ਹੈਦਰਾਬਾਦ – ‘ਟਾਈਗਰ-3’ ਦੀ ਰਿਲੀਜ਼ ਤੋਂ ਪਹਿਲਾਂ ਹੀ ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ ਸਲਮਾਨ ਖਾਨ ਦੀ ਨਵੀਂ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਸਲਮਾਨ ਖਾਨ ਦੇ ਪ੍ਰਸ਼ੰਸਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਫਰਹਾਦ ਸਾਮਜੀ ਫਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਇਹ ਫਿਲਮ ਸਾਲ 2023 ‘ਚ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।
ਸਲਮਾਨ ਖਾਨ ਨੇ ਸਾਲ 2023 ਦੀ ਈਦ ਨੂੰ ਪ੍ਰਸ਼ੰਸਕਾਂ ਲਈ ਦੋਹਰੇ ਜਸ਼ਨ ਵਿੱਚ ਬਦਲ ਦਿੱਤਾ ਹੈ। ਕਿਉਂਕਿ ਸਾਲ 2023 ‘ਚ ਸਲਮਾਨ ਦੇ ਪ੍ਰਸ਼ੰਸਕਾਂ ਨੂੰ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦੇਖਣ ਦਾ ਮੌਕਾ ਦੇ ਰਹੇ ਹਨ। ਇਸ ਫਿਲਮ ‘ਚ ਸਲਮਾਨ ਦੇ ਨਾਲ ਦੱਖਣੀ ਫਿਲਮਾਂ ਦੀ ਅਦਾਕਾਰਾ ਪੂਜਾ ਹੇਗੜੇ ਮੁੱਖ ਭੂਮਿਕਾ ‘ਚ ਹੋਵੇਗੀ। ਸਾਜਿਦ ਨਾਡਿਆਡਵਾਲਾ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ।
ਸਲਮਾਨ ਅਤੇ ਸਾਜਿਦ ਦੀ ਪਿਛਲੀ ਫਿਲਮ ‘ਕਿਕ’ ਵੀ ਈਦ ਦੇ ਮੌਕੇ ‘ਤੇ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਕਰੀਬ 200 ਕਰੋੜ ਦੀ ਕਮਾਈ ਕੀਤੀ ਸੀ।
ਸਾਜਿਦ ਨੇ ਫਿਲਮ ਦੀ ਅਭਿਨੇਤਰੀ ਪੂਜਾ ਹੇਗੜੇ ਦੇ ਬਾਰੇ ‘ਚ ਇਕ ਇੰਟਰਵਿਊ ‘ਚ ਕਿਹਾ ਸੀ ਕਿ ਫਿਲਮ ‘ਹਾਊਸਫੁੱਲ-4’ ‘ਚ ਪੂਜਾ ਨਾਲ ਕੰਮ ਕਰਨ ਤੋਂ ਬਾਅਦ ਇਹ ਮਹਿਸੂਸ ਹੋਇਆ ਸੀ ਕਿ ਉਹ ਇਸ ਫਿਲਮ ਲਈ ਫਿੱਟ ਰਹੇਗੀ।
ਸਲਮਾਨ ਖਾਨ ਫਿਲਮ ‘ਟਾਈਗਰ-3’ ਦੀ ਸ਼ੂਟਿੰਗ ਤੋਂ ਬਾਅਦ ਇਸ ਫਿਲਮ ‘ਤੇ ਕੰਮ ਸ਼ੁਰੂ ਕਰਨਗੇ। ਸਲਮਾਨ ਅਤੇ ਕੈਟਰੀਨਾ ਫਿਲਮ ‘ਟਾਈਗਰ-3’ ਨੂੰ ਪੂਰਾ ਕਰਨ ‘ਚ ਰੁੱਝੇ ਹੋਏ ਹਨ। ਫਿਲਮ ਦੇ ਕੁਝ ਸ਼ੈਡਿਊਲ ਅਜੇ ਬਾਕੀ ਹਨ। ਫਿਲਮ ਨੂੰ ਕੋਰੋਨਾ ਕਾਰਨ ਰੋਕ ਦਿੱਤਾ ਗਿਆ ਸੀ।