ਮੁੰਬਈ – ਬਾਲੀਵੁੱਡ ਦੇ ਪਾਵਰ ਕਪਲ ਫਰਹਾਨ ਅਖਤਰ ਅਤੇ ਸ਼ਿਬਾਨੀ ਡਾਂਡੇਕਰ ਦਾ ਵਿਆਹ ਇਸ ਵੇਲੇ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। 19 ਫਰਵਰੀ ਨੂੰ ਫਰਹਾਨ-ਸ਼ਿਬਾਨੀ ਦਾ ਵਿਆਹ ਮਹਾਰਾਸ਼ਟਰੀ ਰਵਾਇਤਾਂ ਨਾਲ ਹੋਇਆ ਅਤੇ ਇਹ ਜੋੜਾ ਹਮੇਸ਼ਾ ਲਈ ਇਕ-ਦੂਜੇ ਦਾ ਹੋ ਗਿਆ ਹੈ। ਸ਼ਨੀਵਾਰ ਨੂੰ ਫਰਹਾਨ ਅਤੇ ਸ਼ਿਬਾਨੀ ਦਾ ਵਿਆਹ ਖੰਡਾਲਾ ਸਥਿਤ ਅਖਤਰ ਪਰਿਵਾਰ ਦੇ ਫਾਰਮ ਹਾਊਸ ‘ਤੇ ਹੋਇਆ ਜਿਸ ਵਿੱਚ ਕੁੱਝ ਖਾਸ ਮਹਿਮਾਨ ਹੀ ਸ਼ਾਮਿਲ ਹੋਏ।
ਵਰਨਣਯੋਗ ਹੈ ਕਿ ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਸ਼ਿਬਾਨੀ ਦਾਂਡੇਕਰ ਨਾਲ ਦੂਜਾ ਵਿਆਹ ਹੋਇਆ ਹੈ। ਫਰਹਾਨ ਅਖਤਰ ਦਾ ਪਹਿਲਾ ਵਿਆਹ ਹੇਅਰ ਸਟਾਈਲਿਸਟ ਅਧੁਨਾ ਨਾਲ 1998 ਵਿੱਚ ਹੋਇਆ ਸੀ। ਇਹ ਜੋੜਾ ਵਿਆਹ ਦੇ 16 ਸਾਲ ਬਾਅਦ ਵੱਖ ਹੋ ਗਿਆ ਸੀ। ਫਰਹਾਨ ਅਤੇ ਅਧੁਨਾ ਦੀਆਂ ਦੋ ਬੇਟੀਆਂ ਸ਼ਾਕਿਆ ਅਤੇ ਅਕੀਰਾ ਹਨ ਜੋ ਆਪਣੀ ਮਾਂ ਨਾਲ ਰਹਿੰਦੀਆਂ ਹਨ। ਫਰਹਾਨ ਆਪਣੀਆਂ ਦੋਵੇਂ ਬੇਟੀਆਂ ਦੇ ਕਾਫੀ ਕਰੀਬ ਹੈ। ਉਹ ਸੋਸ਼ਲ ਮੀਡੀਆ ‘ਤੇ ਸ਼ਾਕਿਆ ਅਤੇ ਅਕੀਰਾ ਨਾਲ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਸਟਾਰ ਕਿਡਜ਼ ਲਾਈਮ ਲਾਈਟ ਤੋਂ ਦੂਰ ਨਹੀਂ ਰਹਿ ਪਾਉਂਦੇ। ਸੋਸ਼ਲ ਮੀਡੀਆ ‘ਤੇ ਕਈ ਲੋਕ ਉਹਨਾਂ ਨੂੰ ਫੌਲੋ ਕਰਦੇ ਹਨ। ਚਾਹੇ ਉਹ ਸੁਹਾਨਾ ਖਾਨ, ਆਰੀਅਨ ਖਾਨ, ਖੁਸ਼ੀ ਕਪੂਰ ਜਾਂ ਕੋਈ ਹੋਰ ਸਟਾਰ ਕਿਡਸ ਹੋਵੇ। ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਹੀ ਕਈ ਲੋਕ ਉਹਨਾਂ ਨੂੰ ਫੌਲੋ ਕਰਦੇ ਹਨ। ਪਰ ਫਰਹਾਨ ਅਖਤਰ ਦੀਆਂ ਬੇਟੀਆਂ ਸੋਸ਼ਲ ਮੀਡੀਆ ‘ਤੇ ਦੂਜੇ ਸਟਾਰ ਕਿਡਜ਼ ਵਾਂਗ ਮਸ਼ਹੂਰ ਨਹੀਂ ਹਨ। ਫਰਹਾਨ ਅਖਤਰ ਦੀ ਵੱਡੀ ਬੇਟੀ ਸ਼ਾਕਿਆ 21 ਸਾਲ ਦੀ ਹੋ ਗਈ ਹੈ। ਇਸ ਦੇ ਨਾਲ ਹੀ ਛੋਟੀ ਬੇਟੀ ਅਕੀਰਾ 15 ਸਾਲ ਦੀ ਹੋ ਗਈ ਹੈ। ਸ਼ਾਕਿਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਉਹ ਦੂਜੇ ਸਟਾਰ ਕਿਡਜ਼ ਵਾਂਗ ਲੋਕਾਂ ‘ਚ ਪਾਪੂਲਰ ਨਹੀਂ ਹੈ। ਉਸ ਦੇ ਸੋਸ਼ਲ ਮੀਡੀਆ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਵਿਦੇਸ਼ ‘ਚ ਪੜ੍ਹਾਈ ਕਰ ਰਹੀ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਫਰਹਾਨ ਅਖਤਰ ਤੋਂ ਪਹਿਲਾਂ ਉਸਦੇ ਪਿਤਾ ਜਾਵੇਦ ਅਖਤਰ ਨੇ ਵੀ ਦੂਜਾ ਵਿਆਹ ਕੀਤਾ ਹੈ। ਜਾਵੇਦ ਦਾ ਪਹਿਲਾ ਵਿਆਹ ਹਨੀ ਇਰਾਨੀ ਨਾਲ ਹੋਇਆ ਸੀ ਪਰ ਉਸ ਨੂੰ ਸ਼ਬਾਨਾ ਆਜ਼ਮੀ ਨਾਲ ਪਿਆਰ ਹੋ ਗਿਆ ਅਤੇ ਉਸਨੇ 1984 ਵਿੱਚ ਸ਼ਬਾਨਾ ਆਜ਼ਮੀ ਨਾਲ ਵਿਆਹ ਕਰਨ ਤੋਂ ਅਗਲੇ ਸਾਲ ਹਨੀ ਨੂੰ ਤਲਾਕ ਦੇ ਦਿੱਤਾ ਸੀ।