ਕਮਲ ਹਾਸਨ ਦੀ ਫਿਲਮ ‘ਇੰਡੀਅਨ 2’ ਪਿਛਲੇ ਕੁਝ ਸਾਲਾਂ ਤੋਂ ਰੁਕੀ ਪਈ ਹੈ। ਕਰੀਬ ਦੋ ਸਾਲ ਪਹਿਲਾਂ ਇਸ ਫਿਲਮ ਦੇ ਸੈੱਟ ਉਤੇ ਹਾਦਸਾ ਹੋ ਗਿਆ ਸੀ ਅਤੇ ਇਸ ਦੇ ਬਾਅਦ ਤੋਂ ਇਸ ਦਾ ਕੰਮ ਨਹੀਂ ਸ਼ੁਰੂ ਹੋ ਸਕਿਆ ਹੈ। ਅੱਗੋਂ ਇਸ ਫਿਲਮ ਦੀ ਇੱਕ ਵੱਡੀ ਅਪਡੇਟ ਆਈ ਹੈ। ਮੇਕਰਸ ਨੇ ਫਿਲਮ ਵਿੱਚੋਂ ਕਾਜਲ ਅਗਰਵਾਲ ਨੂੰ ਹਟਾ ਦਿੱਤਾ ਹੈ। ਸੂਤਰਾਂ ਮੁਤਾਬਕ ਇਸ ਵਿੱਚ ਕਾਜਲ ਦੀ ਜਗ੍ਹਾ ਦੀਪਿਕਾ ਪਾਦੁਕੋਣ ਤੇ ਕੈਟਰੀਨਾ ਕੈਫ ਵਰਗੀਆਂ ਅਭਿਨੇਤਰੀਆਂ ਦੇ ਨਾਂਅ ਬਾਰੇ ਸੋਚਿਆ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਨੂੰ ਪੈਨ ਇੰਡੀਆ ਫਿਲਮ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਜਾ ਰਿਹਾ ਹੈ। ਫਿਲਮ ਨੂੰ ਬਾਲੀਵੁੱਡ ਦੀਆਂ ਵੱਡੀਆਂ ਹੀਰੋਇਨਾਂ ਜਿਵੇਂ ਦੀਪਿਕਾ ਜਾਂ ਕੈਟਰੀਨਾਦੀ ਜ਼ਰੂਰਤ ਹੈ। ਇਸ ਨੂੰ ਸ਼ੰਕਰ ਡਾਇਰੈਕਟ ਕਰ ਰਹੇ ਹਨ। ਇਸ ਦਾ ਪਹਿਲਾ ਪਾਰਟ 1996 ਵਿੱਚ ਰਿਲੀਜ਼ ਹੋਇਆ ਸੀ। ਪਹਿਲੇ ਪਾਰਟ ਵਿੱਚ ਕਮਲ ਦੇ ਇਲਾਵਾ ਉਰਮਿਲਾ ਮਾਤੋਂਡਕਰ ਅਤੇ ਮਨੀਸ਼ਾ ਕੋਇਰਾਲਾ ਲੀਡ ਰੋਲ ਵਿੱਚ ਸਨ। ਦੱਸਣਾ ਬਣਦਾ ਹੈ ਕਿ ਕਾਜਲ ਨੂੰ ਇਸ ਤੋਂ ਪਹਿਲਾਂ ਫਿਲਮ ‘ਆਚਾਰੀਆ’ ਤੋਂ ਵੀ ਹਟਾਇਆ ਗਿਆ ਸੀ। ਫਿਲਮ ਵਿੱਚ ਚਿਰੰਜੀਵੀ ਲੀਡ ਰੋਲ ਵਿੱਚ ਸਨ। ਕਮਲ ਹਾਸਨ ਵੀ ਫਿਲਮ ‘ਵਿਕਰਮ’ ਵਿੱਚ ਨਜ਼ਰ ਆ ਚੁੱਕੇ ਹਨ।
previous post