Bollywood

ਬਾਲੀਵੁੱਡ ਹੀਰੋ ਰਣਬੀਰ ਸਿੰਘ ਖ਼ਿਲਾਫ਼ ਕੇਸ ਦਰਜ: ਨਿਊਡ ਫੋਟੋਸ਼ੂਟ ’ਤੇ ਕਾਨੂੰਨੀ ਸ਼ਿਕੰਜ਼ਾ !

ਮੁੰਬਈ – ਬਾਲੀਵੁੱਡ ਹੀਰੋ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਫੋਟੋਸ਼ੂਟ ਕਾਰਨ ਰਣਵੀਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕਈ ਸਮਾਜਿਕ ਸੰਸਥਾਵਾਂ ਰਣਵੀਰ ਦੇ ਇਸ ਫੋਟੋਸ਼ੂਟ ਦਾ ਭਾਰੀ ਵਿਰੋਧ ਕਰ ਰਹੀਆਂ ਹਨ। ਰਣਵੀਰ ਸਿੰਘ ਆਪਣੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਕਾਨੂੰਨੀ ਸ਼ਿਕੰਜੇ ’ਚ ਫਸਦੇ ਨਜ਼ਰ ਆ ਰਹੇ ਹਨ। ਇਸ ਫੋਟੋਸ਼ੂਟ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਰਣਵੀਰ ਨੇ ਸੋਸ਼ਲ ਮੀਡੀਆ ‘ਤੇ ਨਿਊਡ ਫੋਟੋਆਂ ਸ਼ੇਅਰ ਕਰਕੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਮੁੰਬਈ ਪੁਲਿਸ ਨੇ ਕਿਹਾ, “ਲਲਿਤ ਸ਼ਿਆਮ ਦੁਆਰਾ ਸੋਮਵਾਰ ਨੂੰ ਚੇਂਬੂਰ ਪੁਲਿਸ ਸਟੇਸ਼ਨ ਵਿੱਚ ਰਣਵੀਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਦੋਂ ਹੀ ਇਹ ਕਾਰਵਾਈ ਕੀਤੀ ਗਈ ਹੈ।” ਅਦਾਕਾਰ ਨੇ ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਆਪਣੀਆਂ ਨਿਊਡ ਤਸਵੀਰਾਂ ਸ਼ੇਅਰ ਕੀਤੀਆਂ ਸਨ ਅਤੇ ਉਨ੍ਹਾਂ ਨੇ ਇਹ ਫੋਟੋਸ਼ੂਟ ਇੱਕ ਮੈਗਜ਼ੀਨ ਲਈ ਕਰਵਾਈਆਂ ਸਨ। ਸ਼ਿਕਾਇਤਕਰਤਾ ਲਲਿਤ ਸ਼ਿਆਮ ਨੇ ਕਿਹਾ ਹੈ ਕਿ ਅਦਾਕਾਰ ਨੇ ਆਪਣੀਆਂ ਨਗਨ ਫੋਟੋਆਂ ਨਾਲ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਅਪਮਾਨਿਤ ਕੀਤਾ ਹੈ। ਇਸ ਲਈ ਉਸ ਦੀ ਫੋਟੋ ਨੂੰ ਟਵਿਟਰ ਅਤੇ ਇੰਸਟਾਗ੍ਰਾਮ ਤੋਂ ਹਟਾ ਦੇਣਾ ਚਾਹੀਦਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਰਣਵੀਰ ਨੂੰ ਗ੍ਰਿਫਤਾਰ ਕੀਤਾ ਜਾਵੇ। ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 509, 292, 294, ਆਈਟੀ ਐਕਟ ਦੀ ਧਾਰਾ 67ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਏਐੱਨਆਈ ਨੇ ਆਪਣੇ ਟਵੀਟ ’ਚ ਦੱਸਿਆ, ਅਦਾਕਾਰ ਰਣਬੀਰ ਸਿੰਘ ਖ਼ਿਲਾਫ਼ ਮੁੰਬਈ ਦੇ ਚੇਂਬੂਰ ਪੁਲਿਸ ਸਟੇਸ਼ਨ ’ਚ ਇੰਸਟਾਗ੍ਰਾਮ ’ਤੇ ਨਿਊਡ ਫੋਟੋਆਂ ਪੋਸਟ ਕਰਨ ਖ਼ਿਲਾਫ਼ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਐੱਫਆਈਆਰ ਦਰਜ ਕੀਤੀ ਗਈ ਹੈ। ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 292 (ਅਸ਼ਲੀਲ ਕਿਤਾਬਾਂ ਦੀ ਵਿਕਰੀ ਆਦਿ), 293, 509 ਅਤੇ ਆਈ ਐਕਟ ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਅਦਾਕਾਰ ਖ਼ਿਲਾਫ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਮੁੰਬਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।  ਮੁੰਬਈ ਪੁਲਿਸ ਨੂੰ ਮਿਲੀ ਸ਼ਿਕਾਇਤ ’ਚ ਰਣਵੀਰ ਸਿੰਘ ’ਤੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਰਣਵੀਰ ਸਿੰਘ ਨੇ ਹਾਲ ਹੀ ’ਚ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ ’ਚ ਉਹ ਬਿਨਾਂ ਕੱਪੜਿਆਂ ਦੇ ਜ਼ਮੀਨ ’ਤੇ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਅਦਾਕਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਨਵੀਂ ਜੰਗ ਸ਼ੁਰੂ ਹੋ ਗਈ ਹੈ।

ਰਣਵੀਰ ਨੂੰ 5 ਸਾਲ ਦੀ ਸਜ਼ਾ ਹੋ ਸਕਦੀ ਹੈ

ਐਨਜੀਓ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਜਾਂਚ ਲਈ 48 ਘੰਟਿਆਂ ਦਾ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਰਣਵੀਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਵਕੀਲ ਨੇ ਕਿਹਾ ਕਿ ਆਈਪੀਸੀ ਦੀ ਧਾਰਾ 292 ਤਹਿਤ 5 ਸਾਲ ਅਤੇ ਧਾਰਾ 293 ਤਹਿਤ 3 ਸਾਲ ਦੀ ਕੈਦ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਆਈਟੀ ਐਕਟ 67ਏ ਤਹਿਤ 5 ਸਾਲ ਦੀ ਸਜ਼ਾ ਹੋ ਸਕਦੀ ਹੈ।

ਰਣਵੀਰ ਨੇ ਕਿਹਾ- ਮੈਨੂੰ ਨੰਗੇ ਹੋਣ ‘ਚ ਕੋਈ ਇਤਰਾਜ਼ ਨਹੀਂ ਹੈ

ਰਣਵੀਰ ਨੇ ਇੰਟਰਵਿਊ ‘ਚ ਕਿਹਾ, ‘ਮੇਰੇ ਲਈ ਸਰੀਰਕ ਤੌਰ ‘ਤੇ ਨਗਨ ਹੋਣਾ ਬਹੁਤ ਆਸਾਨ ਹੈ। ਮੈਂ ਆਪਣੇ ਕੁੱਝ ਪ੍ਰਦਰਸ਼ਨਾਂ ਵਿੱਚ ਨੰਗਾ ਰਿਹਾ ਹਾਂ। ਤੁਸੀਂ ਉਨ੍ਹਾਂ ਵਿੱਚ ਮੇਰੀ ਆਤਮਾ ਦੇਖ ਸਕਦੇ ਹੋ। ਉਹ ਕਿੰਨੀ ਨੰਗੀ ਹੈ? ਮੈਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਆਪਣੇ ਸਾਰੇ ਕੱਪੜੇ ਉਤਾਰ ਸਕਦਾ ਹਾਂ। ਮੈਨੂੰ ਇਸ ਨਾਲ ਕੋਈ ਇਤਰਾਜ਼ ਨਹੀਂ ਹੈ, ਪਰ ਉੱਥੇ ਮੌਜੂਦ ਲੋਕ ਥੋੜ੍ਹੇ ਬੇਚੈਨ ਹੋਣਗੇ।

ਪਤਨੀ ਦੀਪਿਕਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸਪੋਰਟ ਕੀਤਾ

ਫੋਟੋਸ਼ੂਟ ਨੂੰ ਲੈ ਕੇ ਰਣਵੀਰ ਕਾਫੀ ਟ੍ਰੋਲ ਹੋ ਰਹੇ ਹਨ ਅਤੇ ਕਈ ਤਰ੍ਹਾਂ ਦੇ ਮੀਮਜ਼ ਵੀ ਵਾਇਰਲ ਹੋਏ ਹਨ। ਹਾਲਾਂਕਿ ਇਸ ਫੋਟੋਸ਼ੂਟ ‘ਤੇ ਪਤਨੀ ਦੀਪਿਕਾ ਪਾਦੂਕੋਣ, ਰਾਮ ਗੋਪਾਲ ਵਰਮਾ, ਅਰਜੁਨ ਕਪੂਰ, ਆਲੀਆ ਭੱਟ, ਮਸਾਬਾ ਗੁਪਤਾ ਸਮੇਤ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਰਣਵੀਰ ਦਾ ਸਮਰਥਨ ਕੀਤਾ ਹੈ।

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

admin

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

admin