ਨਵੀਂ ਦਿੱਲੀ – ਓਮੀਕ੍ਰੋਨ ਵਾਇਰਸ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਸੂਬਿਆਂ ਨੇ ਅਹਿਤਿਆਤ ਕਦਮ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਦਿੱਲੀ ਵਿਚ ਯੈਲੋ ਅਲਰਟ ਐਲਾਨਦੇ ਹੋਏ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਅਸਰ ਲੋਕਾਂ ਦੀ ਆਵਾਜਾਈ ’ਤੇ ਪੈਣ ਵਾਲਾ ਹੈ। ਬਦਲੇ ਹਾਲਾਤ ਦਾ ਪ੍ਰਭਾਵ ਫ਼ਿਲਮ ਇੰਡਸਟਰੀ ’ਤੇ ਦਿਖਣ ਲੱਗਾ ਹੈ ਤੇ ਇਕ ਵਾਰ ਫਿਰ ਫ਼ਿਲਮਾਂ ਦੀ ਰਿਲੀਜ਼ ਦਾ ਸਿਲਸਿਲਾ ਥੰਮ੍ਹ ਗਿਆ ਹੈ। ਸ਼ਾਹਿਦ ਕਪੂਰ ਤੇ ਮ੍ਰਿਣਾਲ ਠਾਕੁਰ ਦੀ ਫ਼ਿਲਮ ‘ਜਰਸੀ’ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਨੂੰ ਅਨਿਸ਼ਚਿਤ ਸਮੇਂ ਲਈ ਲੋਕ ਲਗਾ ਦਿੱਤੀ ਹੈ।ਦਰਅਸਲ, ਰਾਜਧਾਨੀ ਵਿਚ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਯੈਲੋ ਅਲਰਟ ਐਲਾਨ ਦਿੱਤਾ ਹੈ, ਜਿਸ ਤੋਂ ਬਾਅਦ ਸੂਬੇ ਵਿਚ ਸਿਨੇਮਾਘਰ ਤੇ ਮਲਟੀਪਲੈਕਸ ਤਤਕਾਲ ਪ੍ਰਭਾਵ ਨਾਲ ਬੰਦ ਕਰ ਦਿੱਤੇ ਜਾਣਗੇ। ਜੇਕਰ ਹਾਲਾਤ ਵਿਚ ਸੁਧਾਰ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਸੂਬੇ ਸਿਨੇਮਾਘਰਾਂ ’ਤੇ ਪਾਬੰਦੀ ਵਰਗੇ ਸਖ਼ਤ ਕਦਮ ਚੁੱਕ ਸਕਦੇ ਹਨ। ਦਿੱਲੀ ਤੇ ਮਹਾਰਾਸ਼ਟਰ ਸਮੇਤ ਨੌਂ ਸੂਬਿਆਂ ਵਿਚ ਪਹਿਲੇ ਹੀ ਨਾਈਟ ਕਰਫਿਊ ਲਾਇਆ ਜਾ ਚੁੱਕਾ ਹੈ।