ਮੁੰਬਈ – ਬੋਨੀ ਕਪੂਰ ਅਤੇ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਨੇ ਪਿਛਲੇ ਸਾਲ ਨੈੱਟਫਲਿਕਸ ਦੀ ਦਿ ਆਰਚੀਜ਼ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਖੁਸ਼ੀ ਕਪੂਰ ਆਪਣੇ ਡੈਬਿਊ ਤੋਂ ਹੀ ਸੁਰਖੀਆਂ ’ਚ ਹੈ। ਆਰਚੀਜ਼ ਤੋਂ ਬਾਅਦ ਖੁਸ਼ੀ ਕੋਲ ਹੁਣ ਕਈ ਪ੍ਰੋਜੈਕਟ ਹਨ। ਪਰ, ਖੁਸ਼ੀ ਕਪੂਰ ਆਪਣੀਆਂ ਫਿਲਮਾਂ ਜਾਂ ਕੰਮ ਨਾਲੋਂ ਆਪਣੇ ਲੁੱਕ ਲਈ ਵਧੇਰੇ ਸੁਰਖੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਅਨੰਤ-ਰਾਧਿਕਾ ਦੇ ਵਿਆਹ ’ਚ ਖੁਸ਼ੀ ਨੂੰ ਕਈ ਸਟਨਿੰਗ ਲੁੱਕ ’ਚ ਦੇਖਿਆ ਗਿਆ। ਹੁਣ ਖੁਸ਼ੀ ਆਪਣੇ ਇੱਕ ਬਿਆਨ ਨੂੰ ਲੈ ਕੇ ਸੁਰਖੀਆਂ ’ਚ ਹੈ, ਜਿਸ ’ਚ ਉਸ ਨੇ ਆਪਣੇ ਲੁੱਕ ਨੂੰ ਲੈ ਕੇ ਇੱਕ ਬਹੁਤ ਹੀ ਇਮਾਨਦਾਰੀ ਨਾਲ ਖੁਲਾਸਾ ਕੀਤਾ ਹੈ, ਜਿਸ ਨੇ ਉਸਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।ਖੁਸ਼ੀ ਕਪੂਰ ਨੇ ਹਾਲ ਹੀ ’ਚ ਖੁਲਾਸਾ ਕੀਤਾ ਹੈ ਕਿ ਉਸਨੇ ਫਿਲਮਾਂ ’ਚ ਆਉਣ ਤੋਂ ਪਹਿਲਾਂ ਪਲਾਸਟਿਕ ਸਰਜਰੀ ਕਰਵਾਉਣੀ ਸੀ। ਇਸ ਵਿਸ਼ੇ ’ਤੇ ਆਪਣੀ ਚੁੱਪੀ ਤੋੜਦੇ ਹੋਏ ਖੁਸ਼ੀ ਨੇ ਖੁਲਾਸਾ ਕੀਤਾ ਕਿ ਉਸ ਨੇ ਨੱਕ ਦੀ ਸਰਜਰੀ ਕਰਵਾਈ ਹੈ। ਅਦਾਕਾਰਾ ਨੇ ਦੱਸਿਆ ਕਿ ਲਾਈਮਲਾਈਟ ’ਚ ਆਉਣ ਤੋਂ ਪਹਿਲਾਂ ਉਸ ਨੇ ਲਿਪ ਫਿਲਰਸ ਲਏ ਸਨ ਅਤੇ ਨੱਕ ਦਾ ਕੰਮ ਵੀ ਕਰਵਾਇਆ ਸੀ। ਇਸ ਖੁਲਾਸੇ ਤੋਂ ਬਾਅਦ ਖੁਸ਼ੀ ਇੱਕ ਵਾਰ ਫਿਰ ਸੁਰਖੀਆਂ ’ਚ ਆ ਗਈ ਹੈ।ਖੁਸ਼ੀ ਨੇ ਇਸ ਗੱਲ ਦਾ ਖੁਲਾਸਾ ਇੰਸਟਾਗ੍ਰਾਮ ’ਤੇ ਉਦੋਂ ਕੀਤਾ ਜਦੋਂ ਇਕ ਉਪਭੋਗਤਾ ਨੇ ਉਸ ਦੇ ਇਕ ਪੁਰਾਣੇ ਵੀਡੀਓ ’ਤੇ ਪ੍ਰਤੀਕਿਰਿਆ ਦਿੱਤੀ, ਜਿਸ ਵਿਚ ਉਹ ਬਚਪਨ ’ਚ ਆਪਣੀ ਮਾਂ ਨਾਲ ਇਕ ਈਵੈਂਟ ਵਿਚ ਸ਼ਾਮਲ ਹੋਈ ਸੀ। ਜਦੋਂ ਇਹ ਵੀਡੀਓ ਸਾਹਮਣੇ ਆਇਆ ਤਾਂ ਯੂਜ਼ਰਸ ਨੇ ਖੁਸ਼ੀ ਦੀ ਬਜਾਏ ਲੁੱਕ ਦੀ ਚਰਚਾ ਸ਼ੁਰੂ ਕਰ ਦਿੱਤੀ। ਵੀਡੀਓ ’ਤੇ ਟਿੱਪਣੀ ਕਰਦੇ ਹੋਏ, ਉਸਨੇ ਲਿਖਿਆ – ਇਮਾਨਦਾਰੀ ਨਾਲ ਕਹਾਂ ਤਾਂ ਖੁਸ਼ੀ ਬਿਲਕੁਲ ਉਸੇ ਤਰ੍ਹਾਂ ਦੀ ਦਿਖਦੀ ਹੈ ਜਿਵੇਂ ਉਹ ਪਹਿਲਾਂ ਦਿਖਦੀ ਸੀ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦਾ ਭਾਰ ਘਟ ਗਿਆ ਹੈ। ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਖੁਸ਼ੀ ਕਪੂਰ ਨੇ ਆਪਣੇ ਲੁੱਕ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਕੀਤਾ ਹੈ।