
ਸਰਹਿੰਦ
ਬਿਕਰਮੀ ਸੰਮਤ ਮੁਤਾਬਿਕ ਫੱਗਣ ਮਹੀਨਾ ਸਾਲ ਦਾ ਦੇਸੀ ਮਹੀਨਾ ਬਾਰ੍ਹਵਾ ਬਣਦਾ ਹੈ। ਇਸ ਮਹੀਨੇ ਨੂੰ ਫਲਗੁਣਿ ਵੀ ਕਿਹਾ ਜਾਂਦਾ ਹੈ, ਇਸ ਮਹੀਨੇ ਅੰਬੀਆ ਨੂੰ ਬੂਰ, ਕਣਕਾਂ ਨੂੰ ਸਿੱਟੇ ਤੇ ਫੁੱਲ ਬੂਟਿਆਂ ਨੂੰ ਨਵੀਆਂ ਕਰੂੰਬਲਾ ਫੁੱਟ ਕੁਦਰਤ ਪ੍ਰਤੀ ਆਪਣੀ ਮੁਹੱਬਤ ਦਾ ਇਜਹਾਰ ਕਰਦੀਆਂ ਨਜਰੀ ਆਉਂਦੀਆਂ ਹਨ। ਇਸ ਮਹੀਨੇ ਸਰ੍ਹੋਂ ਦੇ ਖੇਤ ਇਸ ਤਰ੍ਹਾਂ ਨਜ਼ਰੀਂ ਪੈਦੇ ਹਨ ਜਿਵੇਂ ਕੁਦਰਤ ਦੀ ਇਸ ਕਾਯਨਾਤ ਨਾਲ ਕੋਈ ਗੁਫ਼ਤਗੂੰ ਕਰ ਰਹੇ ਹੋਣ। ਇਸ ਫੱਗਣ ਮਹੀਨੇ ਦੀ ਆਮਦ ਨਾਲ ਫੁੱਲ, ਬੂਟਿਆਂ ਤੇ ਬਹਾਰ ਆਉਣ ਨਾਲ ਚੌਗਿਰਦਾ ਮਹਿਕ ਉਠਦਾ ਹੈ ਅਤੇ ਕੁਦਰਤ ਚਾਰੇ ਪਾਸੇ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਨਜ਼ਰ ਆਉਂਦੀ ਹੈ। ਫੱਗਣ ਮਹੀਨੇ ਸਰਦ ਰੁੱਤ ਨੂੰ ਅਲਵਿਦਾ ਕਰ ਮੌਸਮ ਗਰਮ ਰੁੱਤ ਵੱਲ ਵਧਣ ਲੱਗਦਾ ਹੈ। ਸ਼ਹੀਦੀ ਸਾਕਾ ਸ਼੍ਰੀ ਨਨਕਾਣਾ ਸਾਹਿਬ ਤੇ ਮਹਾਸ਼ਿਵਰਾਤਰੀ ਦਾ ਤਿਉਹਾਰ ਵੀ ਇਸੇ ਮਹੀਨੇ ਆਉਂਦਾ ਹੈ। ਗਰਮ ਰੁੱਤ ਵੱਲ ਵਧਦੇ ਫੱਗਣ ਮਹੀਨੇ ਦੇ ਅਖੀਰ ਹੁੰਦੇ-ਹੁੰਦੇ ਭਾਰਤ ਦੇ ਕਈ ਹਿੱਸੇਆ ‘ਚ ਹੋਲੀ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਫੱਗਣ ਦੇ ਮਹੀਨੇ ਇਹ ਜਾਂਦੀ-ਜਾਂਦੀ ਸਿਆਲੂ ਰੁੱਤ ਮਨੁੱਖੀ ਮਨ ‘ਚ ਮਿਲਾਪ ਦੀ ਤਾਂਘ ਪੈਦਾ ਕਰਦੀ ਜਾਪਦੀ ਹੈ, ਜਿਨ੍ਹਾਂ ਮੁਟਿਆਰਾਂ ਦੇ ਮਾਹੀ ਪ੍ਰਦੇਸੀ ਹੋਏ ਹੋਣ, ਉਹ ਮੁਟਿਆਰਾਂ ਮਾਹੀ ਦੇ ਮਿਲਾਪ ਦੀ ਤਾਂਘ ‘ਚ ਤੜਪਦੀਆਂ ਜਾਪਦੀਆਂ ਹਨ ਤੇ ਬਾਰਾਂਮਾਹ ‘ਚ ਹਿਦਾਇਤਉਲਾ ਜੀ ਕਹਿੰਦੇ ਹਨ: