Bollywood

ਓਟੀਟੀ ‘ਤੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਹੋਈ ਬੱਲੇ-ਬੱਲੇ

ਫੋਟੋ: ਏ. ਐਨ. ਆਈ.

ਮੁੰਬਈ – ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ ਪਰ ਦਰਸ਼ਕਾਂ ਨੇ ਆਮਿਰ ਖ਼ਾਨ ਦੀ ਇਸ ਫ਼ਿਲਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਫ਼ਿਲਮ ਹੁਣ ਅਕਤੂਬਰ ‘ਚ OTT ‘ਤੇ ਰਿਲੀਜ਼ ਹੋ ਚੁੱਕੀ ਹੈ। OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਫ਼ਿਲਮ ਟਾਪ 10 ਦੀ ਸੂਚੀ ‘ਚ ਆਪਣੀ ਜਗ੍ਹਾ ਬਣਾ ਰਹੀ ਹੈ।
ਲਾਲ ਸਿੰਘ ਚੱਢਾ ਨੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਟਾਪ 10 ਫ਼ਿਲਮਾਂ ਦੀ ਸੂਚੀ ‘ਚ ਜਗ੍ਹਾ ਬਣਾਈ ਹੈ ਪਰ ਇਹ Netflix ਭਾਰਤ ਦੀਆਂ ਚੋਟੀ ਦੀਆਂ 10 ਫ਼ਿਲਮਾਂ ਦੀ ਸੂਚੀ ‘ਚ ਸਿਖਰ ‘ਤੇ ਬਣੀ ਹੋਈ ਹੈ। ਇਸ ਤਰ੍ਹਾਂ ਜੋ ਕੰਮ ਆਮਿਰ ਖ਼ਾਨ ਦੀ ਫ਼ਿਲਮ ਬਾਕਸ ਆਫਿਸ ‘ਤੇ ਨਹੀਂ ਕਰ ਸਕੀ, ਉਹ OTT ‘ਤੇ ਕਰ ਰਹੀ ਹੈ। ਵਾਇਆਕਾਮ 18 ਸਟੂਡੀਓਜ਼ ਦੁਆਰਾ ਪ੍ਰਸਤੁਤ, ਅਦਵੈਤ ਚੰਦਨ ਦੁਆਰਾ ਨਿਰਦੇਸ਼ਤ, ਆਮਿਰ ਖ਼ਾਨ ਪ੍ਰੋਡਕਸ਼ਨ ‘ਲਾਲ ਸਿੰਘ ਚੱਢਾ’ ‘ਚ ਆਮਿਰ ਖ਼ਾਨ, ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ, ਨਾਗਾ ਚੈਤੰਨਿਆ ਅਕੀਨੇਨੀ ਅਤੇ ਮਾਨਵ ਵਿੱਜ ਮੁੱਖ ਭੂਮਿਕਾਵਾਂ ‘ਚ ਹਨ। ‘ਲਾਲ ਸਿੰਘ ਚੱਢਾ’ 6 ਅਕਤੂਬਰ, 2022 ਨੂੰ Netflix ‘ਤੇ ਰਿਲੀਜ਼ ਹੋਈ ਸੀ।
ਦੱਸਣਯੋਗ ਹੈ ਕਿ ਨੈੱਟਫਲਿਕਸ ਦੀਆਂ ਟਾਪ 10 ਫ਼ਿਲਮਾਂ ਦੀ ਇਸ ਸੂਚੀ ‘ਚ ‘ਲਾਲ ਸਿੰਘ ਚੱਢਾ’ ਪਹਿਲੇ ਨੰਬਰ ‘ਤੇ, ਦੂਜੇ ਨੰਬਰ ‘ਤੇ ‘ਪਲਾਨ ਏ ਪਲਾਨ ਬੀ’, ਤੀਜੇ ‘ਤੇ ‘ਲੱਕੀਏਸਟ ਗਰਲ ਅਲਾਈਵ’, ਚੌਥੇ ‘ਤੇ ‘ਓਰੂ ਟੇਕਨ ਤਾਲੂ ਕੇਸ’, ਪੰਜਵੇਂ ‘ਤੇ ‘ਰੰਗਾ ਰੰਗਾ ਵੈਭਵੰਗਾ’, ‘ਸਾਕਿਨੀ ਡਾਕਿਨੀ’ ਛੇਵੇਂ ਨੰਬਰ ‘ਤੇ ਹੈ। ਸੱਤਵੇਂ ‘ਤੇ ‘ਦੰਗਲੁਨਰੂ’, ਅੱਠਵੇਂ ‘ਤੇ ‘ਹਿੱਟ : ਦਿ ਫਸਟ ਕੇਸ’ ਅਤੇ ‘ਆਰ. ਆਰ. ਆਰ.’ ਹਿੰਦੀ ਸ਼ਾਮਲ ਹਨ। ਇਸ ਤਰ੍ਹਾਂ ਟਾਪ 10 ਫ਼ਿਲਮਾਂ ਦੀ ਇਹ ਲਿਸਟ ਕਾਫ਼ੀ ਮਜ਼ੇਦਾਰ ਹੈ।

Related posts

“Bhool Bhulaiyaa 3” Emerges as the Most Anticipated Diwali Blockbuster

admin

ਫਿਲਮ ਮੇਕਰਸ ਦੀ ਲਾਪਰਵਾਹੀ ਦੇ ਚੱਲਦਿਆਂ ਖ਼ਤਰੇ ’ਚ ਪੱਤਰਕਾਰ ਤੇ ਉਸਦੇ ਪਰਿਵਾਰ ਦੀ ਜਾਨ

Bunty

ਕਰੀਨਾ ਕਪੂਰ ਨੇ ਫਿਲਮ ਇੰਡਸਟਰੀ ਵਿੱਚ ਆਪਣੇ 25 ਸਾਲ ਪੂਰੇ ਕੀਤੇ

admin