Articles Religion

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ: ਸੀਸੁ ਦੀਆ ਪਰ ਸਿਰਰੁ ਨ ਦੀਆ ॥

ਸੀਸੁ ਦੀਆ ਪਰ ਸਿਰਰੁ ਨ ਦੀਆ
ਰੰਗਰੂਟਾਂ ਗੁਰੂ ਕਾ ਬੇਟਾ॥

ਦਸ਼ਮ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਦਸ਼ਮ ਗ੍ਰੰਥ ਵਿੱਚ ਇਹ ਕਥਨ ਲਿਖ ਕੇ ਧਰਮ ਹੇਤ ਸਾਕਾ ਜਿਨਿ ਕੀਆ ਸੀਸੁ ਦੀਆ ਪਰ ਸਿਰਰੁ ਨ ਦੀਆ। ਗੁਰੂ ਜੀ ਨੇ ਸੀਸ ਦੇ ਦਿੱਤਾ, ਸਿਰਰੁ ਨਹੀਂ ਦਿੱਤਾ। ਸਿਰਰੁ ਹੈ ਕੀ ਸੀ? ਧਰਮ ਦੀ ਅਜ਼ਾਦੀ ਦਾ, ਮਨੁੱਖੀ ਅਧਿਕਾਰਾਂ ਦੀ ਰਾਖੀ ਦਾ। ਪੂਰੀ ਦੁੱਨੀਆਂ ਵਿੱਚ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੀ ਹੋਈ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੇ ਸੀਸ ਦੀ ਦਿੱਤੀ ਕੁਰਬਾਨੀ ਦਾ ਸੁਨੇਹਾ ਦਿੱਤਾ ਜੋ ਕਸ਼ਮੀਰੀ ਪੰਡਿੰਤਾ ਕਰ ਕੇ ਦਿੱਤੀ ਇਸ ਅਦੁੱਤੀ ਸ਼ਹੀਦੀ ਦੀ ਕਿਤੇ ਮਿਸਾਲ ਨਹੀਂ ਮਿਲਦੀ। ਜਿਸ ਵਕਤ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜੇਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ  ਤਾਂ ਅਕਾਲ ਪੁਰਖ ਦੇ ਹੁਕਮ ਨਾਲ ਤੇਜ ਹਨੇਰੀ , ਤੂਫ਼ਾਨ ਚਲਿਆਂ , ਜਿਸ ਦਾ ਫ਼ਾਇਦਾ ਲੈਕੇ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸੀਸ ਸੰਭਾਲਿਆ, ਅਤੇ ਅਨੰਦਪੁਰ ਸਾਹਿਬ ਸੀਸ ਪੁਚਾਉਣ ਦੀ ਲੱਗੀ ਸੇਵਾ ਨੂੰ  ਨਿਭਾਉਣ ਲਈ ਚਾਲੇ ਪਾ ਦਿੱਤੇ । ਦਿੱਲੀ ਤੋਂ ਪੈਦਲ ਚਲਦੇ ਚਲਦੇ 1732 ਬਿਕਰਮੀ 12 ਮੱਘਰ ਨੂੰ ਭਾਈ ਜੈਤਾ ਜੀ ਗੁਰਦੁਆਰਾ ਨਾਭਾ ਸਾਹਿਬ ਜੀਰਕਪੁਰ ਹੁਣ ਜਿੱਥੇ ਸ਼ਸੋਭਤ ਹੈ ਪਹੁੰਚੇ ਜਿੱਥੇ ਬਹੁਤ ਵੱਡਾ ਜੰਗਲ ਸੀ। ਸਾਰਾ ਇਲਾਕਾ ਮੁਸਲਮਾਨਾ ਦਾ ਹੁੰਦਾ ਸੀ, ਕਿਉਂਕਿ ਸਾਹਿਬਾ ਦੇ ਸੀਸ ਦਾ ਸਤਿਕਾਰ ਬਹੁਤ ਜਹੂਰੀ ਸੀ।ਸ਼ਾਮ ਹੁੰਦੇ ਹੀ ਭਾਈ ਜੈਤਾ ਜੀ ਵਿਸਰਾਮ ਲਈ ਜੰਗਲਾ ਵੱਲ ਵਧੇ। ਸੰਘਣੇ ਜੰਗਲਾਂ ਵਿੱਚ ਇੱਕ ਕੁਟੀਆ ਦਿਖਾਈ ਦਿੱਤੀ, ਜੋ ਕੇ ਦਰਗਾਈ ਸ਼ਾਹ ਫਕੀਰ ਦੀ ਸੀ ਜੋ ਗੁਰੂ ਘਰ ਦਾ ਸਰਦਾਲੂ ਸੀ। ਗੁਰੂ ਸਿੱਖ ਨੂੰ ਪਛਾਨਣ ਤੋਂ ਬਾਅਦ ਉਨ੍ਹਾਂ ਨੇ ਰਾਤ ਸਮੇ ਭਾਈ ਜੀ ਨੂੰ ਜੰਗਲ ਵਿੱਚ ਆੰਉਣ ਦਾ ਕਾਰਣ ਪੁਛਿਆ, ਤਾਂ ਭਾਈ ਜੀ ਨੇ ਦੱਸਿਆ ਕੇ ਮੇਰੇ ਪਾਸ ਸਤਿਗੁਰਾਂ  ਦਾ ਸੀਸ ਹੈ ਜਿੰਨਾਂ ਨੂੰ ਦਿੱਲੀ ਵਿਖੇ ਸ਼ਹੀਦ  ਕਰ ਦਿੱਤਾ ਗਿਆ ਹੈ।ਮੇਰੀ ਸੇਵਾ ਇਸ  ਸੀਸ ਸਾਹਿਬ ਨੂੰ ਅਨੰਦਪੁਰ   ਸਾਹਿਬ ਨੂੰ ਪਹੁੰਚਾਉਣ ਦੀ ਲੱਗੀ ਹੋਈ ਹੈ।ਇਹ ਜਾਣ ਕੇ ਪੀਰ ਜੀ ਦੇ ਨੈਣ  ਭਰ ਆਏ, ਉਨ੍ਹਾਂ ਨੇ ਬੜੇ ਸਤਿਕਾਰ ਨਾਲ ਬੇਨਤੀ ਕੀਤੀ ਕੀ ਤੁਸੀ ਪੈਦਲ ਚੱਲਣ ਕਾਰਣ ਬਹੁਤ ਥੱਕ ਚੁੱਕੇ ਹੋਵੇਗਾ, ਤੁਸੀ ਅਰਾਮ ਕਰੋ ਸੀਸ ਮੈਨੂੰ ਦੇ ਦਿਉ, ਸੀਸ ਸਾਹਿਬ ਦੀ ਰਾਖੀ ਮੈਂ ਕਰ ਲਵਾਂਗਾ।ਮੇਰੇ ਧੰਨ ਭਾਗ ਹਨ ਜਿਸ ਦੀ ਕੁਟੀਆ ਵਿੱਚ ਗੁਰੂ ਜੀ ਦਾ ਪਾਵਨ ਸੀਸ ਪੁਜਿਆ ਹੈ। ਪੀਰ ਜੀ ਨੇ ਮਿੱਟੀ ਦਾ ਉੱਚਾ ਥੜ੍ਹਾ ਬਣਾ ਕੇ ਗੁਰੂ ਸਾਹਿਬ ਦਾ ਸੀਸ ਉਸ  ਉੱਪਰ ਰੱਖ ਸਾਰੀ ਰਾਤ ਦਰਸਨ ਕਰ ਰੱਬੀ ਰੰਗ ‘ਚ ਰੰਗੇ ਰਹੇ। ਇਸ ਤੋ ਉਪਰੰਤ ਸਵੇਰੇ ਉਠ ਭਾਈ ਜੈਤਾ ਜੀ ਇਸਨਾਨ ਪਾਣੀ ਕਰ ਪੀਰ ਜੀ ਕੋਲੋ ਅਾਗਿਆ ਲੈ ਸੀਸ ਲੈਕੇ ਅਨੰਦਪੁਰ ਚਾਲੇ ਪਾਉਣ ਲੱਗੇ ਤਾਂ ਪੀਰ ਜੀ ਦੇ ਨੈਣ ਭਰ ਆਏ । ਭਾਈ ਜੇਤਾ ਜੀ ਪਾਸ ਬੇਨਤੀ ਕੀਤੀ ਮੇਰੀ ਉਮਰ 240 ਸਾਲ ਦੀ ਹੋ ਗਈ ਹੈ ਤੇ  ਬਿਰਧ ਤੇ ਕਮਜੋਰ ਹੋ ਚੁੱਕਾ ਹਾਂ, ਮੈਨੂ ਗੁਰੂ ਜੀ ਦੇ ਦਰਸਨਾ ਦੀ ਪਿਆਸ ਹੈ। ਭਾਈ ਜੇਤਾ ਦੇ ਅਨੰਦਪੁਰ ਪੁੱਜਣ ਤੇ ਗੁਰੂ ਗੌਬਿੰਦ  ਸਿੰਘ ਜੀ ਬਹੁਤ ਖੁਸ ਹੋਏ ਉਨ੍ਹਾ ਨੂੰ ਛਾਤੀ ਨਾਲ ਲਾਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਨਾਮ ਦਿੱਤਾ। ਉਨ੍ਹਾ ਦਾ ਨਾਂ ਭਾਈ ਜੀਵਣ ਸਿੰਘ ਰੱਖ ਦਿੱਤਾ । ਗੁਰੂ ਜੀ ਨੇ ਉਸ ਨੂੰ ਰਾਹ ਵਿੱਚ ਆਉਣ ਵਾਲੀਆ ਮੁਸਕਲਾਂ ਬਾਰੇ ਜੋ ਪੁੱਛਿਆ,ਪੀਰ ਜੀ ਵਲੋ ਕੀਤੀ ਬੇਨਤੀ ਪਰਵਾਨ ਕਰ ਇਸ ਜਗਾ ਤੇ ਪੁਜ ਪੀਰ ਜੀ ਦੇ ਕਹਿਣ ਕੇ ਮੁੱਕਤੀ ਬਖਸਣ ਤੇ ਗੁਰੂ ਜੀ ਨੇ ਨੇ 40 ਦਿਨ ਹੋਰ ਸਿਮਰਨ ਕਰਣ ਲਈ ਕਿਹਾ ਤੇ ਚਾਲੀ ਦਿਨਾ ਪਿੱਛੋ ਪਰਲੋਕ ਪਿਆਨਾ ਕਰ ਕੇ ਸੱਚ ਖੰਡ ਵਿੱਚ ਨਿਵਾਸ ਹੋਣ ਦਾ ਵਰ ਦਿੱਤਾ। 21 ਤੇ 22 ਬਿਕਰਮੀ ਅੱਸੂ 1745 ਦੀ ਰਾਤ ਨੂੰ ਗੁਰੂ ਜੀ ਇਥੇ ਠਹਿਰੇ ਅਤੇ ਪੀਰ ਜੀ ਨੇ ਭਾਈ ਜੈਤਾ ਜੀ ਤੋਂ ਜਿੱਥੇ ਗੁਰੂ ਜੀ ਦਾ ਸੀਸ ਰੱਖਿਆ ਸੀ ਉਸ ਜਗਾ ਬਾਰੇ ਪੁੱਛਿਆ ਤੇ ਸਤਿਕਾਰ  ਸਾਹਿੱਤ ਉਸ ਦਾ ਪੂਜਨ ਕੀਤਾ।ਇਸ ਜਗਾ ਪਰ  ਹੁਣ ਸੁੰਦਰ ਹਰਮੰਦਰ ਬਣਿਆ ਹੋਇਆ ਹੈ।ਇਹ ਅਸਥਾਨ ਗੁਰੂ ਤੇਗ ਬਹਾਦਰ ਤੇ ਦਸਮ ਪਾਤਸ਼ਾਹ  ਦਾ ਸਾਝਾ ਅਸ਼ਥਾਨ ਹੈ।ਇਥੇ ਬਾਬਾ ਬਹਾਦਰ ਸਿੰਘ ਨੇ ਸਰਹੰਦ ਦੇ ਸੂਬੇ ਨੂੰ ਚਿੱਠੀ ਲਿਖੀ ਸੀ ਕੇ ਤੁਸੀ ਜੋ ਜੁਰਮ ਕੀਤੇ ਹਨ ਉਸ,ਦਾ ਬਦਲਾ ਖਾਲਸਾ ਲਵੇਗਾ।ਹੁਣ ਜਦੋ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ।ਕਿਸਾਨ ਆਪਣੇ  ਮਨੁੱਖੀ ਅਧਿਕਾਰਾਂ ਹੱਕਾਂ  ਲਈ ਇਹਨੀਂ ਸਰਦੀ ਵਿੱਚ ਲੜ ਰਹੇ ਹਨ।ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿੱਥੇ ਖੇਤੀ ਬਿੱਲ ਰੱਦ ਕਰ ਦਿੱਤੇ ਹਨ, ਹੁਣ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਪਰ ਜੋ ਕੁਰਬਾਨੀ ਉਹਨਾਂ ਕਸਮੀਰੀ ਪੰਡਿੰਤਾ ਕਰ ਕੇ ਦਿੱਤੀ ਨੂੰ ਮਦੇਨਜਰ ਰੱਖਦੇ ਹੋਏ ਕਿਸਾਨਾ ਨਾਲ ਗੱਲ ਬਾਤ ਕਰ ਜੋ ਉਨਾਂ ਦੀਆ ਹੱਕੀ ਮੰਗਾ ਰਹਿ ਗਈਆ ਹਨ ਮੰਨ ਕੇ ਕਿਸਾਨ ਅਦੋਲਨ ਬੰਦ ਕਰ  ਜੱਸ ਖੱਟ ਲੈਣਾ ਚਾਹੀਦਾ ਹੈ।।ਨਵੀ ਪੀੜੀ ਇੰਟਰਨੈਟ ਦੀ ਦੁੱਨੀਆਂ ਵਿੱਚ ਗਵਾਚ ਕਿਤਾਬਾ ਤੇ ਇਤਹਾਸ ਤੋ ਕਿਤੇ ਦੂਰ ਚਲੀ ਗਈ ਹੈ ਤੇ ਅਨਜਾਨ ਹੈ, ਨਸ਼ੇ ਦੀ ਦਲਦਲ ਵਿੱਚ ਫਸੀ ਹੈ।ਸਾਡੇ ਗੁਰੂਆ ਵਲੋ ਦਿੱਤੀਆ ਕੁਰਬਾਨੀਆ ਗੁਰੂ ਤੇਗ ਬਹਾਦਰ ਸਾਹਿਬ ਜਿੰਨਾ ਨੇ ਔਰੰਗਜੇਬ ਦੀ ਕੁਚੈਹਰੀ ਵਿੱਚ ਜਾਕੇ ਖੁੱਦ ਸ਼ਹਾਦਤ ਦਿੱਤੀ।ਭਾਈ ਮਤੀਦਾਸ ਸਤੀਦਾਸ,ਦਿਆਲਾ ਜੀ ਵਰਗੇ ਸੂਰਬੀਰਾਂ ਬਾਰੇ ਦਿੱਤੀ ਅਨੋਖੀ ਸ਼ਹਾਦਤ ਬਾਰੇ ਜਾਗਰੂਕ ਕਰੀਏ।ਉਹ ਕੌਮਾ ਸਦਾ ਜਿੰਦਾਂ ਰਹਿੰਦੀਆ ਹਨ ਜੋ ਆਪਣੇ ਸ਼ਹੀਦਾ ਨੂੰ ਯਾਦ ਰੱਖਦੀਆਂ ਹਨ।ਜੇ ਕਰ ਅਸੀ ਉਹਨਾਂ ਦੀਆ ਕੁਰਬਾਨੀਆ ਤੇ ਅਮਲ ਕਰ ਉਹਨਾਂ ਦੇ ਦਿੱਤੇ ਹੋਏ ਮਾਰਗ ਤੇ ਚਲਦੇ ਹਾਂ ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਦਾਜਲੀ ਹੋਵੇਗੀ।

– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਨਸਪੈਕਟਰ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin