Automobile Articles

ਦੁਨੀਆ ਦੀ ਸਭ ਤੋਂ ਲੰਬੀ ਕਾਰ: ਸਵੀਮਿੰਗ ਪੂਲ ਤੇ ਹੈਲੀਪੈਡ ਵੀ ਮੌਜੂਦ !

ਦੁਨੀਆਂ ਦੀ ਸਭ ਤੋਂ ਲੰਬੀ ਕਾਰ ਅਮਰੀਕਾ ਦੇ ਵਿੱਚ ਹੈ ਅਤੇ ਇਸ ਨੇ ਦੁਨੀਆਂ ਸਭਤੋਂ ਲੰਬੀ ਕਾਰ ਹੋਣ ਦਾ ਖਿਤਾਬ ਗਿੰਨੀਜ਼ ਬੁੱਕ ਆਪL ਵਰਲਡਜ਼ ਰਿਕਾਰਡਜ਼ ਦੇ ਵਿੱਚ ਦਰਜ ਕਰਵਾਇਆ ਹੈ। ਦੁਨੀਆ ਦੀ ਸਭ ਤੋਂ ਲੰਬੀ ਕਾਰ ਨੂੰ ਇੱਕ ਵਾਰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ। ਹੁਣ ਇਸ ਵਿੱਚ ਬਾਥਟਬ, ਟੈਲੀਵਿਜ਼ਨ ਸੈੱਟ, ਸਵੀਮਿੰਗ ਪੂਲ ਅਤੇ ਗੋਲਫ ਕੋਰਸ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋ ਗਈਆਂ ਹਨ। ਇਸ ਕਾਰ ਨੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ਮੁਤਾਬਕ ‘ਦ ਅਮੈਰੀਕਨ ਡਰੀਮ’ ਨਾਮ ਦੀ ਇਸ ਕਾਰ ਦੀ ਲੰਬਾਈ 30.54 ਮੀਟਰ ਹੈ।

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ਦੀ ਰਿਪੋਰਟ ਦੇ ਅਨੁਸਾਰ ਇਸ ਕਾਰ ਨੂੰ ਪਹਿਲੀ ਵਾਰ 1986 ਵਿੱਚ ਬਰਬੈਂਕ, ਕੈਲੀਫੋਰਨੀਆ ਵਿੱਚ ਕਾਰ ਕਸਟਮਾਈਜ਼ਰ ਜੇ ਓਰਬਰਗ ਦੁਆਰਾ ਬਣਾਇਆ ਗਿਆ ਸੀ। ਉਸ ਸਮੇਂ, ਇਹ 60 ਫੁੱਟ ਸੀ, 26 ਪਹੀਆਂ ‘ਤੇ ਚੱਲਦੀ ਸੀ ਅਤੇ ਅੱਗੇ ਤੇ ਪਿਛਲੇ ਪਾਸੇ ਵੀ-8 ਇੰਜਣਾਂ ਦਾ ਇੱਕ ਜੋੜਾ ਸੀ। ਕੁਝ ਸੋਧਾਂ ਤੋਂ ਬਾਅਦ ਇਸ ਨੂੰ ਵਧਾ ਕੇ 30.54 ਮੀਟਰ ਕਰ ਦਿੱਤਾ ਗਿਆ। ਇਹ ਹੁਣ ਪਹਿਲਾਂ ਨਾਲੋਂ ਲੰਬੀ ਹੈ। ‘ਦਿ ਅਮੈਰੀਕਨ ਡਰੀਮ’ ਦੇ ਬਰਾਬਰ ਛੇ ਹੌਂਡਾ ਸਿਟੀ ਸੇਡਾਨ (ਹਰੇਕ 15 ਫੁੱਟ) ਕਾਰਾਂ ਨਾਲ-ਨਾਲ ਪਾਰਕ ਕੀਤੀਆਂ ਜਾ ਸਕਦੀਆਂ ਹਨ ਅਤੇ ਫਿਰ ਵੀ ਥੋੜ੍ਹੀ ਜਿਹੀ ਜਗ੍ਹਾ ਬਚ ਜਾਵੇਗੀ।

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ਨੇ ਵਿਸਤਾਰ ਨਾਲ ਦੱਸਿਆ ਕਿ, ‘ਦਿ ਅਮੈਰੀਕਨ ਡਰੀਮ’ 1976 ਦੀ ਕੈਡਿਲੈਕ ਐਲਡੋਰੇਡੋ ਲਿਮੋਜ਼ਿਨ ‘ਤੇ ਆਧਾਰਿਤ ਹੈ ਅਤੇ ਇਸ ਨੂੰ ਦੋਵਾਂ ਸਿਰਿਆਂ ਤੋਂ ਚਲਾਇਆ ਜਾ ਸਕਦਾ ਹੈ। ਕਾਰ ਨੂੰ ਦੋ ਹਿੱਸਿਆਂ ਵਿੱਚ ਬਣਾਇਆ ਗਿਆ ਹੈ ਅਤੇ ਕੋਨਿਆਂ ਨੂੰ ਮੋੜਨ ਲਈ ਵਿਚਕਾਰ ਵਿੱਚ ਇੱਕ ਕਬਜੇ ਨਾਲ ਜੋੜਿਆ ਹੋਇਆ ਹੈ। ਇਸ ਵਿੱਚ ਬੈਠਾ ਕੋਈ ਵੀ ਵਿਅਕਤੀ ਮਹਾਰਾਜਾ ਮਹਿਸੂਸ ਕਰੇਗਾ। ਕਾਰ ਵਿੱਚ ਇੱਕ ਡਾਈਵਿੰਗ ਬੋਰਡ, ਜੈਕੂਜ਼ੀ, ਬਾਥਟਬ, ਮਿੰਨੀ-ਗੋਲਫ ਕੋਰਸ ਦੇ ਨਾਲ ਸਵਿਮਿੰਗ ਪੂਲ ਅਤੇ ਇੱਕ ਹੈਲੀਪੈਡ ਵੀ ਹੈ।

ਹੇਠਾਂ ਸਟੀਲ ਬਰੈਕਟਾਂ ਦੇ ਨਾਲ ਹੈਲੀਪੈਡ ਦਾ ਢਾਂਚਾ ਬਣਾਇਆ ਗਿਆ ਹੈ ਜੋ ਪੰਜ ਹਜ਼ਾਰ ਪੌਂਡ ਤੱਕ ਭਾਰ ਚੁੱਕ ਸਕਦੇ ਹਨ। ‘ਦਿ ਅਮੈਰੀਕਨ ਡਰੀਮ’ ਦੀ ਬਹਾਲੀ ਵਿੱਚ ਸ਼ਾਮਲ ਮਾਈਕਲ ਮੈਨਿੰਗ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ਕਾਰ ਵਿੱਚ ਇੱਕ ਫਰਿੱਜ, ਇੱਕ ਟੈਲੀਫੋਨ ਅਤੇ ਕਈ ਟੈਲੀਵਿਜ਼ਨ ਸੈੱਟ ਵੀ ਹਨ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ, ਕਾਰ ਵਿੱਚ 75 ਤੋਂ ਵੱਧ ਲੋਕ ਬੈਠ ਸਕਦੇ ਹਨ।

‘ਦਿ ਅਮੈਰੀਕਨ ਡ੍ਰੀਮ’ ਕਈ ਫਿਲਮਾਂ ਵਿੱਚ ਦਿਖਾਈ ਦਿੱਤੀ ਹੈ ਅਤੇ ਅਕਸਰ ਕਿਰਾਏ ‘ਤੇ ਦਿੱਤੀ ਜਾਂਦੀ ਸੀ। ਪਰ ਇਸ ਦੀ ਜ਼ਿਆਦਾ ਰੱਖ-ਰਖਾਅ, ਲਾਗਤ ਕੀਮਤ ਅਤੇ ਪਾਰਕਿੰਗ ਦੀ ਸਮੱਸਿਆ ਕਾਰਨ ਲੋਕਾਂ ਦੀ ਇਸ ਕਾਰ ਪ੍ਰਤੀ ਦਿਲਚਸਪੀ ਘੱਟ ਗਈ ਅਤੇ ਇਸ ਨੂੰ ਜੰਗਾਲ ਲੱਗ ਗਿਆ। ਫਿਰ ਮੈਨਿੰਗ ਨੇ ਇਸਨੂੰ ਈਬੇ ਤੋਂ ਖਰੀਦਿਆ ਅਤੇ ਕਾਰ ਨੂੰ ਦੁਬਾਰਾ ਠੀਕ-ਠਾਕ ਕਰਨ ਦਾ ਫੈਸਲਾ ਕੀਤਾ।

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੇ ਅਨੁਸਾਰ, ਇਸ ਕਾਰ ਨੂੰ ਦੁਬਾਰਾ ਠੀਕ-ਠਾਕ ਕਰਕੇ ਨਵੀਂ ਦਿੱਖ ਤੱਕ ਲਿਆਉਣ ਦੇ ਲਈ $250,000 ਦੀ ਲਾਗਤ ਆਈ ਅਤੇ ਇਸ ਨੂੰ ਪੂਰਾ ਕਰਨ ਵਿੱਚ ਤਿੰਨ ਸਾਲ ਲੱਗੇ। ‘ਦਿ ਅਮਰੀਕਨ ਡ੍ਰੀਮ’ ਸੜਕ ‘ਤੇ ਨਹੀਂ ਆਵੇਗੀ ਪਰ ਇਹ ਕਾਰ ਡੇਜ਼ਰਲੈਂਡ ਪਾਰਕ ਕਾਰ ਮਿਊਜ਼ੀਅਮ ਦੇ ਸ਼ਾਨਦਾਰ ਅਤੇ ਕਲਾਸਿਕ ਕਾਰਾਂ ਦੇ ਸੰਗ੍ਰਹਿ ਦਾ ਹਿੱਸਾ ਹੋਵੇਗੀ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin