Bollywood

‘ਰੈੱਡ ਸੀ’ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਸ਼ਾਮਲ ਹੋਈ ਕੈਟਰੀਨਾ ਕੈਫ਼

ਮੁੰਬਈ – ਬਾਲੀਵੁੱਡ ਸੁਪਰਸਟਾਰ ਕੈਟਰੀਨਾ ਕੈਫ ਨੇ ਹਾਲ ਹੀ ’ਚ ਸਾਊਦੀ ਅਰਬ ਦੇ ਜੇਦਾਹ ’ਚ ‘ਰੈੱਡ ਸੀ’ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਸ਼ਿਰਕਤ ਕੀਤੀ। ਇਹ ਫੈਸਟੀਵਲ ‘ਵੁਮੈਨ ਇਨ ਸਿਨੇਮਾ’ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ।ਉਸ ਨੇ ਪ੍ਰੋਗਰਾਮ ’ਚ ਆਪਣੇ ਜੀਵਨ ਦੇ ਤਜ਼ਰਬਿਆਂ ’ਤੇ ਕੰਮ ਬਾਰੇ ਵੀ ਗੱਲ ਕੀਤੀ। ਕੈਟਰੀਨਾ ਨੇ ‘ਰੈੱਡ ਸੀ’ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਆਉਣ ਵਾਲੀ ਫ਼ਿਲਮ ‘ਮੈਰੀ ਕ੍ਰਿਸਮਸ’ ’ਚ ਵਿਜੇ ਸੇਤੂਪਤੀ ਨਾਲ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ।ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰਸ਼ੰਸਕਾਂ ਨਾਲ ਆਪਣੇ ਪਹਿਲੇ ਦਿਨ ਦੀ ਲੁੱਕ ਸ਼ੇਅਰ ਕੀਤੀ ਹੈ। ਨਾਲ ਹੀ ਉਸ ਨੇ ਆਪਣੇ ਤਜਰਬੇ ਨੂੰ ਵੀ ਕੈਪਸ਼ਨ ਰਾਹੀਂ ਬਿਆਨ ਕੀਤਾ ਸੀ।

Related posts

HAPPY DIWALI 2025 !

admin

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin