Bollywood

ਬਾਲੀਵੁੱਡ ਦੇ ਦਿੱਗਜ ਕਲਾਕਾਰ ਗੋਬਿੰਦਾ ਨਾਲ ਮੁਲਾਕਾਤ ਕਰ ਕੇ ਫੁੱਟ-ਫੁੱਟ ਕੇ ਰੋਏ ਅਦਾਕਾਰ ਰਣਵੀਰ ਸਿੰਘ

ਨਵੀਂ ਦਿੱਲੀ – ਗੋਵਿੰਦਾ ਬਾਲੀਵੁੱਡ ਦੇ ਦਿੱਗਜ ਤੇ ਵੱਡੇ ਕਲਾਕਾਰਾਂ ’ਚੋਂ ਇਕ ਹੈ। ਉਨ੍ਹਾਂ ਨੇ ਆਪਣੀਆਂ ਕਾਮੇਡੀ ਫਿਲਮਾਂ ਤੋਂ ਵੱਡੇ ਪਰਦੇ ’ਤੇ ਅਮਿੱਟ ਛਾਪ ਛੱਡੀ ਹੈ, ਇਹੀ ਵਜ਼੍ਹਾ ਹੈ ਕਿ ਗੋਵਿੰਦਾ ਦੀ ਐਕਟਿੰਗ ਦੇ ਆਮ ਦਰਸ਼ਕ ਹੀ ਲਹੀਂ ਬਲਕਿ ਕਈ ਫਿਲਮਾਂ ਦੇ ਸਿਤਾਰੇ ਵੀ ਕਾਇਲ ਰਹੇ ਹਨ। ਉਨ੍ਹਾਂ ’ਚੋਂ ਇਕ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਵੀ ਹੈ। ਰਣਵੀਰ ਸਿੰਘ ਖ਼ੁਦ ਨੂੰ ਹਮੇਸ਼ਾ ਤੋਂ ਹੀ ਗੋਵਿੰਦਾ ਦਾ ਫੈਨ ਮੰਨਦੇ ਹਨ।ਰਣਵੀਰ ਸਿੰਘ ਆਪਣੇ ਰਿਆਲਿਟੀ ਸ਼ੋਅ ‘ਦਿ ਬਿੱਗ ਪਿਕਚਰ’ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਉਸ ਦੇ ਇਸ ਸ਼ੋਅ ’ਚ ਆਮ ਲੋਕਾਂ ਤੋਂ ਇਲਾਵਾ ਫਿਲਮੀ ਸਿਤਾਰੇ ਵੀ ਨਜ਼ਰ ਆਉਂਦੇ ਹਨ। ਇਸ ਹਫ਼ਤੇ ਦੇ ਆਖ਼ਰੀ ਸ਼ੋਅ ’ਚ ਜਿਥੇ ਅਦਾਕਾਰ ਗੋਵਿੰਦਾ ਨੇ ਹਿੱਸਾ ਲਿਆ, ਉੱਥੇ ਹੀ ਆਪਣੇ ਪਸੰਦੀਦਾ ਸਟਾਰ ਨਾਲ ਮਿਲਕੇ ਰਣਵੀਰ ਸਿੰਘ ਭਾਵੁਕ ਹੋ ਗਏ ਤੇ ਉੱਥੇ ਹੀ ਰੋਣ ਲੱਗੇ। ਇੰਨਾ ਹੀ ਨਹੀਂ ‘ਦਿ ਬਿੱਗ ਪਿਕਚਰ’ ਦੇ ਸੈੱਟ ’ਤੇ ਰਣਵੀਰ ਸਿੰਘ ਤੇ ਗੋਵਿੰਦਾ ਨੇ ਵੀ ਖ਼ੂਬ ਮਸਤੀ ਕੀਤੀ।ਸ਼ੋਅ ’ਚ ਗੋਵਿੰਦਾ ਨਾਲ ਮਿਲ ਕੇ ਰਣਵੀਰ ਰੋਣ ਲੱਗਿਆ। ਜਿਸ ਤੋਂ ਬਾਅਦ ਅਭਿਨੇਤਾ ਉਨ੍ਹਾਂ ਨੂੰ ਚੁੱਪ ਕਰਾਉਂਦੇ ਨਜ਼ਰ ਆਏ। ਰਣਵੀਰ ਸਿੰਘ ਗੋਬਿੰਦਾ ਨੂੰ ਆਪਣਾ ਭਗਵਾਨ ਦੱਸਦੇ ਹਨ ਤੇ ਉਨ੍ਹਾਂ ਦੇ ਪੈਰਾਂ ’ਚ ਝੁਕ ਜਾਂਦੇ ਹਨ। ਗੋਵਿੰਦਾ ਨੂੰ ਮਿਲਕੇ ਉਹ ਕਹਿੰਦੇ ਹਨ ਕਿ ‘ਇਸ ਖ਼ਾਸ ਦਿਨ ’ਤੇ ਮੇਰੇ ਭਗਵਾਨ ਤੁਹਾਨੂੰ ਸਾਰਿਆਂ ਨੂੰ ਮਿਲਣ ਆ ਰਹੇ ਹਨ। ਵਨ ਐਂਡ ਓਨਲੀ, ਹੀਰੋ ਨੰਬਰ ਵਨ, ਗੋਵਿੰਦਾ।’ ਇਸ ਤੋਂ ਬਾਅਦ ਸ਼ੋਅ ’ਚ ਰਣਵੀਰ ਸਿੰਘ ਗੋਵਿੰਦਾ ਦੇ ਨਾਲ ਮਿਲਕੇ ਉਨ੍ਹਾਂ ਦੀਆਂ ਫਿਲਮਾਂ ਦੇ ਗਾਣਿਆਂ ’ਤੇ ਡਾਂਸ ਕਰ ਦੇ ਹਨ। ਸੋਸ਼ਲ ਮੀਡੀਆ ’ਤੇ ਗੋਵਿੰਦਾ ਤੇ ਰਣਵੀਰ ਸਿੰਘ ਦੇ ਨਾਲ ਡਾਂਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਹਾਂ ਕਲਾਕਾਰਾਂ ਦੇ ਫੈਂਜ਼ ਉਨ੍ਹਾਂ ਦੇ ਡਾਂਸ ਨੂੰ ਖੂਬ ਪਸੰਦ ਕਰ ਰਹੇ ਹਨ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin