Articles

ਖੇਡਾਂ, ਪੰਜਾਬ ਅਤੇ ਸਿਆਸਤ

ਲੇਖਕ: ਗੁਰਮੀਤ ਸਿੰਘ ਪਲਾਹੀ

ਖੇਡਾਂ,ਖੇਡਣੀਆਂ ਪੰਜਾਬੀਆਂ ਦਾ ਸੁਭਾਅ ਹੈ ਖੇਡ,ਖੇਡ ਦੇ ਮੈਦਾਨ ਦੀ ਹੋਵੇਖੇਡ ਸਿਆਸਤ ਦੀ ਹੋਵੇ, ਖੇਡ ਪੰਜਾਬੀ ਗ੍ਰਹਿਸਥੀ ਜੀਵਨ ਦੀ ਹੋਵੇਪੰਜਾਬੀਆਂ ਦੀ ਖੇਡ ਨਿਰਾਲੀ ਹੈ, ਨਿਵੇਕਲੀ ਹੈ, ਕਿਧਰੇ ਦਿਲ-ਮਨ ਨੂੰ ਛੂਹ ਲੈਣ ਵਾਲੀ ਹੈ,ਕਿਧਰੇ ਜਾਨ ਲੇਵਾ ਹੈਅਤੇ ਕਿਧਰੇ ਦੂਸਰਿਆਂ ਨੂੰ ਸਬਕ ਸਿਖਾਉਣ ਵਾਲੀ ਹੈ ਕਿਧਰੇ ਆਪਣਾ ਉਜਾੜਾ ਆਪ ਪਾਉਣ ਵਾਲੀ ਹੈ

ਸਿਆਸਤ ਦੀਆਂ ਅੰਦਰਲੀਆਂ ਪੇਚਦਗੀਆਂ ਜਾਂ ਗੁੰਝਲਾਂ ਤੋਂ ਅਨਜਾਣ,ਕਿਸੇ ਦੂਜੇ ਦੀ ਗੱਲ ਨੂੰ ਸਹਿਜ-ਸੁਭਾਅ ਮੰਨ ਲੈਣ ਵਾਲੇ ਪੰਜਾਬੀ,ਖੇਡ ਖੇਤਰ ਚ ਮੱਲਾਂ ਮਾਰਨ ਲਈ ਮਸ਼ਹੂਰ ਤਾਂ ਹੋਏ ਹੀ ,ਦੇਸੀਂ-ਪ੍ਰਦੇਸੀਂ ਜੁਸਿਆਂ ਦੇ ਬੱਲ ਤੇਸੋਚ ਦੇ ਜ਼ੋਰ ਨਾਲ,ਤਰਕੀਬਾਂ ਅਤੇ ਮਿਲਾਪੜੇ ਸੁਭਾਅ ਨਾਲ ਆਪਣੇ ਕੱਦ ਕਾਠ ਵਧਾਉਣ ਚ ਸਫ਼ਲ ਹੋਏ ਇੰਜ ਵਿਸ਼ਵ ਪੱਧਰ ਤੇ ਵਿਚਰਦਿਆਂ ਉਹਨਾ ਨਾ ਆਪਣੀ ਮਾਂ-ਬੋਲੀ ਛੱਡੀ,ਨਾ ਆਪਣੀ ਮਾਂ-ਖੇਡ ਕਬੱਡੀ ਨੂੰ ਤੱਜਿਆ, ਨਾ ਪਹਿਲਵਾਨੀ ਤੋਂ ਮੂੰਹ ਮੋੜਿਆ, ਨਾ ਆਪਣੇ ਰੰਗਲੇ ਸਭਿਆਚਾਰ ਨੂੰ ਤਲਾਜ਼ਲੀ ਦਿੱਤੀ  ਆਪਣੇ ਸਭਿਆਚਾਰ,ਆਪਣੀ ਨਿੱਜੀ ਧਰਮ ਨੂੰ ਤਾਂ ਉਸ ਆਪਣੀ ਜ਼ਿੰਦਗੀ ਤੋਂ ਬਾਹਰ ਹੋਣ ਹੀ ਨਹੀਂ ਸੀ ਦੇਣਾ!

ਪੰਜਾਬੀਆਂ ਦਾ ਖੇਡਾਂ ਨਾਲ ਮੋਹਆਪਣੇ ਖੇਤਾਂ ਨਾਲ ਮੋਹ ਜਿਹਾ ਹੈ ਖੇਤ ਵੱਟ ਲਈ ਸ਼ਰੀਕਾਂ ਨਾਲ ਵੱਢ-ਟੁੱਕ ਮਾਰ-ਵੱਢਗਾਲੀ ਗਲੋਚ, ਆਪਣੇ ਹੱਕ ਲਈ ਲੜਾਈ ਉਹਦੇ ਕਣ-ਕਣ ਚ ਵਸੀ ਹੋਣ ਕਰਕੇ ਜੁੱਸਿਆਂ ਦੀ ਤਾਕਤ ਵਧਾਉਣਾ,ਸਰੀਰਾਂ ਨੂੰ ਪਾਲਣਾ ਤਾਕਤ ਦਾ ਦਿਖਾਵਾ ਕਰਨਾ ਅਤੇ ਫਿਰ ਉਸੇ ਤਾਕਤ ਨੂੰ ਕਿਸੇ ਥਾਂ ਸਿਰ ਕਰਨਾ ਪੰਜਾਬੀਆਂ ਦਾ ਸ਼ੌਕ ਹੈ ਬੱਦਲਾਂ ਦੀ ਗਰਜਣ,ਬਿਜਲੀ ਦੀ ਗੜਕਣ ਅਤੇ ਲਿਸ਼ਕਣ ਦਾ ਕਦੇ ਉਹਨਾ ਦੇ ਮਨ ਚ ਡਰ ਨਹੀਂ ਰਿਹਾ ਉਹ ਜਦੋਂ ਲੜਦੇ ਹਨ,ਭਿੜਦੇ ਹਨ,ਕਬੱਡੀ ਦੇ ਮੈਦਾਨ ਵਿੱਚ,ਪਹਿਲਵਾਨੀ ਅਖਾੜੇ ਵਿੱਚ, ਸ਼ੈਲ-ਛਬੀਲੇ ਗੱਭਰੂ,ਦਹਾੜਦੇ ਹਨਤਾਂ ਮੋਰ ਦੀ ਪੈਲਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ,ਸ਼ੇਰਾਂ ਦੀ ਗਰਜਨਾ ਵੀ ਲੋਕਾਂ ਨੂੰ ਭੁੱਲ ਜਾਂਦੀ ਹੈ ਖੇਡਤਾਂ ਪੰਜਾਬੀਆਂ ਲਈ ਉਹਨਾ ਦਾ ਵਿਰਸਾ ਹੈ,ਬਾਬੇ ਨਾਨਕ ਦੀ ਬਾਣੀ ਦਾ ਸੱਚ ਹੈ,ਜਿਹਨੂੰ ਉਹ ਪੱਲੇ ਬੰਨ ਜ਼ਿੰਦਗੀ ਚ ਵਿਚਰਦਾ ਹੈਪ੍ਰਾਪਤੀਆਂ ਕਰਦਾ ਹੈ,ਉਹਦੇ ਗੁਣ ਗਾਉਂਦਾ ਹੈ,ਉਹਦਾ ਲੱਖ-ਲੱਖ ਸ਼ੁਕਰ ਮਨਾਉਂਦਾ ਹੈ

ਪਿੰਡ ਦੀ ਸ਼ਾਮ ਵੇਖ ਲਓ, ਭਾਵੇਂ ਸਵੇਰ! ਖੇਡਾਂ ਦਾ ਝਲਕਾਰਾ ਪਿੰਡਾਂ ਦੀ ਬਰੂਹਾਂ ਚ ਦਿਸਦਾ ਹੈ ਬਿਨ੍ਹਾਂ ਸ਼ੱਕ ਪੰਜਾਬੀ ਜੁਸਿਆਂ ਤੇ ਸੁਭਾਅ ਲੂੰ ਉਜਾੜਨ ਦੇ ਨਸ਼ਿਆਂ ਦੇ ਸਾਜ਼ਿਸ਼ੀ ਹਮਲਿਆਂ ਨੇ ਪੰਜਾਬੀ ਨੌਜਵਾਨਾਂ,ਬੱਚਿਆਂਮੁਟਿਆਰਾਂ ਦੇ ਰਾਹ ਔਝੜੇ ਕੀਤੇ ਹਨ ਮੁੰਡੇ,ਮੋਟਰਸਾਈਕਲ, ਮੋਬਾਇਲ,ਵਿਦੇਸ਼ੀ ਰਾਹ ਪਾਉਣ ਦੇ ਰਾਹ ਪਾ ਦਿਤੇ ਗਏ ਹਨ,ਮੁਟਿਆਰਾਂ ਵੀ ਕਿਸੇ ਤਰ੍ਹਾਂ ਰੀਸੋ-ਰੀਸੀ ਉਹ ਹਰ ਸ਼ੌਕ ਪਾਲ ਰਹੀਆਂ ਹਨਜੋ ਮੁੰਡੇ ਹੰਢਾਉਂਦੇ ਹਨ,ਪਰ ਖੇਡਾਂ ਹਾਲੇ ਵੀ ਪੰਜਾਬੀਆਂ ਲਈ ਜੀਵਨਜਾਚ ਹਨ ਖੇਡਾਂ ਹਾਲੇ ਵੀ ਉਹਨਾ ਦੇ ਖ਼ੂਨ ‘ ਰਚੀਆਂ ਹੋਈਆਂ ਹਨਖੇਡਾਂ ਅਤੇ ਭੰਗੜੇ ਦੀ ਤਾਲਸੁਰਗਿੱਧੇ ਦੀ ਧਮਾਲ ਤੇ ਬੋਲੀਆਂ ਨੂੰਬਾਬੇ ਦੀ ਬਾਣੀ ਨੂੰਕਿਹੜਾ ਸਿਆਸੀ ਦਲਾਲਕਿਹੜਾ ਸਿਆਸੀ ਭਗਵਾਂਪਨਕਿਹੜਾ ਸਿਆਸੀ ਡਿਕਟੇਟਰਪੰਜਾਬੀਆਂ ਤੋਂ ਖੋਹ ਸਕਦਾ ਹੈਜਾਂ ਖੋਹ ਸਕਿਆ ਹੈਭਾਵੇਂ ਇਹ ਖੋਹਣ ਦੇ ਯਤਨ’47’ ਵੀ ਹੋਏ,’84’ ਵੀ ਹੋਏਨਸ਼ਿਆਂ ਦੀ ਮਾਰ ਅਤੇ ਖਾੜਕੂਵਾਦ ਸਮੇਂ ਸ਼ਰੇਆਮ ਹਜ਼ਾਰਾਂ ਨੌਜਵਾਨਾਂ ਦੇ ਮਾਰਨਲਾਪਤਾ ਕਰਨ ਦੇ ਯਤਨਾਂ ਨਾਲ ਵੀ ਹੋਏ ਅਤੇ ਹੁਣ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਪਾਸ ਕਰਕੇਉਹਨਾ ਦੀ ਜ਼ਮੀਨ ਨੂੰਉਹਨਾ ਦੀ ਹੋਂਦ ਨੂੰਉਹਨਾ ਦੀ ਅਣਖ਼ ਨੂੰ ਖ਼ਤਰਾ ਪੈਦਾ ਕਰਕੇ ਵੀ ਹੋਏਪਰਪੰਜਾਬੀ,ਪ੍ਰੋਪੂਰਨ ਸਿੰਘ ਦੇ ਸ਼ਬਦਾਂ ‘ “ਟੈਂਅ ਨਾ ਮੰਨਣ ਕਿਸੇ ਦੀਪੰਜਾਬ ਦਾ ਪਿੰਡ ਕਦੇ ਉਦਾਸ ਹੁੰਦਾ ਹੈਕਦੇ ਹੁਲਾਸ ਨਾਲ ਭਰਦਾ ਹੈਉਦਾਸ ਹੁੰਦਾ ਹੈ ਉਦੋਂ ਜਦੋਂ ਕੋਈ ਜੁਆਨ ਨਸ਼ੇ ਦੀ ਬਲੀ ਚੜ੍ਹਦਾ ਹੈਜਦੋਂ ਕੋਈ ਕਿਸਾਨ ਸ਼ਤੀਰਾਂ ਨਾਲ ਲਟਕ ਜਾਂਦਾ ਹੈਖ਼ੁਦਕੁਸ਼ੀ ਕਰ ਜਾਂਦਾ ਹੈਪਰ ਖ਼ੁਸ਼ ਹੁੰਦਾ ਹੈ ਉਦੋਂ ਜਦੋਂ ਹਾਕੀ ਜਿੱਤ ਪੰਜਾਬੀ ਖਿਡਾਰੀ ਵਰ੍ਹਿਆਂ ਬਾਅਦ ਦੇਸ਼ ਨੂੰ ਖ਼ੁਸ਼ੀ ਦਿੰਦੇ ਹਨਪੰਜਾਬ ਦਾ ਪਿੰਡ ਉਦਾਸ ਹੁੰਦਾ ਹੈ ਉਦੋਂ ਜਦੋਂ ਧੀਆਂ ਦਾ ਕੁੱਖ ‘ ਕਤਲ ਕੀਤਾ ਜਾਂਦਾ ਹੈਖੁਸ਼ ਹੁੰਦਾ ਹੈ ਉਦੋਂ ਜਦੋਂ ਧੀਆਂ ਖੇਡਾਂਪੜ੍ਹਾਈ ਦੇ ਖੇਤਰ ‘ ਵੱਡੀਆਂ ਪ੍ਰਾਪਤੀਆਂ ਕਰਦੀਆਂ ਹਨ ਅਤੇ ਮਾਪਿਆਂ ਤੇ ਸਮਾਜ ਦੀ ਖੁਸ਼ੀ ਦਾ ਬਾਰੋਬਰ ਦਾ ਹਿੱਸਾ ਬਣਦੀਆਂ ਹਨ

ਪੰਜਾਬ ਦੇ ਪਿੰਡਾਂ ਦੇ ਪਹਿਲਵਾਨੀ ਅਤੇ ਕਬੱਡੀ ਦੇ ਅਖ਼ਾੜੇਫੁੱਟਬਾਲਬਾਲੀਵਾਲ ਦੇ ਮੈਦਾਨਪਿੰਡ ਦਾ ਸ਼ਿੰਗਾਰ ਹਨਸਵੇਰੇਸ਼ਾਮੀ ਬੱਚੇਨੌਜਵਾਨ ਜਦੋਂ ਖੇਡ ਮੈਦਾਨ ‘ ਬੁੱਕਦੇ ਹਨਪ੍ਰੈਕਟਿਸ ਕਰਦੇ ਹਨਜੁੱਸਿਆਂ ਨੂੰ ਤਕੜਾ ਸੁਡੋਲ ਕਰਦੇ ਹਨ ਅਤੇ ਫਿਰ ਕਬੱਡੀਫੁੱਟਬਾਲਮੁਕਾਬਲਿਆਂ ‘ ਹਿੱਸਾ ਲੈਂਦੇ ਹਨ ਤਾਂ ਨਜ਼ਾਰਾ ਵੇਖਿਆਂ ਹੀ ਬਣਦਾ ਹੈਖੁਸ਼ੀ ਦੇ ਪਲ ਤਾਂ ਖੇਡ ਮੈਦਾਨ ਉਦੋਂ ਹੰਡਾਉਂਦਾ ਹੈਜਦੋਂ ਪਿੰਡਾਂ ‘ ਫੁੱਟਬਾਲ ਟੂਰਨਾਮੈਂਟਵੇਟ ਲਿਫਟਿੰਗ ਮੁਕਾਬਲੇ ਅਤੇ ਕਬੱਡੀ ਦੇ ਵਿਸ਼ਵਪੱਧਰੀ ਮੁਕਾਬਲੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ‘ ਕਰਵਾਏ ਜਾਂਦੇ ਹਨ ਨੌਜਵਾਨਾਂ ਨੂੰ ਖੇਡਾਂ ‘ ਰੁਚਿਤ ਹੋਣ ਦਾ ਹੁਲਾਰਾ ਦਿੰਦੇ ਹਨਇਹ ਹੁਲਾਸ ਵਰ੍ਹੇ ਭਰ ਅਗਲੇ ਸਾਲ ‘ ਇੱਕ ਨਵੀਂ ਆਸ ਨਾਲ ਜੀਉਂਦਾ ਜਾਗਦਾ ਹੈਪਿੰਡ ਦੇ ਜਾਗਣ ਵਾਂਗਰਜੋ ਕਦੇ ਸੌਂਦਾ ਨਹੀਂਖ਼ਬਰਦਾਰ ਰਹਿੰਦਾ ਹੈਆਪਣੇ ਬੱਚਿਆਂ ਲਈਆਪਣੇ ਪੁੱਤਾਂਧੀਆਂ ਲਈਆਪਣੇ ਵਿਰਸੇਸਭਿਆਚਾਰ ਲਈ ਅਤੇ ਸਭ ਤੋਂ ਵੱਧ ਮਾੜੇਭੈੜੇ ਉਹਨਾ ਲੋਕਾਂ ਤੋਂ ਆਪਣੇ ਭਵਿੱਖ ਨੂੰ ਬਚਾਉਣ ਲਈਜਿਹੜੇ ਉਹਨਾ ਪੱਲੇ ਭ੍ਰਿਸ਼ਟਾਚਾਰ ਪਾ ਰਹੇ ਹਨਉਹਨਾ ‘ ਧੜੇਬੰਦੀ ਦੇ ਬੀਅ  ਬੀਜ ਰਹੇ ਹਨਜਿਹੜੇ ਨਫ਼ਰਤਸਾੜੇ ਦੀ ਸਿਆਸਤ ਕਰਕੇ ਧਰਮਜਾਤ ਦੀ ਵੰਡ ਦਾ ਵਖਰੇਵਾਂ ਪਾਕੇਵੋਟ ਰਾਜੀਨੀਤੀ ਦੀ ਖਾਤਰ ਸਭੋ ਕੁਝ ਹਥਿਆਉਣਾ ਚਾਹੁੰਦੇ ਹਨਪਿੰਡ ਵੀਖੇਤ ਵੀਖੇਡ ਵੀ ਅਤੇ ਮਨੁੱਖੀ ਜ਼ਿੰਦਗੀ ਵੀ

ਪੰਜਾਬੀਆਂ ਦੀ ਪਹਿਲੀ ਕਿਲਕਾਰੀ ਖੇਡ ਹੈ ਬਚਪਨਜੁਆਨੀਬੁਢਾਪਾ ਉਹਨਾ ਨੂੰ ਕਿਸੇ ਹੀਲੇ ਵੀ ਖੇਡ ਤੋਂ ਵੱਖ ਨਹੀਂ ਹੋਣ ਦਿੰਦਾ ਇਹੋ ਖੇਡ ਦਾ ਰੰਗਉਹਨਾ ਨੂੰ ਸਰਹੱਦਾਂ ਦੀ ਰਾਖੀ ਲਈ ਭੇਜਦਾ ਹੈ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin