Bollywood

ਜਕੁਮਾਰਾਰ ਸੰਤੋਸ਼ੀ ਦੇ ਨਿਰਦੇਸ਼ਨ ’ਚ ਬਣੀ ‘ਲਾਹੌਰ 1947’ ਦੀ ਸ਼ੂਟਿੰਗ ਪੂਰੀ ਫਿਲਮ ਦੀ ਸ਼ੂਟਿੰਗ 70 ਦਿਨਾਂ ਦੇ ਰੁਝੇਵੇਂ ਭਰੇ ਸ਼ੈਡਿਊਲ ’ਚ ਪੂਰੀ ਹੋਈ

ਨਵੀਂ ਦਿੱਲੀ – ਫਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਲਾਹੌਰ 1947’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਫਿਲਮ ’ਚ ਸ਼ਬਾਨਾ ਆਜ਼ਮੀ ਮੁੱਖ ਭੂਮਿਕਾ ’ਚ ਹਨ ਅਤੇ ਇਸ ਨੂੰ ਆਮਿਰ ਖਾਨ ਵਲੋਂ ਆਮਿਰ ਖਾਨ ਪ੍ਰੋਡਕਸ਼ਨਜ਼ ਰਾਹੀਂ ਪ੍ਰੋਡਿਊਸ ਕੀਤਾ ਗਿਆ ਹੈ। ਪ੍ਰੋਡਕਸ਼ਨ ਨਾਲ ਜੁੜੇ ਇਕ ਸੂਤਰ ਨੇ ਦਸਿਆ ਕਿ ਫਿਲਮ ਦੀ ਸ਼ੂਟਿੰਗ 70 ਦਿਨਾਂ ਦੇ ਰੁਝੇਵੇਂ ਭਰੇ ਸ਼ੈਡਿਊਲ ’ਚ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ, ‘‘ਫਿਲਮ ਦੀ ਸ਼ੂਟਿੰਗ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਗਈ ਹੈ। ਮਸ਼ਹੂਰ ਅਦਾਕਾਰਾਂ ਨੂੰ ਫਿਲਮ ’ਚ ਅਪਣੀ ਅਦਾਕਾਰੀ ਨਾਲ ਜਾਦੂ ਬਿਖੇਰਦੇ ਵੇਖਣਾ ਇਕ ਵਧੀਆ ਤਜਰਬਾ ਰਿਹਾ ਹੈ।’’ਸੂਤਰ ਨੇ ਕਿਹਾ, ‘‘ਮੋਟੇ ਤੌਰ ’ਤੇ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁਕੀ ਹੈ। ਰਾਜ ਜੀ ਅਪਣੇ ਕੰਮ ਤੋਂ ਉਤਸ਼ਾਹਿਤ ਹਨ।’’ ‘ਲਾਹੌਰ 1947’ ਦੀ ਕਹਾਣੀ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਏ.ਆਰ. ਰਹਿਮਾਨ ਅਤੇ ਗੀਤ ਜਾਵੇਦ ਅਖਤਰ ਵਲੋਂ ਲਿਖੇ ਗਏ।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਬੇਟੀ ਨਾਲ !

admin

ਮਲਾਇਕਾ ਅਰੋੜਾ ਅਜੀਓ ਲਕਸ ਵੀਕੈਂਡ ਨਾਈਟ ਦੌਰਾਨ !

admin