Bollywood Articles

‘ਦਬੰਗ’ ਆਪਣੀ ਅਗਲੀ ਫਿਲਮ ਲਈ ਜ਼ਬਰਦਸਤ ਪਸੀਨਾ ਵਹਾਅ ਰਿਹਾ

ਬਾਲੀਵੁੱਡ ਦੇ ਦਬੰਗ ਆਪਣੀ ਅਗਲੀ ਫਿਲਮ ਦੇ ਲਈ ਜੀਅ-ਜਾਨ ਇੱਕ ਕਰ ਰਹੇ ਹਨ। ਬਾਲੀਵੁੱਡ ਦੇ ਦਬੰਗ ਯਾਨਿ ਐਕਸ਼ਨ ਹੀਰੋ ਸਲਮਾਨ ਖਾਨ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਦੇ ਵਿੱਚ ਰੁੱਝੇ ਹੋਏ ਹਨ ਅਤੇ ਬਹੁਤ ਸਖਤ ਮਿਹਨਤ ਕਰ ਰਹੇ ਹਨ। ਇਹ ਫਿਲਮ 30 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ‘ਭਾਈਜਾਨ’ ਨੂੰ ਫਰਹਾਦ ਸਾਮਜੀ ਡਾਇਰੈਕਟ ਕਰ ਰਹੇ ਹਨ। ਫਿਲਮ ਦਾ ਸੰਗੀਤ ਹਨੀ ਸਿੰਘ, ਡੀਐਸਪੀ ਅਤੇ ਰਵੀ ਬਸਰੂਰ ਵਰਗੇ ਕਈ ਸੰਗੀਤਕਾਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਟੀਮ ਪਹਿਲਾਂ ਹੀ ਹੈਦਰਾਬਾਦ ਵਿੱਚ ਦੋ ਗੀਤਾਂ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ। ਜਿਸ ‘ਚੋਂ ਇਕ ਸ਼ਾਨਦਾਰ ਸੈਲੀਬ੍ਰੇਟਰੀ ਨੰਬਰ ਹੋਵੇਗਾ, ਜਿਸ ‘ਚ ਸਲਮਾਨ, ਵੈਂਕਟੇਸ਼, ਪੂਜਾ ਅਤੇ ਰਾਮ ਚਰਨ ਨਜ਼ਰ ਆਉਣਗੇ।

ਵਰਨਣਯੋਗ ਹੈ ਕਿ ਸਲਮਾਨ ਦੀ ਇਸ ਫਿਲਮ ਦਾ ਪਹਿਲਾਂ ਨਾਮ ‘ਕਭੀ ਈਦ ਕਭੀ ਦੀਵਾਲੀ’ ਸੀ ਅਤੇ ਹੁਣ ਇਸਦਾ ਨਾਮ ਬਦਲ ਕੇ ‘ਭਾਈਜਾਨ’ ਰੱਖਿਆ ਗਿਆ ਹੈ। ਸਲਮਾਨ ਆਪਣੀ ਨਵੀਂ ਫਿਲਮ ਦੇ ਇੱਕ ਗੀਤ ਦੀ ਸ਼ੂਟਿੰਗ ਦੇ ਲਈ ਲੇਹ-ਲੱਦਾਖ ਦੇ ਵਿੱਚ ਹਨ ਅਤੇ ਉਹ ਲੇਹ-ਲੱਦਾਖ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਪੂਜਾ ਹੈਗੜੇ ਨਾਲ ਇਸ ਰੋਮਾਂਟਿਕ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਸਲਮਾਨ ਅਤੇ ਪੂਜਾ ਇਸ ਗੀਤ ਦੀ ਸ਼ੂਟਿੰਗ ਤੋਂ ਬਾਅਦ ਸਾਰੀ ਟੀਮ ਨਾਲ ਮੁੰਬਈ ਵਾਪਸ ਆ ਜਾਣਗੇ ਅਤੇ ਅਗਲੇ ਦੋ ਮਹੀਨਿਆਂ ਤੱਕ ਮੁੰਬਈ ਵਿੱਚ ਸ਼ੂਟਿੰਗ ਕਰਨਗੇ। ਇਹ ਫਿਲਮ ਅਕਤੂਬਰ ਦੇ ਅੰਤ ਤੱਕ ਪੂਰੀ ਹੋ ਜਾਵੇਗੀ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin