Articles Religion

ਆਪਣੀ ਜਾਨ ਜ਼ੋਖਮ ‘ਚ ਪਾਕੇ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਵਾਲਾ: ਬਾਬਾ ਮੋਤੀ ਲਾਲ ਮਹਿਰਾ

ਬਾਬਾ ਮੋਤੀ ਲਾਲ ਮਹਿਰਾ ਗੁਰੂ ਘਰ ਦਾ ਉਪਾਸ਼ਕ ਤੇ ਦਸ਼ਮ ਪਿਤਾ ਦਾ ਚੇਲਾ ਤੇ ਸੇਵਕ ਸੀ। ਜਿਸ ਨੇ ਮਾਤਾ ਗੁਜਰੀ ਤੇ ਉਸ ਦੇ ਲਾਂਲਾ ਛੋਟੇ ਸਹਿਬਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਤਿੰਨ ਰਾਤਾਂ ਆਪਣੇ ਆਪ ਨੂੰ ਖਤਰੇ ਵਿੱਚ ਪਾਕੇ ਦੁੱਧ ਪਿਆਉਣ ਦੀ ਅਣਥੱਕ ਸੇਵਾ ਨਿਭਾਈ। ਗਰੀਬ ਪਰਵਾਰ ਨਾਲ ਸਬੰਧਤ ਸੀ ਤੇ ਸਰਹੰਦ ਦੇ ਸੂਬਾ ਨਵਾਬ ਵਜੀਦ ਖਾਂ ਨੇ ਉਸ ਨੂੰ ਸਰਹੰਦ ਦੇ ਕੈਦੀਆਂ ਨੂੰ ਖਾਣਾ ਖਵਾਉਣ ਦੀ ਡਿਊਟੀ ਸੌਂਪੀ ਸੀ। 27 ਦਸੰਬਰ 1704 ਈਸਵੀ ਨੂੰ ਸਹਿਬਜਾਦਿਆੰ ਨੂੰ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਜੀ ਵੀ ਸਵਰਗ ਸੁਧਾਰ ਗਏ। ਉਸ ਨੇ ਉਹਨਾਂ ਦੇ ਸਸਕਾਰ ਲਈ ਚੰਨਣ ਦੀ ਲੱਕੜੀ ਦਾ ਇੰਤਜ਼ਾਮ ਕੀਤਾ। ਕਿਸੇ ਨੇ ਨਵਾਬ ਨੂੰ ਮੁਖ਼ਬਰੀ ਦਿੱਤੀ ਕੇ ਮੋਤੀ ਰਾਮ ਮਹਿਰਾ ਜੋ ਆਪ ਦਾ ਨੋਕਰ ਹੈ ਨੇ ਕੈਦੀ ਛੋਟੇ ਸਹਿਬਜਾਦਿਆ ਤੇ ਮਾਤਾ ਗੁਜਰੀ ਨੂੰ ਦੁੱਧ ਪਿਆਇਆ ਹੈ ਤੇ ਨਵਾਬ ਨੇ ਉਸ ਨੂੰ ਤੇ ਉਸ ਦੀ ਮਾਤਾ, ਧਰਮ-ਪਤਨੀ ਤੇ ਛੋਟੇ ਬੱਚੇ ਨੂੰ ਗ੍ਰਿਫਤਾਰ ਕਰਣ ਦਾ ਹੁਕਮ ਦਿੱਤਾ। ਮੋਤੀ ਲਾਲ ਮਹਿਰਾ ਡਰਿਆ ਨਹੀਂ ਤੇ ਕਿਹਾ ਉਸ ਨੇ ਜੋ ਵੀ ਕੁੱਛ ਕੀਤਾ ਹੈ ਇਹ ਉਸ ਦੀ ਡਿਊਟੀ ਦਾ ਹਿੱਸਾ ਸੀ। ਉਸ ਨੇ ਇਮਾਨਦਾਰੀ ਨਾਲ ਆਪਣੀ ਡਿਉਟੀ ਦਾ ਫਰਜ ਨਿਭਾਇਆ ਹੈ। ਇਸ ਲਈ ਬਾਬਾ ਮੋਤੀ ਰਾਮ ਤੇ ਉਸ ਦੇ ਪਰਵਾਰ ਨੂੰ ਸਜ਼ਾ ਦੇਕੇ ਕੋਹਲੂ ਵਿੱਚ ਪੀੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਰਬੰਸ ਦਾਨੀ ਪਿਤਾ ਦਸਮੇਸ਼ ਜੀ ਦਾ ਚੇਲਾ ਆਪਣੇ ਪਰਵਾਰ ਸਹਿੱਤ ਧਰਮ ਦੀ ਖ਼ਾਤਰ ਆਪਣਾ ਸਰਬੰਸ ਵਾਰ ਹਮੇਸ਼ਾ ਲਈ ਅਮਰ ਹੋ ਗਿਆ , ਜਿਸ ਤੇ ਸਿੱਖ ਕੌਮ ਨੂੰ ਰਹਿੰਦੀ ਦੁੱਨੀਆਂ ਤੇ ਮਾਣ ਰਵੇਗਾ। ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆ ਹਨ ਜੋ ਆਪਣੇ ਸ਼ਹੀਦਾਂ ਸੂਰ-ਬੀਰਾ ਨੂੰ ਸਦਾ ਰੱਖਦੀਆਂ ਹਨ। ਸਾਨੂੰ ਸਿੰਘ ਕੌਮ ਨੂੰ ਬਾਬਾ ਮੋਤੀ ਰਾਮ ਮਹਿਰਾ, ਸੇਠ ਟੋਡਰ ਮੱਲ ਵਰਗੇ ਗੁਰੂ ਦੇ ਸੇਵਕਾਂ ਤੇ ਮਾਣ ਰਵੇਗਾ। ਸ਼ਰੋਮਨੀ ਕਮੇਟੀ ਨੂੰ ਸਹਿਬਜਾਦਿਆ ਦੇ ਗੁਰਪੁਰਬ ਦੇ ਨਾਲ ਇਹਨਾ ਮਹਾਨ ਹਸਤੀਆਂ ਦੇ ਵੀ ਗੁਰਪੁਰਬ ਮਨਾ ਨੋਜਵਾਨ ਪੀੜੀ ਨੂੰ ਜਾਗਰੂਕ ਕਰਣਾ ਚਾਹੀਦਾ ਹੈ। ਸ਼ਰੋਮਨੀ ਕਮੇਟੀ ਦੇ ਅਧੀਨ ਚਲ ਰਹੇ ਸਕੂਲਾਂ ਵਿੱਚ ਇਹਨਾ ਮਹਾਨ ਹਸਤੀਆ ਬਾਰੇ ਪੜਾਉਣਾ ਚਾਹੀਦਾ ਹੈ। ਜੋ ਨੋਜਵਾਨ ਪੀੜੀ ਆਪਣੇ ਇਤਹਾਸ ਤੋ ਬਿਲਕੁਲ ਅਨਜਾਨ ਨਸ਼ੇ ਦੀ ਦੁੱਨੀਆਂ ਤੇ ਮੌਬਾਇਲ ਵਿੱਚ ਗਵਾਚ ਗੁਲਤਾਨ ਹੋਈ ਹੈ। ਸਰਕਾਰਾਂ ਨੂੰ ਸਿੱਖ ਇਤਹਾਸ ਬਾਰੇ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਪੜਾਉਣਾ ਚਾਹੀਦਾ ਹੈ। ਸਨਿੱਚਰਵਾਰ ਸਕੂਲਾਂ ਵਿੱਚ ਬਾਲ ਸਭਾ ਲਗਾ ਕੇ ਸ਼ਹੀਦਾਂ ਤੇ ਸੂਰ-ਬੀਰਾ ਬਾਰੇ ਅਧਿਆਪਕਾਂ ਨੂੰ ਬੱਚਿਆਂ ਨੂੰ ਗੀਤ ਲਿਖ ਪੜਾਉਣੇ ਚਾਹੀਦੇ ਹਨ। ਇਸ ਨਾਲ ਬੱਚਿਆ ਨੂੰ ਆਪਣੇ ਇਤਹਾਸ ਬਾਰੇ ਜਾਣਕਾਰੀ ਮਿਲੇਗੀ ਤੇ ਬੱਚਿਆਂ ਵਿੱਚ, ਦੇਸ਼ ਭਗਤੀ ਦੀ ਭਾਵਨਾਂ ਪੈਦਾ ਹੋਵੇਗੀ। ਬੱਚੇ ਆਉਣ ਵਾਲੇ ਦੇਸ਼ ਦਾ ਭਵਿੱਖ ਤੇ ਨੀਆਂ ਹਨ। ਜੋ ਬੱਚਿਆਂ ਵਿੱਚ ਕਿਤਾਬਾਂ, ਅਖਬਾਰਾ ਤੇ ਆਪਣੇ ਇਤਹਾਸ ਦੀ ਚੇਟਕ ਪੈਦਾ ਕਰ ਆਪਣੇ ਧਰਮ ਨਾਲ ਜੋੜ ਮੁਬਾਇਲ ਦੀ ਦੁੱਨੀਆ ਵਿੱਚ ਗਵਾਚੀ ਤੇ ਮਨੋਰੋਗੀ ਹੋਈ ਨਵੀਂ ਪੀੜ੍ਹੀ ਨੂੰ ਕੱਢਨ ਦੀ ਜ਼ਰੂਰਤ ਹੈ।ਸ਼ਰੋਮਨੀ ਕਮੇਟੀ ਨੂੰ ਇਹਨਾ ਮਹਾਨ ਹਸਤੀਆਂ ਦੀਆਂ ਯਾਦਂ ਬਣਾ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਸਿੱਖਾਂ ਤੇ ਦੁੱਨੀਆਂ ਨੂੰ ਜਾਗਰੂਕ ਕਰਣਾ ਚਾਹੀਦਾ ਹੈ। ਪੰਜਾਬ ਵਿੱਚ ਸਿੱਖ ਬੱਚੇ ਆਪਣੇ ਵਾਲ ਕਟਵਾ ਨਵੇਂ ਨਵੇਂ ਡਜਾਇਨ ਬਣਾ ਰਹੇ ਹਨ ਤੇ ਸਿੱਖੀ ਸਰੂਪ ਤੋਂ ਦੂਰ ਜਾ ਰਹੇ ਹਨ। ਸਕੂਲਾ ਵਿੱਚ ਪੰਜਾਬੀ ਦੀ ਤਲੀਮ ਦਿਵਾਉਣ ਦੀ ਜਗਾ ਮਾਪੇ ਆਪਣੇ ਬੱਚਿਆ ਨੂੰ ਅੰਗਰੇਜ਼ੀ ਸਕੂਲ ਵਿੱਚ ਪੜਾ ਉਹਨਾਂ ਨਾਲ ਅੰਗਰੇਜ਼ੀ ਤੇ ਹਿੰਦੀ ਵਿੱਚ ਗੱਲ ਕਰ ਪੰਜਾਬੀ ਨੂੰ ਗਵਾਰਾ ਦੀ ਭਾਸ਼ਾ ਕਹਿੰਦੇ ਹਨ।ਵਿਦੇਸ਼ਾਂ ਵਿੱਚ ਸਿੱਖ ਤੇ ਪੰਜਾਬੀਆਂ ਨੇ ਆਪਣੇ ਸਭਿਚਾਰ ਵਿਰਸੇ ਤੇ ਸਿੱਖੀ ਨੂੰ ਸੰਭਾਲ਼ ਆਪਣੇ ਬੱਚਿਆ ਨੂੰ ਗੋਰਿਆ ਦੇ ਸਕੂਲ ਵਿੱਚ ਪੜਾਉਣ ਦੇ ਨਾਲ ਨਾਲ ਗੁਰਦੁਆਰਿਆਂ ਵਿੱਚ ਪੰਜਾਬੀ ਵਿੱਚ ਤਲੀਮ ਦੇਕੇ ਸਿੱਖ ਇਤਹਾਸ ਦੀ ਪੜਾਈ ਕਰਵਾ ਰਹੇ ਹਨ। ਆਪਣੇ ਗੁਰੂਆ,ਸ਼ਹੀਦਾਂ ਦੇ ਗੁਰਪੁਰਬ ਮਨਾ ਤੇ ਆਪਣੇ ਦਿਨ ਤਿਉਹਾਰ ਮਨਾ ਆਪਣੇ ਪੁਰਾਣੇ ਸਭਿਆਚਾਰ ਨਾਲ ਜੁੜੇ ਹਨ।ਮੈਂ ਪਿੱਛੇ ਆਪਣੇ ਬੱਚਿਆਂ ਪਾਸ ਅਸਟਰੇਲੀਆ ਮੈਲਬੋਰਨ ਗਿਆ ਕੀ ਦੇਖਿਆ ਪੰਜਾਬੀ ਵਿਸਾਖੀ ਦਾ ਤਿਉਹਾਰ ਬੈਂਡ ਵਾਜਿਆਂ ਨਾਲ ਬੜੀ ਸ਼ਾਨ ਸ਼ੋਕਤ ਨਾਲ ਮਨਾ ਰਹੇ ਸੀ ਤੇ ਬੱਚੇ ਪੂਰੇ ਸਿੱਖੀ ਸਰੂਪ ਵਿੱਚ ਨਜ਼ਰ ਆ ਰਹੇ ਸੀ। ਮੁੱਫਤ ਪੱਗੜੀ ਬੰਨ ਕੇ ਬੱਚੇ ਬੱਚੀਆ ਔਰਤਾਂ ਮਰਦਾ ਜਵਾਨਾਂ ਨੂੰ ਬੰਨ ਕੇ ਦੇ ਰਹੇ ਸਨ।ਮੈਂ ਵੀ ਆਪਣੀ ਔਰਤ ਨੌਹ ਰਾਣੀ ਨੂੰ ਪੱਗ ਬਣਵਾਈ। ਸ਼ਰੋਮਨੀ ਕਮੇਟੀ ਜੋ ਸਿੱਖਾਂ ਦੀ ਸਰਵਉਚ ਸੰਸਥਾ ਹੈ ਨੂੰ ਮੋਤੀ ਰਾਮ ਮਹਿਰੇ ਤੇ ਟੋਡਰ ਮੱਲ ਵਰਗੇ ਸੇਵਕਾਂ ਦੇ ਪਰਵਾਰਾਂ ਦੀ ਖੋਜ ਕਰ ਨੋਜਵਾਨ ਪੀੜੀ ਨੂੰ ਸਿੱਖ ਇਤਹਾਸ ਬਾਰੇ ਜਾਗਰੂਕ ਕਰ ਸਿੱਖੀ ਸਰੂਪ ਨਾਲ ਜੋੜਨਾ ਚਾਹੀਦਾ ਹੈ।ਇਹ ਹੀ ਮੋਤੀ ਰਾਮ ਮਹਿਰਾ ਵਰਗੇ ਸੇਵਕਾਂ ਨੂੰ ਸੱਚੀ ਸ਼ਰਦਾਜਲੀ ਹੋਵੇਗੀ।ਜਿੱਥੇ ਪੂਰੇ ਦੇਸ਼ ਵਿਦੇਸ਼ਾਂ ਵਿੱਚ ਪ੍ਰਭੂ ਜੱਸੂ ਮਸੀਹ ਦਾ ਕ੍ਰਿਸਮਿਸ ਡੇਅ ਅੱਜ ਮਨਾਇਆਂ ਜਾ ਰਿਹਾ ਉੱਥੇ ਸਹਿਬਜਾਦਿਆ ਦਾ ਵੀ ਸ਼ਹੀਦੀ ਗੁਰਪੁਰਬ ਮਨਾਇਆਂ ਜਾ ਰਿਹਾ ਹੈ।ਸਾਨੂੰ ਇਹਨਾ ਸ਼ਹੀਦਾਂ ਨੂੰ ਯਾਦ ਕਰ ਰੋਜ਼ਾਨਾ ਘਰਾਂ ਵਿੱਚ ਬੈਠ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਣਾ ਚਾਹੀਦਾ ਹੈ।
– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin