Articles

ਭਾਰਤੀ ਸਿੱਖਿਆ ਪ੍ਰਣਾਲੀ ਉਪਰ ਵਧਦਾ ਜਾ ਰਿਹਾ ਪੱਛਮੀ ਪ੍ਰਭਾਵ !

ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਸਿੱਖਣ ਸਿਖਾਉਣ ਦੀ ਪ੍ਰਕਿਰਿਆ ਰਾਹੀ ਗਿਆਨ ਗ੍ਰਹਿਣ ਕੀਤਾ ਜਾਦਾ ਹੈ।ਸ਼ੁਰੂ ਵਿੱਚ ਇਸ ਕੰਮ ਦਾ ਮੰਤਵ ਭੋਜਨ ਇਕੱਤਰ ਕਰਨਾ,ਰਹਿਣ ਲਈ ਥਾਂ ਦਾ ਪਰਬੰਧ ਕਰਨਾ, ਜੰਗਲੀ ਜਾਨਵਰ ਤੋ ਰੱਖਿਆ ਅਤੇ ਕੁਦਰਤੀ ਆਫਤਾਂ ਤੋ ਬੱਚਤ ਕਰਨਾ ਸੀ।ਬਾਅਦ ਵਿੱਚ ਇਹ ਆਪਣੇ ਸਭਿਆਚਾਰ, ਧਰਮ ਅਤੇ ਰਸਮਾਂ ਰਿਵਾਜਾ ਨੂੰ ਸਮਝਣ ਤੱਕ ਪਹੁੰਚ ਗਿਆ। ਇਹ ਸਿੱਖਿਆ ਗਿਆਨ ਇਕ ਪੀੜ੍ਹੀ ਤੋ ਅਗਲੀ ਪੀੜ੍ਹੀ ਤੱਕ ਪਹੁੰਚਦਾ ਰਹਿੰਦਾ।ਇਸ ਨੂੰ ਰਵਾਇਤੀ ਸਿਖਿਆ ਪ੍ਰਣਾਲੀ ਕਿਹਾ ਜਾਦਾ ਸੀ।ਅਧੁਨਿਕ ਸਿਖਿਆ ਰਾਹੀ ਇਹ ਗਿਆਨ ਵਿਧੀਵਤ ਢੰਗ ਨਾਲ ਸੰਸਥਾਵਾਂ ਵਿੱਚ ਟੀਚਰਾਂ ਰਾਹੀ ਦਿੱਤਾ ਜਾਦਾ ਹੈ।ਇਸ ਕੰਮ ਵਿਚ ਸਿਰਫ ਸੂਚਨਾ ਪ੍ਰਦਾਨ ਨਹੀ ਕੀਤਾ ਜਾਂਦਾ ਸਗੋਂ ਇਸ ਵਿਚ ਲਿਖਣ ਪੜਨ ਦੀ ਪ੍ਰਕਿਰਿਆ ਦੇ ਨਾਲ ਨਾਲ ਦੇਖਣਾ,  ਸੁਣਨਾ, ਅੰਦਾਜਾ ਲਗਾਉਣਾ ਅਤੇ ਨਵੀਆਂ ਗੱਲਾ ਸੋਚਣਾ ਅਦਿ ਮੁੱਖ ਕੰਮ ਬਣ ਜਾਂਦੇ ਹਨ। ਬੱਚੇ ਦੇ ਗਿਆਨ ਨੂੰ ਲਿਖਤੀ ਟੈਸਟਾਂ ਰਾਹੀ ਜਾਣਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਬੱਚੇ ਅਤੇ ਅਧਿਆਪਕ ਵਿੱਚ ਆਦਾਨ ਪ੍ਰਦਾਨ ਚਲਦਾ ਰਹਿੰਦਾ ਹੈ।

ਰਵਾਇਤੀ ਸਿੱਖਿਆ ਬੱਚਾ ਆਪਣੇ ਵੱਡਿਆ ਅਤੇ ਸਮਾਜ ਤੋ ਸਿਖਦਾ ਸੀ।ਰਾਜ ਘਰਾਣਿਆ ਦੇ ਬੱਚੇ ਗੁਰੂਕਲਾ ਵਿੱਚ ਕੁਦਰਤੀ ਵਾਤਾਵਰਣ ਵਿੱਚ ਰਹਿ ਕੇ ਪ੍ਰਾਪਤ ਕਰਦੇ ਸਨ।ਗੁਰੂਆਂ ਦੀ ਨਿਗਰਾਨੀ ਵਿੱਚ ਬੱਚਿਆ ਨੂੰ ਸਖਤ ਅਨੁਸ਼ਾਸਨ ਦੀ ਪਾਲਣਾ ਕਰਨੀ ਹੁੰਦੀ ਸੀ।ਗਲਤੀਆਂ ਕਰਨ ਤੇ ਬੱਚਿਆ ਲਈ ਸਖਤ ਸਜਾਵਾਂ ਹੁੰਦਿਆਂ ਸਨ।ਗੁਰੂ ਦੇ ਹਰ ਹੁਕਮ ਦੀ ਬੱਚਾ ਅਤੇ ਸਮਾਜ ਪਾਲਣਾ ਕਰਦਾ ਸੀ।ਬੱਚੇ ਨੂੰ ਸਮਾਜ ਵਿੱਚ ਰਹਿਣ ਦੀ ਜੀਵਨ ਜਾਂਚ ਸਖਾਈ ਜਾਦੀ ਸੀ।ਸਸਤਰ ਵਿਦਿਆ ਰਾਹੀ ਸ਼ਿਸ਼ ਨੂੰ ਹਥਿਆਰ ਚਲਾਉਣ ਦੀ ਸਿਖਿਆ ਦਿੱਤੀ ਜਾਂਦੀ ਸੀ ਤਾ ਜੋ ਉਹ ਲੋੜ ਪੈਣ ਤੇ ਬਾਹਰੀ ਹਮਲਾਵਾਰਾਂ ਦਾ ਮੁਕਾਬਲਾ ਕਰ ਸਕਣ ਪਾਠ ਪੂਜਾ ਰਾਹੀ ਮਨ ਨੂੰ ਸਾਧਨ ਦੀ ਪ੍ਰਕਿਰਿਆ ਦਾ ਅਭਿਆਸ ਕਰਵਾਇਆ ਜਾਂਦਾ ਸੀ ਕੁਦਰਤੀ ਵਾਤਾਵਰਣ ਵਿੱਚ ਰੱਖ ਕੇ ਬੱਚੇ ਨੂੰ ਪ੍ਰਕਿਰਤੀ ਅਤੇ ਦੂਜੇ ਜੀਵ ਜੰਤੂਆਂ ਨਾਲ ਸਾਂਝ ਅਤੇ ਰਿਸਤੇ ਨੂੰ ਸਮਝਾਇਆ ਜਾਂਦਾ ਸੀ। ਵਾਤਾਵਰਣ ਦਾ ਦਰਜਾ ਮਾਤਾ ਪਿਤਾ ਅਤੇ ਗੁਰੂ ਦੇ ਬਰਾਬਰ ਦਾ ਸੀ। ਪੁਰਾਤਿਨ ਸਿਖਿਆ ਰਾਹੀ ਬੱਚੇ ਨੂੰ ਪ੍ਰਵਾਰ, ਸਮਾਜ ਅਤੇ ਵਾਤਾਵਰਣ ਦੀ ਸੰਭਾਲ ਦੀ ਸੋਝੀ ਦਿੱਤੀ ਜਾਂਦੀ ਸੀ।
ਸਮੇ ਦੇ ਬੀਤਨ ਨਾਲ ਵਿਗਿਆਨਕ ਖੋਜਾਂ ਹੋਇਆਂ। ਵਿਗਿਆਨ ਨੇ ਰਸਾਇਣਕ ,ਭੌਤਿਕ ਅਤੇ ਜੀਵ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆ ਕੀਤੀਆਂ।ਮਨੁੱਖੀ ਮਨ ਦੀ ਸਥਿਤੀ ਨੂੰ ਸਮਝਣ ਲਈ ਮਨੋਵਿਗਿਆਨ ਨੇ ਵੱਡਾ ਯੋਗਦਾਨ ਪਾਇਆ। ਬੱਚੇ ਦੀ ਮਾਨਸਿਕ ਅਵਸਥਾ ਨੂੰ ਸਮਝਣ ਲਈ ਅਨੇਕਾਂ ਮਨੋਵਿਗਿਆਨਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ। ਖੋਜਾ ਨੇ ਸਾਬਤ ਕਰ ਦਿੱਤਾ ਕਿ ਬੱਚੇ ਨੂੰ ਕੁੱਟਣ ਮਾਰਨ ਦੀ ਬਜਾਏ ਪਿਆਰ ਸਤਿਕਾਰ ਵਾਲੇ ਵਤੀਰੇ ਨਾਲ ਉਹ ਵੱਡੀਆਂ ਪ੍ਰਾਪਤੀਆਂ ਕਰ ਸਕਦਾ ਹੈ।ਜਿਆਦਾਤਰ ਵਿਗਿਆਨਿਕ ਖੋਜਾਂ, ਖੋਜੀ ਬਿਰਤੀ ਹੋਣ ਕਾਰਨ ਯੂਰਪ ਵਿਚ ਹੋਈਆਂ। ਇਸ ਸਮੇਂ ਤੱਕ ਯੂਰਪੀਅਨ ਬਸਤੀਵਾਦੀ ਸਾਮਰਾਜ ਨੇ ਲਗਭਗ ਸਾਰੇ ਸੰਸਾਰ ਨੂੰ ਆਪਣੇ ਕਬਜੇ ਵਿੱਚ ਕਰ ਲਿਆ ਸੀ।ਇਸ ਤਰਾਂ ਯੂਰਪੀਅਨ ਕੋਮਾਂ ਦੀ ਵਿਗਿਆਨਿਕ ਸੋਚ ਨੇ ਸਾਰੀ ਦੁਨੀਆ ਤੇ ਅਸਰ ਪਾਇਆ। ਸਿਖਿਆ ਦੇ ਖੇਤਰ ਵਿੱਚ ਨਵੀਆਂ ਮਨੋਵਿਗਿਆਨਕ ਖੋਜਾਂ ਨੂੰ ਸਾਰੇ ਸੰਸਾਰ ਦੇ ਬੱਚਿਆ ਤੇ ਲਾਗੂ ਕੀਤਾ ਜਾਣ ਲੱਗਿਆ। ਟੀਚਰਾਂ ਨੂੰ ਟ੍ਰੇਨਿੰਗ ਦੋਰਾਨ ਨਵੀਆਂ ਮਨੋਵਿਗਿਆਨਕ ਖੋਜਾ ਪੜਾਈਆਂ ਜਾਣ ਲਗੀਆਂ।ਬਹੁਤੇ ਦੇਸ਼ਾ ਵਿੱਚ ਬੱਚਿਆ ਨੂੰ ਕੁੱਟਣਾ ਮਾਰਨਾ ਕਾਨੂੰਨੀ ਅਪਰਾਧ ਮੰਨਿਆ ਜਾਣ ਲੱਗਾ।ਬੱਚਿਆ ਨੂੰ ਸਜਾ ਦੀ ਮਨਾਹੀ ਹੋ ਗਈ। ਪ੍ਰੇਰਨਾ ਅਤੇ ਇਨਾਮ ਦੇ ਕੇ ਬੱਚੇ ਦੇ ਮਨੋਭਾਵਾਂ ਨੂੰ ਸਮਝਿਆ ਜਾਣ ਲੱਗਾ।ਟੀਚਰਾਂ ਅਤੇ ਮਾਪਿਆ ਦੋਹਾਂ ਲਈ ਬੱਚਿਆ ਨੂੰ ਸਜਾ ਵਰਜਿਤ ਕਰ ਦਿੱਤੀ ਗਈ। ਬੱਚਿਆ ਨੂੰ ਸਜਾ ਦੀ ਸਿਕਾਇਤ ਤੇ ਟੀਚਰਾ ਅਤੇ ਮਾਪਿਆ ਨੂੰ ਸਜਾਵਾਂ ਹੋਣ  ਲੱਗੀਆਂ।
