ਜੇਕਰ ਦੁੱਧ ਪੀਣ ਤੋਂ ਬਾਅਦ ਤੁਹਾਡਾ ਪੇਟ ਫੁੱਲਣ ਲੱਗਦਾ ਹੈ ਜਾਂ ਤੁਹਾਨੂੰ ਗੈਸ ਹੋਣ ਲੱਗਦੀ ਹੈ ਤਾਂ ਇਸ ਦੇ ਪਿੱਛੇ ਦੁੱਧ ਨਹੀਂ ਸਗੋਂ ਦੁੱਧ ਪੀਣ ਦਾ ਗਲਤ ਤਰੀਕਾ ਜ਼ਿੰਮੇਵਾਰ ਹੋ ਸਕਦਾ ਹੈ। ਜੀ ਹਾਂ, ਆਯੁਰਵੇਦ ਮੁਤਾਬਕ ਖਾਣ-ਪੀਣ ਦੀਆਂ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਦਾ ਪਾਲਣ ਨਾ ਕੀਤਾ ਜਾਵੇ ਤਾਂ ਵਿਅਕਤੀ ‘ਚ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਇਨ੍ਹਾਂ ਵਿੱਚੋਂ ਇਕ ਸਮੱਸਿਆ ਪਾਣੀ ਅਤੇ ਦੁੱਧ ਦਾ ਸੇਵਨ ਕਰਨ ਦਾ ਗਲਤ ਤਰੀਕਾ ਹੈ। ਆਓ ਜਾਣਦੇ ਹਾਂ ਕਿ ਖੜ੍ਹੇ ਹੋ ਕੇ ਦੁੱਧ ਤੇ ਬੈਠ ਕੇ ਪਾਣੀ ਪੀਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ।
ਆਯੁਰਵੇਦ ਅਨੁਸਾਰ ਦੁੱਧ ਠੰਡ, ਵਾਤ ਅਤੇ ਪਿੱਤ ਦੋਸ਼ ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ। ਜਿਹੜੇ ਲੋਕ ਬੈਠ ਕੇ ਦੁੱਧ ਪੀਂਦੇ ਹਨ, ਉਨ੍ਹਾਂ ਨੂੰ ਪਾਚਨ ਦੀ ਸਮੱਸਿਆ ਹੁੰਦੀ ਹੈ। ਇਹੀ ਕਾਰਨ ਹੈ ਕਿ ਆਯੁਰਵੇਦ ਵਿਚ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਸ਼ਾਮ ਦੇ ਖਾਣੇ ਤੋਂ ਦੋ ਘੰਟੇ ਬਾਅਦ ਗਰਮ ਦੁੱਧ ਨੂੰ ਖੜ੍ਹੇ ਹੋਕੇ ਪੀਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਵਿਅਕਤੀ ਨੂੰ ਇਸ ਦਾ ਪੂਰਾ ਲਾਭ ਮਿਲ ਸਕੇ।
ਖੜ੍ਹੇ ਹੋ ਕੇ ਦੁੱਧ ਪੀਣ ਨਾਲ ਗੋਡਿਆਂ ਨੂੰ ਨੁਕਸਾਨ ਨਹੀਂ ਹੁੰਦਾ, ਮਾਸਪੇਸ਼ੀਆਂ ਲਈ ਫਾਇਦੇਮੰਦ ਹੁੰਦਾ ਹੈ, ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ, ਦਿਲ ਦੀਆਂ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਬਚਾਉਂਦਾ ਹੈ, ਨਾਲ ਹੀ ਇਹ ਤੁਹਾਡੀਆਂ ਅੱਖਾਂ ਤੇ ਚਮੜੀ ਲਈ ਵੀ ਫਾਇਦੇਮੰਦ ਹੈ।
ਆਯੁਰਵੇਦ ਅਨੁਸਾਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਭੋਜਨ ਅਤੇ ਹਵਾ ਦੀਆਂ ਪਾਈਪਾਂ ਵਿਚ ਆਕਸੀਜਨ ਦੀ ਸਪਲਾਈ ਬੰਦ ਹੋ ਜਾਂਦੀ ਹੈ। ਜਿਸ ਦਾ ਅਸਰ ਫੇਫੜਿਆਂ ‘ਤੇ ਹੀ ਨਹੀਂ ਦਿਲ ‘ਤੇ ਵੀ ਪੈਂਦਾ ਹੈ। ਇਸ ਤੋਂ ਇਲਾਵਾ ਜੇਕਰ ਖੜ੍ਹੇ ਹੋ ਕੇ ਪਾਣੀ ਪੀਤਾ ਜਾਵੇ ਤਾਂ ਪੇਟ ਦੇ ਆਲੇ-ਦੁਆਲੇ ਦੇ ਅੰਗਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਭੈੜੀ ਆਦਤ ਕਾਰਨ ਕਈ ਲੋਕਾਂ ਨੂੰ ਗਠੀਆ ਅਤੇ ਹਰਨੀਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬਿਨਾਂ ਰੁਕੇ ਪਾਣੀ ਪੀਣ ਨਾਲ ਵੀ ਐਸੀਡਿਟੀ, ਗੈਸ, ਡਕਾਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਅਧਿਐਨ ਮੁਤਾਬਕ ਬੈਠ ਕੇ ਪਾਣੀ ਪੀਣ ਨਾਲ ਪਾਣੀ ਠੀਕ ਤਰ੍ਹਾਂ ਪਚ ਜਾਂਦਾ ਹੈ ਅਤੇ ਸਰੀਰ ਦੀਆਂ ਸਾਰੀਆਂ ਕੋਸ਼ਿਕਾਵਾਂ ਤਕ ਪਹੁੰਚਦਾ ਹੈ। ਵਿਅਕਤੀ ਦੇ ਸਰੀਰ ਨੂੰ ਜਿੰਨਾ ਪਾਣੀ ਚਾਹੀਦਾ ਹੈ, ਉਸ ਨੂੰ ਸੋਖ ਕੇ, ਇਹ ਬਾਕੀ ਦੇ ਪਾਣੀ ਅਤੇ ਜ਼ਹਿਰੀਲੇ ਤੱਤਾਂ ਨੂੰ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ। ਬੈਠ ਕੇ ਪਾਣੀ ਪੀਣ ਨਾਲ ਹਾਨੀਕਾਰਕ ਤੱਤ ਖੂਨ ਵਿੱਚ ਘੁਲਦੇ ਨਹੀਂ ਸਗੋਂ ਖੂਨ ਨੂੰ ਸਾਫ ਕਰਦੇ ਹਨ। ਇਸ ਲਈ ਬੈਠ ਕੇ ਪਾਣੀ ਪੀਣਾ ਚੰਗਾ ਮੰਨਿਆ ਜਾਂਦਾ ਹੈ।