Bollywood

ਕਾਮੇਡੀਅਨ ਸੁਨੀਲ ਗਰੋਵਰ ਦੀ ਹੋਈ ਹਾਰਟ ਸਰਜਰੀ

ਮੁੰਬਈ – ਕਾਮੇਡੀਅਨ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖ਼ਬਰ ਹੈ। ਅਸਲ ‘ਚ ਸੁਨੀਲ ਗਰੋਵਰ ਦੀ ਹਾਰਟ ਸਰਜਰੀ ਹੋਈ ਹੈ। ਇਸ ਦੀ ਜਾਣਕਾਰੀ ਅਦਾਕਾਰਾ ਸਿਮੀ ਗਰੇਵਾਲ ਨੇ ਟਵੀਟ ਕਰਕੇ ਦਿੱਤੀ ਹੈ। ਸਿਮੀ ਵੀ ਕਾਮੇਡੀਅਨ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ।

ਸਿਮੀ ਨੇ ਲਿਖਿਆ, ‘ਮੈਨੂੰ ਇਹ ਜਾਣ ਕੇ ਸਦਮਾ ਲੱਗਾ ਹੈ ਕਿ ਸੁਨੀਲ ਗਰੋਵਰ ਦੀ ਹਾਰਟ ਸਰਜਰੀ ਹੋਈ ਹੈ। ਜੋ ਇਨਸਾਨ ਸਾਨੂੰ ਹਸਾਉਂਦਾ ਹੈ ਤੇ ਦਿਲ ਨੂੰ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ, ਉਹ ਅੱਜ ਇਸ ਤਰ੍ਹਾਂ ਨਾਲ ਹੈ।’

ਸੁਨੀਲ ਫਿਲਹਾਲ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ‘ਚ ਭਰਤੀ ਹਨ ਅਤੇ ਉਨ੍ਹਾਂ ਦੀ ਹਾਲਤ ‘ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਹਾਲਾਂਕਿ ਹਸਪਤਾਲ ਨੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਸੁਨੀਲ ਗਰੋਵਰ ਸਰਜਰੀ ਤੋਂ ਪਹਿਲਾਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਜਦੋਂ ਤੋਂ ਉਨ੍ਹਾਂ ਦੇ ਬਿਮਾਰ ਹੋਣ ਦੀ ਖਬਰ ਸਾਹਮਣੇ ਆਈ ਹੈ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਸੁਨੀਲ ਗਰੋਵਰ ਜਲਦੀ ਹੀ ਇੱਕ ਵੈੱਬ ਸੀਰੀਜ਼ ਵਿੱਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਹ ਜੀ5 ‘ਤੇ ਰਿਲੀਜ ਹੋਈ ਵੈੱਬ ਸੀਰੀਜ਼ ਸਨੋ ਫਲਾਵਰ ‘ਚ ਵੀ ਨਜ਼ਰ ਆ ਚੁੱਕੇ ਹਨ।

Related posts

HAPPY DIWALI 2025 !

admin

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin