ਸੇਵਾ ਵਿੱਚ,
ਸ਼ੇਖ ਹਸੀਨਾ ਵਾਜਿਦ,
ਸਾਬਕਾ ਪ੍ਰਧਾਨ ਮੰਤਰੀ,
ਬੰਗਲਾਦੇਸ਼।
ਸ਼੍ਰੀਮਤੀ ਜੀ,
ਨਮਸ਼ਕਾਰ !
5 ਅਗਸਤ 2024 ਦੇ ਬੰਗਲਾਦੇਸ਼ ਵਿਚਲੇ ਘਟਨਾਕ੍ਰਮ ਤੋਂ ਉਤਪੰਨ ਮੇਰੇ ਦਿਮਾਗ ਵਿੱਚ ਵਿਚਾਰਾਂ ਦੀ ਗਹਿਣ ਕਸ਼ਮਾਕਸ਼ ਚੱਲ ਰਹੀ ਸੀ, ਅੱਜ 02 ਸਤੰਬਰ 2024 ਨੂੰ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਨਿਚੋੜ ਤੇ ਪਹੁੰਚਿਆ ਹਾਂ। ਕਿਉਂਕਿ ਲਿਖਤ ਦਾ ਸੰਬੰਧ ਤੁਹਾਡੇ ਅਤੇ ਸਮੁੱਚੀ ਲੋਕਾਈ ਨਾਲ਼ ਹੈ, ਇਸ ਲਈ ਆਪਣੇ ਵਿਚਾਰਾਂ ਨੂੰ ਇੱਕ ਖੁੱਲ੍ਹੇ ਪੱਤਰ ਰਾਹੀਂ ਭੇਜ ਰਿਹਾ ਹਾਂ। ਇਹ ਪੱਤਰ ਪੰਜਾਬੀ ਅਤੇ ਅੰਗ੍ਰੇਜੀ ਵਿੱਚ ਲਿਖਿਆ ਜਾ ਰਿਹਾ ਹੈ।
5 ਅਗਸਤ 2024, ਬੰਗਲਾਦੇਸ਼ ਵਿਚਲੇ ਘਟਨਾਕ੍ਰਮ ਨੂੰ ਇੱਕ ਰਾਜਨੀਤਿਕ ਤਖਤਾਪਲਟ ਕਹਿ ਕੇ ਛੱਡ ਦੇਣਾ ਮਾਨਵੀ ਸਮਾਜ ਦੇ ਭਵਿੱਖ ਲਈ ਇੱਕ ਭਾਰੀ ਗਲਤੀ ਹੋਵੇਗੀ। ਜਦੋਂ ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਹੀ 30ਪ੍ਰਤੀਸ਼ਤ ਰਿਜਰਵੇਸ਼ਨ ਬਿਲ ਮੁਲਤਵੀ ਕਰ ਦਿੱਤਾ ਸੀ, ਉਸਤੋਂ ਬਾਅਦ ਖੁਦ ਤੁਸੀਂ ਇਸ ਬਿਲ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ, ਤਾਂ ਇਸ ਦੌਹਰੇ ਕਦਮ ਨਾਲ਼ ਛਾਤਰ ਅੰਦੋਲਨ ਉਸੇ ਵੇਲੇ ਰੁਕ ਜਾਣਾ ਚਾਹੀਦਾ ਸੀ। ਹੋਇਆ ਇਸਤੋਂ ਉਲਟ ਵਿਦਰੋਹ ਦਾ ਅਸਲੀ ਚੇਹਰਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਅੰਦੋਲਨ ਦਾ ਰੁੱਖ ਮੰਦਰਾਂ ਨੂੰ ਢਾਹੁਣ, ਹਿੰਦੂਆਂ ਦਾ ਕਤਲ ਕਰਨ, ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲਗਾਉਣ, ਅਵਾਮੀ ਲੀਗ ਦੇ ਕਾਰਕੁਨਾਂ ਨੂੰ ਮਾਰਨ, ਸਰਕਾਰ ਨਾਲ਼ ਜੁੜੇ ਅਫ਼ਸਰਾਂ ਨੂੰ ਮਾਰਨ ਵੱਲ ਮੁੜ ਗਿਆ।
ਇਸਦੇ ਨਾਲ਼ ਹੀ 5 ਅਗਸਤ 2024 ਨੂੰ ਜਿਹਾਦੀ ਤਾਕਤਾਂ ਦਾ ਅਸਲੀ ਨਿਸ਼ਾਨਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖ਼ਤਮ ਕਰਨ ਦਾ ਸੀ। ਭਾਰਤ ਆਉਣ ਕਾਰਨ ਤੁਹਾਨੂੰ ਦੋ ਵਾਰ ਮੁੜ ਜੀਵਨ ਮਿਲਿਆ ਹੈ। 15 ਅਗਸਤ 1975 ਦਾ ਦਿਨ ਬੰਗਲਾਦੇਸ਼ ਵਿੱਚ ਵਾਪਰੀ ਘਟਨਾ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ। ਅਜ਼ਾਦ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਅਤੇ ਬੰਗਲਾਦੇਸ਼ ਦੇ ਜਨਮਦਾਤਾ ਸ਼ੇਖ ਮੁਜਿਬਰ ਰਹਿਮਾਨ ਨੂੰ ਬੰਗਲਾਦੇਸ਼ ਦੀ ਇੱਕ ਜਿਹਾਦੀ ਸੈਨਿਕ ਟੁਕੜੀ ਨੇ 15 ਅਗਸਤ 1975 ਦੇ ਸਰਘੀ ਵੇਲੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇੱਥੇ ਹੀ ਬੱਸ ਨਹੀਂ, ਇਹ ਕੇਵਲ ਇੱਕ ਰਾਜਨੀਤਿਕ ਕਤਲ ਨਹੀਂ ਸੀ, ਜਿਹਾਦੀ ਸੈਨਿਕ ਟੁਕੜੀ ਨੇ ਰਾਸ਼ਟਰਪਤੀ ਦੇ ਨਾਲ 36 ਪਰਿਵਾਰਿਕ ਅਤੇ ਡਿਊਟੀ ਕਰ ਰਹੇ ਬੰਦੇ ਮਾਰ ਦਿੱਤੇ ਸਨ। ਮਰਨ ਵਾਲਿਆਂ ਵਿੱਚ ਸ਼ੇਖ ਮੁਜਿੱਬਰ ਰਹਿਮਾਨ, ਉਹਨਾ ਦੀ ਪਤਨੀ (ਤੁਹਾਡੀ ਮਾਤਾ ਜੀ), ਉਨ੍ਹਾਂ ਦਾ ਭਰਾ, ਤਿੰਨ ਪੁੱਤਰ (ਤੁਹਾਡੇ ਭਰਾ) ਅਤੇ ਦੋ ਨੂੰਹਾਂ ਸ਼ਾਮਲ ਸਨ। 48 ਵਿਅਕਤੀ ਜਖਮੀ ਹੋਏ ਸਨ। ਨਿਰਾਕਾਰ ਇੱਕ ਰੱਬੀ ਧਰਮ (ਅਬਰਾਹਮ) ਦੀ ਸੱਤਾ ਜਗਤ ਵਿੱਚ ਇਹ ਇਕੱਲੀ ਘਟਨਾ ਨਹੀਂ ਹੈ। ਅਜਿਹੀਆਂ ਸੈਂਕੜੇ ਘਟਨਾਵਾਂ ਹਨ, ਜਿਹੜੀਆਂ ਅਬਰਾਹਮ ਧਾਰਮਿਕ ਸੱਤਾਵਾਂ ਦੇ ਇਤਿਹਾਸ ਵਿੱਚ ਹੋ ਚੁੱਕੀਆਂ ਹਨ। ਮੈਂ ਸਾਡੇ ਆਪਣੇ ਸਮੇਂ ਵਿੱਚ ਵਾਪਰੀਆਂ ਕੁਝ ਘਟਨਾਵਾਂ ਦਾ ਜਿਕਰ ਜ਼ਰੂਰ ਕਰਾਂਗਾ। ਸਾਲ 1996 ਅਫ਼ਗਾਨਿਸਤਾਨ ਵਿੱਚ ਤਾਲਿਬਾਨੀ ਜਿਹਾਦੀਆਂ ਦੇ ਵਿਦਰੋਹ ਨੇ ਉਸ ਵੇਲੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਨਜੀਬ ਉਲਾ ਨੂੰ ਬਿਨਾਂ ਮੁਕੱਦਮੇ ਦੇ ਗਲੇ ਵਿੱਚ ਰੱਸਾ ਪਾ ਕੇ ਲੋਕਾਂ ਦੇ ਸਾਹਮਣੇ ਹੀ ਚੌਂਕ ਵਿੱਚ ਟੰਗ ਦਿੱਤਾ ਸੀ। ਸਾਰੀ ਦੁਨੀਆਂ ਦੇਖਦੀ ਰਹਿ ਗਈ।
ਅਕਤੂਬਰ 2011 ਵਿੱਚ ਲਿਬੀਆ ਦੇ ਰਾਸ਼ਟਰਪਤੀ ਮੁਆਮਾਰ ਗਦਾਫੀ ਨੂੰ ਉਸੇ ਧਰਮ ਨਾਲ਼ ਸੰਬੰਧਤ ਵਿਰੋਧੀਆਂ (ਐੱਨ.ਟੀ.ਸੀ. ਤਾਕਤ) ਨੇ ਰਾਸ਼ਟਪਤੀ ਦੇ ਹੋਮਟਾਉਨ ਸਿਰਤੇ ਵਿੱਚ ਫੜ ਕੇ ਬੁਰੀ ਤਰਾਂ ਕੁੱਟ-ਕੁੱਟ ਕੇ ਮਾਰ ਦਿੱਤਾ। ਉਸੇ ਦਿਨ ਗਦਾਫੀ ਦੇ ਪੁੱਤਰ ਮੁਤਾਸਿਮ ਨੂੰ ਤਸੀਹੇ ਦੇ ਕੇ ਮਾਰ ਦਿੱਤਾ। ਇੱਕ ਮਹੀਨੇ ਬਾਅਦ ਗਦਾਫੀ ਦੇ ਛੋਟੇ ਪੁੱਤਰ ਸੈਫ ਅਲ ਇਸਲਾਮ ਗਦਾਫੀ ਨੂੰ ਮਾਰ ਦਿੱਤਾ। ਗਦਾਫੀ ਸਰਕਾਰ ਦੇ ਡਿਫੈਂਸ ਮਨੀਸਟਰ ਅਤੇ ਇੱਕ ਭਰਾ ਨੂੰ ਮਾਰ ਦਿੱਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ, ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਨੂੰ ਵੀ ਜਿਹਾਦੀ ਤਾਕਤਾਂ ਨੇ ਇਸੇ ਤਰਾਂ ਮਾਰ ਦਿੱਤਾ ਸੀ। 2011 ਦੀ ਗੱਲ ਹੈ : ਪਾਕਿਸਤਾਨ ਪੰਜਾਬ ਦੇ ਗਵਰਨਰ ਸਲਮਾਨ ਤਸੀਰ ਨੂੰ ਉਸਦੇ ਹੀ ਬਾਡੀਗਾਰਡ ਨੇ ਇਸ ਕਰਕੇ ਮਾਰ ਦਿੱਤਾ ਸੀ, ਕਿਉਂਕਿ ਗਵਰਨਰ ਨੇ ਪਾਕਿਸਤਾਨ ਵਿੱਚ ਮੌਜੂਦ ਈਸ਼ਨਿੰਦਾ ਕਾਨੂੰਨ ਨੂੰ ਅਣ-ਮਨੁੱਖੀ ਕਿਹਾ ਸੀ। ਅਗਸਤ 2024 ਵਿੱਚ ਹੀ ਪਾਕਿਸਤਾਨ ਦੇ ਇੱਕ ਜਿਹਾਦੀ (ਤਹਿਰੀਕ ਏ ਲਬਾਕ) ਨੇਤਾ ਨੇ ਪਾਕਿਸਤਾਨ ਦੇ ਚੀਫ ਜਸਟਿਸ ਕਾਜੀ ਫੈਜ ਇਸਾ ਨੂੰ ਇਸ ਕਰਕੇ ਸਿਰ ਧੜ ਨਾਲੋਂ ਵੱਖ ਕਰਨ ਦੀ ਗੱਲ ਕਹੀ ਹੈ ਕਿਉਂਕਿ ਉਸਨੇ ਇੱਕ ਅਹਿਮਦੀਆ ਮੁਸਲਮਾਨ ਨੂੰ ਈਸ਼ਨਿੰਦਾ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ। ਇਰਾਨ ਦੇ ਰਾਜਾ ਮੁਹੰਮਦ ਰਜਾ ਪਹਲਵੀ ਨੇ ਵਿਰੋਧੀ ਜਿਹਾਦੀ ਧਿਰ ਦੇ ਉਗਰ ਵਿਰੋਧ ਕਾਰਨ ਆਪਣੀ ਮਾਤ ਭੂਮੀ ਤੋਂ ਪਰਿਵਾਰ ਸਮੇਤ ਮਿਸਰ ਵਿੱਚ ਭੱਜ ਕੇ ਆਪਣੀ ਜਾਣ ਬਚਾਈ ਸੀ। ਮੁੜ ਕੇ ਉਹ ਆਪਣੀ ਮਾਤ ਭੂਮੀ ਨਹੀਂ ਦੇਖ ਸਕਿਆ। ਜੇਕਰ ਮੁਹੰਮਦ ਰਜਾ ਪਹਲਵੀ ਦੀ ਗੱਦੀ ਕਾਇਮ ਰਹਿੰਦੀ ਤਾਂ ਇਰਾਨ ਦੀ ਅਰਥ ਵਿਵਸਥਾ ਅਤੇ ਫੌਜੀ ਸ਼ਕਤੀ ਅੱਜ ਫਰਾਂਸ ਤੋਂ ਉਪਰ ਹੋਣੀ ਸੀ।
ਸ਼੍ਰੀਮਤੀ ਜੀ, ਉਪਰੋਕਤ ਹਾਲ ਨਿਰਾਕਾਰ ਇੱਕ ਰੱਬੀ ਧਾਰਮਿਕ ਸੋਚ ਵਾਲੇ ਦੇਸ਼ਾਂ ਉੱਪਰ ਰਾਜ ਕਰਦੇ ਅਧਿਕਾਰੀਆਂ, ਰਾਜਿਆਂ, ਰਾਸ਼ਟਰਪਤੀਆਂ ਜਾਂ ਪ੍ਰਧਾਨ ਮੰਤਰੀਆਂ ਦਾ ਸੀ। ਹੁਣ ਤੁਸੀਂ ਇਨ੍ਹਾਂ ਦੇਸ਼ਾਂ ਵਿੱਚ ਆਮ ਜਨਤਾ ਦਾ ਹਾਲ ਦੇਖ ਲਓ।
(ੳ) ਤੁਸੀਂ ਦੁਨੀਆਂ ਦੇ ਮਾਨ ਚਿੱਤਰ ਉੱਤੇ, 1950 ਤੋਂ ਬਾਅਦ ਸ਼ਰਨਾਰਥੀਆਂ ਦੀ ਜਾਣਕਾਰੀ ਉੱਪਰ ਨਜ਼ਰ ਮਾਰੋ ਤਾਂ ਦੇਖੋਗੇ ਇਹ ਸਾਰੇ ਅਬਰਾਹਮ ਧਰਮ ਨਾਲ਼ ਸੰਬੰਧਤ ਹਨ। ਇਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਅਬਰਾਹਮ ਧਾਰਮਿਕ ਸੱਤਾ ਅਧੀਨ ਘਰੇਲੂ ਜੰਗਾਂ ਨੇ ਬੇਦਖ਼ਲ ਕੀਤਾ ਹੈ।
(ਅ) ਹੁਣ ਤੁਸੀਂ ਦੁਨੀਆਂ ਦੇ ਮਾਨ ਚਿੱਤਰ ਤੇ ਅੱਤਵਾਦੀ ਤੰਜੀਮਾਂ ਤੇ ਨਜ਼ਰ ਮਾਰੋ। ਇਨ੍ਹਾਂ ਦੀ ਗਿਣਤੀ ਇੱਕ ਸੌ ਤੋਂ ਵੱਧ ਹੈ। ਇਹ ਸਾਰੀਆਂ ਤੰਜੀਮਾ ਅਬਰਾਹਮ ਧਰਮ ਦੀ ਜਿਹਾਦੀ ਸੋਚ ਨਾਲ਼ ਸੰਬੰਧਤ ਹਨ। ਕੁਝ ਕੁ ਤੰਜੀਮਾ ਦੇ ਮੈਂ ਨਾਮ ਨਸ਼ਰ ਕਰ ਦਿੰਦਾ ਹਾਂ-
- ਅਲ ਕਾਇਦਾ 2. ਇਸਲਾਮਿਕ ਸਟੇਟ 3. ਬੋਕੋਹਰਮ 4. ਤਾਲਿਬਾਨ 5. ਲਸ਼ਕਰੇ ਤੋਇਬਾ 6. ਜੈਸ਼ ਏ ਮੁਹੰਮਦ 7. ਅਲਬਦਰ 8. ਹਿਜਬ ਉਲ ਮੁਜਾਹਿਦੀਨ 9. ਹਰਕਤ ਉਲ ਅਨਸਾਰ 10. ਹੂਤੀ 11. ਹਮਾਸ 12. ਹਿਜਬੁੱਲਾ 13. ਅਬੂ-ਸਿਆਫ 14. ਅਲਸ਼ਬਾਬ ਆਦਿ
ਕੁਝ ਲੁਕਵੀਆਂ ਤੰਜੀਮਾਂ ਹਨ, ਜਿਨ੍ਹਾਂ ਨੇ ਸਮਾਜਿਕ ਅਤੇ ਰਾਜਨੀਤਿਕ ਗਲਾਫ ਨਾਲ਼ ਆਪਣੇ ਆਪ ਨੂੰ ਢਕਿਆ ਹੈ। ਜਿਵੇਂ ਜਮਾਤ ਏ ਇਸਲਾਮੀ, ਮੁਸਲਿਮ ਬ੍ਰਦਰਹੁਡ ਅਤੇ ਪੀ.ਐੱਫ.ਆਈ ਆਦਿ। ਇਨ੍ਹਾਂ ਤੰਜੀਮਾਂ ਦੇ ਅਮਲ ਵਿੱਚ ਮੁੱਖ ਕਾਰੇ ਦੇਖੇ ਜਾ ਸਕਦੇ ਹਨ।
- ਗੈਰ ਮੁਸਲਿਮਾਂ (ਕਾਫਿਰਾਂ) ਨੂੰ ਮਾਰਨਾ ।
- ਉੱਥੇ ਮੁਸਲਮਾਨਾਂ ਨੂੰ ਮਾਰਨਾ ਜਿੱਥੇ ਗੈਰ ਮੁਸਲਿਮ ਨਹੀਂ ਹਨ, ਮੁਸਲਿਮਾਂ ਦੇ ਵਿੱਚ ਧਾਰਮਿਕ ਵਖਰੇਵੇਂਕਾਰਨ ਮਾਰਨਾ, ਇੱਕ ਫਿਰਕੇ ਵੱਲੋਂ ਦੂਜੇ ਫਿਰਕੇ ਨੂੰ ਮਾਰਨਾ।
- ਮਨੁੱਖੀ ਬੰਬ ਬਣਕੇ ਭੀੜਾਂ ਵਿੱਚ ਵੜ ਕੇ ਬੇਗੁਨਾਹ ਲੋਕਾਂ ਨੂੰ ਮਾਰਨਾ।
- ਤਰੱਕੀ ਪਸੰਦ ਦੇਸ਼ਾਂ ਵਿੱਚ ਵੜਕੇ, ਮੈਚ ਦੇਖ ਰਹੇ ਜਾਂ ਸੰਗੀਤ ਦਾ ਆਨੰਦ ਲੈ ਰਹੇ ਲੋਕਾਂ ਨੂੰ ਮਾਰਨਾ ।
- ਤਰੱਕੀ ਪਸੰਦ ਦੇਸ਼ਾਂ ਵਿੱਚ ਜਮਾਂ ਹੋਏ ਸ਼ਰਨਾਰਥੀਆਂ ਵਿੱਚੋਂ ਅੱਤਵਾਦੀ ਬਣਕੇ ਕਾਰਵਾਈਆਂ ਕਰਨੀਆਂ।ਟਰੱਕ ਡਰਾਈਵਰ ਬਣਕੇ ਲੋਕਾਂ ਨੂੰ ਜਾਣਬੁਝ ਕੇ ਦਰੜ ਕੇ ਮਾਰ ਦੇਣਾ।
- ਮੁਸਲਿਮ ਦੇਸ਼ਾਂ ਵਿੱਚ ਬਚੀਆਂ ਹੋਈਆਂ ਇਤਿਹਾਸਿਕ ਅਤੇ ਸੰਸਕ੍ਰਿਤਿਕ ਧਰੋਹਰਾਂ ਨੂੰ ਨਸ਼ਟ ਕਰਨਾ।
- ਈਸ਼ ਨਿੰਦਾ ਦੇ ਨਾਂ ਤੇ ਗੈਰ ਮੁਸਲਿਮਾਂ ਨੂੰ ਮਾਰਨਾ ।
- ਜਿਹਾਦੀ ਤਾਕਤਾਂ ਵੱਲੋਂ ਸ਼ਰੀਅਤ ਵਿਵਸਥਾ ਲਾਗੂ ਕਰਵਾਉਣ ਲਈ ਮਾਡਰੇਟ ਮੁਸਲਿਮ ਹਾਕਮਾਂ ਨੂੰ ਮਾਰਦੇਣਾ ਜਾਂ ਭਜਾ ਦੇਣਾ।
- ਧਾਰਮਿਕ ਮਾਨਤਾਵਾਂ ਅਧੀਨ ਬੱਚਿਆਂ ਉੱਪਰ ਛੁਰੀ ਚਲਾਈ ਜਾਂਦੀ ਹੈ, ਫੇਰ ਛੁਰੀ ਨਾਲ਼ ਹੀ ਹਰ ਇੱਕ ਧਾਰਮਿਕ ਰੀਤ ਪੂਰੀ ਕੀਤੀ ਜਾਂਦੀ ਹੈ।
- ਅਬਰਾਹਮ ਸੱਤਾ ਅਧੀਨ ਸਮਾਜ ਆਰਥਿਕ ਅਤੇ ਵਿਦਿਅਕ ਪੱਧਰ ਤੇ ਪੱਛੜਿਆ ਹੁੰਦਾ ਹੈ।
(ੲ) ਹੁਣ ਤੁਸੀਂ ਦੁਨੀਆਂ ਦੇ ਮਾਨਚਿੱਤਰ ਉੱਪਰ ਉਹ ਦੇਸ਼ ਦੇਖੋ ਜਿੱਥੇ ਘਰੇਲੂ ਖਾਨਾਜੰਗੀ ਚੱਲ ਰਹੀ ਹੈ। ਇਹ ਸਾਰੇ ਹੀ ਮੁਸਲਿਮ ਦੇਸ਼ ਹਨ। ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਯਮਨ, ਲੈਬਨਾਨ, ਨਾਈਜੀਰੀਆ, ਉਮਾਨ, ਸੀਰੀਆ, ਤੁਰਕੀ, ਇਰਾਕ, ਹਨ ਜਿੱਥੇ ਘਰੇਲੂ ਖਾਨਾਜੰਗੀ ਵੱਡੇ ਪੱਧਰ ਤੇ ਚੱਲ ਰਹੀ ਹੈ, ਬਾਕੀ ਮੁਸਲਿਮ ਦੇਸ਼ਾਂ ਵਿੱਚ ਇਸ ਦੇ ਹਾਲਾਤ ਬਣ ਰਹੇ ਹਨ। ਜੇਕਰ ਜਿਹਾਦੀ ਤਾਕਤਾਂ ਇਸੇ ਤਰਾਂ ਜੋਰ ਫੜਦੀਆਂ ਰਹੀਆਂ, ਤਾਂ ਖੁਸ਼ਹਾਲ ਦੇਸ਼ ਜਿਵੇਂ, ਯੂ.ਏ.ਈ, ਸਾਉਦੀ ਅਰਬ, ਕੁਵੈਤ ਆਦਿ ਦੀਆਂ ਸੱਤਾਵਾਂ ਵੀ ਇਸ ਬੁਰਾਈ ਦੇ ਪ੍ਰਕੋਪ ਤੋਂ ਅਛੁੱਤੀਆਂ ਨਹੀਂ ਰਹਿਣੀਆਂ ਕਿਉਂਕਿ ਜਿਹਾਦੀ ਤਾਕਤਾਂ ਨੂੰ ਖੁਦ ਧਾਰਮਿਕ ਗ੍ਰੰਥਾਂ ਤੋਂ ਸੇਧ ਅਤੇ ਬਲ ਮਿਲ ਰਿਹਾ ਹੈ। ਬਾਕੀ ਮਦਰੱਸਾ ਵਿਵਸਥਾ ਜਿਹਾਦ ਲਈ ਜਮੀਨ ਤਿਆਰ ਕਰ ਰਹੀ ਹੈ।
ਹੁਣ ਖੋਜ ਦਾ ਵਿਸ਼ਾ ਜਾਂ ਮਕਸਦ ਇਹ ਹੈ ਕਿ ਉਪਰੋਕਤ ਵਰਣਿਤ ਬੁਰਾਈ ਦੀ ਜੜ੍ਹ ਕਿੱਥੇ ਹੈ? ਇਸ ਜੜ ਦੀ ਤਲਾਸ਼ ਅਬਰਾਹਮ ਧਾਰਮਿਕ ਸੱਤਾਵਾਂ ਲਈ, ਰੌਸ਼ਨੀ ਦਾ ਇੱਕ ਦੀਵਾ ਸਾਬਿਤ ਹੋ ਸਕਦੀ ਹੈ। ਅਬਰਾਹਮ ਧਾਰਮਿਕ ਫਿਲਾਸਫੀ ਇੱਕ ਨਿਰਾਕਾਰ ਰੱਬ ਦੀ ਨਿਰਪੇਖ ਟੇਕ ਤੇ ਟਿਕੀ ਹੋਈ ਹੈ। ਅਤੀਤ ਵਿੱਚ ਅਰਬ ਜਗਤ ਆਪਣੀ ਧਰਤੀ ਦੀਆਂ ਦੋ ਮੈਸੋਪੋਟਾਮੀਆਂ ਅਤੇ ਮਿਸਰੀ ਸੱਭਿਆਤਾਵਾਂ ਨਾਲ਼ ਜੁੜਿਆ ਸੀ। ਇਨ੍ਹਾਂ ਦੋਵੇਂ ਸੱਭਿਆਤਾਵਾਂ ਦੇ ਲੋਕ ਪ੍ਰਕ੍ਰਿਤੀ, ਕਲਾ, ਮੂਰਤੀ ਪੂਜਾ ਅਤੇ ਸ਼ਿਵਲਿੰਗ ਦੀ ਮਾਨਤਾ ਨਾਲ਼ ਜੁੜੀਆਂ ਸਨ। ਇੱਕ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਯਹੂਦੀਆਂ ਤੋਂ ਚੱਲ ਕੇ ਯੂਰੋਪ ਅਤੇ ਫੇਰ ਅਰਬ ਦੇ ਲੋਕਾਂ ਤੱਕ ਪਹੁੰਚੀ।
ਹੁਣ ਉਨ੍ਹਾਂ ਸਮਾਜਿਕ ਸਿੱਟਿਆਂ ਤੇ ਗੌਰ ਕਰਨ ਵਾਲੀ ਹੈ, ਜਿਹੜੇ ਇੱਕ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਦੀ ਸੱਤਾ ਨਾਲ਼ ਨਿਕਲੇ ਹਨ? ਲਗਭਗ ਤਿੰਨ ਹਜਾਰ ਸਾਲ ਪਹਿਲਾਂ ਭਾਰਤ ਵਿੱਚ ਹੋਏ ਵਿਦਵਾਨ ਰਿਸ਼ੀ ਕਪਿਲ ਨੇ ਕਹਿ ਦਿੱਤਾ ਸੀ, ਨਿਰਾਕਾਰ ਰੱਬ ਦੀ ਨਿਰਪੇਖ ਸੋਚ ਸਮਾਜ ਲਈ ਇੱਕ ਬੁਰਾਈ ਹੈ। ਇਹੋ ਨਿਚੋੜ ਰਿਸ਼ੀ ਚਾਰਵਾਕ ਨੇ ਦਿੱਤਾ ਸੀ। ਇੱਕ ਸੀਰੀਅਨ ਸਕਾਲਰ ਆਦੂਨਿਸ ਨੇ “ਦਾ ਹਿੰਦੂ” ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਇਹੋ ਵਿਚਾਰ ਦਿੱਤੇ ਸਨ।
ਹੁਣ ਸਵਾਲ ਉੱਠਦਾ ਹੈ, ਇੱਕ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਮਨੁੱਖਤਾ ਲਈ ਇੱਕ ਬੁਰਾਈ ਕਿਵੇਂ ਹੋ ਗਈ? ਧਰਤੀ ਦੇ ਹਰ ਇੱਕ ਕੋਨੇ ਉੱਪਰ ਪੈਦਾ ਹੋਏ ਆਦਿ ਸਮਾਜ ਦਾ ਇੱਕੋ ਵਿਸਵਾਸ਼ ਸੀ, ਉਹ ਪ੍ਰਕ੍ਰਿਤੀ ਦੇ ਤੱਤਾਂ ਦੀ ਮਾਨਤਾ ਅਤੇ ਪੂਜਾ ਕਰਦਾ ਸੀ। ਇਹ ਸੋਚ ਜਾਂ ਵਿਸਵਾਸ਼ ਉਸਦੇ ਵਿਵਾਹਰਕ ਜੀਵਨ ਵਿੱਚੋਂ ਪੈਦਾ ਹੋਏ ਸਨ । ਪ੍ਰਕ੍ਰਿਤੀ ਅਤੇ ਇਸਦੇ ਤੱਤਾਂ ਨਾਲ਼ ਲਗਾਵ ਵਿੱਚੋਂ ਹੀ ਕਲਾਤਮਕ ਤੱਤਾਂ ਦੀ ਉਤਪਤੀ ਹੋਈ ਸੀ। ਆਦਿ ਸਮਾਜ ਦੀ ਇਸੇ ਸੋਚ ਵਿੱਚੋਂ ਹੀ ਧਰਤੀ ਉੱਪਰ ਵਿਸ਼ਾਲ ਸੱਭਿਆਤਾਵਾਂ ਉਤਪੰਨ ਹੋਈਆਂ। ਧਰਤੀ ਉੱਪਰ ਹਰ ਇੱਕ ਸੱਭਿਅਤਾ ਅਧੀਨ ਵੱਖ-ਵੱਖ ਸੱਭਿਆਚਾਰ, ਬੋਲੀਆਂ ਅਤੇ ਭਾਸ਼ਾਵਾਂ ਇਜ਼ਾਦ ਹੋਈਆਂ।
ਹੁਣ ਇੱਕ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਦੇ ਪ੍ਰਚਾਰਕ ਅਤੇ ਨੀਤੀ ਘਾੜਿਆਂ ਨੇ ਆਪਣੀ ਇਹ ਸੋਚ ਲੋਕਾਂ ਉੱਪਰ ਲਾਮਬੰਦ ਕਰਨ ਲਈ, ਸਭ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਕ੍ਰਿਤੀ ਅਤੇ ਇਸ ਦੇ ਤੱਤਾਂ ਦੀ ਮਾਨਤਾ-ਵਿਸਵਾਸ਼ ਅਤੇ ਕੋਮਲ ਕਲਾਵਾਂ ਨੂੰ ਰੱਦ ਕੀਤਾ। ਲੋਕਾਂ ਦੀਆਂ ਪ੍ਰਾਚੀਨ ਸੱਭਿਆਤਾਵਾਂ, ਸੱਭਿਆਚਾਰਾਂ ਅਤੇ ਮੂਰਤੀ ਪੂਜਾ ਨੂੰ ਰੱਦ ਕੀਤਾ। ਬੱਸ ਇੱਥੋਂ ਹੀ ਬੁਰਾਈ ਦਾ ਆਰੰਭ ਹੁੰਦਾ ਹੈ। ਜੇਕਰ ਸਮਾਜ ਸੱਚ ਨੂੰ ਛੱਡ ਕੇ ਆਪਣੇ ਵਿਸਵਾਸ਼ ਅਤੇ ਮਾਨਤਾਵਾਂ, ਝੂਠ ਤੇ ਕੇਂਦਰਤ ਕਰ ਲਵੇ, ਆਪਣੀ ਪ੍ਰਕ੍ਰਿਤੀ, ਧਰਤੀ, ਸੂਰਜ, ਸੱਭਿਅਤਾ, ਸੱਭਿਆਚਾਰ ਅਤੇ ਬੋਲੀ ਨੂੰ ਭੁਲਾ ਦੇਵੇ ਤਾਂ ਬੁਰਾਈ ਦੀ ਸਭ ਤੋਂ ਪਹਿਲੀ ਪੌੜੀ ਉਸ ਸਮਾਜ ਵਿੱਚੋਂ ਵਿੱਦਿਆ ਦਾ ਖਾਤਮਾ ਹੋਣਾ ਹੁੰਦਾ ਹੈ। ਫੇਰ ਉਹ ਸਮਾਜ, ਹਿੰਸਕ ਰਿਤੀ-ਰਿਵਾਜ਼, ਔਰਤ ਦੀ ਗੁਲਾਮੀ, ਆਪਣੇ ਪ੍ਰਾਕ੍ਰਿਤਿਕ ਸੱਭਿਆਚਾਰ, ਆਪਣੀ ਬੋਲੀ-ਭਾਸ਼ਾ ਦਾ ਤਿਆਗ, ਲੋਕਤਾਂਤ੍ਰ ਦਾ ਤਿਆਗ, ਘਰੇਲੂ ਖਾਨਾ ਜੰਗੀ ਦਾ ਪਸਾਰ ਅਤੇ ਅੱਤਵਾਦ ਵਰਗੀਆਂ ਬੁਰਾਈ ਦੀਆਂ ਅਨੇਕਾਂ ਪੌੜੀਆਂ ਚੜ੍ਹਦਾ ਜਾਂਦਾ ਹੈ। ਇੱਕ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਦੇ ਸਾਹਮਣੇ ਉਹ ਆਪਣੀ ਮਾਤਭੂਮੀ ਇੱਥੋਂ ਤੱਕ ਕਿ ਆਪਣੇ ਦੇਸ਼ ਤੇ ਮਾਨ ਕਰਨ ਦੀ ਭਾਵਨਾ ਵੀ ਖੋ ਲੈਂਦਾ ਹੈ। ਬੰਗਲਾਦੇਸ਼ ਦੇ ਸਰਵਉੱਚ ਪ੍ਰਤੀਕ ਸ਼ੇਖ ਮੁਜਿਬਰ ਰਹਿਮਾਨ ਦੀ ਮੂਰਤੀ ਨੂੰ ਜਿਹਾਦੀਆਂ ਨੇ ਹਥੌੜੇ ਮਾਰ ਕੇ ਤੋੜ ਦਿੱਤਾ।
ਹੁਣ ਤੁਸੀਂ ਸੋਚੋਂਗੇ, ਯੂਰੋਪ ਦੇ ਲੋਕ ਵੀ ਤਾਂ ਇੱਕ ਨਿਰਾਕਾਰ ਰੱਬ ਦੀ ਸੋਚ ਰੱਖਦੇ ਹਨ, ਤਾਂ ਫਿਰ ਉਹ ਹਰ ਖੇਤਰ ਵਿੱਚ ਮੋਹਰੀ ਕਿਉਂ ਬਣੇ ਹੋਏ ਹਨ? ਉਨ੍ਹਾਂ ਦੇ ਨਾਲ਼ ਹੀ ਯਹੂਦੀ ਜਿਹੜੇ ਇਸ ਸੋਚ ਨੂੰ ਜਨਮ ਦੇਣ ਵਾਲੇ ਹਨ, ਉਹ ਹਰ ਇੱਕ ਖੇਤਰ ਵਿੱਚ ਯੂਰੋਪ ਵਾਲਿਆਂ ਤੋਂ ਵੀ ਅੱਗੇ ਕਿਉਂ ਹਨ? ਇਸਦਾ ਉੱਤਰ ਇਹ ਹੈ ਚੌਹਦਵੀਂ ਸਦੀ ਵਿੱਚ ਯੂਰੋਪ ਵਿੱਚ ਕਲਾਕਾਰ, ਵਿਗਿਆਨੀਆਂ, ਸਾਹਿਤਕਾਰਾਂ ਅਤੇ ਸਮਾਜ ਸ਼ਾਸਤਰੀਆੰ ਦੁਆਰਾ ਇੱਕ ਅੰਦੋਲਨ ਚਲਾਇਆ ਗਿਆ। ਇਹ ਅੰਦੋਲਨ ਰੂੜ੍ਹੀਵਾਦੀ ਚਰਚ ਦੀ ਸੱਤਾ ਦੇ ਖਿਲਾਫ਼ ਪ੍ਰਾਚੀਨ ਸੱਭਿਆਤਾਵਾਂ ਦੇ ਗੁਣਾਂ ਨੂੰ ਪੁਨਰ ਸਥਾਪਿਤ ਕਰਨ ਲਈ ਅਤੇ ਪ੍ਰਗਟਾਵੇ ਦੀ ਅਜ਼ਾਦੀ ਦੇ ਹੱਕ ਵਿੱਚ ਸੀ। ਇਹ ਅੰਦੋਲਨ ਇੱਕ ਸਦੀ ਤਾਂ ਛੁਪਕੇ ਚੱਲਦਾ ਰਿਹਾ, ਜਦੋਂ ਇਹ ਅੰਦੋਲਨ ਇੱਕ ਜਨ ਅੰਦੋਲਨ ਬਣ ਗਿਆ ਤਾਂ ਇਹ ਸਤ੍ਹਾ ਉੱਪਰ ਆ ਗਿਆ। ਜਿਸਨੂੰ “ਪੁਨਰ-ਜਾਗਰਣ” ਦਾ ਅੰਦੋਲਨ ਕਿਹਾ ਜਾਂਦਾ ਹੈ। ਇਸ ਅੰਦੋਲਨ ਨੇ ਸੰਪੂਰਨ ਯੂਰੋਪ ਦੇ ਨਾਗਰਿਕਾਂ ਜਿਨ੍ਹਾਂ ਵਿੱਚ ਯਹੂਦੀ ਵੀ ਸ਼ਾਮਲ ਸਨ ਦੇ ਮਨਾ ਉੱਪਰ ਸਦਾ ਲਈ ਕਲਾਤਮਕ, ਵਿਦਿਅਕ, ਸਾਹਿਤਕ ਅਤੇ ਵਿਗਿਆਨਿਕ ਰੁਚੀਆਂ ਦੀ ਛਾਪ ਲਾ ਦਿੱਤੀ। ਇਹੋ ਕਾਰਨ ਹੈ ਅੱਜ ਹਰ ਇੱਕ ਖੇਤਰ ਵਿੱਚ ਯੂਰੋਪੀਅਨ ਅਤੇ ਯਹੂਦੀ ਮੋਹਰੀ ਬਣੇ ਹੋਏ ਹਨ।
ਸ੍ਰੀਮਤੀ ਜੀ,
ਤੁਸੀਂ ਕੀ ਸਮਝਦੇ ਹੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਖਿਲਾਫ਼ ਜੋ ਅਣ-ਮਨੁੱਖੀ ਕਾਰੇ ਹੋਏ ਹਨ, ਉਹ ਚੰਦ ਜਿਹਾਦੀ ਵਿਅਕਤੀਆਂ ਨੇ ਕੀਤੇ ਸਨ ? ਅਸਲ ਦੋਸ਼ੀ ਤਾਂ ਉਸ ਅਬਰਾਹਮ ਧਰਮ ਚੋਂ ਨਿਕਲੀ ਉਹ ਜਿਹਾਦੀ ਫਿਲਾਸਫੀ ਸੀ ਜੋ ਉਹਨਾ ਦੇ ਪਿੱਛੇ ਕੰਮ ਕਰ ਰਹੀ ਸੀ। ਇੱਕ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਦੇ ਬੁਰਕੇ ਨੂੰ ਉਤਾਰ ਸੁੱਟੋ, ਆਪਣੇ ਪੁਰਖਿਆਂ ਦੀ ਸੱਭਿਅਤਾ ਅਤੇ ਸੱਭਿਆਚਾਰ ਦੇ ਰੰਗ ਵਿੱਚ ਰੰਗ ਜਾਓ, ਇਸ ਅਨੰਤ ਪ੍ਰਕ੍ਰਿਤੀ ਵਿੱਚ ਆਪਣੇ ਪੰਖ ਫੈਲਾ ਲਓ। ਹੁਣ ਉਸ ਸਨਾਤਨੀ ਸੱਚ ਕਿ ਮਨੁੱਖੀ ਜੀਵਨ ਪੰਜ ਮੁੱਖ ਤੱਤਾਂ ਸੂਰਜ (ਅੱਗ), ਧਰਤੀ, ਹਵਾ (ਆਕਸੀਜਨ), ਪਾਣੀ ਅਤੇ ਅਕਾਸ਼ ਦੇ ਮੇਲ ਨਾਲ ਹੋਂਦ ਵਿੱਚ ਆਇਆ ਹੈ, ਤੇ ਪਰਤਣ ਦੀ ਲੋੜ ਹੈ। ਤੁਹਾਡਾ ਬੰਗਾਲੀ ਸੱਭਿਆਚਾਰ ਇੰਨਾ ਤਰਕ ਸੰਗਤ ਅਤੇ ਅਮੀਰ ਹੈ, ਉਸਨੂੰ “ਪੁਨਰ ਜਾਗਰਣ” ਦੀ ਰੌਸ਼ਨੀ ਦਾ ਇੱਕ ਦੀਵਾ ਦਿਖਾਉਣ ਦੀ ਜ਼ਰੂਰਤ ਹੈ। ਜਦੋਂ ਸ਼ੇਖ ਹਸੀਨਾ ਇੱਕ ਸਨਾਤਨੀ ਦੇ ਤੌਰ ਤੇ ਉਨ੍ਹਾਂ ਸਾਹਮਣੇ ਪੇਸ਼ ਹੋਵੇਗੀ ਤਾਂ ਬੰਗਲਾਦੇਸ਼ ਵਿੱਚ ਪੁਨਰ ਜਾਗਰਣ ਦੀ ਇੱਕ ਅਜਿਹੀ ਲਹਿਰ ਚੱਲੇਗੀ, ਜਿਸ ਅੱਗੇ ਇੱਕ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਨਾਲ਼ ਪ੍ਰਣਾਈ ਕੱਟੜਤਾ ਅਤੇ ਜਿਹਾਦ ਖੜ੍ਹ ਨਹੀਂ ਸਕਣਗੇ।
ਨਹੀਂ ਤਾਂ ਮੈਂ ਕਹਾਂਗਾ, ਸਦਾਮ ਹੁਸੈਨ, ਮੁਹੰਮਦ ਨਜੀਬਉਲਾ, ਪਿਤਾ ਭੁੱਟੋ ਅਤੇ ਬੇਟੀ ਭੁੱਟੋ, ਮੁਆਮਾਰ ਗਦਾਫੀ ਅਤੇ ਮੁਹੰਮਦ ਰਜਾ ਪਹਲਵੀ ਇੱਕ ਬੁਰਾਈ ਦੇ ਸ਼ਿਕਾਰ ਹੋ ਕੇ ਇਸ ਸੰਸਾਰ ਵਿੱਚੋਂ ਚਲੇ ਗਏ, ਪਰ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਉਸ ਬੁਰਾਈ ਦੇ ਖਿਲਾਫ਼ ਕੋਈ ਸੇਧ ਨਹੀਂ ਦੇ ਸਕੇ। ਤੁਸੀਂ ਇਸ ਧਰਤੀ ਉੱਪਰ ਆਪਣੇ ਪੂਰੇ ਹੋਸ਼ ਹਵਾਸ਼ ਨਾਲ਼ ਜਿਉਂਦੇ ਹੋ, ਤਾਂ ਕਿਉਂ ਨਾਂ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਉਸ ਬੁਰਾਈ ਤੋਂ ਛੁਟਕਾਰਾ ਦਿਬਾਉਣ ਲਈ “ਪੁਨਰ ਜਾਗਰਣ” ਦਾ ਇੱਕ ਦੀਵਾ ਬਾਲ ਦੇਵੋਂ। ਇੱਕੋ ਇੱਕ ਹੱਲ ਹੈ “ਰਿਟਰਨ ਟੂ ਦਾ ਰੂਟਸ (ਸਨਾਤਨ)” ਵੱਲ ਮੁੜੋ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਪੁਨਰ ਜਾਗਰਣ ਦਾ ਦੀਵਾ ਇੰਡੋਨੇਸ਼ੀਆ ਦੀ ਧਰਤੀ ਉੱਪਰ ਜਗ ਪਿਆ ਹੈ।
ਧੰਨਵਾਦ ਸਹਿਤ।
ਤੁਹਾਡਾ ਭਰਾ
ਅਮਰ ਗਰਗ ਕਲਮਦਾਨ
ਧੂਰੀ-148024, ਜਿਲਾ ਸੰਗਰੂਰ (ਪੰਜਾਬ-ਭਾਰਤ)
ਮੋਬ – 98143-41746
ਅੰਗ੍ਰੇਜੀ ਵਿੱਚ ਉਤਾਰਾ –
(1) ਸ਼ੇਖ ਹਸੀਨਾ
(2) ਪ੍ਰਧਾਨ ਮੰਤਰੀ-ਭਾਰਤ ਸਰਕਾਰ
(3) ਗ੍ਰਹਿ ਮੰਤਰੀ ਭਾਰਤ ਸਰਕਾਰ
(4) ਮੁੱਖ ਮੰਤਰੀ ਅਸਮ