Articles Religion

ਵਿਸ਼ੇਸ਼ ਆਰਟੀਕਲ ਗੁਰੂ ਗੋਬਿੰਦ ਸਿੰਘ ਦੀ ਗੁਰਿਆਈ ਦਿਵਸ 6 ਦਸੰਬਰ ਪਰ

ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ॥ ਤੁਧੁ ਬਿਨੁ ਰੋਗੁ ਰਜਾਈਆਂ ਦਾ ੳਢਣ ॥
ਨਾਗੁ ਨਿਵਾਸਾ ਦਾ ਰਹਿਣਾ॥ ਸੂਲ ਸੁਰਾਹੀ ਖ਼ੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠੁ ਖੇੜਿਆ ਦਾ ਰਹਿਣਾ॥

ਗੁਰੂ ਗੋਬਿੰਦ ਸਿੰਘ ਦਾ ਲਿਖਿਆ ਸ਼ਬਦ ਹੈ। ਅਨੰਦ ਗੜ ਦਾ ਕਿੱਲਾ ਛੱਡਦੇ ਗੁਰੂ ਜੀ ਸੱਭ ਕੁੱਛ ਵਾਰ ਕੇ ਮਾਛੀ ਵਾੜੇ ਦੇ ਜੰਗਲ ਵਿੱਚ ਗੂੜੀ ਨੀਂਦ ਸੋਂ ਗਏ ਲਾਮਿਸਾਲ ਇਕੱਲ ਦੀ ਇਸ ਮਾਨਸਿਕ ਅਵਸਥਾ ਵਿੱਚ ਇਸ ਮਹਾਨ ਸ਼ਬਦ ਦੀ ਰਚਨਾਂ ਕੀਤੀ ਦੱਸੀ ਗਈ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਗੁਰਿਆਈ ਦਿਵਸ ਦੀਆਂ ਸਮੂੰਹ ਸਾਧ ਸੰਗਤਾਂ ਜੋ ਦੇਸ਼ ਵਿਦੇਸ਼ ਵਿੱਚ ਬੈਠੀਆਂ ਹਨ ਵੱਲੋਂ ਲੱਖ ਲੱਖ ਵਧਾਈਆਂ। ਗੁਰੂ ਗੋਬਿੰਦ ਸਿੰਘ ਰੱਬੀ ਰੂਪ ਦ੍ਰਿੱਬਜੋਤ ਨੰਨੇ ਅਲਾਈ ਰੂਪ ਦਾ ਜਨਮ ਪਟਨਾ ਸਾਹਿਬ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਜਿਸ ਨੇ ਕਸਮੀਰੀ ਪੰਡਿੰਤਾਂ ਦੀ ਧਰਮ ਦੀ ਖ਼ਾਤਰ ਚਾਂਦਨੀ ਚੋਕ ਵਿੱਚ ਸ਼ਹਾਦਤ ਔਰੰਗਜੇਬ ਦੇ ਹੁਕਮ ਨਾਲ ਦੇ ਦਿੱਤੀ ਹੋਇਆ। ਧਰਮ ਹੇਤ ਸਾਕਾ ਜਿਨਿ ਕੀਆ॥ ਸੀਸ ਦੀਆ ਪਰ ਸਿਰਹੁ ਨ ਦੀਆ॥ ਸੱਚ ਕਰ ਦਿਖਾਇਆ। ਮਾਤਾ ਗੁਜਰੀ ਜੀ ਦੀ ਕੁੱਖੋਂ ਜਿਸ ਨੇ ਆਪਣਾ ਪੁੱਤਰ ਗੁਰੂ ਗੋਬਿੰਦ ਸਿੰਘ ਚਾਰੇ ਆਪਣੇ ਪੋਤਰੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਖਾਂ ਦੇ ਤਾਰੇ ਚਿਰਾਗ਼ ਸਾਹਿਬਜ਼ਾਦੇ ਧਰਮ ਦੀ ਖ਼ਾਤਰ ਨਿਸ਼ਾਵਰ ਕਰ ਦਿੱਤੇ। ਚਾਰ ਮੋਏ ਤੋ ਕਿਆ ਹੂਆ,ਜੀਵਤ ਕਈ ਹਜ਼ਾਰ ਦੁੰਨੀਆਂ ਦੇ ਵਿੱਚ ਇਹੋ ਜਿਹੀ ਸ਼ਹਾਦਤ ਦੀ ਕਿਤੇ ਮਿਸਾਲ ਨਹੀ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਨਾਂ ਬਾਲਕ ਗੋਬਿੰਦ ਰਾਇ ਸੀ। ਗੁਰੂ ਜੀ ਨੇ ਆਪਣੇ ਬਚਪਨ ਦੇ ਚਾਰ ਸਾਲ ਪਟਨਾ ਸਾਹਿਬ ਵਿਖੇ ਗੁਜ਼ਾਰੇ ਜਿੱਥੇ ਅੱਜ ਕੱਲ ਤੱਖਤ ਸ੍ਰੀ ਪਟਨਾ ਸਾਹਿਬ ਮੌਜੂਦ ਹੈ। 1670 ਈਸਵੀ ਵਿੱਚ ਗੁਰੂ ਸਾਹਿਬ ਪਰਵਾਰ ਸਮੇਤ ਪੰਜਾਬ ਆ ਗਏ। ਉੱਥੋਂ ਚੱਲਦੇ ਹੋਏ 1672 ਈਸਵੀ ਵਿੱਚ ਹਿਮਾਲੀਆ ਪਰਬਤ ਤੇ ਚੱਕ ਨਾਨਕੀ ਸ਼ਹਿਰ ਵਸਾਇਆ। ਜਿਸ ਨੂੰ ਅੱਜ ਕੱਲ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਜਿੱਥੇ ਸੰਨ 1666 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਨੇ ਖ਼ਾਲਸੇ ਦੀ ਸਾਜਨਾਂ ਕੀਤੀ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਗੁਰਗੱਦੀ ਦਿਵਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ 11 ਨਵੰਬਰ 1675 ਨੂੰ ਗੁਰਗੱਦੀ ਦੀ ਜਿਮੇਵਾਰੀ ਸੌਪੀ ਗਈ। ਉਸ ਵੇਲੇ ਗੋਬਿੰਦ ਰਾਇ ਦੀ ਉਮਰ ਕੇਵਲ ਤੇ ਕੇਵਲ 9 ਸਾਲ ਦੀ ਸੀ, ਜਦੋਂ ਉਹਨਾ ਦੇ ਪਿਤਾ ਦਾ ਸਾਇਆ ਚਲਾ ਗਿਆ। ਉਹਨਾਂ ਸੂਝਵਾਨ, ਰਾਜਨੀਤੀਵਾਨ ਤੇ ਧਰਮੀ ਪੁਰਸ਼ ਵਜੋਂ ਨਿਭਾਇਆ। ਗੁਰੂ ਸਾਹਿਬ ਦਾ ਸੱਭ ਤੋ ਵੱਡਾ ਕਰਾਤੀਕਰਣ ਕੰਦਮ ਖਾਲਸੇ ਦੀ ਸਾਜਨਾਂ ਕਰਣਾ ਸੀ। ਜਿਸ ਤੋਂ ਬਾਅਦ ਗਰੀਬੀ ਰੇਖਾ ਵਿੱਚ ਰਹਿ ਰਹੇ ਲਿਤਾੜੇ, ਦੱਬੇ ਕੁਚਲੇ ਲੋਕਾ ਅੰਦਰ ਜੁਰਮ ਦੀ ਖ਼ਾਤਰ ਮਰ ਮਿਟਨ ਦਾ ਐਸਾ ਜਨੂੰਨ , ਫ਼ੌਲਾਦ ਪੈਦਾ ਹੋਇਆ ਜਿਸ ਨੂੰ ਖਾਲਸੇ ਅੰਦਰੋਂ ਅੱਜ ਤੱਕ ਕੋਈ ਦਬਾ ਨਹੀਂ ਸਕਿਆ। ਗੁਰੂ ਜੀ ਨੇ ਆਪਣੇ ਦੋ ਛੋਟੇ ਲਾਲ ਸਹਿਬਜਾਦਿਆ ਨੂੰ ਆਪਣੀ ਅੱਖਾ ਦੇ ਸਾਹਮਣੇ ਨੀਆਂ ਵਿੱਚ ਸ਼ਹੀਦ ਕਰਵਾ ਦਿੱਤਾ।ਜਿਸ ਤੋਂ ਬਾਅਦ ਆਪ ਦੁੰਨੀਆ ਦੇ ਇਕਲੋਤੇ ਇਹੋ ਜਿਹੇ ਪਿਤਾ ਬਣ ਗਏ ਜੋ ਪੁੱਤਰਾਂ ਦੇ ਦਾਨੀ ਅਖਵਾਏ। ਆਪਣੇ ਛੋਟੇ ਲਾਲਾ ਨੂੰ ਨੀਂਹਾਂ ਵਿੱਚ ਚਿਣਵਾ ਦੇਣ ਵਾਲੀ ਸ਼ਹਾਦਤ ਦਾ ਪੰਨਾ ਵੀ ਦੁੱਨੀਆੰ ‘ ਚ ਸਿਰਫ ਇੱਕੋ ਇੱਕ ਹੈ। ਗੁਰੂ ਗੋਬਿੰਦ ਸਾਹਿਬ ਦਾ ਜੀਵਣ ਕਾਲ ਇੰਨਾ ਲੰਬਾ ਨਹੀਂ ਸੀ। ਪਰੰਤੂ ਉਹ ਘਟਨਾਵਾ ਨਾਲ ਇਹਨਾਂ ਭਰਭੂਰ ਸੀ ਸਾਇਦ ਹੀ ਉਹਨਾਂ ਨੂੰ ਅਰਾਮ ਕਰਣ ਦਾ ਮੌਕਾ ਬਹੁਤ ਘੱਟ ਮਿਲਿਆ। ਨੇਕੀ ਨੂੰ ਬਚਾਉਣਾ ਤੇ ਬੰਦੀ ਨੂੰ ਨਸ਼ਟ ਕਰਣਾ ਉਹਨਾਂ ਦੇ ਜੀਵਣ ਦਾ ਮਨੋਰਥ ਸੀ। ਇਸ ਕਾਰਵਾਈ ਕਰ ਕੇ ਉਹਨਾਂ ਨੂੰ ਸਭਨਾਂ ਲੋਕਾ ਨਾਲ ਟਾਕਰਾ ਕਰਣਾ ਪਿਆ ਜਿਹੜੇ ਉਨ੍ਹਾਂ ਦੇ ਦੇਸ਼ ਭਾਰਤੀ ਦੇ ਕੰਮਾਂ ਕਾਰਾਂ ਨੂੰ ਪਸੰਦ ਨਹੀਂ ਕਰਦੇ ਸਨ। ਇਸ ਦੇ ਸਿੱਟੇ ਵਜੋ ਉਹਨਾਂ ਨੂੰ ਬਹੁਤ ਸਾਰੀਆਂ ਲੜਾਈਆ ਲੜਨੀਆ ਪਈਆਂ। ਲੜਾਈਆ ਨੂੰ ਦੋ ਭਾਗਾ ਵਿੱਚ ਵੰਡਨਾ ਪਿਆਂ ਖਾਲਸੇ ਦੀ ਸਾਜਨਾਂ ਤੋ ਪਹਿਲਾ ਦੀਆ ਲੜਾਈਆਂ ਤੇ ਬਾਅਦ ਦੀਆ ਲੜਾਈਆਂ ।ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਦਿ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ। ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿੳ ਗ੍ਰੰਥ ਦਾ ਸੱਭ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਲਈ ਪ੍ਰੇਰਤ ਕੀਤਾ। ਇਸ ਹੁਕਮ ਦੀ ਹਰ ਸਿੱਖ ਨੇ ਤਮੀਲ ਕੀਤੀ। ਇਸ ਤਰਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਥਾਪ ਕੇ ਸੰਨ 1708 ਵਿਖੇ ਨਾਂਦੇੜ ਸਾਹਿਬ ਦੇ ਸਥਾਣ ਤੇ ਜੋਤੀ ਜੋਤ ਸਮਾ ਗਏ। ਅੱਜ ਦਾ ਮਨੁੱਖ ਆਪਣੇ ਗੁਰੂਆਂ ਦੇ ਉਪਦੇਸਾ ਨੂੰ ਭੁੱਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਦੀ ਬਜਾਏ ਦੇਹ ਧਾਰੀ ਗੁਰੂਆਂ ਨੂੰ ਮੱਥਾ ਟੇਕ ਰਿਹਾ ਹੈ। ਸ਼ੇਰ ਸ਼ਾਹ ਸੂਰੀ ਮਾਰਗ ਤੇ ਸਰਕਾਰ ਦੀ ਜਗਾ ਤੇ ਪੀਰਾਂ ਫਕੀਰਾ ਦੀਆਂ ਜਗਾ ਬਣੀਆ ਹਨ ਜਿੱਥੇ ਲੋਕ ਆਸਥਾ ਦੇ ਨਾਂ ਤੇ ਮੱਥਾ ਟੇਕ ਪੈਸੇ ਸੁੱਟਦੇ ਹਨ। ਕਈ ਪਖੰਡੀ ਦੇਹ ਧਾਰੀ ਗੁਰੂ ਬਲਾਤਕਾਰ ਕੇਸਾਂ ਵਿੱਚ ਬੰਦ ਹਨ ਫਿਰ ਵੀ ਲੋਕ ਉਹਨਾ ਦੇ ਜਨਮ ਦਿਨ ਮਨਾ ਰਹੇ ਹਨ। ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਿਆਈ ਦਿਵਸ ਤੇ ਹਰ ਪ੍ਰਾਣੀ ਨੂੰ ਇਹਨਾ ਦੇਹ ਧਾਰੀ ਗੁਰੂਆਂ ਦਾ ਬਾਈਕਾਟ ਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਗੁਰੂ ਵਾਲੇ ਬਨਣਾ ਚਾਹੀਦਾ ਹੈ। ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਹੈ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin