ ਦੀਆਂ ਮਜ਼ਦੂਰ ਔਰਤਾਂ ਕਪੜਾ ਮਿੱਲਾਂ ਦੇ ਮਾਲਕਾਂ ਦੇ ਸੋਸ਼ਣ ਦੇ ਖਿਲਾਫ ਲੜ ਰਹੀਆਂ ਸਨ। 8 ਮਾਰਚ 1857 ਨੂੰ ਅਮਰੀਕ ਦੀਆਂ ਮਿੱਲਾਂ ਵਿੱਚ ਕੰ ਕਰ ਰਹੀਆਂ ਮਜ਼ਦੂਰ ਔਰਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਸੜਕਾਂ ਤੇ ਆ ਗਈਆਂ ਉਸ ਸਮੇ ਉਨ੍ਹਾਂ ਤੋਂ 16 ਘੰਟੇ ਕੰਮ ਲਿਆ ਜਾਂਦਾ ਸੀ। ਉਨ੍ਹਾਂ ਔਰਤਾਂ ਨੇ ਕੰਮ ਦੇ ਘੰਟਿਆਂ ਦਾ ਸਮਾਂ 16 ਤੋਂ ਘਟਾ ਕੇ 10 ਘੰਟੇ ਕਰਨ ਦੀ ਮੰਗ ਕੀਤੀ। ਸੰਗਠਿਤ ਹੋ ਕੇ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ।
ਇਸੇ ਲੜੀ ਵਿੱਚ 1910 ਵਿੱਚ ਰੂਸ ਦੀ ਸਮਾਜਵਾਦੀ ਨੇਤਾ ਕਲਾਰਾ ਜੇਟ ਕਿਨ ਨੇ ਇੱਕ ਅੰਤਰ ਰਾਸ਼ਟਰੀ ਸਮਾਜਵਾਦੀ ਮਹਿਲਾ ਕਾਨਫਰੰਸ ਵਿੱਚ 8 ਮਾਰਚ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਰੱਖਿਆ ਜੋ ਕਿ ਪਾਸ ਹੋ ਗਿਆ। 1914 ਵਿੱਚ ਕੁਝ ਸਮਾਜਵਾਦੀ ਮਹਿਲਾ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਰੱਖਿਆ ਜੋ ਕਿ ਪਾਸ ਹੋ ਗਿਆ। 1914 ਵਿੱਚ ਕੁਝ ਸਮਾਜਵਾਦੀ ਮਹਿਲਾਵਾਂ ਨੇ ਰੂਸ ਦੇ ਸੇਟ ਪੀਟਰਜ਼ਬਰਗ ਵਿੱਚ 8 ਮਾਰਚ ਦੇ ਦਿਨ ਇੱਕ ਪੱਤਿ੍ਰਕਾ ਕੱਢਣੀ ਸ਼ੁਰੂ ਕੀਤੀ ਜਿਸ ਦਾ ਨਾਮ ਸੀ ‘ਰਾਬੋਨੀਤਸਾ’ (ਮਹਿਲ ਮਜ਼ਦੂਰ)। ਮਾਰਚ 1915 ਵਿੱਚ ਔਰਤਾਂ ਨੇ ਪਹਿਲੇ ਮਹਾਂਯੁੱਧ ਦੇ ਖਿਲਾਫ ਪਰਦਰਸਨ ਕੀਤਾ। 8 ਮਾਰਚ 1937 ਨੂੰ ਸੰਪੇਨ ਦੀ ਔਰਤਾਂ ਨੇ ਉਥੋਂ ਦੇ ਤਾਨਾਸ਼ਾਹ ਫੈ੍ਰਕੋ ਦੇ ਅਤਿਆਚਾਰੀ ਸਾਸ਼ਨ ਦੇ ਖਿਲਾਫ ਜਲੂਸ ਕੱਢੇ। 8 ਮਾਰਚ 1943 ਨੂੰ ਇਟਲੀ ਦੀਆਂ ਔਰਤਾਂ ਨੇ ਮੋਸੋਲਿਨੀ ਦੀ ਤਾਨਾਸ਼ਾਹੀ ਦਾ ਵਿਰੋਧ ਕੀਤਾ। 8 ਮਾਰਚ 1974 ਵਿੱਚ ਵੀਅਤਨਾਮ ਦੀਆਂ ਔਰਤਾਂ ਇਕੱਠੀਆਂ ਹੋ ਕੇ ਸੜਕਾਂ ਤੇ ਨਿਕਲ ਆਈਆਂ। 8 ਮਾਰਚ 1979 ਨੂੰ ਈਰਾਨ ਦੀਆਂ ਔਰਤਾਂ ਨੇ ਖੋਮੀਨੀ ਦੀ ਔਰਤਾਂ ਵਿਰੋਧੀ ਕੀਤੀ ਦੇ ਖਿਲਾਫ ਬਹੁਤ ਵੱਡਾ ਜਲੂਸ ਕੱਢਿਆ, ਜਿਸ ਵਿੱਚ ਪੰਜਾਹ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ। ਇਸ ਤਰ੍ਹਾਂ ਦੀਆਂ ਸੜਕਾਂ ਹੋਰ ਘਟਨਾਵਾਂ ਲਿੱਖੀਆਂ ਜਾ ਸਕਦੀਆਂ ਹਨ ਜੋ ਸਾਨੂੰ ਔਰਤ ਦੇ ਸੰਘਰਸ਼ ਬਾਰੇ ਦੱਸਦੀਆਂ ਹਨ। ਇਹ ਸੰਘਰਸ਼ ਸਨ ਰੋਟੀ ਅਤੇ ਰੋਜ਼ੀ ਲਈ ਸਮਾਨਤਾ ਅਤੇ ਨਿਆ ਲਈ, ਰਾਜਨੀਤੀ ਅਤੇ ਬਰਾਬਰ ਦੀ ਹਿੱਸੇਦਾਰੀ ਲਈ, ਔਰਤਾਂ ਨੂੰ ਵੋਟ ਦੇ ਅਧਿਕਾਰ ਲਈ, ਸਨਮਾਨ ਪੂਰਵ ਜੀਵਨ ਪੱਧਰ ਲਈ ਅਤੇ ਅਮਨ ਸ਼ਾਂਤੀ ਲਈ। ਭਾਰਤ ਵਿੱਚ ਵੀ ਔਰਤਾਂ ਅੱਠ ਮਾਰਚ ਦਾ ਦਿਨ ਮਨਾਉਦੀਆਂ ਹਨ। ਸਮੇਂ-ਸਮੇਂ ਸਿਰ ਅਨੁਸਾਰ ਵੱਖ-ਵੱਖ ਮੁੱਦੇ ਉਠਾਏ ਜਾਂਦੇ ਹਨ, ਜਿਵੇਂ ਬਲਾਤਕਾਰ ਦਾ ਮੁੱਦਾ, ਔਰਤ ਨਾਲ ਹੋਣ ਵਾਲੀ ਯੋਨਿਕ ਹਿੰਸ ਦਾ ਮੁੱਦਾ, ਮਹਿੰਗਾਈ ਦਾ ਮੁੱਦਾ, ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦਾ ਮੁੱਦਾ, ਹਿੰਸਕ ਦੰਗੇ ਫਸਾਦਾਂ ਦਾ ਮੁੱਦਾ ਅਦਿ। ਸਮੇੇਂ-ਸਮੇਂ ਔਰਤ ਜਥੇਬੰਦੀਆਂ ਨੇ ਇਨ੍ਹਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਹਮੇਸ਼ਾਂ ਧਾਰਮਿਕ ਸਦਭਾਵਨਾ ਦੀ ਆਵਾਜ਼ ਉਠਾਈ।
ਅੱਜ ਭਾਰਤ ਅੰਦਰ ਔਰਤਾਂ ਦੀ ਸਮਾਜਿਕ, ਆਰਥਿਕ ਸਥਿਤੀ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹਾਲਤ ਅੱਜ ਵੀ ਕੋਈ ਵਧੀਆ ਨਹੀਂ ਹੈ। ਔਰਤ ਅੱਜ ਵੀ ਸਮੱਸਿਆਵਾਂ ਨਾਲ ਜਕੜੀ ਹੋਈ ਹ। ਭਾਰਤ ਦੀ ਜਨਸੰਖਿਆ ਦਾ ਅੱਧਾ ਹਿੱਸ ਔਰਤਾਂ ਹਨ, ਪੂਰੇ ਭਾਰਤ ਵਿੱਚ ਕੰਮਕਾਜੀ ਔਰਤਾਂ ਪੂਰੇ ਪੇਂਡੂ ਕਾਮਿਆਂ ਦਾ 33% ਹਿੱਸਾ ਹਨ ਕੰਮਕਾਜੀ ਔਰਤਾਂ ਨੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਦੇ ਬਾਵਜੂਦ ਆਦਮੀਆਂ ਦੇ ਮੁਕਾਬਲੇ ਔਰਤਾਂ ਦੀ ਸਮਾਜਿਕ, ਆਰਥਿਕ ਹਾਲਤ ਬਹੁਤ ਬਦਤਰ ਹੈ। ਕਿਉਕਿ ਉਨ੍ਹਾਂ ਦੀ ਭੂਮੀ ਅਤੇ ਜਾਇਦਾ ਦੇ ਸਾਧਨਾਂ ਤੱਕ ਸਿੱਖਿਆ ਅਤੇ ਰੋਜ਼ਗਾਰ ਤੱਕ, ਪਹੁੰਚ ਘੱਟ ਹੈ। ਉਨ੍ਹਾਂ ਸਮਾਨ ਕੰਮ ਲਈ ਆਦਮੀਆਂ ਦੇ ਮੁਕਾਬਲ ਘੱਟ ਵੇਤਨ ਦਿੱਤਾ ਜਾਂਦਾ ਹੈ, ਸਗੋਂ ਕੰਮ ਕਰਨ ਦਾ ਸਮਾਂ ਵਧੇਰੇ ਲਗਾਉਣਾ ਪੈਂਦਾ ਹੈ, ਖਾਣ ਨੂੰ ਘੱਟ ਮਿਲਦਾ ਹੈ, ਕੁਪੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਔਰਤਾਂ ਨੂੰ ਘਰ ਦਾ ਘਰੇਲੂ ਕੰਮਕਾਰ ਅਤੇ ਬਾਹਰੀ ਕੰਮਕਾਰ ਦੋਨਾਂ ਵਿੱਚ ਪਿਸਣਾ ਪੈਂਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਅਣਮਨੁੱਖੀ ਵਿਵਹਾਰ ਅਤੇ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ।
ਸੰਸਾਰ ਵਿੱਚ ਔਰਤਾਂ ਦੀ ਹਿੱਸੇਦਾਰੀ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਔਰਤਾਂ ਆਬਾਦੀ ਦਾ 50% ਹਨ ਅਤੇ ਜਿੰਨੇ ਨੇ ਕੰਮ ਕਰਨ ਦੇ ਘੰਟੇ 75% ਹਨ, ਉਨ੍ਹਾਂ ਦੀ ਆਮਦਨ ਸੰਸਾਰ ਦੀ ਆਮਦਨ ਦਾ ਕੇਵਲ 10% ਹੈ ਅਤੇ ਕੁੱਲ ਜਾਇਦਾਦ ਵਿਚੋਂ ਸਿਰਫ 1% ਹੀ ਔਰਤ ਦੇ ਨਾਮ ਹੈ। ਸੰਸਾਰ ਵਿੱਚ ਸਰਕਾਰਾਂ (ਪਾਰਲੀਮੈਂਟਾਂ) ਵਿੱਚ ਔਰਤਾਂ ਦੀ ਹਿੱਸੇਦਾਰੀ ਸਿਰਫ 9.7% ਹੈ, ਜਦਕਿ ਮਰਦ 90.3% ਹੈ। ਔਰਤਾਂ ਦੇ ਪੱਛੜੇਪਨ ਦਾ ਮੁੱਖ ਕਾਰਨ ਅਣਪੜ੍ਹਤਾ ਜਾਂ ਘੱਟ ਸਾਖਰਤਾ ਦਰ ਹੈ। ਜੇ ਅਸੀਂ ਸਾਖਰਤਾ ਦਰ ਦੇਖੀਏ ਤਾਂ ਪਤਾ ਲਗਦਾ ਹੈ ਕਿ 1951 ਵਿੱਚ ਮਰਦ 29.00 % ਅਤੇ ਔਰਤਾਂ 2.82% ਅਤੇ 1991 ਹੈ। ਔਰਤਾਂ ਦੇ ਪੱਛੜੇਪਣ ਦਾ ਮੁੱਖ ਕਾਰਨ ਅਨਪੜ੍ਹਤਾ ਜਾਂ ਘੱਟ ਸਾਖਰਤਾ ਦਰ ਹੈ। ਜੇ ਅਸੀਂ ਸਾਖਰਤਾ ਦਰ ਦੇਖੀਏ ਤਾਂ ਪਤ ਲਗਦਾ ਹੈ ਕਿ 1951 ਵਿੱਚ ਮਰਦ 29.00% ਅਤੇ ਔਰਤਾਂ 2.82% ਅਤੇ 1991 ਵਿੱਚ ਮਰਦ 63.86 ਅਤੇ ਔਰਤਾਂ ਦੀ ਸਾਖਰਤਾ ਦਰ 39.42% ਸੀ। ਪੇਂਡੂ ਖੇਤਰ ਵਿੱਚ ਤਾਂ ਔਰਤਾਂ ਦੀ ਸਾਖਰਤਾ ਦਰ ਕੇਵਲ 25% ਹੈ। ਇਹ ਵੀ ਸਰਕਾਰੀ ਅੰਕੜੇ ਹਨ ਅਸਰ ਰੂਪ ਵਿੱਚ ਤਾਂ ਹਲਾਤ ਇਸ ਤੋਂ ਵੀ ਬਦਤਰ ਹਨ। ਇਸ ਤਰ੍ਹਾਂ ਔਰਤਾਂ ਦੀ ਹਾਲਤ ਅਜੇ ਵੀ ਬਹੁਤ ਚਿੰਤਾਜਨਕ ਹੈ। ਔਰਤਾਂ ਦੇ ਪੱਛੜੇਪਨ ਨੂੰ ਖਤਮ ਕਰਨ ਲਈ ਭਾਰਤ ਵਿੱਚ ਪਹਿਲੀ ਵਾਰ ਛੇਵੀਂ ਪੰਜ ਸਾਲਾ ਯੋਜਨਾ (1980-85) ਵਿੱਚ ਔਰਤਾਂ ਦੇ ਵਿਕਾਸ ਬਾਰੇ ਇੱਕ ਅਧਿਆਏ ਸ਼ਾਮਲ ਕੀਤਾ ਗਿਆ। ਔਰਤਾਂ ਦੀ ਸਾਖਰਤਾ ਦਰ ਅਤੇ ਘਟੀਆ ਸਮਾਜਿਕ ਆਰਥਿਕ ਪੱਧਰ ਕਰਕੇ ਔਰਤਾਂ ਦੇ ਆਰਥਿਕ ਉਥਾਨ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਭਾਰਤ ਦੇ ਸੰਵਿਧਾਨ ਵਿੱਚ ਔਰਤਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ, ਪਰ ਜ਼ਿਆਦਾ ਤਰ ਔਰਤਾਂ ਆਪਣੇ ਹੱਕਾਂ ਤੋਂ ਜਾਣ ਨਹੀਂ ਹਨ। ਅੱਜ ਦੇ ਦਿਨ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਆਉ ਆਪਾਂ ਸਾਰੇ ਭਾਰਤ ਵਾਸੀ ਦੇਸ਼ ਦੇ ਉਜਲ ਭਵਿੱਖ ਲਈ ਅਤੇ ਸਰਵਪੱਖੀ ਵਿਕਾਸ ਲਈ ਔਰਤਾਂ ਦੀ ਅਣਪੜਤਾ ਖਤਮ ਕਰੀਏ, ਔਰਤਾਂ ਨੂੰ ਸਾਖਰ ਹੋਣ ਵਿੱਚ ਸਹਾਇਤਾ ਕਰੀਏ, ਔਰਤ ਦੇ ਸਵੈਲੰਬੀ ਹੋਣ ਵਿੱਚ ਮਦਦ ਕਰੀਏ, ਔਰਤ ਦੇ ਆਜ਼ਾਦ ਹੋਣ ਵਿੱਚ ਸਹਿਯੋਗ ਦੇਈਏ ਤਦ ਹੀ ਖੁਸ਼ਹਾਲ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ।
ਸਾਖਰ ਮਹਿਲਾ, ਸਵੈਲੰਬੀ ਮਹਿਲਾ
ਸਵਾਧੀਨ ਮਹਿਲਾ, ਸੁੰਦਰ ਮਹਿਲਾ
-ਪ੍ਰਤਾਪ ਚੰਦ ਸਰੋਆ