ਚੰਡੀਗੜ੍ਹ – ਕਹਾਣੀ, ਪ੍ਰਦਰਸ਼ਨ ਤੇ ਨਿਰਦੇਸ਼ਨ ਤੋਂ ਇਲਾਵਾ ਜੇ ਕੋਈ ਅਜਿਹੀ ਚੀਜ਼ ਹੈ, ਜੋ ਫ਼ਿਲਮ ਦੇ ਬਲਾਕਬਸਟਰ ਬਣਨ ਦੀ ਸੰਭਾਵਨਾ ਨੂੰ ਬਣਾ ਸਕਦੀ ਹੈ ਜਾਂ ਤੋੜ ਸਕਦੀ ਹੈ, ਉਹ ਫ਼ਿਲਮ ਦਾ ਸੰਗੀਤ ਹੁੰਦਾ ਹੈ।
ਤੁਸੀਂ ਰੋਮਾਂਟਿਕ ਕਾਮੇਡੀ ਫ਼ਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇਕ ਵੱਖਰੀ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’। ਇਸ ਦਾ ਟਰੇਲਰ ਤੇ ਖ਼ੂਬਸੂਰਤ ਗੀਤ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ।
ਰੋਮਾਂਟਿਕ ਟਰੈਕ ‘ਮਹਿਕ ਤੇਰੀ’, ਜੋ ਅੱਜ ਰਿਲੀਜ਼ ਹੋਇਆ ਹੈ, ਇਸ ਨੂੰ ਫ਼ਿਲਮ ਦੀ ਮੁੱਖ ਸਟਾਰ ਕਾਸਟ ਏਕਲਵਿਆ ਤੇ ਲਵ ਗਿੱਲ ਦੇ ਪ੍ਰਸ਼ੰਸਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਦੁਨੀਆ ਭਰ ਤੋਂ ਇਸ ਗੀਤ ਨੂੰ ਪ੍ਰਸ਼ੰਸਾ ਮਿਲ ਰਹੀ ਹੈ। ਬਾਕਮਾਲ ਲੇਖਣੀ ਦੇ ਮਾਲਕ, ਅਦਬ ਤੇ ਮਿਊਜ਼ਿਕ ਰੋਮੀਓ ਦੇ ਸੰਗੀਤ ਨਾਲ ‘ਮਹਿਕ ਤੇਰੀ’ ਦੀ ਵੀਡੀਓ ਨੂੰ ਸ਼ਾਨਦਾਰ ਤਰੀਕੇ ਨਾਲ ਕੋਰੀਓਗ੍ਰਾਫ ਕੀਤਾ ਗਿਆ ਹੈ ਤੇ ਪ੍ਰਭ ਗਿੱਲ ਦੀ ਮਨਮੋਹਕ ਆਵਾਜ਼ ਨੇ ਇਸ ਨੂੰ ਹੋਰ ਵੀ ਮਨ ਭਾਉਂਦਾ ਬਣਾ ਦਿੱਤਾ ਹੈ।
ਇਸ ਅਸਾਧਾਰਨ ਤੌਰ ’ਤੇ ਸ਼ੂਟ ਕੀਤੇ ਗਈ ਵੀਡੀਓ ’ਚ ਦੋਵੇਂ ਮੁੱਖ ਅਦਾਕਾਰ ਸਾਧਾਰਨ ਪਰ ਬਿਲਕੁਲ ਸ਼ਾਨਦਾਰ ਦਿਖਾਈ ਦੇ ਰਹੇ ਹਨ। ਗੀਤ ਨੂੰ ਅਜਿਹੇ ਦਿਲ ਨੂੰ ਛੂਹ ਲੈਣ ਵਾਲੇ ਤਰੀਕੇ ਨਾਲ ਗਾਇਆ ਤੇ ਕੰਪੋਜ਼ ਕੀਤਾ ਗਿਆ ਹੈ, ਲੱਗਦਾ ਹੈ ਕਿ ‘ਮਹਿਕ ਤੇਰੀ’ ਨੂੰ ਪੰਜਾਬੀ ਸੰਗੀਤ ਦੀ ਦੁਨੀਆ ਦੇ ਸਭ ਤੋਂ ਵਧੀਆ ਰੋਮਾਂਟਿਕ ਗੀਤਾਂ ’ਚੋਂ ਇਕ ਵਜੋਂ ਯਾਦ ਕੀਤਾ ਜਾਵੇਗਾ।
ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਵਲੋਂ ਲਿਖੀ ਗਈ ਹੈ, ਵਰੁਣ ਐੱਸ. ਖੰਨਾ ਵਲੋਂ ਨਿਰਦੇਸ਼ਿਤ ਹੈ ਤੇ ਵਿਸ਼ਨੂੰ ਕੇ ਪੋਦਾਰ ਤੇ ਪੁਨੀਤ ਚਾਵਲਾ ਵਲੋਂ ਨਿਰਮਿਤ ਹੈ। ਫ਼ਿਲਮ ‘ਸ਼ੱਕਰ ਪਾਰੇ’ ਗੋਲਡਨ ਕੀ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਜਾਵੇਗੀ। ਇਹ ਵਿਲੱਖਣ, ਅਨੋਖੀ ਤੇ ਮਨੋਰੰਜਕ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’ 5 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।