ਮੁੰਬਈ – ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਅਫਵਾਹਾਂ 2023 ਤੋਂ ਹੀ ਚੱਲ ਰਹੀਆਂ ਹਨ। ਇੰਟਰਨੈੱਟ ਦਾ ਮੰਨਣਾ ਹੈ ਕਿ ਬੱਚਨ ਪਰਿਵਾਰ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਤੇ ਇਸ ਦਾ ਕਾਰਨ ਐਸ਼ਵਰਿਆ ਦਾ ਆਪਣੀ ਸੱਸ ਜਯਾ ਬੱਚਨ ਤੇ ਭਾਬੀ ਸ਼ਵੇਤਾ ਨਾਲ ਖਟਾਸ ਹੈ ਪਰ ਐਸ਼ਵਰਿਆ ਨੇ ਇਕ ਵਾਰ ਫਿਰ ਆਪਣੇ ਪਿਆਰੇ ਪਤੀ ਅਭਿਸ਼ੇਕ ਲਈ ਜਨਮਦਿਨ ਦੀ ਪਿਆਰੀ ਪੋਸਟ ਲਿਖ ਕੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।ਅਭਿਸ਼ੇਕ ਬੱਚਨ 5 ਫਰਵਰੀ, 2024 ਨੂੰ 48 ਸਾਲਾਂ ਦੇ ਹੋਏ ਹਨ ਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਪੋਸਟ ਲਿਖੀ। ਪਹਿਲੀ ਤਸਵੀਰ ’ਚ ਅਭਿਸ਼ੇਕ, ਐਸ਼ਵਰਿਆ ਤੇ ਆਰਾਧਿਆ ਮੇਲ ਖਾਂਦੇ ਲਾਲ ਰੰਗ ਦੇ ਕੱਪੜੇ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਪਤੀ ਅਭਿਸ਼ੇਕ ਦੀ ਬਚਪਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਐਸ਼ਵਰਿਆ ਨੇ ਅਭਿਸ਼ੇਕ ਲਈ ਆਪਣਾ ਪਿਆਰ ਜ਼ਾਹਿਰ ਕਰਦਿਆਂ ਲਿਖਿਆ, ‘‘ਤੁਹਾਨੂੰ ਬਹੁਤ ਸਾਰੀਆਂ ਖ਼ੁਸ਼ੀਆਂ, ਪਿਆਰ, ਸ਼ਾਂਤੀ ਤੇ ਚੰਗੀ ਸਿਹਤ ਦੇ ਨਾਲ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਭਗਵਾਨ ਭਲਾ ਕਰੇ। ਚਮਕਦੇ ਰਹੋ।