Bollywood

ਵਿੱਕੀ ਕੌਸ਼ਲ ਨਾਲ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਦਿਖਾਈ ਨਵੇਂ ਘਰ ਦੀ ਝਲਕ

ਨਵੀਂ ਦਿੱਲੀ – ਵਿੱਕੀ ਕੌਂਸ਼ਲ ਨਾਲ ਵਿਆਹ ਤੋਂ ਬਾਅਦ ਕੈਟਰੀਨਾ ਕੈਫ਼ ਫ਼ਿਲਮਾਂ ਦੀ ਸ਼ੂਟਿੰਗ ਦੇ ਨਾਲ- ਨਾਲ ਆਪਣੇ ਨਵੇਂ ਘਰ ’ਚ ਗ੍ਰਹਿਸਤੀ ਜਮਾਉਣ ’ਚ ਜੁੱਟੀ ਹੋਈ ਹੈ। ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਕੈਟਰੀਨਾ ਨੇ ਆਪਣੀ ਇਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ ’ਚ ਉਹ ਘਰ ’ਚ ਸਕੂਨ ਦੇ ਪਲ ਬਿਤਾ ਰਹੀ ਹੈ। ਪਰ ਗਲੇ ’ਚ ਪਾਏ ਮੰਗਲਸੂਤਰ ਨੇ ਫੈਂਨਸ ਦਾ ਧਿਆਨ ਖਿਚਿਆ। ਹਾਫ ਪੈਂਟ ਤੇ ਸਵੈਟਰ ਜੈਕਟ ਪਾ ਕੇ ਕੈਟਰੀਨਾ ਕੈਫ਼ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਕਈ ਫੈਂਨਸ ਨੇ ਫ਼ੋਟੋ ’ਤੇ ਕਮੈਂਟ ਕਰਕੇ ਮੰਗਲਸੂਤਰ ਦੀ ਤਾਰੀਫ਼ ਵੀ ਕੀਤੀ ਹੈ। ਕੁਝ ਨੇ ਤਾਂ ਇਹ ਵੀ ਲਿਖਿਆ ਹੈ ਕਿ ਦੂਸਰੀ ਐਕਟ੍ਰੈਸ ਨੂੰ ਵੀ ਤੁਹਾਡੇ ਤੋਂ ਸਿੱਖਣਾ ਚਾਹੀਦਾ ਹੈ ਕਿ ਆਪਣੀ ਸੰਸਕ੍ਰਿਤੀ ਨੂੰ ਕਿਵੇਂ ਸਾਂਭਿਆ ਜਾਂਦਾ ਹੈ। ਕੈਟਰੀਨਾ ਨੇ ਕੁਝ ਫ਼ੋਟੋਆ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਵੀ ਸ਼ੇਅਰ ਕੀਤੀ ਆਂ ਹਨ ਜਿਸ ’ਚ ਘਰ ਦਾ ਵੱਖ-ਵੱਖ ਨਜ਼ਾਰਾ ਪੇਸ਼ ਹੁੰਦਾ ਹੈ। ਇਨ੍ਹਾਂ ਤਸਵੀਰਾਂ ’ਚੋਂ ਇਕ ਤਸਵੀਰ ’ਚ ਉਹ ਆਪਣੀ ਮਾਂ ਦੇ ਨਾਲ ਬੈਠੀ ਨਜ਼ਰ ਆ ਰਹੀ ਹੈ। ਕੈਟਰੀਨਾ ਕੈਫ਼ ਨੇ ਪਿਛਲੇ ਸਾਲ ਦਸੰਬਰ ’ਚ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਸੀ। ਵਿਆਹ ’ਚ ਕੈਟਰੀਨਾ ਦੀ ਮਾਂ, ਛੇ ਭੈਣਾਂ ਤੇ ਇਕ ਭਰਾ ਵੀ ਸ਼ਾਮਲ ਸੀ। ਫ਼ਿਲਮਾਂ ਦੀ ਗੱਲ ਕਰੀਏ ਤਾਂ ਕੈਟਰੀਨਾ ਸਲਮਾਨ ਖਾਨ ਨਾਲ ਟਾਈਗਰ-3 ’ਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਚਲ ਰਹੀ ਹੈ। ਇਸ ਤੋਂ ਇਲਾਵਾ ਉਹ ਫ਼ਰਹਾਨ ਅਖਤਰ ਦੀ ਫ਼ਿਲਮ ਜੀ ਲੇ ਜ਼ਰਾ ’ਚ ਪ੍ਰਿਅੰਕਾ ਚੋਪੜਾ ਤੇ ਆਲੀਆ ਭੱਟ ਦੇ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਵਾਲੀ ਹੈ। ਇਸ ਦੇ ਨਾਲ ਹੀ ਸ਼੍ਰੀਰਾਮ ਰਾਘਵਨ ਦੀ ਫ਼ਿਲਮ ਮੈਰੀ ਕ੍ਰਿਸਮਸ ’ਚ ਕੈਟਰੀਨਾ ਵਿਜੈ ਸੇਤੂਪਤੀ ਨਾਲ ਦਿਖਾਈ ਦੇਵੇਗੀ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ ਬਾਕੀ ਦੋਵੇਂ ਵੀ ਇਸੇ ਸਾਲ ਰਿਲੀਜ਼ ਹੋ ਸਕਦੀਆਂ ਹਨ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin