Pollywood

ਸੰਘਾ ਬਾਊ ਚੰਗਾ ਵਿਅਕਤੀ ਹੈ – ਦਿਲਜੀਤ ਦੋਸਾਂਝ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਦੇ ਕਰੀਬੀ ਕਸ਼ਮੀਰ ਸਿੰਘ ਸੰਘਾ ਦੀ ਕੁੜੀ ਨਾਲ ਆਡੀਓ ਬੇਹੱਦ ਵਾਇਰਲ ਹੋਈ ਸੀ। ਇਸ ਆਡੀਓ ਤੋਂ ਬਾਅਦ ਕਸ਼ਮੀਰ ਸਿੰਘ ਸੰਘਾ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਏ। ਲੋਕਾਂ ਵਲੋਂ ਸੰਘਾ ਦੀ ਵਾਇਰਲ ਆਡੀਓ ਦਾ ਮਜ਼ਾਕ ਵੀ ਉਡਾਇਆ ਗਿਆ। ਉਥੇ ਸੰਘਾ ਨੇ ਵੱਖ-ਵੱਖ ਇੰਟਰਵਿਊਜ਼ ‘ਚ ਇਸ ਆਡੀਓ ‘ਤੇ ਸਪੱਸ਼ਟੀਕਰਨ ਵੀ ਦਿੱਤਾ। ਹੁਣ ਸੰਘਾ ਮੁੜ ਚਰਚਾ ‘ਚ ਆ ਗਏ ਹਨ। ਦਰਅਸਲ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਅੱਜ ਕਸ਼ਮੀਰ ਸੰਘਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਦਿਲਜੀਤ ਦੋਸਾਂਝ ਸੰਘਾ ਤੇ ਦੋ ਹੋਰਨਾਂ ਵਿਅਕਤੀਆਂ ਨਾਲ ਨਜ਼ਰ ਆ ਰਹੇ ਹਨ।

ਇਸ ਤਸਵੀਰ ਨਾਲ ਦਿਲਜੀਤ ਦੋਸਾਂਝ ਨੇ ਮਜ਼ੇਦਾਰ ਕੈਪਸ਼ਨ ਵੀ ਲਿਖੀ ਹੈ। ਦਿਲਜੀਤ ਨੇ ਲਿਖਿਆ, ‘ਕਿੱਦਣ ਕਹੋ, ਭਾਵੇਂ ਕੁਝ ਵੀ ਹੋਵੇ, ਸੰਘਾ ਬਾਊ ਚੰਗਾ ਵਿਅਕਤੀ ਹੈ।’ ਇਸ ਤਸਵੀਰ ‘ਤੇ ਗਾਇਕ ਕਰਨ ਰੰਧਾਵਾ ਨੇ ਕੁਮੈਂਟ ਕਰਦਿਆਂ ‘ਬਾਊ’ ਲਿਖਿਆ ਹੈ ਤੇ ਨਾਲ ਹੀ ਹਾਸੇ ਵਾਲੀ ਇਮੋਜੀ ਵੀ ਬਣਾਈ ਹੈ। ਉਥੇ ਜੱਸ ਮਾਣਕ ਨੇ ਕੁਮੈਂਟ ਕਰਦਿਆਂ ਲਿਖਿਆ, ‘ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ।’ ਇਸ ਦੇ ਨਾਲ ਜੱਸ ਮਾਣਕ ਨੇ ਹਾਸੇ ਵਾਲੀ ਤੇ ਅੱਖਾਂ ‘ਚ ਦਿਲ ਵਾਲੀ ਇਮੋਜੀ ਬਣਾਈ ਹੈ।

Related posts

‘ਦ ਕਿਲਿੰਗ ਕਾਲ’ ਦੀ ਅਦਾਲਤ ਦੇ ਵਿੱਚ ਸੁਣਵਾਈ !

admin

ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ ‘ਚੰਨ ਪ੍ਰਦੇਸੀ’ ਦੀ 6ਵੀਂ ਵਰੇਗੰਢ ‘ਤੇ ਕਰਵਾਇਆ ਸੈਮੀਨਾਰ

admin

ਦੋ ਵਹੁਟੀਆਂ ਦੀ ਮਨੋਰੰਜਨ ਭਰਪੂਰ ਦਿਲਚਸਪ ਕਹਾਣੀ -‘ਸੌਂਕਣ-ਸੌਂਕਣੇ’

admin