Pollywood

ਅਫਸਾਨਾ ਖਾਨ ਦੀ ਹਲਦੀ ‘ਤੇ ਮਹਿੰਦੀ ਦੀਆਂ ਰਸਮਾਂ ਸੰਪੰਨ !

ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਨਾਮ ‘ਤੋਂ ਤੁਸੀ ਜਾਣੂ ਹੀ ਹੋਵੋਗੇ। ਬਿਗ ਬੌਸ ਪੰਦਰਾਂ ਵਿੱਚ ਨਜ਼ਰ ਆ ਚੁੱਕੀ ਅਫਸਾਨਾ ਖਾਨ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਗਾਇਕਾ ਦੇ ਵਿਆਹ ਦੇ ਫੰਕਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

ਅਫਸਾਨਾ ਖਾਨ ਆਪਣੇ ਬੁਆਏਫ੍ਰੈਂਡ ਸਾਜ਼ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਸਾਜ਼ ਇੱਕ ਪੰਜਾਬੀ ਸਿੰਗਰ ਹਨ। ਜਿਨ੍ਹਾਂ ਦੀ ਗਾਇਕੀ ਦੇ ਲੱਖਾ ਲੋਕ ਦੀਵਾਨੇ ਹਨ। ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਹਲਦੀ ‘ਤੇ ਮਹਿੰਦੀ ਦੀਆਂ ਕਮਾਲ ਦੀਆ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਫੈਨਜ਼ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਤਸਵੀਰਾਂ ਵਿੱਚ ਅਫਸਾਨਾ ਹਲਦੀ ਲਗਾਏ ਹੋਏ ਦਿਖਾਈ ਦੇ ਰਹੀ ਹੈ ‘ਤੇ ਕੁਝ ‘ਚ ਮਹਿੰਦੀ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਖਾਨ ਅਤੇ ਸਾਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਅਫਸਾਨਾ ਖਾਨ ਨੇ ਪੀਲੇ ਰੰਗ ਦਾ ਲਹਿੰਗੇ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਸਾਜ਼ ਵੀ ਪੀਲੇ ਰੰਗ ਦੇ ਕੁੜਤੇ ਅਤੇ ਸਫੇਦ ਪਜਾਮੇ ‘ਚ ਨਜ਼ਰ ਆਏ। ਇਹ ਜੋੜੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

ਅਫਸਾਨਾ ਖ਼ਾਨ ਨੇ ਹੋਰ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਦੋਵੇਂ ਇੱਕ ਦੂਜੇ ਨੂੰ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਅਫਸਾਨਾ ਖਾਨ ਦੀ ਹਲਦੀ ਸੈਰੇਮਨੀ ‘ਚ ਪੰਜਾਬੀ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ। ਉਨ੍ਹਾਂ ਨੇ ਅਫਸਾਨਾ ਤੇ ਸਾਜ਼ ਦੇ ਵਿਆਹ ਦੇ ਫੰਕਸ਼ਨ ਵਿੱਚ ਸ਼ਿਰਕਤ ਕਰ ਚਾਰ ਚੰਦ ਲਗਾ ਦਿੱਤੇ। ਦੱਸ ਦਈਏ ਕਿ ਅਫਸਾਨਾ ਖ਼ਾਨ ਅਤੇ ਸਾਜ਼ ਨੇ ਆਪਣੇ ਵਿਆਹ ‘ਚ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਸੱਦਾ ਦਿੱਤਾ ਹੈ। ਇਸ ਜੋੜੀ ਨੇ ਖੁਦ ਘਰ-ਘਰ ਜਾ ਕੇ ਪੰਜਾਬੀ ਸਿਤਾਰਿਆਂ ਨੂੰ ਕਾਰਡ ਵੰਡੇ ਸੀ। ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਲਗਾਤਾਰ ਅਫਸਾਨਾ ਤੇ ਸਾਜ਼ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਹੈ ਅਤੇ ਹੁਣ ਤੱਕ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ।

Related posts

ਜੋਬਨ ਰੁੱਤੇ ਤੁਰ ਗਿਆ : ਗਾਇਕ ਰਾਜਵੀਰ ਸਿੰਘ ਜਵੰਦਾ !

admin

ਪੰਜਾਬ ਵਿੱਚ ਕੈਨੇਡਾ ਨਾਲੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹਾਂ : ਕਰਨ ਔਜਲਾ

admin

ਦਿਲਜੀਤ ਦੋਸਾਂਝ ਵਲੋਂ ਰਾਜਵੀਰ ਜਵੰਦਾ ਦੇ ਜਲਦੀ ਠੀਕ ਹੋਣ ਦੀ ਦੁਆ !

admin