ਇਸ ਵਿਚ ਕੋਈ ਸ਼ੱਕ ਨਹੀ ਕਿ ਮਨੋਵਿਗਿਆਨ ਨੇ ਬੱਚੇ ਦੇ ਮਨ ਨੂੰ ਸਮਝਣ ਵਿੱਚ ਸਹਾਇਤਾ ਕੀਤੀ। ਨਵੀ ਪੱਛਮੀ ਵਿਦਿਅਕ ਨੀਤੀ ਤੇ ਚੱਲ ਕੇ ਬੱਚਿਆ ਵੱਲੋ ਵੱਡੀਆਂ ਪ੍ਰਾਪਤੀਆ ਕੀਤੀਆ ਗੵਈਆਂ,ਪਰ ਪੂਰਬੀ ਸਭਿਆਚਾਰ ਦੀ ਮਨ ਨੂੰ ਸਾਧਨ ਵਾਲੀ ਗੱਲ ਮਨਫੀ ਹੋ ਗਈ। ਪੱਛਮੀ ਸਿਖਿਆ ਦੇ ਅਸਰ ਆਧੁਨਿਕ ਪਦਾਰਥਵਾਦ ਪ੍ਰਮੁੱਖ ਹੋ ਗਿਆ। ਪਰਵਾਰਿਕ ਰਿਸਤਿਆ ਦੀ ਕੋਈ ਅਹਿਮੀਅਤ ਨਾ ਰਹੀ।ਬੱਚੇ ਸਕੂਲ ਪੱਧਰ ਤੇ ਹੀ ਸੈਕਸ ਸਬੰਧ ਬਣਾਉਣ ਲੱਗੇ।ਪੜ੍ਹਾਈ ਦੋਰਾਨ ਉਹ ਕੰਮ ਕਰਨ ਲੱਗੇ ਅਤੇ ਮਾਪਿਆ ਤੋ ਵੱਖਰੇ ਰਹਿਣ ਲੱਗੇ। ਬੁਜਰਗ ਮਾਤਾ ਪਿਤਾ ਏਜ ਕੇਅਰ ਵੱਲ ਧੱਕੇ ਗਏ।ਦੁੱਖਸੁੱਖ ਵਿਚ ਪ੍ਰਵਾਰਕ ਸਾਝ ਨਾ ਹੋਣ ਕਾਰਨ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਲੱਗਦੇ ਹਨ।ਮਨੋਕਾਮਨਾਵਾਂ ਦੇ ਵਹਿਣ ਵਿੱਚ ਉਹ ਕਈ ਕਈ ਸਰੀਰਕ ਸਬੰਧ ਬਣਾ ਲੈਂਦੇ ਹਨ। ਛੋਟੀਆਂ ਛੋਟੀਆਂ ਗੱਲਾ ਤੇ ਪ੍ਰਵਾਰਕ ਰਿਸਤੇ ਟੁੱਟ ਜਾਂਦੇ ਹਨ।ਇਸ ਤਰਾਂ ਦੀ ਸਮਾਜਿਕ ਢਾਂਚੇ ਦਾ ਸਭ ਤੋ ਮਾੜਾ ਅਸਰ ਬੱਚਿਆ ਅਤੇ ਬੁਜਰਗਾ ਤੇ ਪੈਦਾ ਹੈ।ਬੀ. ਬੀ.ਸੀ.ਦੀ ਖਬਰ ਅਨੁਸਾਰ ਰੋਮਾਨੀਆ ਵਰਗੇ ਵਿਕਸਿਤ  ਦੇਸ਼ ਵਿੱਚ ਵੀ ਦਸ ਬਾਰਾਂ ਸਾਲ ਦੀਆਂ ਲੜਕੀਆਂ ਦੇਹ ਵਪਾਰ ਵੱਲ ਧੱਕੀਆਂ ਜਾ ਰਹੀਆਂ ਹਨ। ਇਹ ਕੁਝ ਗਰੀਬ ਦੇਸ਼ਾ ਵਿੱਚ ਗਰੀਬੀ ਕਾਰਨ ਪਰ ਪੱਛਮੀ ਦੇਸ਼ਾ ਵਿੱਚ ਮਨੋਕਾਮਨਾਵਾਂ ਦੇ ਵੇਗ ਵਿੱਚ ਹੋ ਰਿਹਾ ਹੈ।
ਵਿਦੇਸ਼ਾ ਵਿੱਚ ਵਸ ਚੁੱਕੇ ਭਾਰਤੀਆਂ ਦੇ ਬੱਚੇ ਵੀ ਪੱਛਮੀ ਸਭਿਆਚਾਰ ਦੀ ਨਕਲ ਕਰਨ ਲੱਗੇ ਹਨ। ਕੰਮ ਕਰਨ ਵਾਲੇ ਜੋੜੇ ਆਪਣੇ ਬੱਚਿਆ ਦੀ ਸਾਭ ਸੰਭਾਲ ਲਈ ਆਪਣੇ ਮਾਪਿਆ ਨੂੰ ਭਾਰਤ ਤੋ ਬਚਾਉਦੇ ਹਨ।ਪਦਾਰਥਵਾਦ ਦੀ ਦੋੜ ਵਿੱਚ ਮਾਪੇ ਵੀ ਡਾਲਰ ਕਮਾਉਣ ਲੱਗ ਜਾਂਦੇ ਹਨ। ਆਪਣੇ ਬੱਚਿਆ ਨੂੰ ਆਪਣੀ ਭਾਸ਼ਾ,ਸਭਿਆਚਾਰ ਅਤੇ ਧਰਮ ਨਾਲ ਜੋੜਨ ਲਈ ਉਹਨਾ ਨੂੰ ਪੂਰਾ ਸਮਾ ਬੱਚਿਆ ਨੂੰ ਦੇਣਾ ਬਣਦਾ ਹੈ।ਸਾਡਾ ਧਰਮ ਸਾਨੂੰ ਆਪਣੇ ਮਨ ਨੂੰ ਸਾਧਨ ਰਾਹੀ ਕਾਮ,ਕ੍ਰੋਧ, ਮੋਹ,ਲੋਭ ਅਤੇ ਅਹੰਕਾਰ ਤੋ ਬਚਣ ਲਈ  ਪਾਠ ਪੂਜਾ ਦਾ ਸੰਕਲਪ ਦਿੰਦਾ ਹੈ।ਗੁਰੂ ਸਾਹਿਬ ਨੇ ‘ਮਨ ਜੀਤੇ ਜਗ ਜੀਤ,ਦੇ ਸ਼ੁਭ ਸੰਕੇਤ ਰਾਹੀ ਮਨ ਤੇ ਕਾਬੂ ਪਾਉਣ ਨੂੰ ਜੀਵਨ ਦੀ ਸਭ ਤੋ ਵੱਡੀ ਪ੍ਰਾਪਤੀ ਦੱਸਿਆ ਹੈ।ਅਸੀ ਖੁਸ਼ਕਿਸਮਤ ਹਾਂ ਕਿ  ਇਹ ਸਰਕਾਰਾਂ ਸਾਨੂੰ ਆਪਣੀ ਬੋਲੀ ਅਤੇ ਸਭਿਆਚਾਰ ਨੂੰ ਪ੍ਰਫੂਲਿਤ ਕਰਨ ਲਈ ਸਾਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਇਸ ਕੰਮ ਲਈ ਗ੍ਰਾਂਟਸ ਦਿੰਦੀਆਂ ਹਨ। ਇਸ ਤਰਾਂ ਦੇ ਮਾਹੋਲ ਵਿੱਚ ਰਹਿ ਕੇ ਵੀ ਅਸੀ ਆਪਣੇ ਬੱਚਿਆ ਪ੍ਰਤੀ ਜਿਮੈਵਾਰੀ ਨੂੰ ਭੁੱਲ ਜਾਂਦੇ ਹਾਂ।ਪੱਛਮੀ ਸਿਖਿਆ ਸਾਡੀ ਮਜਬੂਰੀ ਹੈ।ਵਿਗਿਆਨਕ ਖੋਜਾਂ ਸਭ ਠੀਕ ਹਨ।ਅਸੀ ਆਪਣੇ ਬੱਚਿਆਂ ਦੇ ਰੋਸ਼ਨ ਭਵਿਖ ਲਈ, ਉਹਨਾ ਨੂੰ ਆਪਣੇ ਧਰਮ ਅਤੇ ਸਭਿਆਚਾਰ ਨਾਲ ਜੋੜ ਕੇ ਹੀ ਬਚਾ ਸਕਦੇ ਹਾਂ ।ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਪਹਿਲਾਂ ਅਸੀ ਆਪਣੀ ਸੰਸਕਰਿਤੀ ਨਾਲ ਆਪ ਜੁੜੀਏ,ਫਿਰ ਹੀ ਸਾਡੀ ਕਹੀ ਗੱਲ ਦਾ ਬੱਚਿਆ ਤੇ ਅਸਰ ਹੋਵੇਗਾ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin