ਮੁੰਬਈ – ਸਲਮਾਨ ਖ਼ਾਨ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਐਕਸ਼ਨ ਸੁਪਰਸਟਾਰ ਹਨ। ਉਹ ਵਾਈ. ਆਰ. ਐੱਫ. ਦੀ ਸਪਾਈ ਯੂਨੀਵਰਸ ਦੀ ਦੀ ਨਵੀਨਤਮ ਪੇਸ਼ਕਸ਼ ‘ਟਾਈਗਰ-3’ ’ਚ ਸੁਪਰ ਏਜੰਟ ਟਾਈਗਰ ਦੇ ਰੂਪ ’ਚ ਆਪਣੀ ਭੂਮਿਕਾ ਨੂੰ ਦੁਬਾਰਾ ਨਿਭਾਉਣ ਲਈ ਤਿਆਰ ਹੈ। ਮਨੀਸ਼ ਸ਼ਰਮਾ ਨੇ ਖੁਲਾਸਾ ਕੀਤਾ ਕਿ ਏਜ ਆਫ਼ ਦਿ ਸੀਟ ਐਕਸ਼ਨ ਤਮਾਸ਼ੇ ’ਚ ਦੁਨੀਆ ਭਰ ਦੀਆਂ ਕੁਲੀਨ ਫੌਜਾਂ ਦੁਆਰਾ ਵਰਤੇ ਗਏ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਹੈ। ਯਸ਼ਰਾਜ ਫਿਲਮਜ਼ ਇਸ ਫਿਲਮ ਨਾਲ ਇਕ ਅਜਿਹਾ ਸਕੇਲ ਹਾਸਲ ਕਰਨਾ ਚਾਹੁੰਦਾ ਸੀ ਜੋ ਦਰਸ਼ਕਾਂ ਲਈ ਸ਼ਾਨਦਾਰ ਹੋਵੇ। ਮਨੀਸ਼ ਸ਼ਰਮਾ ਨੇ ਖੁਲਾਸਾ ਕੀਤਾ ਕਿ ਜਦੋਂ ਅਸੀਂ ਇਹ ਫਿਲਮ ਬਣਾ ਰਹੇ ਸੀ ਤਾਂ ਸਾਡੇ ਧਿਆਨ ’ਚ ਇਕ ਚੀਜ਼ ਸੀ ਸਕੇਲ। ਅਸੀਂ ਬਹੁਤ ਸਾਰੇ ਟੈਂਕਾਂ, ਹੈਲੀਕਾਪਟਰਾਂ ਤੋਪਾਂ, ਬੈਲਿਸਟਿਕ ਮਿਜ਼ਾਈਲਾਂ, ਲੱਖਾਂ ਗੋਲੀਆਂ ਤੇ ਇਸ ਤੋਂ ਵੀ ਜ਼ਿਆਦਾ ਦੀ ਵਰਤੋਂ ਕੀਤੀ ਹੈ।
ਇਸ ਵਿਸਫੋਟਕ ਟਾਈਗਰ ਪਲ ਦਾ ਅਨੰਦ ਲੈਂਦੇ ਹੋਏ, ਅਸੀਂ ਵਿਸ਼ਵ ਦੀਆਂ ਫੌਜਾਂ ਦੁਆਰਾ ਵਰਤੇ ਜਾਣ ਵਾਲੇ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਆਦਿੱਤਿਆ ਚੋਪੜਾ ਦੁਆਰਾ ਨਿਰਮਿਤ ‘ਟਾਈਗਰ-3’ 12 ਨਵੰਬਰ ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਵਾਲੀ ਹੈ।